jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 7 September 2013

ਹੋਟਲ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ

www.sabblok.blogspot.com
* 18 ਜੋੜੇ ਗ੍ਰਿਫਤਾਰ, ਡਾਕਟਰ ਅਤੇ ਹੋਟਲ ਮੈਨੇਜਰ ਵੀ ਨਾਮਜ਼ਦ * ਫੜੇ ਗਏ ਨੌਜਵਾਨਾਂ ‘ਚ ਜ਼ਿਆਦਾਤਰ ਵਿਦਿਆਰਥੀ * ਆਨ ਡਿਮਾਂਡ ‘ਤੇ ਬੁਲਾਈਆਂ ਜਾਂਦੀਆਂ ਸੀ ਵਿਦਿਆਰਥਣਾਂ
ਲੁਧਿਆਣਾ.07 ਸਤੰਬਰ.ਕੁਲਵੰਤ. ਸਹਿਗਲ. – ਨਗਰ ਦੇ ਹੋਟਲਾਂ ‘ਚ ਕਿਸ ਕਦਰ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ ਅਤੇ ਨਾਮੀ ਲੋਕਾਂ ਨੇ 6LDHH413ਇਸ ਧੰਦੇ ਨੂੰ ਅਪਣਾਇਆ ਹੋਇਆ ਹੈ, ਇਸਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦ ਡਾਕਟਰ ਬਲਵਿੰਦਰ ਦੇ ਹੋਟਲ ਡਾਇਮੰਡ ਤੋਂ ਪੁਲਸ ਨੇ 18 ਜੋੜਿਆਂ ਨੂੰ ਗ੍ਰਿਫਤਾਰ ਕਰਕੇ ਇਸ ਧੰਦੇ ਦਾ ਪਰਦਾਫਾਸ਼ ਕਰ ਦਿੱਤਾ। ਹੈਰਾਨੀ ਵਾਲੀ ਗੱਲ ਇਹ ਸੀ ਕਿ ਇਨ੍ਹਾਂ ਫੜੇ ਗਏ ਜੋੜਿਆਂ ‘ਚ ਜ਼ਿਆਦਾਤਰ ਵਿਦਿਆਰਥੀ ਅਤੇ ਵਿਦਿਆਰਥਣਾਂ ਸਨ। ਪੁਲਸ ਅਨੁਸਾਰ ਇਥੇ ਆਨ ਡਿਮਾਂਡ ‘ਤੇ ਵਿਦਿਆਰਥਣਾਂ ਬੁਲਾਈਆਂ ਜਾਂਦੀਆਂ ਸਨ, ਜੋ ਗਾਹਕਾਂ ਨੂੰ ਜਿਸਮ-ਫਿਰੋਸ਼ੀ ਲਈ ਪਰੋਸੀਆਂ ਜਾਂਦੀਆਂ ਸਨ। ਇਹ ਹੋਟਲ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਹੈ। ਇਸੇ ਬਿਲਡਿੰਗ ‘ਚ ਡਾਕਟਰ ਬਲਵਿੰਦਰ ਸੈਕਸ ਵਰਧਕ ਦਵਾਈ ਵੇਚਦਾ ਸੀ ਅਤੇ ਹੋਟਲ ਦਾ ਮਾਲਕ ਵੀ ਉਥੇ ਹੈ। ਥਾਣਾ ਡਵੀਜ਼ਨ 5 ਦੀ ਪੁਲਸ ਨੇ ਇਸ ਸਬੰਧ ‘ਚ ਫੜੇ ਗਏ 18 ਜੋੜਿਆਂ ਖਿਲਾਫ ਇਮੋਰਲ ਟਰੈਫਕਿੰਗ ਐਕਟ ਅਤੇ 5 ਆਈ. ਪੀ. ਸੀ. ਤਹਿਤ ਹੋਟਲ ਮਾਲਕ ਬਲਵਿੰਦਰ ਸਿੰਘ ਅਤੇ ਮੈਨੇਜਰ ਰਾਮ ਨੈਨ ਪਾਂਡੇ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਕਿਉਂਕਿ ਇਹ ਹੋਟਲ ਇਕ ਸਰਕਾਰੀ ਸਕੂਲ ਦੇ ਕੋਲ ਹੈ।  ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਇੰਸਪੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਨੂੰ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਹੋਟਲ ‘ਚ ਦੇਹ ਵਪਾਰ ਦਾ ਧੰਦਾ ਸ਼ਰੇਆਮ ਚੱਲ ਰਿਹਾ ਹੈ, ਜਿਥੇ ਸ਼ਰੇਆਮ ਵਿਦਿਆਰਥਣਾਂ ਨੂੰ ਆਨ ਡਿਮਾਂਡ ਬੁਲਾ ਕੇ ਜਿਸਮ-ਫਿਰੋਸ਼ਾਂ ਅੱਗੇ ਪਰੋਸਿਆ ਜਾਂਦਾ ਹੈ। ਅੱਜ ਵੀ ਇਥੇ ਹੋਟਲ ਦੇ ਸਾਰੇ ਕਮਰੇ ਭਰੇ ਹੋਏ ਸਨ, ਜਿਸ ‘ਤੇ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਨੋਟਿਸ ‘ਚ ਲਿਆਂਦਾ ਗਿਆ ਅਤੇ ਏ. ਡੀ. ਸੀ. ਪੀ. ਜੋਗਿੰਦਰ ਸਿੰਘ ਅਤੇ ਏ. ਸੀ. ਪੀ. ਗੁਰਪ੍ਰੀਤ ਪੁਰੇਵਾਲ ਦੀ ਅਗਵਾਈ ‘ਚ ਹੋਟਲ ‘ਚ ਰੇਡ ਮਾਰੀ ਗਈ। ਉਥੇ ਪੁਲਸ ਨੇ 18 ਜੋੜਿਆਂ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਹੋਟਲ ਮੈਨੇਜਰ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਹੋਟਲ ਮਾਲਕ ਪੁਲਸ ਛਾਪੇ ਤੋਂ ਪਹਿਲਾਂ ਹੀ ਫਰਾਰ ਹੋ ਗਿਆ ਸੀ। ਧਰਮਪਾਲ ਦਾ ਕਹਿਣਾ ਸੀ ਕਿ ਫੜੇ ਗਏ ਜੋੜਿਆਂ ‘ਚ ਜ਼ਿਆਦਾਤਰ ਕਾਲਜ ਵਿਦਿਆਰਥੀ ਅਤੇ ਵਿਦਿਆਰਥਣਾਂ ਹਨ। ਉਸ ਸਮੇਂ ਹੋਟਲ ਦੇ ਹਰੇਕ ਕਮਰੇ ‘ਚ ਫੜੇ ਗਏ ਜੋੜੇ ਇਤਰਾਜ਼ਯੋਗ ਸਥਿਤੀ ‘ਚ ਮਿਲੇ ਸਨ। ਪੁਲਸ ਇਨ੍ਹਾਂ ਸਾਰਿਆਂ ਦਾ ਰਿਮਾਂਡ ਲੈ ਕੇ ਇਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ

No comments: