www.sabblok.blogspot.com
ਲੁਧਿਆਣਾ, 13 ਸਤੰਬਰ (ਸਤਪਾਲ ਸੋਨੀ ):ਪੰਜਾਬ ਦੇ ਉਪ-ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਕਾਲੋਨਾਈਜ਼ਰਾਂ ਅਤੇ ਮਕਾਨ ਮਾਲਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ 15 ਅਕਤੂਬਰ ਤੋਂ ਰਾਜ ਵਿੱਚ ਸਥਾਪਿਤ ਹੋਣ ਵਾਲੀਆਂ ਨਵੀਂਆਂ ਕਲੋਨੀਆਂ ਲਈ ਸਾਰੀਆਂ ਲੋਂੜੀਦੀਆਂ ਮਨਜੂਰੀਆਂ ਆਨ-ਲਾਈਨ ਮੁਹੱਈਆ ਹੋਣਗੀਆਂ ਅਤੇ ਨਾਲ-ਨਾਲ ਅਣ-ਅਧਿਕਾਰਤ ਕਾਲੋਨੀਆਂ ਨੂੰ ਵੀ ਰੋਕਿਆ ਜਾਵੇਗਾ। ਸ੍ਰ. ਬਾਦਲ ਅੱਜ ਪੰਜਾਬ ਕਾਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵੱਲੋਂ ਰਾਜ ਵਿੱਚ ਪੰਜਾਬ ਸਰਕਾਰ ਵੱਲੋਂ ਸਾਰੀਆਂ ਗੈਰ-ਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ ਲਈ ਲਾਗੂ ਕੀਤੀ ਨੀਤੀ ਲਈ ਉਹਨਾਂ ਦੇ ਧੰਨਵਾਦ ਵਜੋਂ ਰੱਖੇ ਗਏ ਸਨਮਾਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ‘ਤੇ ਉਹਨਾਂ ਨਾਲ ਸ੍ਰੀ ਚੁੰਨੀ ਲਾਲ ਭਗਤ ਸਥਾਨਿਕ ਸਰਕਾਰ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਮਾਲ ਮੰਤਰੀ, ਸ੍ਰੀ ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾਂ ਵੀ ਮੌਜੂਦ ਸਨ। ਉਪ-ਮੁੱਖ ਮੰਤਰੀ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਉਹਨਾਂ ਨੇ ਪੁੱਡਾ ਅਤੇ ਮਕਾਨ ਉਸਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਨਵੀਂਆਂ ਕਲੋਨੀਆਂ ਲਈ ਸੀ.ਐਲ.ਯੂ., ਨਕਸ਼ਾ ਤਸਦੀਕ ਅਤੇ ਹੋਰ ਲੋਂੜੀਦੀਆਂ ਸਾਰੀਆਂ ਮਨਜੂਰੀਆਂ ਲਈ ਅਕਤੂਬਰ ਦੇ ਪਹਿਲੇ ਹਫਤੇ ਤੋਂ ਆਨ-ਲਾਈਨ ਵੈਬਸਾਈਟ ਸੁਰੂ ਕਰਨ। ਉਹਨਾਂ ਕਿਹਾ ਕਿ ਅਕਤੂਬਰ ਮਹੀਨੇ ਤੋਂ ਬਿਨੈ-ਪੱਤਰ ਦੇਣ ਤੋਂ ਇੱਕ ਮਹੀਨੇ ਦੇ ਅੰਦਰ-ਅੰਦਰ ਸਾਰੀਆਂ ਮਨਜੂਰੀਆਂ ਆਨ-ਲਾਈਨ ਮੁਹੱਈਆ ਕਰਵਾਈਆ ਜਾਣਗੀਆਂ। ਉਹਨਾਂ ਕਿਹਾ ਕਿ ਕਾਲੋਨਾਈਜ਼ਰ, ਪ੍ਰਾਪਰਟੀ ਡੀਲਰ ਅਤੇ ਮਕਾਨ ਮਾਲਕਾਂ ਨੂੰ ਇੱਕੋ ਸਮੇਂ ਲੋਂੜੀਦੀ ਅਦਾਇਗੀ ਕਰਨ ‘ਤੇ ਸਾਰੀਆਂ ਮਨਜੂਰੀਆਂ ਮੁਹੱਈਆ ਕਰਵਾਈਆ ਜਾਣਗੀਆਂ। ਬਾਦਲ ਨੇ ਪੰਜਾਬ ਕਾਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦਾ ਗੈਰ-ਕਾਨੂੰਨੀ ਕਲੋਨੀਆਂ ਨੂੰ ਨਿਯਮਤ ਕਰਨ ‘ਚ ਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕਰਦਿਆ ਕਿਹਾ ਕਿ ‘‘ਪੰਜਾਬ ਸਾਡਾ ਆਪਣਾ ਘਰ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਨੂੰ ਸਾਫ-ਸੁਥਰਾ ਤੇ ਹਰਾ-ਭਰਾ ਰੱਖਣਾ ਚਾਹੀਦਾ ਹੈ, ਜਿਹੜਾ ਕਿ ਸਾਡੀਆਂ ਆਉਣ ਵਾਲੀਆਂ ਪੀੜ•ੀਆਂ ਲਈ ਇੱਕ ਤੋਹਫਾ ਹੋਵੇਗਾ’’ ਉਹਨਾਂ ਕਾਲੋਨਾਈਜ਼ਰਾਂ ਤੇ ਪ੍ਰਾਪਰਟੀ ਡੀਲਰਾਂ ਨੂੰ ਆਪਣੀਆਂ ਕਾਲੋਨੀਆਂ ਨੂੰ ਨਿਯਮਤ ਕਰਵਾਉਣ ਲਈ ਅੰਤਿਮ ਮਿਤੀ ਤੋਂ ਪਹਿਲਾਂ-ਪਹਿਲਾਂ ਦਰਖਾਸਤਾਂ ਦੇਣ ਲਈ ਕਿਹਾ। ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਕਾਂਗਰਸ ਇੱਕ ਵੱਡੀ ਸਾਜਿਸ਼ ਤਹਿਤ ਪੰਜਾਬ ਦੇ ਲੋਕਾਂ ਨੂੰ ਗਲਤ ਪ੍ਰਚਾਰ ਕਰਕੇ ਗੁੰਮਰਾਹ ਕਰਨ ਦੀ ਕੋਸ਼ਿਸ ਕਰ ਰਹੀ ਹੈ। ਉਹਨਾਂ ਆਖਿਆ ਕਿ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਨਗਰ-ਨਿਗਮਾਂ ਦੇ ਸ਼ਹਿਰਾਂ ਵਿਕਾਸ ਲਈ ਪਹਿਲਾਂ ਹੀ ਇੱਕ ਮਾਸਟਰ ਪਲਾਨ ਤਿਆਰ ਕੀਤੀ ਜਾ ਚੁੱਕੀ ਹੈ ਅਤੇ ਅਗਲੇ ਤਿੰਨ ਸਾਲਾਂ ਵਿੱਚ ਇਹਨਾਂ ਸ਼ਹਿਰਾਂ ਦਾ ਬੇਮਿਸਾਲ ਵਿਕਾਸ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਮਾਨਚੈਸਟਰ ਲੁਧਿਆਣਾ ਸ਼ਹਿਰ ਦੇ ਸਰਵ-ਪੱਖੀ ਵਿਕਾਸ ਲਈ 3000 ਕਰੋੜ ਰੁਪਏ ਖਰਚ ਕੀਤੇ ਜਾਣਗੇ। ਦੇਸ਼ ਦੀ ਵਿਗੜ ਰਹੀ ਆਰਥਿਕ ਦਸ਼ਾ ‘ਤੇ ਨੁਕਤਾਚੀਨੀ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਦੇਸ਼ ਦੀ ਅਰਥ-ਵਿਵਸਥਾ ਬੁਰੀ ਤਰ•ਾਂ ਵਿਗੜ ਚੁੱਕੀ ਹੈ ਅਤੇ ਇਸ ਨੂੰ ਯੂ.ਪੀ.ਏ. ਦੇ ਰਾਜ ਵਿੱਚ ਸਹੀ ਰਸਤੇ ‘ਤੇ ਲਿਆਉਣਾ ਅਸੰਭਵ ਹੈ। ਉਹਨਾਂ ਕਿਹਾ ਕਿ ਕੇਂਦਰ ‘ਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੂੰ ਸੱਤ•ਾ ਤੋਂ ਲਾਂਭੇ ਕਰਕੇ ਹੀ ਦੇਸ਼ ਅਤੇ ਇਸ ਦੇ ਆਰਥਿਕ ਹਿੱਤਾਂ ਨੂੰ ਬਚਾਇਆ ਜਾ ਸਕਦਾ ਹੈ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਇੱਕ ਸੁਆਲ ਦੇ ਜੁਆਬ ਵਿੱਚ ਸ੍ਰ ਬਾਦਲ ਨੇ ਕਿਹਾ ਕਿ ਇੱਕ ਮੀਡੀਆ ਰਿਪੋਰਟ ਅਨੁਸਾਰ ਦੇਸ਼-ਭਰ ਵਿੱਚੋਂ ਪੰਜਾਬ ਸਭ ਤੋਂ ਵੱਧ ਉਚਿਤ ਨਿਵੇਸ਼ ਲਈ ਢੁੱਕਵਾਂ ਸੂਬਾ ਹੈ। ਉਹਨਾਂ ਕਿਹਾ ਕਿ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਕਰਵਾਏ ਗਏ ਸਰਵੇ ਅਨੁਸਾਰ ਪੰਜਾਬ ਵਿਕਾਸ ਦੀਆਂ ਨਵੀਂਆਂ ਸਿਖਰਾਂ ਵੱਲ ਵੱਧ ਰਿਹਾ ਹੈ। ਉਹਨਾਂ ਹੋਰ ਕਿਹਾ ਕਿ ਪੰਜਾਬ ਸੜਕਾਂ, ਹਵਾਈ ਮਾਰਗਾਂ ਅਤੇ ਬੁਨਿਆਦੀ ਢਾਂਚੇ ਦੀ ਮਜਬੂਤੀ ਦੇ ਨਾਲ-ਨਾਲ ਦਸੰਬਰ, 2013 ਤੱਕ ਵਾਧੂ ਬਿਜਲੀ ਪੈਦਾ ਕਰਨ ਵਾਲਾ ਸੂਬਾ ਬਣ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਨਾਲ ਉਦਯੋਗਪਤੀਆਂ ਨੂੰ ਨਵਾਂ ਬਲ ਅਤੇ ਉਤਸ਼ਾਹ ਮਿਲੇਗਾ ਜਿਸ ਨਾਲ ਸੂਬੇ ‘ਚ ਨਵੀਆਂ ਉਦਯੋਗਿਕ ਇਕਾਈਆਂ ਸਥਾਪਿਤ ਹੋਣਗੀਆਂ। ਪੱਤਰਕਾਰਾਂ ਵੱਲੋਂ ਆਮਦਨ ਕਰ ਵਿਭਾਗ ਦੁਆਰਾ ਲੁਧਿਆਣਾ ਦੇ ਇੱਕ ਉਦਯੋਗਪਤੀ ਦੇ ਘਰ ਮਾਰੇ ਗਏ ਛਾਪੇ ਸਬੰਧੀ ਪੁੱਛੇ ਗਏ ਸੁਆਲ ਦਾ ਜੁਆਬ ਦਿੰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਸੀ.ਬੀ.ਆਈ., ਇਨਕਮ ਟੈਕਸ, ਡੀ.ਆਈ.ਆਰ ਅਤੇ ਹੋਰ ਕੇਂਦਰੀ ਏਜੰਸੀਆਂ ਨੂੰ ਆਪਣੇ ਨਿੱਜੀ ਮੁਫਾਦਾਂ ਵੱਜੋਂ ਵਰਤਕੇ ਵਿਰੋਧੀਆਂ ਨੂੰ ਦਬਾਉਣ ਦੀ ਕੋਸ਼ਿਸ ਕਰ ਰਹੀ ਹੈ, ਜਿਸ ਦਾ ਖਮਿਆਜ਼ਾ ਉਸ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਇਸ ਸਮਾਗਮ ਨੂੰ ਸ੍ਰੀ ਚੁੰਨੀ ਲਾਲ ਭਗਤ ਸਥਾਨਿਕ ਸਰਕਾਰ ਮੰਤਰੀ, ਸ੍ਰ. ਬਿਕਰਮ ਸਿੰਘ ਮਜੀਠੀਆ ਮਾਲ ਤੇ ਮੁੜ-ਵਸੇਬਾ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ, ਸ੍ਰੀ ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ, ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ, ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾਂ, ਸ੍ਰੀ ਕੇ.ਡੀ. ਭੰਡਾਰੀ, ਸ੍ਰੀ ਇੰਦਰਬੀਰ ਸਿੰਘ ਬੁਲਾਰੀਆ ਤੇ ਸ੍ਰੀ ਸੋਮ ਪ੍ਰਕਾਸ਼ (ਤਿੰਨੇ ਮੁੱਖ ਸੰਸਦੀ ਸਕੱਤਰ) ਅਤੇ ਸ੍ਰ ਮਨਪ੍ਰੀਤ ਸਿੰਘ ਇਆਲੀ ਵਿਧਾਇਕ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰ. ਦਰਸ਼ਨ ਸ਼ਿਵਾਲਿਕ, ਸ੍ਰੀਐਸ.ਆਰ ਕਲੇਰ ਅਤੇ ਸ੍ਰ. ਰਣਜੀਤ ਸਿੰਘ ਢਿੱਲੋਂ ਸਾਰੇ ਐਮ.ਐਲ.ਏ, ਪ੍ਰੋਫੈਸਰ ਰਜਿੰਦਰ ਭੰਡਾਰੀ ਉਪ ਚੈਅਰਮੈਨ ਪੰਜਾਬ ਯੋਜਨਾਬੰਦੀ ਬੋਰਡ, ਸ੍ਰੀ ਹਰਚਰਨ ਸਿੰਘ ਗੋਹਲਵੜੀਆ ਮੇਅਰ ਨਗਰ-ਨਿਗਮ, ਸ੍ਰੀ ਪ੍ਰਵੀਨ ਬਾਂਸਲ ਜਿਲਾ ਪ੍ਰਧਾਨ ਭਾਜਪਾ, ਸ੍ਰੀ ਬਿਕਰਮਜੀਤ ਸਿੰਘ ਖਾਲਸਾ, ਸ੍ਰ. ਜਗਜੀਵਨ ਸਿੰਘ ਖੀਰਨੀਆ ਤੇ ਸ੍ਰੀ ਰਣਜੀਤ ਸਿੰਘ ਤਲਵੰਡੀ (ਸਾਰੇ ਸਾਬਕਾ ਐਮ.ਐਲ.ਏ), ਸ੍ਰੀ ਅਮਰੀਕ ਸਿੰਘ ਆਲੀਵਾਲ ਸਾਬਕਾ ਐਮ.ਪੀ, ਪੰਜਾਬ ਕਾਲੋਨਾਈਜ਼ਰ ਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਕੁਲਤਾਰ ਸਿੰਘ ਜੋਗੀ, ਜਨਰਲ ਸਕੱਤਰ ਗੁਰਵਿੰਦਰ ਸਿੰਘ ਲਾਬਾ, ਜੁਆਇੰਟ ਸਕੱਤਰ ਨੰਦੀ ਗੁਪਤਾ, ਕੈਸ਼ੀਅਰ ਵਰਿੰਦਰ ਸਿੰਘ ਂਜੋਲੀ, ਸ੍ਰੀ ਕਮਲ ਚੇਤਲੀ, ਸ੍ਰੀ ਗੁਰਦੀਪ ਸਿੰਘ ਗੋਸ਼ਾ ਅਕਾਲੀ ਨੇਤਾ ਅਤੇ ਸ੍ਰੀ ਜਂਸਵੰਤ ਸਿੰਘ ਛਾਪਾ ਆਦਿ ਹਾਜਿਰ ਸਨ

No comments:
Post a Comment