jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 7 September 2013

ਪੰਜਾਬ ਦੇ ਨਵੇਂ ਥਰਮਲ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਬਣੀ ਯਕੀਨੀ

www.sabblok.blogspot.com

ਪਟਿਆਲਾ,7 ਸਤੰਬਰ
ਪੰਜਾਬ ਸਰਕਾਰ ਦਾ ਪੰਜਾਬ ਨੂੰ ਵਾਧੂ ਬਿਜਲੀ ਪੈਦਾ ਕਰਨ ਵਾਲਾ ਰਾਜ ਬਣਾਉਣ ਦਾ ਸੁਪਨਾ ਹੁਣ ਸਾਕਾਰ ਹੋਣ ਜਾ ਰਿਹਾ ਹੈ। ਰਾਜ ਵਿੱਚ ਨਵੇਂ ਬਣ ਰਹੇ ਤਲਵੰਡੀ ਸਾਬੋ ਥਰਮਲ ਪਲਾਂਟ ਅਤੇ ਰਾਜਪੁਰਾ ਥਰਮਲ ਪਲਾਂਟ ਲਈ ਫਿਊਲ ਸਪਲਾਈ ਲਈ ਅਖ਼ੀਰ ਸਮਝੌਤੇ ਸਿਰੇ ਚੜ੍ਹ ਗਏ ਹਨ। ਦੋਵੇਂ ਕੋੋਲਾ ਸਮਝੌਤਿਆਂ ਨਾਲ ਰਾਜ ਵਿੱਚ ਨਵੇਂ ਬਿਜਲੀ ਉਤਪਾਦਨ ਲਈ ਅੜਚਣਾਂ ਖ਼ਤਮ ਹੋ ਗਈਆਂ ਹਨ।
ਦੱਸਣਯੋਗ ਹੈ ਕਿ ਪੰਜਾਬ ’ਚ ਲਾਏ ਜਾ ਰਹੇ ਨਵੇਂ ਥਰਮਲ ਪਾਵਰ ਪਲਾਂਟਾਂ ਲਈ ਕੋਲੇ ਦੀ ਲੋੜ ਦੀ ਪੂਰਤੀ ਲਈ ਸਮਝੌਤੇ ਸਿਰੇ ਨਾ ਲੱਗਣ ਕਾਰਨ ਪੰਜਾਬ ਸਰਕਾਰ ਕਾਫ਼ੀ ਸਮੇਂ ਤੋਂ ਚਿੰਤਤ ਸੀ। ਇਸ ਮੁੱਦੇ ’ਤੇ ਕਈ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੁਝ ਦਿਨ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਨੇ ਵੀ ਕੋਲਾ ਮੰਤਰਾਲੇ ਨਾਲ ਉਚੇਚੇ ਤੌਰ ’ਤੇ ਮਿਲਣੀ ਕੀਤੀ ਸੀ। ਸੂਤਰਾਂ ਅਨੁਸਾਰ ਕੇਂਦਰੀ ਕੋਲਾ ਅਲਾਟਮੈਂਟ ਦੀਆਂ ਕੁਝ ਫਾਈਲਾਂ ਗੁੰਮ ਹੋਣ ਕਾਰਨ ਪੰਜਾਬ ਦੇ ਨਵੇਂ ਥਰਮਲ ਪਲਾਂਟਾਂ ਲਈ ਕੋਲਾ ਸਪਲਾਈ ਲਈ ਵੱਡੀ ਅੜਚਣ ਬਣੀ ਹੋਈ ਸੀ। ਅਖ਼ੀਰ ਪੰਜਾਬ ਸਰਕਾਰ ਦੀਆਂ ਚਾਰਜ਼ੋਈਆਂ  ਸਦਕਾ ਦੋਵੇਂ ਪਲਾਂਟਾਂ ਨੂੰ ਕੋਲਾ ਸਪਲਾਈ ਦਾ ਸਮਝੌਤਾ ਸਿਰੇ ਚੜ੍ਹਿਆ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ  ਇੰਜ ਕੇ.ਡੀ.ਚੌਧਰੀ ਨੇ ਦੱਸਿਆ ਕਿ ਇੱਕ ਸਮਝੌਤਾ ਤਲਵੰਡੀ ਸਾਬੋ ਪਾਵਰ ਲਿਮਟਿਡ ਨੇ ਮਹਾਨਦੀ ਕੋਲ ਫੀਲਡਜ਼ ਨਾਲ ਅਤੇ ਦੂਜਾ ਸਮਝੌਤਾ ਨਾਭਾ ਪਾਵਰ ਲਿਮਟਿਡ ਨੇ ਸਾਊਥ ਈਸਟਰਨ ਕੋਲ ਫੀਲਡਜ਼ ਨਾਲ ਸਿਰੇ ਲਾਇਆ ਹੈ। ਸੀ.ਐਮ.ਡੀ. ਨੇ ਦੱਸਿਆ ਪੰਜਾਬ ਸਰਕਾਰ ਦੇ ਸਿਰਤੋੜ ਯਤਨਾਂ ਸਦਕਾ ਇਹ ਸਮਝੌਤੇ ਸਿਰੇ ਚੜ੍ਹੇ ਹਨ।  ਇੰਜ. ਚੌਧਰੀ ਨੇ ਦੱਸਿਆ ਕਿ 1980 ਮੈਗਾਵਾਟ ਤਲਵੰਡੀ ਸਾਬੋ ਥਰਮਲ ਪਲਾਂਟ ਲਈ ਫਿਊਲ ਸਪਲਾਈ ਸਮਝੌਤਾ 7.72 ਮਿਲੀਅਨ ਟਨ ਪ੍ਰਤੀ ਸਾਲ ਦਾ ਹੋਇਆ ਹੈ, ਜਿਸ ਦੀ ਪੂਰਤੀ ਵਸੂੰਧਰਾ ਕੋਲ ਫੀਲਡ ਮਾਈਨਜ਼, ਸਾਂਬਲਪੁਰ, ਉੜੀਸਾ ਤੋਂ ਹੋਵੇਗੀ। 1400 ਮੈਗਾਵਾਟ ਰਾਜਪੁਰਾ ਥਰਮਲ ਪਲਾਂਟ ਲਈ ਸਮਝੌਤਾ 5.5 ਮਿਲੀਅਨ ਟਨ ਪ੍ਰਤੀ ਸਾਲ ਦਾ ਹੋਇਆ ਹੈ, ਜਿਸ ਦੀ ਪੂਰਤੀ ਰਾਏਗੜ, ਬਿਲਾਸਪੁਰ ਵਿਖੇ ਮਾਈਨਜ਼ ਤੋਂ ਕੀਤੀ ਜਾਵੇਗੀ।  ਸੀ.ਐਮ.ਡੀ. ਨੇ ਦੱਸਿਆ ਕਿ ਦੋਵੇਂ ਪਲਾਂਟ ‘ਸੁਪਰ ਕਰਿਟੀਕਲ’ ਤਕਨੀਕ ਦਾ ਇਸਤੇਮਾਲ ਕਰ ਰਹੇ ਹਨ, ਜਿਸ ਨਾਲ ਓਨੀ ਹੀ ਮਾਤਰਾ ਦਾ ਕੋਲਾ ਵਰਤ ਕੇ ਜ਼ਿਆਦਾ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਜਿਸ ਨਾਲ ਪ੍ਰਦੂਸ਼ਣ ਘੱਟ ਤੋਂ ਘੱਟ ਹੁੰਦਾ ਹੈ। ਤਲਵੰਡੀ ਸਾਬੋ ਥਰਮਲ ਪਲਾਂਟ, ਜੋ ਪਿੰਡ ਬਨਾਵਲੀ ਜ਼ਿਲ੍ਹਾ ਮਾਨਸਾ ਵਿਖੇ ਬਣਾਇਆ ਜਾ ਰਿਹਾ ਹੈ, ਬਿਜਲੀ ਦਾ ਉਤਪਾਦਨ ਇਸੇ ਸਾਲ ਨਵੰਬਰ ਦੇ ਅਖ਼ੀਰ ਵਿੱਚ ਸ਼ੁਰੂ ਕਰ ਦੇਵੇਗਾ। ਰਾਜਪੁਰਾ ਥਰਮਲ ਪਲਾਂਟ, ਜੋ ਪਿੰਡ ਨਲਾਸ਼ ਵਿਖੇ ਬਣਾਇਆ ਜਾ ਰਿਹਾ ਹੈ, ਆਪਣਾ ਪਹਿਲਾ ਯੂਨਿਟ ਦਸੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਕਰ ਦੇਵੇਗਾ। ਇਨ੍ਹਾਂ ਪਲਾਂਟਾਂ ਤੋਂ ਪੈਦਾ ਹੋਣ ਵਾਲੀ ਸਾਰੀ ਬਿਜਲੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਦਿੱਤੀ ਜਾਵੇਗੀ

No comments: