jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 7 September 2013

ਹਾਕਮ ਗੱਠਜੋੜ ਦੇ ਕੁਝ ਆਗੂ ਹੀ ਮੇਰੇ ਵਿਰੁੱਧ: ਸਿੱਧੂ

www.sabblok.blogspot.com


ਅੰਮ੍ਰਿਤਸਰ, 7 ਸਤੰਬਰ
ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਅੱਜ ਆਖਿਆ ਕਿ ਗੱਠਜੋੜ ਵਿਚ ਕੁਝ ਤਾਕਤਾਂ ਅਜਿਹੀਆਂ ਹਨ, ਜੋ ਇਹ ਨਹੀਂ ਚਾਹੁੰਦੀਆਂ ਕਿ ਨਵਜੋਤ ਸਿੰਘ ਸਿੱਧੂ ਮੁੜ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਚੋਣ ਲੜੇ ਅਤੇ ਇਨ੍ਹਾਂ ਵੱਲੋਂ ਹੀ ‘ਅੜਿੱਕੇ’ ਖੜ੍ਹੇ ਕੀਤੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਸ੍ਰੀ ਸਿੱਧੂ ਸੂਬੇ ’ਚ ਆਪਣੀ ਹੀ ਸਰਕਾਰ ਵੱਲੋਂ ਉਨ੍ਹਾਂ ਦੀਆਂ ਅੰਮ੍ਰਿਤਸਰ ਦੇ ਵਿਕਾਸ ਸਬੰਧੀ ਯੋਜਨਾਵਾਂ ਨੂੰ ਅਣਦੇਖਿਆਂ ਕੀਤੇ ਜਾਣ ਦਾ ਦੋਸ਼ ਲਾ ਚੁੱਕੇ ਹਨ। ਉਨ੍ਹਾਂ ਆਖਿਆ ਸੀ ਕਿ ਉਹ ਆਪਣੀ ਹੀ ਸਰਕਾਰ ਵਿਚ ਵਿਰੋਧੀ ਧਿਰ ਦੇ ਆਗੂ ਵਾਂਗ ਮਹਿਸੂਸ ਕਰ ਰਹੇ ਹਨ। ਅੱਜ ਦਿੱਲੀ ਤੋਂ ਫੋਨ ’ਤੇ ਗੱਲ ਕਰਦਿਆਂ ਸ੍ਰੀ ਸਿੱਧੂ ਨੇ ਆਖਿਆ ਕਿ ਉਨ੍ਹਾਂ ਨੂੰ ਅਜਿਹੇ ਲੋਕਾਂ ਦੇ ਮੰਤਵ ਬਾਰੇ ਸਪੱਸ਼ਟ ਹੋ ਚੁੱਕਿਆ ਹੈ, ਇਹ ਚਾਹੁੰਦੇ ਹਨ ਕਿ ਉਹ ਇਸ ਹਲਕੇ ਤੋਂ ਲੋਕ ਸਭਾ ਚੋਣ ਨਾ ਲੜਨ। ਉਨ੍ਹਾਂ ਕਿਹਾ ਕਿ ਜੇਕਰ ਇਹ ਤਾਕਤਾਂ ਇਹੀ ਚਾਹੁੰਦੀਆਂ ਹਨ ਤਾਂ ਉਹ ਚੋਣ ਮੈਦਾਨ ਵਿਚੋਂ ਹਟਣ ਨੂੰ ਤਿਆਰ ਹਨ ਅਤੇ ਉਨ੍ਹਾਂ ਦੀ ਥਾਂ ’ਤੇ ਜਿਸ ਵੀ ਵਿਅਕਤੀ ਨੂੰ ਚੋਣ ਲੜਾਈ ਜਾਵੇਗੀ, ਉਹ ਉਸ ਲਈ ਚੋਣ ਪ੍ਰਚਾਰ ਵੀ ਕਰਨ ਨੂੰ ਤਿਆਰ ਹਨ। ਉਨ੍ਹਾਂ ਇਨ੍ਹਾਂ ਤਾਕਤਾਂ ਨੂੰ ਅਪੀਲ ਕੀਤੀ ਕਿ ਉਹ ਅੰਮ੍ਰਿਤਸਰ ਦੇ ਵਿਕਾਸ ਦੇ ਰਾਹ ਵਿਚ ਅੜਿੱਕੇ ਨਾ ਖੜ੍ਹੇ ਕਰਨ। ਉਨ੍ਹਾਂ ਆਖਿਆ ਕਿ ਇਥੇ ਕੁਝ ਲੋਕ ਅਜਿਹੇ ਵੀ ਹਨ, ਜੋ ਮੇਰੇ ਤੋਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਇਹੀ ਲੋਕ ਉਨ੍ਹਾਂ ਨੂੰ ਚੋਣ ਲੜਨ ਤੋਂ ਰੋਕਣ ਲਈ ਯਤਨਸ਼ੀਲ ਹਨ, ਇਸੇ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਮੁਕੰਮਲ ਹੋਣ ਤੋਂ ਰੋਕੇ ਜਾ ਰਹੇ ਹਨ। ਉਨ੍ਹਾਂ ਮੁੜ ਆਖਿਆ ਕਿ ਉਹ ਗੱਠਜੋੜ ਧਰਮ ਨੂੰ ਨਿਭਾਉਂਦਿਆਂ ਹਰ ਕੁਰਬਾਨੀ ਲਈ ਤਿਆਰ ਹਨ ਕਿਉਂਕਿ ਹੁਣ ਉਨ੍ਹਾਂ ਨੂੰ ਸਿਆਸਤ ਵਿਚ ਕਿਸੇ ਹੋਰ ਪ੍ਰਾਪਤੀ ਦੀ ਕੋਈ ਇੱਛਾ ਨਹੀਂ ਰਹਿ ਗਈ। ਉਹ ਸਭ ਕੁਝ ਪ੍ਰਾਪਤ ਕਰ ਚੁੱਕੇ ਹਨ ਅਤੇ ਆਪਣੇ ਆਪ ਵਿਚ ਮੁਕੰਮਲ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਲਈ ਵੋਟਾਂ ਨਹੀਂ ਮੰਗੀਆਂ ਅਤੇ ਨਾ ਹੀ ਸਿਆਸਤ ਵਿਚ ਆਪਣੇ ਲਈ ਕੋਈ ਲਾਭ ਪ੍ਰਾਪਤ ਕੀਤਾ ਹੈ।
ਸ੍ਰੀ ਸਿੱਧੂ ਨੇ ਆਖਿਆ ਕਿ  ਅੰਮ੍ਰਿਤਸਰ ਆਪਸੀ ਭਾਈਚਾਰੇ ਅਤੇ ਏਕਤਾ ਦਾ ਬਿੰਬ ਹੈ, ਇਸ ਲਈ ਆਗੂਆਂ ਨੂੰ ਸੌੜੀ ਸਿਆਸਤ ਨਹੀਂ ਖੇਡਣੀ ਚਾਹੀਦੀ। ਉਨ੍ਹਾਂ ਨੇ ਕਦੇ ਕੋਈ ਪਾਰਟੀ ਵਿਰੋਧੀ ਗਤੀਵਿਧੀ ਨਹੀਂ ਕੀਤੀ ਅਤੇ ਨਾ ਹੀ ਗਠਜੋੜ ਧਰਮ ਨੂੰ ਢਾਹ ਲਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਨੂੰ ਹੁਣ ਅਜਿਹੀ ਸਥਿਤੀ ਵਿਚ ਉਸ ਵੇਲੇ ਬੋਲਣਾ ਪਿਆ ਹੈ ਜਦੋਂ ਅੰਮ੍ਰਿਤਸਰ ਦੇ ਵਿਕਾਸ ਕਾਰਜ ਨਹੀਂ ਹੋ ਰਹੇ ਸਨ ਅਤੇ ਇਹ ਸਭ ਕੁਝ ਰੁਕਿਆ ਹੋਇਆ ਸੀ। ਅਜਿਹੀ ਸਥਿਤੀ ਵਿਚ ਲੋਕ ਉਨ੍ਹਾਂ ਦੀ ਹਲਕੇ ਪ੍ਰਤੀ ਵਫ਼ਾਦਾਰੀ ’ਤੇ ਪ੍ਰਸ਼ਨ ਚਿੰਨ੍ਹ ਲਾ ਰਹੇ ਸਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਉਸ ਵੇਲੇ ਚੋਣ ਲੜੀ ਸੀ ਜਦੋਂ ਕਾਂਗਰਸ ਦੇ ਉਘੇ ਆਗੂ ਆਰ.ਐਲ. ਭਾਟੀਆ ਸਾਹਮਣੇ ਕੋਈ ਵੀ ਚੋਣ ਲੜਨ ਲਈ ਤਿਆਰ ਨਹੀਂ ਸੀ ਅਤੇ ਉਨ੍ਹਾਂ ਸਿਰਫ਼ 13 ਦਿਨਾਂ ਵਿਚ ਪਾਰਟੀ ਨੂੰ ਜਿੱਤ ਦਿਵਾਈ ਸੀ।
ਉਨ੍ਹਾਂ ਨੇ ਅੰਮ੍ਰਿਤਸਰ ਸੰਸਦੀ ਹਲਕੇ ਦੇ ਵਿਕਾਸ ਲਈ ਆਏ ਫੰਡਾਂ ਨੂੰ ਹੋਰਨਾਂ ਸ਼ਹਿਰਾਂ ਦੇ ਵਿਕਾਸ ਲਈ ਵਰਤੇ ਜਾਣ ਦੀ ਕਾਰਵਾਈ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਆਖਿਆ ਕਿ ਇਹ ਕੰਮ ‘ਤਾਨਾਸ਼ਾਹ’ ਕਾਰਵਾਈ ਹੈ। ਇਸ ਵੇਲੇ ਅੰਮ੍ਰਿਤਸਰ ਨਗਰ ਸੁਧਾਰ ਟਰਸੱਟ ਕੋਲ ਲਗਪਗ 100 ਕਰੋੜ ਰੁਪਏ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਜਮ੍ਹਾਂ ਹਨ, ਜੋ ਸਿਰਫ਼ ਸ਼ਹਿਰ ਦੇ ਵਿਕਾਸ ਕਾਰਜਾਂ ਵਾਸਤੇ ਹੀ ਖਰਚ ਹੋਣੇ ਚਾਹੀਦੇ ਹਨ ਪਰ ਇਸਦੇ ਬਾਵਜੂਦ ਵਿਕਾਸ ਯੋਜਨਾਵਾਂ ਨੂੰ ਮੁਕੰਮਲ ਕਰਨ ਲਈ ਕੋਈ ਕੰਮ ਨਹੀਂ ਹੋ ਰਿਹਾ।

No comments: