jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 September 2013

ਦੁਨੀਆ ਦੀ ਸੈਰ ਕਰਨ ਲਈ ਘਰੋਂ ਨਿਕਲਿਆਂ ਇਕ ਭਾਰਤੀ ਸਾਈਕਲ ਚਾਲਕ


ਦੁਨੀਆ ਦੀ ਸੈਰ ਕਰਨ ਲਈ ਘਰੋਂ ਨਿਕਲਿਆਂ ਇਕ ਭਾਰਤੀ ਸਾਈਕਲ ਚਾਲਕ 79 ਦੇਸ਼ਾਂ ਦੀ ਯਾਤਰਾ ਕਰਨ ਤੋਂ ਬਾਅਦ ਕਤਰ ਪਹੁੰਚ ਗਿਆ ਹੈ। ਕੋਲਕਾਤਾ ਦੇ ਨੇੜੇ ਇਕ ਵਿਸ਼ਵ ਪੱਧਰੀ ਪਿੰਡ ਵਸਾਉਣ ਦੀ ਯੋਜਨਾ ਰੱਖਣ ਵਾਲੇ ਸੋਮੇਨ ਦੇਵਨਾਥ 79 ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਯੋਜਨਾ 2020 ਤੱਕ 191 ਦੇਸ਼ਾਂ ਦੀ ਯਾਤਰਾ ਪੂਰੀ ਕਰਨ ਦੀ ਹੈ। ਦੇਵਨਾਥ ਨੇ ਏਡਜ਼ ਬਾਰੇ ਜਾਗਰੂਕਤਾ ਫੈਲਾਉਣ ਦੇ ਲਈ ਸਾਈਕਲ 'ਤੇ ਦੁਨੀਆ ਦੀ ਸੈਰ ਯਾਤਰਾ 2004 ਵਿਚ ਸ਼ੁਰੂ ਕੀਤੀ ਸੀ। ਦੇਵਨਾਥ ਦੀ ਇੱਛਾ ਹੈ ਕਿ ਭਾਰਤੀ ਸਰਕਾਰ ਉਨ੍ਹਾਂ ਨੂੰ ਕੋਲਕਾਤਾ ਦੇ ਨੇੜੇ ਵਿਸ਼ਵ ਪੱਧਰੀ ਪਿੰਡ ਵਸਾਉਣ ਲਈ ਅੱਠ ਏਕੜ ਜ਼ਮੀਨ ਮੁਹੱਈਆ ਕਰਵਾਏ। ਦੇਵਨਾਥ ਦਾ ਕਹਿਣਾ ਹੈ ਕਿ ਵਿਸ਼ਵ ਪੱਧਰੀ ਪਿੰਡ ਵਸਾਉਣ ਦੇ ਵਿਚਾਰ ਵਿਚ ਜਾਤੀ, ਰੰਗ ਅਤੇ ਧਰਮ ਦੀ ਪਰਵਾਹ ਕੀਤੇ ਬਿਨਾਂ ਸਮਾਜ ਦੇ ਸਾਰੇ ਲੋਕਾਂ ਨੂੰ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਦੀ ਯੋਜਨਾ ਸਾਲ 2020 ਤੱਕ ਆਪਣੀ ਯਾਤਰਾ ਸਮਾਪਤ ਕਰਨ ਤੱਕ 20 ਲੱਖ ਲੋਕਾਂ ਨਾਲ ਸੰਪਰਕ ਕਾਇਮ ਕਰਨ ਦੀ ਹੈ। ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਉਨ੍ਹਾਂ ਦੀ ਯਾਤਰਾ ਦਾ ਸਾਰਾ ਖਰਚਾ ਉਹ ਲੋਕ ਚੁੱਕਦੇ ਹਨ ਜੋ ਉਨ੍ਹਾਂ ਨੂੰ ਯਾਤਰਾ ਦੌਰਾਨ ਮਿਲਦੇ ਹਨ।

No comments: