jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 9 September 2013

ਪੁਲੀਸ ਦਾ ਪੁਲੀਸ ਚੌਂਕੀ ’ਤੇ ਛਾਪਾ

www.sabblok.blogspot.com
ਪੁਲੀਸ ਦਾ ਪੁਲੀਸ ਚੌਂਕੀ ’ਤੇ ਛਾਪਾ


-1.68ਕੁਇੰਟਲ ਭੁੱਕੀ, ਵਿਸਕੀ ਤੇ 46 ਹਜ਼ਾਰ ਨਕਦੀ 

ਬਰਾਮਦ

-ਚੌਂਕੀ ਇੰਚਾਰਜ਼,ਮੁਨਸ਼ੀ  ਗਿ੍ਰਫ਼ਤਾਰ, ਇੱਕ ਹੌਲਦਾਰ 
ਫ਼ਰਾਰ , ਤਿੰਨੇ ਨੌਕਰੀ ਤੋਂ ਬਰਖ਼ਾਸਤ

ਮੋਗਾ, 7  ਸਤੰਬਰ(ਗਿਆਨ ਸਿੰਘ)ਪੁਲੀਸ ਨੇ ਪੁਲੀਸ ਚੌਂਕੀ ਨੱਥੂਵਾਲਾ ਗਰਬੀ ਵਿੱਚੋਂ 1.68 ਕੁਇੰਟਲ ਭੂੱਕੀ ਤੇ 66 ਬੋਤਲਾਂ ਵਿਸਕੀ ਅਤੇ 46 ਹਜ਼ਾਰ ਨਕਦੀ ਬਰਾਮਦ ਕੀਤੀ ਹੈ। ਥਾਣਾ ਬਾਘਾਪੁਰਾਣਾ ਵਿਖੇ ਚੌਂਕੀ ਇੰਚਾਰਜ਼ ,ਮੁਨਸ਼ੀ ਅਤੇ ਇੱਕ ਹੌਲਦਾਰ ਖ਼ਿਲਾਫ਼ ਕੇਸ ਦਰਜ਼ ਕਰਕੇ ਚੌਂਕੀ ਇੰਚਾਰਜ਼ ਏਐਸਆਈ. ਜਰਨੈਲ ਸਿੰਘ, ਮੁਨਸੀ  ਜਸਵੀਰ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਅਤੇ ਹੌਲਦਾਰ ਦੇਵਿੰਦਰ ਸਿੰਘ ਭੱਜਣ ’ਚ ਕਾਮਯਾਬ ਹੋ ਗਿਆ।
ਜ਼ਿਲ੍ਹਾ ਪੁਲੀਸ ਮੁਖੀ ਕਮਲਜੀਤ ਸਿੰਘ ਢਿੱਲੋਂ ਨੇ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ ਚੌਂਕੀ ਇੰਚਾਰਜ਼ ਏ ਐਸ ਆਈ. ਜਰਨੈਲ ਸਿੰਘ, ਮੁਨਸੀ  ਜਸਵੀਰ ਸਿੰਘ ਅਤੇ ਹੌਲਦਾਰ ਦਵਿੰਦਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪੁਲੀਸ ਚੌਂਕੀ ’ਚ ਤਾਇਨਾਤ ਬਾਕੀ ਸਾਰੇ ਮੁਲਾਜਮਾਂ ਦਾ ਤਬਾਦਲਾ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ  ਇਹ ਪੁਲੀਸ ਮੁਲਾਜਮ ਅਹਿਮ ਤਸਕਰਾਂ ਨਾਲ ਮਿਲਕੇ ਕਾਫ਼ੀ ਚਿਰ ਤੋਂ ਤਸਕਰੀ ਦਾ ਧੰਦਾਂ ਕਰਦੇ ਆ ਰਹੇ ਸਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਥਾਣਾ ਬਾਘਾਪੁਰਾਣਾ ਪੁਲੀਸ ਨੇ ਇਸ ਪੁਲੀਸ ਚੌਂਕੀ ਤਹਿਤ ਪੈਂਦੇ ਇੱਕ ਪਿੰਡ ਵਿੱਚੋਂ 11 ਬੋਰੀਆਂ ਭੁੱਕੀ ਬਰਾਮਦ ਕੀਤੀ ਸੀ। ਇਹ ਭੁੱਕੀ ਬਰਾਮਦ ਹੋਣ ਬਾਅਦ ਇੰਨ੍ਹਾਂ ਪੁਲੀਸ ਮੁਲਾਜਮਾਂ ਦੀ ਮਿਲੀ ਭੁਗਤ ਸਾਹਮਣੇ ਆਈ ਸੀ।
ਸ੍ਰੀ ਢਿੱਲੋਂ ਨੇ ਕਿਹਾ ਕਿ ਇਹ ਭੁੱਕੀ ਅਤੇ ਸ਼ਰਾਬ ਪੁਲੀਸ ਚੌਂਕੀ ’ਚ ਪਏ ਬੈੱਡਾਂ ’ਚ ਛੁਪਾ ਕੇ ਵੇਚਣ ਲਈ ਰੱਖੀ ਹੋਈ ਸੀ ਅਤੇ ਇਸ ਭੁੱਕੀ ਵਿੱਚੋਂ ਵੇਚੀ ਭੁੱਕੀ ਦੀ ਵੱਟਤ ਦੇ 46 ਹਜ਼ਾਰ ਮੁਨਸ਼ੀ ਦੇ ਟਰੰਕ ਵਿੱਚੋਂ ਬਰਾਮਦ ਕਰ ਹੋਏ ਹਨ। ਜ਼ਿਲ੍ਹਾ ਪੁਲੀਸ ਮੁਖੀ ਨੇ ਦਾਅਵਾ ਕੀਤਾ ਕਿ ਹੁਣ ਤੱਕ ਦੀ ਤਫ਼ਤੀਸ ’ਚ ਕਿਸੇ ਸਿਆਸੀ ਵਿਅਕਤੀ ਦੀ ਕਿਸੇ ਤਰਾਂ ਦੀ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ ਪਰ ਉੋਨ੍ਹਾਂ ਇਹ ਮੰਨਿਆਂ ਕਿ ਇਹ ਮੁਲਾਜਮ ਸਿਆਸੀ ਆਗੂਆਂ ਦੀ ਸਿਫ਼ਾਰਸ ਨਾਲ ਇਥੇ ਲੱਗੇ ਸਨ।
ਇਸ ਮੌਕੇ ਐਸਐਸਪੀ ਨੇ ਕਿਹਾ ਕਿ ਨਸ਼ੇ ਅਤੇ ਭਿ੍ਰਸਟਾਚਾਰ ਖ਼ਿਲਾਫ਼ ਵਿਸੇਸ਼ ਮੁਹਿੰਮ ਵਿੱਢੀ ਗਈ ਹੈ । ਉਨ੍ਹਾਂ ਕਿਹਾ ਕਿ ਵਿਭਾਗ ’ਚ ਭਿ੍ਰਸਟਾਚਾਰ ਬਰਦਾਸ਼ਤ ਨਹੀਂ ਹੋਵੇਗਾ ਅਤੇ ਨਸ਼ਾ ਕਾਰੋਬਾਰੀ ਖੁਦ ਹੀ ਇਹ ਕਾਰੋਬਾਰ ਛੱਡ ਦੇਣ। ਉਨ੍ਹਾਂ ਕਿਹਾ ਕਿ ਸਰਗਰਮ ਤਸਕਰਾਂ ਦੀਆਂ ਜਾਇਦਾਦਾਂ ਜਬਤ ਕੀਤੀਆਂ ਜਾਣਗੀਆਂ। ਇਸ ਮੌਕੇ ਨਵੇਂ ਐਸ ਪੀ ਡੀ ਰਾਮ ਪਕਾਸ਼ ਤੋਂ ਇਲਾਵਾ ਡੀ ਐਸ ਪੀ ਗੁਰਮੀਤ ਸਿੰਘ ਅਤੇ ਸਤਨਾਮ ਸਿੰਘ ਮੌਜੂਦ ਸਨ।
ਪੁਲੀਸ ਵਲੋੋਂ ਨੱਥੂਵਾਲਾ ਪੁਲੀਸ ਚੌਂਕੀ ਦੇ ਗਿ੍ਰਫਤਾਰ ਏ ਐਸ ਆਈ  ਅਤੇ ਮੁਨਸ਼ੀ ਨੂੰ ਮਾਨਯੋਗ ਸਿਵਲ ਅਦਾਲਤ ਵਿਚ ਪੇਸ਼ ਕੀਤਾ ਗਿਆ,ਜੱਜ ਨੇ ਪੁਲੀਸ ਦੀ ਮੰਗ ਨੂੰ ਮੁੱਖ ਰਖਦਿਆਂ ਦੋਸ਼ੀਆਂ ਪਾਸੋਂ ਪੁੱਛ ਤਾਸ਼ ਕਰਨ ਤੇ ਬਬਰਾਮਦੀਆਂ ਕਰਨ ਲਈ 10 ਸਤੰਬਰ ਤਕ ਪੁਲੀਸ ਰੀਮਾਂਡ ਦੇ ਦਿੱਤਾ।

No comments: