www.sabblok.blogspot.com
ਟਾਂਡਾ(ਮੋਮੀ, ਸਮੀਰ)¸ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ‘ਤੇ ਅੱਜ ਦੁਪਹਿਰ ਕਰੀਬ 2.30 ਵਜੇ ਪਿੰਡ ਪਲਾਹ-ਚੱਕ ਨਜ਼ਦੀਕ ਦੋ ਟਰੱਕਾਂ ਅਤੇ ਬੱਸ ਦਰਮਿਆਨ ਹੋਈ ਟੱਕਰ ਦੌਰਾਨ ਟਰੱਕ ਡਰਾਈਵਰ ਸਮੇਤ 2 ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲਾਪਰਵਾਹੀ ਦੇ ਕਾਰਨ ਪਠਾਨਕੋਟ ਤੋਂ ਜਲੰਧਰ 20 ਤੋਂ 25 ਸਵਾਰੀਆਂ ਲੈ ਕੇ ਜਾ ਰਹੀ ਬੱਸ ਤੇ ਜਲੰਧਰ ਵਲੋਂ ਆ ਰਹੇ ਟਰੱਕ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ ਜਿਸ ਕਾਰਨ ਟਰੱਕ ਚਾਲਕ ਜੱਗਾ ਪੁੱਤਰ ਵੀਰ ਸਿੰਘ ਪਿੰਡ ਬਹਿਬੋਵਾਲ ਛੱਲੀਆਂ ਅਤੇ ਬੱਸ ਵਿਚ ਸਵਾਰ ਮੀਨੂ ਅਗਰਵਾਲ ਪਤਨੀ ਮੁਕੇਸ਼ ਅਗਰਵਾਲ ਅਤੇ ਇਕ ਹੋਰ ਸਵਾਰੀ ਜ਼ਖ਼ਮੀ ਹੋ ਗਈ। ਜ਼ਖ਼ਮੀਆਂ ਨੂੰ 108 ਐਂਬੂਲੈਂਸ ਦੇ ਈ. ਐੱਮ. ਟੀ. ਸੁਰਿੰਦਰ ਅਤੇ ਪਾਇਲਟ ਅਬਦੁਲ ਨੇ ਤੁਰੰਤ ਹੀ ਸਰਕਾਰੀ ਹਸਪਤਾਲ ਟਾਂਡਾ ਪਹੁੰਚਿਆ। ਬੱਸ ਵਿਚ ਸਵਾਰ ਹੋਰ ਸਵਾਰੀਆਂ ਇਸ ਹਾਦਸੇ ਦੌਰਾਨ ਵਾਲ-ਵਾਲ ਬਚੀਆਂ। ਟਾਂਡਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
No comments:
Post a Comment