jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 September 2013

ਛੋਟਾ ਘੱਲੂਘਾਰਾ ਯਾਦਗਰ ਵਿਖੇ ਹਰ ਸਾਲ ਹੋਵੇਗਾ ਕੌਮੀ ਸਮਾਗਮ-ਬਾਦਲ

www.sabblok.blogspot.com

 
ਬਟਾਲਾ, (ਸੁਖਬੀਰ ਸਿੰਘ ਮੱਲ੍ਹੀ)-ਛੋਟਾ ਘੱਲੁਘਾਰਾ ਦੇ ਮਹਾਨ ਸ਼ਹੀਦਾਂ ਦੀਆਂ ਵਿਲੱਖਣ ਕੁਰਬਾਨੀਆ ਦੇ ਵਿਸ਼ਵ ਭਰ ਵਿੱਚ ਪ੍ਰਚਾਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ ਪਰਕਾਸ਼ ਸਿੰਘ ਬਾਦਲ ਨੇ ਇਸ ਯਾਦਗਾਰ ਵਿਖੇ ਹਰ ਸਾਲ ਰਾਸ਼ਟਰੀ ਪੱਧਰ ਦਾ ਸਾਲਾਨਾ ਸਮਾਗਮ ਆਯੋਜਿਤ ਕਰਵਾਉਣ ਦਾ ਐਲਾਨ ਕੀਤਾ ਹੈ ਤਾ ਜੋ ਸਿੱਖ ਇਤਹਾਸ ਦੇ ਮਹਾਨ ਕੁਰਬਾਨੀਆ ਦੇਣ ਵਾਲੇ ਇਹਨਾ ਸ਼ਹੀਦਾਂ ਦੀ ਵਿਰਾਸਤ ਨੂੰ ਦੁਨੀਆਂ ਭਰ ਵਿੱਚ ਪ੍ਰਚਾਰਿਆ ਜਾ ਸਕੇ । ਅੱਜ ਇਥੇ ਯਾਦਗਾਰ ਦਾ ਦੌਰਾ ਕਰਨ ਤੋ ਬਾਅਦ ਅਧਿਕਾਰੀਆ ਨਾਲ ਗੱਲਬਾਤ ਕਰਦੇ ਹੋਏ ਮੂੁੱਖ ਮੰਤਰੀ ਨੇ ਕਿਹਾ ਕਿ ਇਸ ਸਮਾਰੋਹ ਦੌਰਾਨ ਇਸ ਇਤਹਾਸਿਕ ਦਿਨ ਉਤੇ ਅਣਗਿਣਤ ਕੁਰਬਾਨੀਆ ਕਰਨ ਵਾਲੇ ਸ਼ਹੀਦਾਂ ਦੀ ਗਾਥਾ ਨੂੰ ਪੇਸ਼ ਕੀਤਾ ਜਾਵੇਗਾ ਅਤੇ ਇਹ ਸਮਾਗਮ ਉਨ੍ਹਾ ਸ਼ਹੀਦਾਂ ਨੂੰ ਮਹਾਨ ਸ਼ਰਧਾਜਲੀ ਹੋਵੇਗੀ ਜਿੰਨਾ ਨੇ ਰਾਸ਼ਟਰ ਲਈ ਆਪਣੀਆ ਅਹੂਤੀਆ ਦਿੱਤੀਆ ਹਨ । ਸ ਬਾਦਲ ਨੇ ਕਿਹਾ ਕਿ ਇਸ ਮੌਕੇ ਦੁਨੀਆਂ ਭਰ ਦੀਆਂ ਮਹਾਨ ਸ਼ਖਸ਼ੀਅਤਾਂ ਨੂੰ ਸੱਦਿਆ ਜਾਵੇਗਾ ਅਤੇ ਉਨਾ ਨੂੰ ਪੰਜਾਬ ਦੇ ਅਮੀਰ ਇਤਹਾਸ ਬਾਰੇ ਜਾਣੂ ਕਰਵਾਇਆ ਜਾਵੇਗਾ । ਉਨਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਯਾਦਗਾਰ ਨੂੰ ਆਤਿ ਆਧੁਨਿਕ ਤਕਨੀਕਾਂ ਨਾਲ ਲੈਸ ਕਰਨ ਤਾ ਜੋ ਇਥੇ ਆਉਣ ਵਾਲੇ ਸੈਲਾਨੀ ਇਸ ਜਗ੍ਹਾਂ ਦੇ ਅਮੀਰ ਇਤਹਾਸ ਨੂੰ ਸੁਖਾਲੇ ਢੰਗ ਨਾਲ ਜਾਣ ਸਕਣ । ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਛੋਟਾ ਘੱਲੂਘਾਰਾ ਦੀ ਯਾਦਗਾਰ ਦੇ ਸਬੰਧਤ ਵਿਚ ਫੰਡਾਂ ਦੀ ਕੋਈ ਵੀ ਘਾਟ ਨਹੀ ਆਉਣ ਦਿੱਤੀ ਜਾਵੇਗੀ । ਉਨ੍ਹਾ ਕਿਹਾ ਕਿ ਯਾਦਗਾਰ ਦੇ ਦੁਆਲੇ ਖਾਲੀ ਥਾਂ ਨੂੰ ਵਧੀਆ

ਤਰੀਕੇ ਨਾਲ ਤਿਆਰ ਕਰਨ ਅਤੇ ਇਥੇ ਪੌਦੇ ਲਾਉਣ ਲਈ ਅਧਿਕਾਰੀਆਂ ਨੂੰ ਆਖਿਆ । ਇਮਾਰਤ ਦੀਆਂ ਗਲੈਰੀਆ ਵਿਚ ਸ਼ਹੀਦਾਂ ਦੀਆਂ ਕੁਰਬਾਨੀਆ ਨੂੰ ਦਰਸਾਉਦੀਆ ਪੇਟਿੰਗਾਂ ਲਗਾਈਆ ਜਾਣ ਲਈ ਵੀ ਉਨ੍ਹਾਂ ਨੇ ਕਿਹਾ। ਉਨਾ ਨੇ ਕਿਹਾ ਕਿ ਇਥੋ ਦੀ ਗਰੀਨ ਬੈਲਟ ਨੂੂੰ ਕਸ਼ਮੀਰ ਦੇ ਸ਼ਾਲੀਮਾਰ ਬਾਗ ਦੀ ਤਰਜ ਉਤੇ ਵਿਕਸਿਤ ਕੀਤਾ ਜਾਵੇ । ਸ ਬਾਦਲ ਨੇ ਕਿਹਾ ਕਿ ਇਸ ਯਾਦਗਾਰ ਨੂੰ ਸੈਲਾਨੀਆ ਦੀ ਖਿੱਚ ਦਾ ਕੇਦਰ ਬਣਾਇਆ ਜਾਵੇਗਾ ਅਤੇ ਸੈਰਸਪਾਟਾ ਵਿਭਾਗ ਇਸ ਪ੍ਰੋਜੈਕਟ ਉਪਰ ਕੰਮ ਕਰ ਰਿਹਾ ਹੈ ਜੋ ਛੇਤੀ ਹੀ ਸੁਰੂ ਕਰ ਦਿੱਤਾ ਜਾਵੇਗਾ । ਮੁੱਖ ਮੰਤਰੀ ਨੇ ਕਿਹਾ ਕਿ ਛੋਟੀਆਂ ਕਿਤਾਬਾਂ ਦੀ ਸ਼ਕਲ ਵਿਚ ਸਾਹਿਤ ਛੇਤੀ ਹੀ ਯਾਦਗਾਰ ਵਿਖੇ ਉਪਲਭਦ ਹੋਵੇਗਾ ਤਾ ਜੋ ਨੌਜਵਾਨ ਪੀੜ੍ਹੀ ਇਸ ਇਤਹਾਸਿਕ ਸਥਾਨ ਉਪਰ ਦਿੱਤੀਆ ਗਈਆ ਅਣਗਿਣਤ ਕੁਰਬਾਨੀਆਂ ਤੋ ਜਾਣੂ ਹੋ ਸਕੇ । ਉਨਾ ਨੇ ਅਧਿਕਾਰੀਆਂ ਨੂ ਇਥੇ ਆਉਣ ਵਾਲੇ ਲੋਕਾਂ ਲਈ ਬੈਠਣ ਦਾ ਢੁੱਕਵਾਂ ਪ੍ਰਬੰਧ ਕਰਨ ਲਈ ਆਖਿਆ । ਇਸ ਯਾਦਗਾਰ ਨੂੰ ਦੇਖਣ ਤੋ ਬਾਅਦ ਸ ਬਾਦਲ ਨੇ ਅਧਿਕਾਰੀਆ ਨੂੰ ਕਿਹਾ ਕਿ ਉਹ ਢੁੱਕਵੇ ਤਾਰੀਕੇ ਨਾਲ ਇਸ ਦੇ ਰੱਖ ਰੱਖਾਊਆ ਨੂੰ ਯਕੀਨੀ ਬਨਾਉਣ । ਉਨ੍ਹਾ ਨੇ ਕਿਹਾ ਕਿ ਸਬੰਧਤ ਅਧਿਕਾਰੀਆ ਵਲੋ ਯਾਦਗਾਰ ਦੇ ਮਾਮਲੇ ਵਿਚ ਵਰਤੀ ਕੋਈ ਵੀ ਢਿੱਲ ਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀ ਕੀਤਾ ਜਾਵੇਗਾ । ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ ਅਭਿਨਵ ਤ੍ਰਿਖਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਰੋਜਾਨਾ 100-150 ਸੈਲਾਨੀ ਇਸ ਯਾਦਗਾਰ ਨੂੰ ਦੇਖਣ ਆਉਦੇ ਹਨ । ਜਦਕਿ ਹਫਤੇ ਦੇ ਆਖੀਰ ਵਿਚ ਇਹ ਗਿਣਤੀ 500 ਤੋ 600 ਸੋ ਤੱਕ ਹੋ ਜਾਂਦੀ ਹੈ । ਉਨ੍ਹਾ ਨੇ ਸ ਬਾਦਲ ਨੂੰ ਇਹ ਵੀ ਦੱਸਿਆ ਕਿ ਇਸ ਥਾਂ ’ਤੇ ਕੌਫੀ ਹਾਊਸ ਜਲਦੀ ਹੀ ਖੋਲ੍ਹ ਦਿੱਤਾ ਜਾਵੇਗਾ ਅਤੇ ਇਥੇ ਆਉਣ ਵਾਲਿਆਂ ਨੂੰ ਖਾਣ ਪੀਣ ਦੀਆਂ ਵਸਤਾਂ ਮਿਲਣ ਲੱਗ ਪੈਣਗੀਆ । ਇਸ ਦੌਰਾਨ ਮੁੱਖ ਮੰਤਰੀ ਨੇ ਵਿਜਟਰ ਬੁੱਕ ਵਿਚ ਲਿਖਿਆ ਹੈ, ‘‘ ਇਸ ਯਾਦਗਾਰ ਦੇ ਉਦਘਾਟਨੀ ਸਮਾਰੋਹ ਤੋ ਬਾਅਦ ਮੈ ਇਥੇ ਆਪਣੀ ਸ਼ਰਧਾਜਲੀ ਭੇਟ ਕਰਨ ਆਇਆ ਹਾਂ ਜਿਥੇ ਕਿ ਰਿਕਾਰਡ ਕੁਰਬਾਨੀਆ ਦਿੱਤੀਆ ਗਈਆ ਹਨ। ਮੈ ਇਸ ਸਥਾਨ ਨੂੰ ਸਲਾਮ ਕਰਦਾ ਹਾਂ ।’’ ਮੁੱਖ ਮੰਤਰੀ ਦੇ ਨਾਲ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਉਨ੍ਹਾ ਦੇ ਵਿਸੇਸ਼ ਪ੍ਰਮੁੱਖ ਸੱਕਤਰ ਸ੍ਰੀ ਗੁਰਕੀਰਤ ਕਿਰਪਾਲ ਸਿੰਘ ਵੀ ਹਾਜਰ ਸਨ।


No comments: