www.sabblok.blogspot.com
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਨੂੰ ਭਾਜਪਾ ਵਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਨੇ ਸ਼ੁੱਕਰਵਾਰ ਦੇਰ ਸ਼ਾਮ ਦਿੱਲੀ ਵਿਖੇ ਹੋਈ ਬੈਠਕ ਵਿਚ ਮੋਦੀ ਦੇ ਨਾਂ ਦੀ ਮੋਹਰ ਲਗਾਈ ਹੈ। ਪਾਰਲੀਮੈਂਟਰੀ ਬੋਰਡ ਦੀ ਇਸ ਬੈਠਕ ਵਿਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਮੌਜੂਦ ਨਹੀਂ ਸੀ ਪਰ ਇਸ ਦੇ ਬਾਵਜੂਦ ਭਾਜਪਾ ਨੇ ਮੋਦੀ ਦੇ ਨਾਂ ਦਾ ਐਲਾਨ ਕਰ ਦਿੱਤਾ। ਭਾਜਪਾ ਦੇ ਇਸ ਫੈਸਲੇ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਪਾਰਟੀ ਹੁਣ ਲਾਲ ਕ੍ਰਿਸ਼ਨ ਅਡਵਾਨੀ ਤੋਂ ਬਿਨਾਂ ਹੀ ਅੱਗੇ ਚੱਲਣ ਦਾ ਮਨ ਬਣਾ ਚੁੱਕੀ ਹੈ। ਭਾਜਪਾ ਵਲੋਂ ਇਹ ਫੈਸਲਾ ਲਏ ਜਾਣ ਤੋਂ ਪਹਿਲਾਂ ਦੋ ਦਿਨ ਤੱਕ ਮੋਦੀ ਦੇ ਨਾਂ ‘ਤੇ ਸਰਬਸੰਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਕੜੀ ਤਹਿਤ ਪਾਰਟੀ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਮੋਦੀ ਦੇ ਨਾਂ ਦਾ ਵਿਰੋਧ ਕਰ ਰਹੇ ਲਾਲ ਕ੍ਰਿਸ਼ਨ ਅਡਵਾਨੀ, ਸੁਸ਼ਮਾ ਸਵਰਾਜ ਅਤੇ ਮੁਰਲੀ ਮਨੋਹਰ ਜੋਸ਼ੀ ਨਾਲ ਮੁਲਾਕਾਤਾਂ ਕੀਤੀਆਂ। ਹਾਲਾਂਕਿ ਪਾਰਟੀ ਨੇ ਮੋਦੀ ਦੇ ਨਾਂ ਲਈ ਸੁਸ਼ਮਾ ਸਵਰਾਜ ਅਤੇ ਮੁਰਲੀ ਮਨੋਹਰ ਜੋਸ਼ੀ ਦੀ ਸਹਿਮਤੀ ਹਾਸਲ ਕਰ ਲਈ ਪਰ ਲਾਲ ਕ੍ਰਿਸ਼ਨ ਅਡਵਾਨੀ ਅੰਤ ਤੱਕ ਆਪਣੇ ਸਟੈਂਡ ‘ਤੇ ਕਾਇਮ ਰਹੇ ਅਤੇ ਪਾਰਟੀ ਦੀ ਪਾਰਲੀਮੈਂਟਰੀ ਬੋਰਡ ਦੀ ਬੈਠਕ ‘ਚ ਹਿੱਸਾ ਨਹੀਂ ਲਿਆ। ਭਾਜਪਾ ਦੇ ਇਸ ਐਲਾਨ ਤੋਂ ਬਾਅਦ ਹੁਣ ਇਹ ਸਾਫ ਹੋ ਗਿਆ ਹੈ ਕਿ ਅਗਲੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਮੋਦੀ ਹੀ ਪਾਰਟੀ ਦੀ ਕਮਾਨ ਸੰਭਾਲਣਗੇ ਅਤੇ ਚੋਣਾਂ ਜਿੱਤਣ ਦੇ ਹਾਲਾਤ ਵਿਚ ਮੋਦੀ ਹੀ ਅਗਲੇ ਪ੍ਰਧਾਨ ਮੰਤਰੀ ਹੋਣਗੇ।
No comments:
Post a Comment