jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 7 September 2013

ਪਾਕਿਸਤਾਨ ਦੀ ਜ਼ਿੰਬਾਬਵੇ 'ਤੇ ਸ਼ਾਨਦਾਰ ਜਿੱਤ

www.sabblok.blogspot.com
pak defeated zimbabwe
ਪਾਕਿਸਤਾਨ ਦੀ ਜ਼ਿੰਬਾਬਵੇ 'ਤੇ ਸ਼ਾਨਦਾਰ ਜਿੱਤ
ਹਰਾਰੇ : ਪਾਕਿਸਤਾਨ ਨੇ ਪੰਜਵੇਂ ਅਤੇ ਆਖਰੀ ਦਿਨ ਪਹਿਲੇ ਸੈਸ਼ਨ 'ਚ 9 ਵਿਕਟਾਂ ਝਟਕਾ ਕੇ ਜ਼ਿੰਬਾਬਵੇ ਨੂੰ ਪਹਿਲੇ ਟੈਸਟ 'ਚ 221 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ 'ਚ 1-0 ਦੀ ਲੀਡ ਹਾਸਲ ਕਰ ਲਈ। ਪਾਕਿਸਤਾਨ ਦੇ 342 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜ਼ਿੰਬਾਬਵੇ ਦੀ ਟੀਮ 46.4 ਓਵਰਾਂ 'ਚ 120 ਦੌੜਾਂ 'ਤੇ ਢੇਰ ਹੋ ਗਈ। ਪਾਕਿਸਤਾਨ ਦੇ ਸਪਿੰਨਰਾਂ ਸਈਦ ਅਜਮਲ ਅਤੇ ਅਬਦੁਰ ਰਹਮਾਨ ਨੇ ਕ੍ਰਮਵਾਰ 23 ਅਤੇ 36 ਦੌੜਾਂ ਦੇ ਕੇ ਚਾਰ-ਚਾਰ ਵਿਕਟ ਝਟਕਾਏ। ਅਜਮਲ ਨੇ ਮੈਚ 'ਚ 118 ਦੌੜਾਂ ਦੇ ਕੇ 11 ਵਿਕਟ ਝਟਕਾਏ। ਇਹ ਚੌਥੀ ਵਾਰ ਹੈ ਜਦ ਉਸ ਨੇ ਇਕ ਮੈਚ 'ਚ 10 ਤੋਂ ਵੱਧ ਵਿਕਟ ਝਟਕਾਏ ਹਨ। ਜ਼ਿੰਬਾਬਵੇ ਦੀ ਟੀਮ ਸ਼ਨਿੱਚਰਵਾਰ ਨੂੰ ਇਕ ਵਿਕਟ 'ਤੇ 13 ਦੌੜਾਂ ਤੋਂ ਅੱਗੇ ਖੇਡਣ ਉਤਰੀ ਅਤੇ ਉਸ ਨੇ ਪਹਿਲੇ ਸੈਸ਼ਨ 'ਚ ਹੀ ਆਪਣੇ ਬਾਕੀ ਬਚੇ 9 ਵਿਕਟ ਗੁਆ ਦਿੱਤੇ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੁਨੈਦ ਖਾਨ ਨੇ ਵਿਕਟ ਝਟਕਾਉਣ ਨਾਲ ਸ਼ੁਰੂਆਤ ਕੀਤੀ। ਜ਼ਿੰਬਾਬਵੇ ਵਲੋਂ ਐਲਟਨ ਚਿਗੁੰਬੁਰਾ ਨੇ ਸਭ ਤੋਂ ਵੱਧ 28 ਦੌੜਾਂ ਬਣਾਈਆਂ। ਚਿਗੁੰਬੁਰਾ ਤੋਂ ਇਲਾਵਾ ਟੈਸਟ ਕੈਰੀਅਰ ਦੀ ਪਹਿਲੀ ਪਾਰੀ 'ਚ ਅਰਧ ਸੈਂਕੜਾ ਬਣਾਉਣ ਵਾਲਾ ਸਿਕੰਦਰ ਰਜਾ (24) ਹੀ 20 ਤੋਂ ਵੱਧ ਦੌੜਾਂ ਬਣਾ ਸਕਿਆ। ਪਹਿਲੀ ਪਾਰੀ 'ਚ 100 ਦੌੜਾਂ ਦੀ ਸਾਂਝੇਦਾਰੀ ਕਰਨ ਵਾਲੇ ਰਜਾ ਅਤੇ ਮੈਲਕਮ ਵਾਲਰ ਨੇ ਥੋੜਾ ਟਿਕ ਕੇ ਖੇਡਦੇ ਹੋਏ ਚੌਥੇ ਵਿਕਟ ਲਈ 30 ਦੌੜਾਂ ਜੋੜੀਆਂ। ਪਾਕਿਸਤਾਨ ਨੇ ਪਹਿਲੀ ਪਾਰੀ 'ਚ 78 ਦੌੜਾਂ ਨਾਲ ਪਿਛੜਣ ਤੋਂ ਬਾਅਦ ਦੂਸਰੀ ਪਾਰੀ 'ਚ ਜ਼ੋਰਦਾਰ ਵਾਪਸੀ ਕੀਤੀ। 'ਮੈਨ ਆਫ ਦਿ ਮੈਚ' ਯੂਨਿਸ ਖਾਨ ਨੇ ਦੂਸਰੀ ਪਾਰੀ 'ਚ 200 ਦੌੜਾਂ ਬਣਾ ਕੇ ਪਾਕਿਸਤਾਨ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਉਸਦੀ ਇਸ ਪਾਰੀ ਦੀ ਬਦੌਲਤ ਪਾਕਿਸਤਾਨ ਨੇ ਦੂਸਰੀ ਪਾਰੀ 'ਚ 9 ਵਿਕਟਾਂ 'ਤੇ 419 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਪਾਕਿਸਤਾਨ ਨੇ ਪਹਿਲੀ ਪਾਰੀ 'ਚ 249 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਜ਼ਿੰਬਾਬਵੇ 237 ਦੌੜਾਂ ਬਣਾਉਣ 'ਚ ਸਫਲ ਰਿਹਾ ਸੀ। ਦੂਸਰਾ ਟੈਸਟ ਮੈਚ 10 ਸਤੰਬਰ ਤੋਂ ਖੇਡਿਆ ਜਾਵੇਗਾ।
-

No comments: