jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 8 September 2013

ਠਾਣਾ ਤੇ ਠੇਕਾ :: ਪੁਲੀਸ ਚੌਕੀ ਵਿੱਚੋਂ ਭੁੱਕੀ , ਸ਼ਰਾਬ ਅਤੇ ਨਕਦੀ ਬਰਾਮਦ

www.sabblok.blogspot.com
ਮਹਿੰਦਰ ਸਿੰਘ ਰੱਤੀਆਂ
ਮੋਗਾ 

ਪੁਲੀਸ ਚੌਕੀ ਨੱਥੂਵਾਲਾ ਗਰਬੀ ਵਿੱਚ ਛਾਪਾ ਮਾਰ ਕੇ ਪੁਲੀਸ ਨੇ 1.68 ਕੁਇੰਟਲ ਭੁੱਕੀ, 66 ਬੋਤਲਾਂ ਵਿਸਕੀ ਅਤੇ 46 ਹਜ਼ਾਰ ਨਕਦੀ ਬਰਾਮਦ ਕੀਤੀ ਹੈ। ਥਾਣਾ ਬਾਘਾਪੁਰਾਣਾ ਵਿਖੇ ਚੌਕੀ ਇੰਚਾਰਜ, ਮੁਨਸ਼ੀ ਅਤੇ ਇਕ ਹੌਲਦਾਰ ਖ਼ਿਲਾਫ਼ ਕੇਸ ਦਰਜ ਕਰ ਕੇ ਚੌਕੀ ਇੰਚਾਰਜ ਏ.ਐਸ.ਆਈ. ਜਰਨੈਲ ਸਿੰਘ ਤੇ ਮੁਨਸ਼ੀ ਜਸਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਹੌਲਦਾਰ ਦੇਵਿੰਦਰ ਸਿੰਘ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਦੌਰਾਨ ਗ੍ਰਿਫਤਾਰ ਕੀਤੇ ਏ.ਐਸ.ਆਈ. ਅਤੇ ਮੁਨਸ਼ੀ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਨ੍ਹਾਂ ਦਾ 10 ਸਤੰਬਰ ਤਕ ਪੁਲੀਸ ਰਿਮਾਂਡ ਦਿੱਤਾ ਹੈ।
ਜ਼ਿਲ੍ਹਾ ਪੁਲੀਸ ਮੁਖੀ ਕਮਲਜੀਤ ਸਿੰਘ ਢਿੱਲੋਂ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਚੌਕੀ ਇੰਚਾਰਜ ਏ.ਐਸ.ਆਈ. ਜਰਨੈਲ ਸਿੰਘ, ਮੁਨਸ਼ੀ  ਜਸਵੀਰ ਸਿੰਘ ਅਤੇ ਹੌਲਦਾਰ ਦਵਿੰਦਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਚੌਕੀ ਵਿੱਚ ਤਾਇਨਾਤ ਬਾਕੀ ਸਾਰੇ ਮੁਲਾਜ਼ਮਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਹ ਪੁਲੀਸ ਮੁਲਾਜ਼ਮ ਤਸਕਰਾਂ ਨਾਲ ਮਿਲ ਕੇ ਕਾਫ਼ੀ ਚਿਰ ਤੋਂ ਤਸਕਰੀ ਕਰਦੇ ਆ ਰਹੇ ਸਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਥਾਣਾ ਬਾਘਾਪੁਰਾਣਾ ਪੁਲੀਸ ਨੇ ਇਸ ਪੁਲੀਸ ਚੌਕੀ ਤਹਿਤ ਪੈਂਦੇ ਇਕ ਪਿੰਡ ਵਿੱਚੋਂ 11 ਬੋਰੀਆਂ ਭੁੱਕੀ ਬਰਾਮਦ ਕੀਤੀ ਸੀ। ਇਹ ਭੁੱਕੀ ਬਰਾਮਦ ਹੋਣ ਬਾਅਦ ਇਨ੍ਹਾਂ ਪੁਲੀਸ ਮੁਲਾਜ਼ਮਾਂ ਦੀ ਮਿਲੀਭੁਗਤ ਸਾਹਮਣੇ ਆਈ ਸੀ। ਸ੍ਰੀ ਢਿੱਲੋਂ ਨੇ ਕਿਹਾ ਕਿ ਇਹ ਭੁੱਕੀ ਅਤੇ ਸ਼ਰਾਬ ਪੁਲੀਸ ਚੌਕੀ ਵਿੱਚ ਪਏ ਬੈੱਡਾਂ ਵਿੱਚ ਛੁਪਾ ਕੇ ਵੇਚਣ ਲਈ ਰੱਖੀ ਹੋਈ ਸੀ ਅਤੇ ਵੇਚੀ ਭੁੱਕੀ ਦੀ ਵੱਟਤ ਦੇ 46 ਹਜ਼ਾਰ ਮੁਨਸ਼ੀ ਦੇ ਟਰੰਕ ਵਿੱਚੋਂ ਬਰਾਮਦ ਹੋਏ ਹਨ। ਜ਼ਿਲ੍ਹਾ ਪੁਲੀਸ ਮੁਖੀ ਨੇ ਦਾਅਵਾ ਕੀਤਾ ਕਿ ਹੁਣ ਤੱਕ ਦੀ ਤਫ਼ਤੀਸ਼ ਵਿੱਚ ਕਿਸੇ ਸਿਆਸੀ ਵਿਅਕਤੀ ਦੀ ਕਿਸੇ ਤਰ੍ਹਾਂ ਦੀ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ ਪਰ ਉਨ੍ਹਾਂ ਇਹ ਮੰਨਿਆ ਕਿ ਇਹ ਮੁਲਾਜ਼ਮ ਸਿਆਸੀ ਆਗੂਆਂ ਦੀ ਸਿਫ਼ਾਰਸ਼ ਨਾਲ ਇਥੇ ਲੱਗੇ ਸਨ।
ਇਸ ਮੌਕੇ ਐਸ।ਐਸ।ਪੀ। ਨੇ ਕਿਹਾ ਕਿ ਨਸ਼ੇ ਅਤੇ ਭ੍ਰਿਸਟਾਚਾਰ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੋਵੇਗਾ ਅਤੇ ਨਸ਼ਾ ਕਾਰੋਬਾਰੀ ਖ਼ੁਦ ਇਹ ਕਾਰੋਬਾਰ ਛੱਡ ਦੇਣ। ਇਸ ਮੌਕੇ ਨਵੇਂ ਐਸ।ਪੀ। (ਡੀ) ਰਾਮ ਪਕਾਸ਼ ਤੋਂ ਇਲਾਵਾ ਡੀ ਐਸ ਪੀ  ਗੁਰਮੀਤ ਸਿੰਘ ਅਤੇ ਸਤਨਾਮ ਸਿੰਘ ਮੌਜੂਦ ਸਨ।

ਮੁਲਜ਼ਮਾਂ ਨੇ ਪੁੱਛ-ਪੜਤਾਲ ਵਿੱਚ ਦੱਸਿਆ ਕਿ ਉਨ੍ਹਾਂ ਦਾ ਪਿੰਡ ਭਗਤਾ ਭਾਈ (ਬਠਿੰਡਾ) ਦੇ ਤਸਕਰ ਬਿੰਦਰ ਸਿੰਘ ਉਰਫ਼ ਭੋਲਾ ਨਾਲ ਸੰਪਰਕ ਹੈ। ਇਹ ਤਸਕਰ ਉਨ੍ਹਾਂ ਨੂੰ ਭੁੱਕੀ ਸਪਲਾਈ ਕਰਦਾ ਸੀ। ਉਨ੍ਹਾਂ ਤੋਂ ਭੁੱਕੀ ਗੁਰਭੇਜ ਸਿੰਘ ਵਾਸੀ ਨੱਥੂਵਾਲਾ ਗਰਬੀ, ਕਾਲਾ ਸਿੰਘ ਤੇ ਅਮਰੀਕ ਸਿੰਘ ਵਾਸੀ ਪਿੰਡ ਮਾਹਲਾ ਕਲਾਂ, ਇਕਬਾਲ ਸਿੰਘ ਵਾਸੀ ਪਿੰਡ ਮੰਗੇਵਾਲਾ ਲਿਜਾ ਕੇ ਅੱਗੇ ਵੇਚਦੇ ਸਨ। ਜ਼ਿਕਰਯੋਗ ਹੈ ਕਿ 20 ਜੂਨ 2009 ਨੂੰ ਮੋਗਾ ਪੁਲੀਸ ਦੇ ਹੌਲਦਾਰ ਬਲਕਾਰ ਸਿੰਘ ਅਤੇ ਪਿੱਪਲ ਸਿੰਘ ਨੂਰਾਬਾਦ (ਮੋਰੈਣਾ) ਮੱਧ ਪ੍ਰਦੇਸ਼ ਵਿੱਚ ਭੁੱਕੀ ਤਸਕਰੀ ਦੇ ਦੋਸ਼ ਵਿੱਚ ਫੜੇ ਗਏ ਸਨ। ਇਸ ਤੋਂ ਇਲਾਵਾ 26 ਅਕਤੂਬਰ 2009 ਨੂੰ ਹੌਲਦਾਰ ਜਸਵਿੰਦਰ ਸਿੰਘ ਅਤੇ ਹੋਮ ਗਾਰਡ ਵਾਲੰਟੀਅਰ ਸਵਰਨ ਸਿੰਘ ਨੂੰ ਭੁੱਕੀ ਤਸਕਰੀ ਦੋ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। 15 ਅਪਰੈਲ 2010 ਨੂੰ ਜਗਰਾਓਂ ਪੁਲੀਸ ਨੇ ਮੋਗਾ ਪੁਲੀਸ ਦੇ ਸਿਪਾਹੀ ਕੁਲਦੀਪ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਅਫ਼ੀਮ ਸਣੇ ਕਾਬੂ ਕੀਤਾ ਸੀ। 17 ਨਵੰਬਰ 2009 ਨੂੰ ਸਬ ਇੰਸਪੈਕਟਰ ਰਾਜੇਸ਼ ਹਸਤੀਰ, ਮੁਨਸ਼ੀ ਰਾਜ ਸਿੰਘ ’ਤੇ ਸਾਢੇ 5 ਲੱਖ ਦੀ ਰਿਸ਼ਵਤ ਲੈ ਕੇ ਤਸਕਰਾਂ ਨੂੰ ਭਜਾਉਣ ਦਾ ਕੇਸ ਦਰਜ ਹੋਇਆ ਸੀ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ ਪਰ ਪੁਲੀਸ ਵਿਭਾਗ ਨੇ ਉਨ੍ਹਾਂ ’ਤੇ ਦਰਜ ਕੇਸ ਰੱਦ ਕਰ ਕੇ ਬਹਾਲ ਕਰ ਦਿੱਤਾ ਸੀ।


No comments: