jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 6 September 2013

ਅਮਰੀਕਾ ‘ਚ ਦੀ ਗੋਲੀਆਂ ਮਾਰ ਕੇ ਇੱਕ ਪੰਜਾਬੀ ਦੀ ਹੱਤਿਆ

www.sabblok.blogspot.com
INdian murdered in USww copy
ਜਲੰਧਰ- ਵਿਦੇਸ਼ਾਂ ‘ਚ ਭਾਰਤੀਆਂ ਵਿਸ਼ੇਸ਼ ਤੌਰ ‘ਤੇ ਪੰਜਾਬੀਆਂ ਦੀਆਂ ਹੱਤਿਆਵਾਂ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਅਮਰੀਕਾ ਦੇ ਐਲਖਰਟ ਸ਼ਹਿਰ ਦਾ ਹੈ ਜਿੱਥੇ ਜਲੰਧਰ ਨਿਵਾਸੀ ਇਕ ਪੰਜਾਬੀ ਅਤੇ ਉਸ ਦੇ ਸਾਥੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹੱਤਿਆ ਲੁੱਟ ਦੇ ਇਰਾਦੇ ਨਾਲ ਕੀਤੀ ਗਈ ਹੈ। ਜਗਤਾਰ ਦੀ ਹੱਤਿਆ ਦੀ ਖਬਰ ਤੋਂ ਬਾਅਦ ਉਸ ਦੇ ਘਰ ‘ਚ ਸ਼ੋਕ ਦੀ ਲਹਿਰ ਦੌੜ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ 55 ਸਾਲਾ ਜਗਤਾਰ ਸਿੰਘ 14 ਸਾਲ ਪਹਿਲਾਂ ਅਮਰੀਕਾ ਗਿਆ ਸੀ। ਸਖਤ ਮਿਹਨਤ ਤੋਂ  ਬਾਅਦ ਉਸ ਨੇ ਉਥੋਂ ਦੇ ਇੰਡੀਆਨਾ ਸ਼ਹਿਰ ਦੇ ਐਲਖਰਟ ‘ਚ ਆਪਣਾ ਕਾਰੋਬਾਰ ਜਮਾਇਆ। ਇਸ ਸ਼ਹਿਰ ‘ਚ ਜਗਤਾਰ ਦੇ ਤਿੰਨ ਗ੍ਰੋਸਰੀ ਸਟੋਰ ਅਤੇ ਇਕ ਪੈਟਰੋਲ ਪੰਪ ਹਨ। ਇਕ ਸਟੋਰ ‘ਚ ਉਸ ਦੇ ਨਾਲ ਹੁਸ਼ਿਆਰਪੁਰ ਦੇ ਪਿੰਡ ਦਾਦੀਆਂ ਨਿਵਾਸੀ ਪਵਨ ਸਿੰਘ ਵੀ ਕੰਮ ਕਰਦਾ ਸੀ। ਬੀਤੇ ਦਿਨੀਂ ਸਵੇਰੇ ਜਦੋਂ ਉਨ੍ਹਾਂ ਨੇ ਸਟੋਰ ਖੋਲ੍ਹਿਆ ਤਾਂ ਕੁਝ ਹੀ ਸਮੇਂ ਬਾਅਦ ਦੋ ਨਕਾਬਪੋਸ਼ ਲੁਟੇਰੇ ਸਟੋਰ ‘ਚ ਵੜ ਆਏ ਅਤੇ ਲੁੱਟ ਦੀ ਨੀਅਤ ਨਾਲ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਵਲੋਂ ਚਲਾਈ ਗੋਲੀ ਲੱਗਣ ਨਾਲ ਜਗਾਤਰ ਅਤੇ ਉਸ ਦੇ ਸਾਥੀ ਪਵਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਗਤਾਰ ਉਥੇ ਆਪਣੇ ਇਕ ਬੇਟੇ ਅਤੇ ਇਕ ਬੇਟੀ ਨਾਲ ਰਹਿੰਦਾ ਸੀ। ਬੇਟੀ ਬੋਲਣ ਅਤੇ ਸੁਣਨ ‘ਚ ਅਸਮਰੱਥ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਖਬਰ ਦੇਰ ਰਾਤ ਨੂੰ ਮਿਲੀ।

No comments: