jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 6 September 2013

ਰੇਤ ਮਾਫੀਆ ਦੀ ਭੇਟ ਚੜ੍ਹੀ ਔਰਤ!

www.sabblok.blogspot.com
29arunshahkot01a
* ਲੋਕਾਂ ਨੈਸ਼ਨਲ ਹਾਈਵੇ ‘ਤੇ ਲਾਸ਼ ਰੱਖ ਕੀਤਾ ਪ੍ਰਦਰਸ਼ਨ 
* ਪੁਲਸ ਖਿਲਾਫ ਕੀਤੀ ਨਾਅਰੇਬਾਜ਼ੀ, ਆਵਾਜਾਈ ਹੋਈ ਪ੍ਰਭਾਵਿਤ

ਸ਼ਾਹਕੋਟ – ਇਲਾਕੇ ਅੰਦਰ ਪਿਛਲੇ  ਲੰਬੇ ਅਰਸੇ ਤੋਂ ਸਰਗਰਮ ਰੇਤ ਮਾਫੀਆ ਦੇ ਵਲ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਾ ਦੇਣ ਕਾਰਨ ਅੱਜ ਇਸ  ਮਾਫੀਏ  ਨੂੰ ਰੇਤ ਦੀ ਗੈਰ-ਕਾਨੂੰਨੀ ਨਿਕਾਸੀ ਤੋਂ ਰੋਕਣ ਦਾ ਖਮਿਆਜ਼ਾ ਪਿੰਡ ਰਾਮੇ ਵਾਸੀ ਔਰਤ ਨੂੰ ਬੀਤੀ ਰਾਤ ਆਪਣੀ ਜਾਨ ਦੇ ਕੇ ਭੁਗਤਣਾ ਪਿਆ। ਪੀੜਤ ਪਰਿਵਾਰ ਵਲੋਂ ਸਥਾਨਕ ਪੁਲਸ ਤੇ ਰੇਤਾ ਦੇ ਕਾਰੋਬਾਰੀਆਂ ਨਾਲ ਮਿਲੇ ਹੋਣ ਅਤੇ ਗਲਤ ਪਰਚਾ ਦਰਜ ਕਰਨ ਦੇ ਦੋਸ਼ ਲਗਾ  ਕੇ ਸਥਾਨਕ ਪੁਲਸ ਸਟੇਸ਼ਨ ਦੇ ਬਾਹਰ ਲਾਸ਼ ਨੈਸ਼ਨਲ ਹਾਈਵੇ ‘ਤੇ ਰੱਖ ਕੇ ਰੋਸ ਪ੍ਰਦਰਸ਼ਨ ਕਰਦਿਆਂ ਚੱਕਾ ਜਾਮ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ‘ਚ ਸ਼ਾਮਲ ਰਾਮਪੁਰ ਪਿੰਡ ਵਾਸੀਆਂ ਅਤੇ ਮ੍ਰਿਤਕ  ਔਰਤ ਲੱਛੋ ਪਤਨੀ ਦਿਲਾਵਰ ਸਿੰਘ ਦੇ ਪੁੱਤਰ ਜਗਦੀਸ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿੰਡ ‘ਚ ਪਿਛਲੇ ਲੰਬੇ ਅਰਸੇ ਤੋਂ ਕੁਝ ਵਿਅਕਤੀਆਂ ਵਲੋਂ ਰੇਤਾ ਦੀ ਨਾਜਾਇਜ਼ (ਗੈਰ-ਕਾਨੂੰਨੀ) ਖੁਦਾਈ ਕੀਤੀ ਜਾਂਦੀ ਹੈ ਅਤੇ ਪਿੰਡ ਦੇ ਹੀ ਇਕ ਵਿਅਕਤੀ ਨੇ ਆਪਣੇ ਖੇਤਾਂ ‘ਚ ਰੇਤੇ ਦਾ ਨਾਜਾਇਜ਼ ਤੌਰ ‘ਤੇ ਟੱਕ  ਬਿਲਕੁਲ ਉਨ੍ਹਾਂ ਦੇ ਘਰ ਨਜ਼ਦੀਕ ਹੀ ਲਗਾਇਆ ਹੋਇਆ ਹੈ। ਜਿਥੋਂ ਦਿਨ-ਰਾਤ ਆਪਣੇ ਖੇਤਾਂ ‘ਚੋਂ ਨਾਜਾਇਜ਼ ਰੇਤਾ ਵੇਚਦਾ ਹੈ ਅਤੇ ਘਰ ਅੱਗਿਓਂ ਟਰੈਕਟਰ ਟਰਾਲੀਆਂ ਤੇਜ਼ ਰਫਤਾਰ ਨਾਲ ਹਫੜਾ-ਦਫੜੀ ‘ਚ ਗੁਜ਼ਰਦੇ ਹਨ। ਜਦ ਬੀਤੀ ਰਾਤ ਮੇਰੀ ਮਾਤਾ ਲੱਛੋ ਨੇ ਇਕ ਟਰੈਕਟਰ-ਟਰਾਲੀ ਚਾਲਕ ਨੂੰ ਰੋਕ ਕੇ ਕਿਹਾ ਕਿ ਉਹ  ਉਨ੍ਹਾਂ ਦੇ ਘਰ ਅੱਗਿਓਂ ਟਰੈਕਟਰ ਟਰਾਲੀਆਂ ਹੌਲੀ ਲੈ ਕੇ ਜਾਇਆ ਕਰਨ ਕਿਉਂਕਿ ਇਸ ਤਰ੍ਹਾਂ ਨਾਲ ਉਨ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਇਸੇ ਦੌਰਾਨ ਹੀ ਉਕਤ ਕਿਸਾਨ, ਜਿਸ ਦੇ ਖੇਤਾਂ ‘ਚ ਰੇਤ ਦਾ ਟੱਕ ਲੱਗਾ ਹੈ। ਮੇਰੀ ਮਾਤਾ ਨਾਲ ਆ ਕੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ, ਜਿਸ ‘ਤੇ ਉਕਤ ਕਿਸਾਨ ਦੇ ਦੋਵੇਂ ਪੁੱਤਰ ਵੀ ਮੌਕੇ ‘ਤੇ ਹੀ ਟਰੈਕਟਰ ਟਰਾਲੀ ਸਮੇਤ ਆ ਗਏ। ਮੇਰੀ ਮਾਤਾ ਵਲੋਂ ਉਨ੍ਹਾਂ ਦਾ ਵਿਰੋਧ ਕਰਨ ‘ਤੇ ਉਕਤ ਕਿਸਾਨ ਦੇ ਪੁੱਤਰਾਂ ਨੇ ਟਰੈਕਟਰ ਮੇਰੀ ਮਾਤਾ ਵਿਚ ਮਾਰ ਦਿੱਤਾ, ਜਿਸ ਕਾਰਨ ਉਹ ਹੇਠਾਂ ਡਿੱਗ ਪਈ ਅਤੇ ਮੁੜ ਉਕਤ ਨੌਜਵਾਨਾਂ ਨੇ ਟਰੈਕਟਰ ਮੇਰੀ ਮਾਤਾ ਲੱਛੋਂ ਤੋਂ  ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ‘ਤੇ ਮੇਰੀ  ਮਾਤਾ ਮੌਕੇ ‘ਤੇ ਹੀ ਦਮ ਤੋੜ ਗਈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਜਦ ਉਨ੍ਹਾਂ ਇਸ ਸਬੰਧੀ ਸ਼ਾਹਕੋਟ ਪੁਲਸ ਨੂੰ ਇਤਲਾਹ ਦਿੱਤੀ ਤੇ ਪੁਲਸ ਨੇ ਲਾਸ਼ ਨੂੰ ਅੱਜ ਪੋਸਟਮਾਰਟਮ ਲਈ ਭੇਜਿਆ। ਉਨ੍ਹਾਂ ਦੱਸਿਆ ਕਿ ਜਦ ਸ਼ਾਮ ਨੂੰ ਉਹ ਪੋਸਟਮਾਰਟਮ ਕਰਵਾ ਕੇ ਵਾਪਸ ਸ਼ਾਹਕੋਟ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ  ਕਿ ਪੁਲਸ ਨੇ ਕਥਿਤ ਦੋਸ਼ੀਆਂ ‘ਚੋਂ ਸਿਰਫ ਇਕ ਵਿਅਕਤੀ ‘ਤੇ ਹੀ ਪੁਲਸ ਨੇ ਗੈਰ ਇਰਾਦਤਨ ਹੱਤਿਆ ਤੇ ਐਕਸੀਡੈਂਟ ਦਾ ਮਾਮਲਾ ਦਰਜ ਕੀਤਾ ਹੈ, ਜਿਸ ਕਾਰਨ ਉਨ੍ਹਾਂ ਲਾਸ਼ ਨੂੰ  ਸੜਕ ‘ਤੇ ਰੱਖ ਕੇ ਪੁਲਸ ਤੋਂ  ਇਨਸਾਫ ਦੀ ਮੰਗ ਕਰਦੇ ਹੋਏ ਉਕਤ ਵਿਅਕਤੀਆਂ ‘ਤੇ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਕੀ ਕਹਿੰਦੇ ਨੇ ਥਾਣਾ ਮੁਖੀ : ਸੰਪਰਕ ਕਰਨ ‘ਤੇ ਥਾਣਾ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮ੍ਰਿਤਕਾ ਦੇ ਪੁੱਤਰ ਜਗਦੀਸ਼ ਸਿੰਘ ਵਾਸੀ ਰਾਮੇ ਦੇ ਬਿਆਨਾਂ ‘ਤੇ ਕੁਲਦੀਪ ਸਿੰਘ ਵਾਸੀ ਰਾਮੇ ‘ਤੇ ਮੁਕੱਦਮਾ ਨੰਬਰ 137 ਧਾਰਾ 279/304 ਏ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਆਰੰਭ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਜਾਂਚ ਉਪਰੰਤ ਹੀ ਲੋੜ ਅਨੁਸਾਰ ਧਾਰਾ ਬਦਲੀ ਜਾਵੇਗੀ।

No comments: