www.sabblok.blogspot.com
ਮੁੰਬਈ, 13 ਸਤੰਬਰ (ਏਜੰਸੀ) - ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਦਿੱਲੀ ਸਮੂਹਿਕ ਜਬਰ ਜਨਾਹ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ ਕਰਦੇ ਹੋਏ ਅੱਜ ਕਿਹਾ ਕਿ ਪੀੜਿਤਾ ਤੇ ਉਸ ਦੇ ਪਰਿਵਾਰ ਨੂੰ ਇੰਨਸਾਫ ਮਿਲਿਆ ਹੈ। ਸ਼ਿੰਦੇ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਦੁਰਲਭ ਮਾਮਲਾ ਸੀ, ਦਾਮਿਨੀ ਤੇ ਉਸ ਦੇ ਪਰਿਵਾਰ ਨੂੰ ਇੰਨਸਾਫ ਮਿਲਿਆ ਹੈ। ਮੈਂ ਅਦਾਲਤ ਦੇ ਆਦੇਸ਼ ਦਾ ਸਵਾਗਤ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਇੰਨਸਾਫ ਦੇ ਦੇਵਤਾ ਨੇ ਅਜਿਹੇ ਮੁਲਜਮਾਂ ਲਈ ਨਵਾਂ ਉਦਾਹਰਣ ਪੇਸ਼ ਕੀਤਾ ਹੈ ਕਿ ਜੇਕਰ ਤੁਸੀ ਅਜਿਹੇ ਘ੍ਰਿਣਤ ਅਪਰਾਧ ਕਰੋਗੇ ਤਾਂ ਤੁਹਾਨੂੰ ਸਖ਼ਤ ਸਜ਼ਾ ਮਿਲੇਗੀ। ਜਿਕਰਯੋਗ ਹੈ ਕਿ ਹੈ ਕਿ ਪਿਛਲੇ ਸਾਲ 16 ਦਸੰਬਰ ਨੂੰ ਦਿੱਲੀ 'ਚ ਹੋਏ ਸਮੂਹਿਕ ਜਬਰ ਜਨਾਹ ਤੇ ਹੱਤਿਆ ਦੇ ਬਹੁਚਰਚਿਤ ਮਾਮਲੇ 'ਚ ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸ਼ਿੰਦੇ ਨੇ ਕਿਹਾ ਕਿ ਅਦਾਲਤ ਕਾਨੂੰਨ ਦਾ ਪਾਲਣ ਕਰਦੀ ਹੈ ਨਾ ਕਿ ਰਾਜਨੀਤਕ ਦਬਾਅ ਦਾ।
No comments:
Post a Comment