jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 September 2013

ਵਣਜਾਰਾ ਅਤੇ ਵਿਮੁਕਤ ਕਬੀਲਿਆਂ ਨੂੰ ਹੱਕ ਦਿਵਾਉਣ ਲਈ ਦਿੱਲੀ ਸਿੱਖ ਕਮੇਟੀ ਵੱਲੋਂ ਵੀ ਹਾਅ ਦਾ ਨਾਅਰਾ

www.sabblok.blogspot.com


ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-ਕਿਸੇ ਸਮੇਂ ਸਿੱਖ ਪੰਥ ਦਾ ਅਟੁੱਟ ਅੰਗ ਰਹੇ ਅਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਸਭ ਤੋਂ ਅੱਗੇ ਹੋ ਕੇ ਕੁਰਬਾਨੀਆਂ ਕਰਨ ਵਾਲੇ ਵਣਜਾਰਾ, ਸਿਕਲੀਗ, ਵਿਮੁਕਤ ਅਤੇ ਟੱਪਰੀਵਾਸ ਕਬੀਲਿਆਂ ਨੂੰ ਮੁੜ ਸਿੱਖੀ ਨਾਲ ਜੋੜਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਦੇਸ਼ ਵਿਆਪੀ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਇਨ੍ਹਾਂ ਕਬੀਲਿਆਂ ਦੇ ਹੋਏ ਕੌਮੀ ਪੱਧਰ ਦੇ ਸਮਾਗਮ ਵਿੱਚ ਸ਼ਾਮਲ ਹੁੰਦਿਆਂ ਸ. ਜੀ.ਕੇ. ਨੇ ਐਲਾਨ ਕੀਤਾ ਕਿ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਦੇਸ਼ ਭਰ ਵਿੱਚੋਂ ਸਮੇਂ-ਸਮੇਂ ਆਉਣ ਵਾਲੇ ਇਨ੍ਹਾਂ ਕਬੀਲਿਆਂ ਨਾਲ ਸਬੰਧਿਤ ਲੋਕਾਂ ਲਈ ਨਵੀਂ ਦਿੱਲੀ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਠਹਿਰਨ ਅਤੇ ਲੰਗਰ ਆਦਿ ਦੇ ਪ੍ਰਬੰਧ ਦਿੱਲੀ ਕਮੇਟੀ ਵੱਲੋਂ ਬਿਲਕੁਲ ਮੁਫਤ ਕੀਤੇ ਜਾਣਗੇ। ਸ. ਮਨਜੀਤ ਸਿੰਘ ਜੀ.ਕੇ. ਨੇ ਇੱਥੇ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਇਹ ਕਬੀਲੇ ਸਿੱਖ ਪੰਥ ਵਿੱਚ ਅਟੁੱਟ ਅੰਗ ਹਨ ਅਤੇ ਇਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਸਿੱਖੀ ਤੋਂ ਦੂਰ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਹੈ ਕਿ ਗੁਰੂ ਨਾਨਕ ਨਾਮ ਲੇਵਾ ਵਣਜਾਰੇ, ਸਿੰਧੀ, ਰੰਘਰੇਟਾ ਅਤੇ ਸਿਕਲੀਗਰ ਕਬੀਲਿਆਂ ਦੇ ਲੋਕਾਂ ਨੂੰ ਵਾਪਸ ਸਿੱਖ ਸਮਾਜ ਨਾਲ ਜੋੜਨ ਵਾਸਤੇ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਨਵੀਂ ਦਿੱਲੀ ਵਿਖੇ ਵਿਸ਼ੇਸ਼ ਕਨਵੈਨਸ਼ਨ ਕਰਵਾਈ ਜਾਵੇਗੀ। ਸ. ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਫਲਸਫੇ ਤੋਂ ਭਟਕ ਗਏ ਹਾਂ

, ਜਿਸ ਕਰਕੇ ਇਹ ਭਾਈਚਾਰੇ ਗੁਰੂ ਘਰਾਂ ਤੋਂ ਦੂਰ ਹੋ ਗਏ ਹਨ। ਮਨਜੀਤ ਸਿੰਘ ਪੀ.ਕੇ. ਨੇ ਵੀ ਕਿਹਾ ਕਿ ਅੱਜ ਸਿੱਖਾਂ ਦੀ ਅਬਾਦੀ ਦੇਸ਼ ਵਿੱਚ ਲੱਗਭੱਗ ਦੋ ਕਰੋੜ ਹੈ, ਸਰਕਾਰਾਂ ਵੱਲੋਂ ਸਿੱਖ ਧਰਮ ਨੂੰ ਮੰਨਣ ਵਾਲਿਆਂ ਲਈ ਜਦੋਂ ਸਹੂਲਤਾਂ ਦੇ ਫੈਸਲੇ ਲਏ ਜਾਂਦੇ ਹਨ ਤਾਂ ਇਸੇ ਗਿਣਤੀ ਦੇ ਆਧਾਰ ਤੇ ਲਏ ਜਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਸੀਂ ਇਨ੍ਹਾਂ ਸਿੱਖ ਪੰਥ ਤੋਂ ਦੂਰ ਗਏ ਕਬੀਲਿਆਂ ਨੂੰ ਵੀ ਨਾਲ ਜੋੜ ਲਈਏ ਤਾਂ ਸਾਡੀ ਸਿੱਖਾਂ ਦੀ ਗਿਣਤੀ ਲੱਗਭੱਗ 23 ਕਰੋੜ ਤੋਂ ਵਧੇਰੇ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀ ਇੰਨੀ ਵਿਸ਼ਾਲ ਗਿਣਤੀ ਇੱਕਠੀ ਹੋ ਜਾਵੇ ਤਾਂ ਅਸੀਂ ਭਾਰਤ ਵਿੱਚ ਸਿਆਸੀ, ਸਮਾਜਿਕ ਅਤੇ ਆਰਥਿਕ ਪੱਖੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਹਾਸਲ ਕਰਨ ਦੇ ਸਮਰੱਥ ਹੋ ਸਕਦੇ ਹਾਂ। ਇਨ੍ਹਾਂ ਕਬੀਲਿਆਂ ਦੀਆਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਤੋਂ ਲਟਕਦੀਆਂ ਮੰਗਾਂ ਲਾਗੂ ਕਰਵਾਉਣ ਸਬੰਧੀ ਸ. ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਉਹ ਛੇਤੀ ਹੀ ਪਾਰਟੀ ਦੀ ਸਿਆਸੀ ਮੀਟਿੰਗ ਬੁਲਾ ਕੇ ਇਸ ਮਾਮਲੇ ’ਤੇ ਵਿਚਾਰਾਂ ਕਰਦਿਆਂ ਅਗਲੀ ਰਣਨੀਤੀ ਦਾ ਐਲਾਨ ਕਰਾਂਗੇ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਆਵਾਜਾਈ ਅਤੇ ਸੜਕਾਂ ਬਾਰੇ ਮੰਤਰੀ ਸ੍ਰੀ ਆਸਕਰ ਫਰਨਾਂਡੇਜ ਨੇ ਕਿਹਾ ਕਿ ਵਣਜਾਰਾ ਅਤੇ ਵਿਮੁਕਤ ਜਾਤੀਆਂ ਦੀਆਂ ਜਨਜਾਤੀ ਦਰਜੇ ਸਬੰਧੀ ਮੰਗਾਂ ਬਹੁਤ ਪੁਰਾਣੀਆਂ ਹਨ ਜਿਨ੍ਹਾਂ ਲਈ ਇਹ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਯੂ.ਪੀ.ਏ. ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਮਿਲ ਕੇ ਇਨ੍ਹਾਂ ਕਬੀਲਿਆਂ ਸਬੰਧੀ ਰੇਣਕੇ ਕਮਿਸ਼ਨ ਵੱਲੋਂ ਕੀਤੀਆਂ ਸਿਫਾਰਸ਼ਾਂ ਲਾਗੂ ਕਰਵਾਉਣ ਲਈ ਹਰ ਸੰਭਵ ਯਤਨ ਕਰਾਂਗਾ। ਦੇਸ਼ ਭਰ ਤੋਂ ਆਏ ਵੱਖ-ਵੱਖ ਕਬੀਲਿਆਂ ਦੇ ਭਾਰੀ ਇੱਕਠ ਨੂੰ ਸਾਬਕਾ ਸੰਸਦ ਮੈਂਬਰ ਸ੍ਰੀ ਹਰੀ ਭਾਊ ਰਾਠੌਰ, ਆਲ ਇੰਡੀਆ ਵਣਜਾਰਾ ਸੇਵਾ ਸੰਘ ਦੇ ਕੌਮੀ ਕਾਰਜਕਾਰੀ ਪ੍ਰਧਾਨ ਸ. ਜਗੀਰ ਸਿੰਘ ਖਾਲਸਾ, ਸ. ਸਰਵਣ ਸਿੰਘ ਪੰਜਗਰਾਈਂ, ਗੁਰਦੀਪ ਸਿੰਘ ਬਰਵਾਲ, ਆਰ.ਐੱਸ. ਪ੍ਰਮਾਰ, ਸ੍ਰੀ ਬਾਲਕ ਰਾਮ, ਸ੍ਰੀ ਜਿਲੇ ਸਿੰਘ, ਪਿਆਰਾ ਸਿੰਘ, ਜਿਲੇ ਸਿੰਘ ਸਿਕਲੀਗਰ ਅਤੇ ਹੋਰ ਵੱਖ-ਵੱਖ ਸੂਬਿਆਂ ਵਿੱਚੋਂ ਆਏ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਲੰਬਾ ਸਮਾਂ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਹਨ। ਇਸ ਲੰਬੇ ਸਮੇਂ ਦੌਰਾਨ ਇਨ੍ਹਾਂ ਕਬੀਲਿਆਂ ਦੀਆਂ ਕੌਮੀ ਪੱਧਰ ਦੀਆਂ ਮੰਗਾਂ ਨੂੰ ਮੰਨਣ ਲਈ ਕਿਸੇ ਵੀ ਸਰਕਾਰ ਨੇ ਗੰਭੀਰਤਾ ਨਹੀਂ ਵਿਖਾਈ। ਕਾਂਗਰਸ ਵੱਲੋਂ ਇਸ ਮਾਮਲੇ ਵਿੱਚ ਵਰਤੀ ਜਾ ਰਹੀ ਬੇਰੁਖੀ ਕਾਰਨ ਇਨ੍ਹਾਂ ਕਬੀਲਿਆਂ ਦੇ ਆਗੂ ਅਤੇ ਲੋਕ ਹੋਰ ਸਿਆਸੀ ਪਾਰਟੀਆਂ ਵੱਲ ਜਾ ਰਹੇ ਹਨ। ਬੁਲਾਰਿਆਂ ਨੇ ਪੰਜਾਬ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇੱਥੋਂ ਕਾਂਗਰਸ ਦੀ ਹਾਰ ਵਿਮੁਕਤ ਕਬੀਲਿਆਂ ਦੀਆਂ ਮੰਗਾਂ ਨਾ ਮੰਨਣ ਕਾਰਨ ਹੀ ਹੋਈ ਹੈ। ਕਾਂਗਰਸ ਵੱਲੋਂ ਇਸ ਮਾਮਲੇ ਤੇ ਗੰਭੀਰ ਨਾ ਹੋਣ ਕਾਰਨ ਇਨ੍ਹਾਂ ਵਿਮੁਕਤ ਅਤੇ ਹੋਰ ਦਲਿਤ ਜਾਤੀਆਂ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੁੰਦੇ ਜਾ ਰਹੇ ਹਨ। ਅਕਾਲੀ ਦਲ ਵੱਲੋਂ ਇਨ੍ਹਾਂ ਆਗੂਆਂ ਦਾ ਸਰਕਾਰੀ ਅਤੇ ਗੈਰ-ਸਰਕਾਰੀ ਅਹੁਦੇ ਦਿੰਦਿਆਂ ਅਤੇ ਇਨ੍ਹਾਂ ਕਬੀਲਿਆਂ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਸਬੰਧੀ ਸਰਗਰਮੀਆਂ ਵਧਾਉਂਦਿਆਂ ਇਨ੍ਹਾਂ ਨੂੰ ਆਪਣੇ ਨਾਲ ਜੋੜਿਆ ਜਾ ਰਿਹਾ ਹੈ। ਸਮੂਹ ਬੁਲਾਰਿਆਂ ਨੇ ਕੇਂਦਰ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਕਿ ਰੇਣਕੇ ਕਮਿਸ਼ਨ ਵੱਲੋਂ ਕੀਤੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਇਨ੍ਹਾਂ ਕਬੀਲਿਆਂ ਨੂੰ ਕੌਮੀ ਪੱਧਰ ’ਤੇ ਅਤੇ ਸਾਰੇ ਸੂਬਿਆਂ ਵਿੱਚ ਬਣਦੇ ਵਿਧਾਨਕ ਹੱਕ ਅਤੇ ਸਹੂਲਤਾਂ ਦਿੱਤੀਆਂ ਜਾਣ।ਅੰਤ ਵਿੱਚ ਸਾਬਕਾ ਸੰਸਦ ਮੈਂਬਰ ਸ੍ਰੀ ਹਰੀ ਭਾਊ ਰਾਠੌਰ ਨੇ ਉਨ੍ਹਾਂ ਦੇ ਸੱਦੇ ’ਤੇ ਸਮੁੱਚੇ ਦੇਸ਼ ਵਿੱਚੋਂ ਵੱਧ ਚੜ੍ਹ ਕੇ ਸਮੂਹ ਕਬੀਲਿਆਂ ਦੇ ਪਹੁੰਚਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮੁੱਚੀਆਂ ਮੰਗਾਂ ਮੰਨੀਆਂ ਜਾਣ ਕਾਰਨ ਉਨ੍ਹਾਂ ਵੱਲੋਂ ਦੇਸ਼ ਵਿਆਪੀ ਸੰਘਰਸ਼ ਜਾਰੀ ਰਹੇਗਾ।

No comments: