jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 27 February 2014

ਬਾਜਵਾ ਚੋਣ ਮੈਦਾਨ ਛੱਡਣ ਦੀ ਤਿਆਰੀ ਕਰ ਰਿਹੈ: ਮਜੀਠੀਆ

www.sabblok.blogspot.com
ਗੜ੍ਹਦੀਵਾਲਾ- ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਨੇ ਵੀਰਵਾਰ ਇਥੇ ਲਗਭਗ 97 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਸਬ-ਤਹਿਸੀਲ ਕੰਪਲੈਕਸ ਅਤੇ ਪਟਵਾਰ ਵਰਕ ਸਟੇਸ਼ਨ ਦੀ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਆਜ਼ਾਦੀ ਦੇ 67 ਸਾਲਾਂ ਬਾਅਦ ਵੀ ਜੇਕਰ ਗੜ੍ਹਦੀਵਾਲਾ ਵਿਚ ਸਬ-ਤਹਿਸੀਲ ਨਹੀਂ ਬਣ ਸਕੀ ਤਾਂ ਇਸ ਦੇ ਲਈ ਮੁੱਖ ਤੌਰ 'ਤੇ ਕਾਂਗਰਸ ਪਾਰਟੀ ਜ਼ਿਮੇਵਾਰ ਹੈ, ਜਿਸ ਨੇ ਸਭ ਤੋਂ ਵੱਧ ਸਮਾਂ ਦੇਸ਼ ਉਪਰ ਰਾਜ ਕੀਤਾ। ਕਾਂਗਰਸ ਪਾਰਟੀ ਪੰਜਾਬ ਅੰਦਰ ਖਜ਼ਾਨਾ ਖਾਲੀ ਹੋਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਲੋਕਾਂ ਨੂੰ ਭਰਮਾਉਣਾ ਚਾਹੁੰਦੀ ਹੈ ਪਰ ਜੇਕਰ ਪੰਜਾਬ ਦਾ ਖਜ਼ਾਨਾ ਖਾਲੀ ਹੁੰਦਾ ਤਾਂ ਪੰਜਾਬ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ਼ ਨਾ ਹੁੰਦੇ। ਉਨ੍ਹਾਂ ਕਿਹਾ ਕਿ ਹੁਣ ਖਜ਼ਾਨਾ ਖਾਲੀ ਹੋਣ ਦਾ ਪ੍ਰਚਾਰ ਕਰ ਰਹੀ ਕਾਂਗਰਸ ਪਾਰਟੀ ਇਹ ਦੱਸੇ ਕਿ ਆਪਣੇ ਕਾਰਜ਼ਕਾਲ ਦੌਰਾਨ ਉਸ ਨੇ ਪੰਜਾਬ ਦੇ ਕਿਹੜੇ ਵਿਕਾਸ ਦੇ ਕੰਮ ਕਰਵਾਏ। ਇਸ ਦਾ ਮੁੱਖ ਮੰਤਰੀ ਤਾਂ ਲੱਭਦਾ ਹੀ ਨਹੀਂ ਸੀ, ਕਦੇ ਬਾਰਡਰ ਟੱਪ ਜਾਂਦਾ ਸੀ ਤੇ ਕਦੇ ਰਾਜਸਥਾਨ ਦੀ ਸੈਰ ਕਰਦਾ ਸੀ। ਅੱਜ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਇੰਨੀ ਜਿਆਦਾ ਮਾੜੀ ਹੋ ਚੁੱਕੀ ਹੈ ਕਿ ਇਹ ਪਾਰਟੀ ਆਗਾਮੀ ਲੋਕਸਭਾ ਚੋਣਾਂ ਵਿਚ 100 ਸੀਟਾਂ ਵੀ ਨਹੀਂ ਜਿੱਤ ਸਕੇਗੀ।
ਮਜੀਠੀਆ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜਮੰਤਰੀ ਸੰਤੋਸ਼ ਚੌਧਰੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਦੇ ਉਹ ਮੰਤਰੀ ਬਣੇ ਹਨ, ਉਨ੍ਹਾਂ ਇਸ ਗੱਲ ਨੂੰ ਹੀ ਮੁੱਖ ਰੱਖਿਆ ਕਿ 108 ਐਂਬੂਲੈਂਸ ਤੋਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਉਤਾਰੀ ਜਾਵੇ, ਲੇਕਿਨ ਉਨ੍ਹਾਂ ਨੇ ਹੁਸ਼ਿਆਰਪੁਰ ਜ਼ਿਲੇ ਅਤੇ ਲੋਕਸਭਾ ਹਲਕੇ ਦੇ ਵਿਕਾਸ ਲਈ ਕਦੇ ਕੋਈ ਗੱਲ ਨਹੀਂ ਕੀਤੀ। ਮਜੀਠੀਆ ਨੇ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀਆਂ ਲੱਤਾਂ ਵਿਚ ਜਾਨ ਹੈ ਤਾਂ ਉਹ ਗੁਰਦਾਸਪੁਰ ਹਲਕੇ ਤੋਂ ਆਪ ਚੋਣ ਲੜੇ, ਬਾਜਵਾ ਤਾਂ ਚੋਣ ਮੈਦਾਨ ਛੱਡਣ ਦੀ ਤਿਆਰੀ ਕਰ ਰਿਹਾ ਹੈ। ਦੇਸ਼ ਅੰਦਰ ਮਹਿੰਗਾਈ, ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਸਭ ਕਾਂਗਰਸ ਪਾਰਟੀ ਦੀ ਹੀ ਦੇਣ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਕੋਈ ਮੁੱਦਾ ਨਹੀਂ ਹੈ, ਜਿਸ ਕਾਰਨ ਹੀ ਉਹ ਬਿਨ੍ਹਾਂ ਕਿਸੇ ਸਬੂਤ ਦੇ ਨਸ਼ਿਆਂ ਦੇ ਮਾਮਲੇ ਵਿਚ ਉਨ੍ਹਾਂ ਦਾ ਝੂਠਾ ਨਾਂ ਉਛਾਲ ਰਹੇ ਹਨ। ਇਸ ਮੌਕੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰੀ ਅਤੇ ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਸਮੇਤ ਭਾਰੀ ਗਿਣਤੀ ਵਿਚ ਲੋਕ, ਰਾਜਸੀ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।

ਡਰੱਗ ਸਮਗਲਿੰਗ ‘ਚ ਮਜੀਠੀਆ ਹੋਵੇ ਜਾਂ ਕੋਈ ਹੋਰ, ਬਖਸ਼ੇ ਨਹੀਂ ਜਾਣਗੇ : ਸੁਖਬੀਰ

www.sabblok.blogspot.com


ਅੰਮ੍ਰਿਤਸਰ.27 ਫਰਵਰੀ.ਰਾਣਾ – ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਡਰੱਗ ਸਮਗਲਿੰਗ ਦੇ ਮਾਮਲੇ ਵਿਚ ਜੇਲ ਮੰਤਰੀ ਸਰਵਣ ਸਿੰਘ ਫਿਲੌਰ ਦੇ 2014_2image_03_33_28132600026asr(kamal)90-ll (1)ਬੇਟੇ ਦਮਨਵੀਰ ਸਿੰਘ ਫਿਲੌਰ ਨੂੰ ਸੰਮਨ ਜਾਰੀ ਹੋਣ ‘ਤੇ ਕਿਹਾ ਕਿ ਡਰੱਗ ਸਮਗਲਿੰਗ ਵਿਚ ਕੋਈ ਵੀ ਸ਼ਾਮਲ ਹੋਵੇ, ਸ ਨੂੰ ਬਖਸ਼ਿਆ ਨਹੀਂ ਜਾਵੇਗਾ। ਭਾਵੇਂ ਉਹ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਹੀ ਕਿਉਂ ਨਾ ਹੋਵੇ, ਅਸੀਂ ਤਾਂ ਡਰੱਗ ਸਮਗਲਰਾਂ ਨੂੰ ਫੜਨ ਵਾਲਿਆਂ ‘ਚੋਂ ਹਾਂ। ਸਮਗਲਰ ਦੇ ਕਹਿਣ ਤੇ ਇਲਜ਼ਾਮ ਲਾਉਣ ਨਾਲ ਹੀ ਕੋਈ ਮੁਲਜ਼ਮ ਨਹੀਂ ਹੋ ਜਾਵੇਗਾ। ਸੁਖਬੀਰ ਅੰਮ੍ਰਿਤਸਰ ਵਿਚ 580 ਕਰੋੜ ਦੀ ਲਾਗਤ ਨਾਲ ਚਲਾਈ ਜਾਣ ਵਾਲੀ ਮੈਟਰੋ ਬੱਸ ਦੇ ਉਦਘਾਟਨ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਸੁਖਬੀਰ ਨੇ ਕਿਹਾ ਕਿ ਡਰੱਗ ਸਮਗਲਿੰਗ ਮਾਮਲੇ ਵਿਚ ਜਾਂਚ ਕਰ ਰਹੀ ਕੇਂਦਰ ਸਰਕਾਰ ਦੀ ਜਾਂਚ ਏਜੰਸੀ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਤੇ ਸੀ. ਬੀ.ਆਈ. ਦੀ ਸਚਾਈ ਕੀ ਹੈ, ਇਹ ਦੇਸ਼ ਦਾ ਬੱਚਾ-ਬੱਚਾ ਜਾਣਦਾ ਹੈ। ਦੋਵੇਂ ਹੀ ਕੇਂਦਰ ਸਰਕਾਰ ਦੀਆਂ ਸਪੋਕਸ ਪਰਸਨ ਤੇ ‘ਤੋਤਾ’ ਹਨ। ਕੇਂਦਰ ਦੀ ਕਾਂਗਰਸ ਸਰਕਾਰ ਭਾਵੇਂ ਜੋ ਮਰਜ਼ੀ ਹੱਥਕੰਡੇ ਅਪਣਾ ਲਵੇ, ਬਸ ਹੁਣ ਉਸ ਦੇ ਜਾਣ ਦੀ ਵਾਰੀ ਆ ਗਈ ਹੈ ਤੇ ਕਾਂਗਰਸ ਦੇ ਹਰ ਹੱਥਕੰਡੇ ਦਾ ਲੋਕ ਜਵਾਬ ਦੇਣਗੇ। ਕੈਬਨਿਟ ਮੰਤਰੀ ਅਨਿਲ ਜੋਸ਼ੀ ‘ਤੇ ਦੋ ਵੋਟਾਂ ਦੇ ਮਾਮਲੇ ਵਿਚ ਸੀ. ਜੀ. ਐੱਮ. ਕੋਰਟ ਵਲੋਂ ਕ੍ਰਿਮੀਨਲ ਕੇਸ ਦਰਜ ਕੀਤੇ ਜਾਣ ਦੇ ਮਾਮਲੇ ਨੂੰ ਸੁਖਬੀਰ  ਕੋਰਟ ਦਾ ਮਾਮਲਾ ਕਹਿੰਦੇ ਹੋਏ ਟਾਲ ਗਏ। ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਵਲੋਂ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਨਪੁੰਸਕ ਕਹਿਣ ‘ਤੇ ਸੁਖਬੀਰ ਨੇ ਕਿਹਾ ਕਿ ਕਾਂਗਰਸ ਕੋਲ ਕੋਈ ਚੋਣ ਮੁੱਦਾ ਨਹੀਂ ਹੈ, ਇਸ ਲਈ ਉਹ ਇਸ ਹੇਠਲੇ ਪੱਧਰ ਦੀ ਰਾਜਨੀਤੀ ‘ਤੇ ਉੱਤਰ ਆਈ ਹੈ। 
ਇਸ ਮੌਕੇ ਕੈਬਨਿਟ ਮੰਤਰੀ ਅਨਿਲ ਜੋਸ਼ੀ, ਸੀ. ਪੀ. ਐੱਸ. ਇੰਦਰਬੀਰ ਸਿੰਘ ਬੁਲਾਰੀਆ, ਭਾਜਪਾ ਜਨਰਲ ਸਕੱਤਰ ਤਰੁਣ ਚੁੱਘ, ਮੇਅਰ ਬਖਸ਼ੀ ਰਾਮ ਅਰੋੜਾ, ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ, ਡਿਪਟੀ ਮੇਅਰ ਅਵਿਨਾਸ਼ ਜੌਲੀ, ਕਮਿਸ਼ਨਰ ਡੀ. ਪੀ. ਐੱਸ. ਖਰਬੰਦਾ, ਪ੍ਰਧਾਨ ਨਰੇਸ਼ ਸ਼ਰਮਾ, ਉਪਕਾਰ ਸਿੰਘ ਸੰਧੂ, ਰਾਜਿੰਦਰ ਮਰਵਾਹਾ ਆਦਿ ਮੌਜੂਦ ਸਨ।

Tuesday, 25 February 2014

ਵਿਧਾਨ ਸਭਾ ਦਾ ਘਿਰਾਓ ਕਰਨਗੇ ਏਡਿਡ ਸਕੂਲ ਅਧਿਆਪਕ ਅਤੇ ਕਰਮਚਾਰੀ

www.sabblok.blogspot.com




























ਪੰਜਾਬ ਏਡਿਡ ਸਕੂਲ ਟੀਚਰਜ਼ ਅਤੇ ਹੋਰ ਕਰਮਚਾਰੀ ਯੂਨੀਅਨ ਦੀ ਅੱਜ ਇੱਥੇ ਰਾਮਗੜ੍ਹੀਆ ਸੀ ਸੈ ਸਕੂਲ ਵਿੱਚ ਹੋਈ ਇਕ ਹੰਗਾਮੀ ਮੀਜਿੰਗ ਵਿੱਚ ਪੰਜਾਬ ਸਰਕਾਰ ਦੁਆਰਾ ਇਹਨਾ ਸਕੂਲਾਂ ਵਿੱਚ ਗਰਾਂਟ ਇਨ ਏਡ ਅਸਾਮੀਆਂ ਤੇ ਕੰਮ ਕਰ ਰਹੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਸਟਾਫ ਦਾ ਮਰਜਰ ਕਰਨ ਦੀ ਮੰਗ ਨਾ ਮੰਨਣ ਦੀ ਸਖਤ ਆਲੋਚਨਾਂ ਕੀਤੀ ਗਈ ਅਤੇ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਇਹਨਾਂ ਕਰਮਚਾਰੀਆਂ ਦੀ ਮਰਜਰ ਦੀਮੰਗ ਨਾ ਮੰਨੀ ਤਾਂ ਇਹਨਾਂ ਸਕੂਲਾਂ ਦੇ ਕਰਮਚਾਰੀ ਸੈਸ਼ਨ ਦੌਰਾਨ ਵਿਧਾਨ ਸਭਾ ਦਾ ਘਿਰਾਓ ਕਰਨਗੇ ।
ਇਸ ਮੀਟਿੰਗ ਦੀ ਪ੍ਰਧਾਨਗੀ ਸਟੇਟ ਪ੍ਰਧਾਨ ਗੁਰਚਰਨ ਸਿੰਘ ਚਾਹਲ ਅਤੇ ਜਨਰਲ ਸਕੱਤਰ ਐਨ ਐਨ ਸੈਣੀ ਨੇ ਕੀਤੀ । ਇਸ ਸਮੇਂ ਕੇ ਕੇ ਜੋਸ਼ੀ , ਸਵਿੰਦਰਜੀਤ ਕੌਰ , ਰਾਜ ਕੁਮਾਰ ਮਿਸ਼ਰਾ ,  ਸ਼ਰਨਜੀਤ ਸਿੰਘ , ਗੁਰਮੀਤ ਸਿੰਘ ਮਦਨੀ ਪੁਰ , ਅਨਿਲ ਭਾਰਤੀ , ਕਰਮਜੀਤ ਸਿੰਘ ਰਾਣੋ , ਅਜੇ ਚੌਹਾਨ, ਰਾਜਿੰਦਰ ਸ਼ਰਮਾ , ਸਵਿੰਦਰ ਮਛਰੈਲ, ਕ੍ਰਿਸ਼ਨ ਕੁਮਾਰ , ਅਰਵਿੰਦ ਬੈਂਸ , ਜਗਮੋਹਨ ਸ਼ਰਮਾ , ਅੰਮ੍ਰਿਤਪਾਲ , ਡਾ ਗੁਰਮੀਤ ਸਿੰਘ ਆਦਿ ਮੌਜੁਦ ਸਨ ।

ਰੂੜੀਆਂ,ਚੋਂ ਰੋਟੀ ਭਾਲਦਾ ਦੇਸ਼ ਦਾ ਭਵਿੱਖ

www.sabblok.blogspot.com

ਭਿੱਖੀਵਿੰਡ 23 ਫਰਵਰੀ (ਭੁਪਿੰਦਰ ਸਿੰਘ)- ਇੱਕ ਅਰਬ ਤੋਂ ਵੱਧ ਅਬਾਦੀ ਵਿੱਚੋਂ ਅੱਜ ਵੀ ਆਜਾਦ ਹਿੰਦੋਸਤਾਨ ਦੇ ਕਰੀਬ 80 ਫੀਸਦੀ ਲੋਕ ਗਰੀਬੀ ,ਤੇ ਭੁੱਖਮਰੀ ਦੇ ਗੁਲਾਮ ਹੋ ਕੇ ਰਹਿ ਗਏ ਹਨ,ਤੇ 80 ਫੀਸਦੀ ਵਿੱਚੋਂ 17 ਫੀਸਦੀ ਲੋਕ ਉਹ ਹਨ,ਜਿਹੜੇ ਦਿਨ ਵਿੱਚ ਇੱਕ ਟਾਈਮ ਦੀ ਰੋਟੀ ਖਾ ਕੇ ਹੀ ਗੁਜਾਰਾ ਕਰ ਰਹੇ ਹਨ, ਜਦੋਂ ਕਿ 23 ਫੀਸਦੀ ਲੋਕ ਭੁੱਖੇ ਪੇਟ ਰਾਤ ਨੂੰ ਸੜਕਾਂ ਦੇ ਫੁੱਟਪਾਥਾਂ ਉੱਪਰ ਸੌਂ ਕੇ ਜੀਵਨ ਬਤੀਤ ਕਰ ਰਹੇ ਹਨ ! ਸ਼ਹਿਰਾ ਅਤੇ ਕਸਬਿਆਂ ਵਿੱਚ ਆਮ ਹੀ ਵੇਖਿਆ ਜਾ ਸਕਦਾ ਹੈ, ਕਿ ਕਿਸ ਕਦਰ ਦੇਸ਼ ਦਾ ਭਵਿੱਖ ਲੋਕਾਂ ਅੱਗੇ ਹੱਥ ਫੈਲਾਅ ਕੇ ਭੀਖ ਮੰਗ ਰਿਹਾ ਹੁੰਦਾ ਹੈ ! ਕਿ ਇਨ੍ਹਾਂ ਦੀ ਕਿਸਮਤ ਵਿੱਚ ਸਕੂਲੇ ਜਾਣਾ ਨਹੀ ਲਿਖਿਆਂ ਜਾਂ ਫਿਰ ਇਨ੍ਹਾਂ ਦੇ ਹੱਥਾਂ ਨੂੰ ਪੈਂਨ ਫੜਨਾ ਨਸੀਬ ਨਹੀ ਹੈ ! ਕੀ ਕਦੀ ਕੁਰਸੀ ਦੀ ਲਾਲਸਾ ਵਾਲਿਆਂ ਲੀਡਰਾਂ ਨੇ ਕਦੇ ਸੋਚਿਆਂ ਹੈ,ਕਿ ਉਹਨਾਂ ਨੂੰ ਇਸ ਕੁਰਸੀ ਤੱਕ ਪਹੁੰਚਾਉਣ ਲਈ ਇਨ੍ਹਾਂ ਲੋਕਾਂ ਦੀਆਂ ਵੋਟਾਂ ਦਾ ਹੀ ਹਿੱਸਾ ਹੁੰਦਾ ਹੈ ! ਸਰਕਾਰਾਂ ਨੂੰ ਲੋੜ ਹੈ,ਕਿ ਅਜਿਹੇ ਵਰਗ ਦੇ ਲੋਕਾਂ ਲਈ ਕੋਈ ਠੋਸ ਨੀਤੀ ਬਣਾਈ ਜਾਵੇ ਤਾਂ ਜੋ ਇਹ ਵੀ ਦੋਂ ਡੰਗ ਦੀ ਰੋਟੀ ਖਾ ਸਕਣ !

Saturday, 22 February 2014

ਸਭਿਆਚਾਰਕ ਵਿੰਗ ਦੇ ਵਿਚਾਰ-ਚਰਚਾ 'ਚ ਕੱਢੇ ਤੱਤ--- ਲੋਕ-ਪੱਖੀ ਸਭਿਆਚਾਰਕ ਲਹਿਰ ਲਈ ਸਾਂਝੇ ਉੱਦਮ ਦੀ ਲੋੜ

www.sabblok.blogspot.com

ਜਲੰਧਰ:      ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸਭਿਆਚਾਰਕ ਵਿੰਗ ਦੀ ਮੀਟਿੰਗ 'ਚ ਗੰਭੀਰ ਵਿਚਾਰ-ਚਰਚਾਵਾਂ ਉਪਰੰਤ ਦੇਸ਼ ਭਗਤ ਯਾਦਗਾਰ ਹਾਲ ਕੰਪਲੈਕਸ ਦੇ ਅੰਦਰ, ਪੰਜਾਬ ਦੇ ਵੱਖ-ਵੱਖ ਖੇਤਰਾਂ ਅਤੇ ਦੇਸ਼ ਬਦੇਸ਼ ਵਸਦੇ ਗ਼ਦਰ ਲਹਿਰ ਨਾਲ ਜੁੜੇ ਸਾਹਿਤਕਾਰਾਂ, ਸਭਿਆਚਾਰਕ ਕਾਮਿਆਂ ਦੀ ਇਕਜੁੱਟਤਾ ਨਾਲ ਲੋਕ-ਪੱਖੀ, ਅਗਾਂਹਵਧੂ, ਵਿਗਿਆਨਕ ਅਤੇ ਇਨਕਲਾਬੀ ਸਾਹਿਤਕ/ਸਭਿਆਚਾਰਕ ਲਹਿਰ ਉਸਾਰਨ ਲਈ ਵਿਸ਼ੇਸ਼ ਉੱਦਮ ਜੁਟਾਉਣ ਦਾ ਨਿਰਣਾ ਲਿਆ ਗਿਆ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬੀ ਰੰਗ ਮੰਚ ਦੀ ਨਾਮਵਰ ਸਖਸ਼ੀਅਤ, ਸਭਿਆਚਾਰਕ ਵਿੰਗ ਅਤੇ ਕਮੇਟੀ ਦੇ ਮੈਂਬਰ ਪ੍ਰੋ. ਅਜਮੇਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਸਭਿਆਚਾਰਕ ਵਿੰਗ ਦੇ ਮੈਂਬਰਾਂ ਸੁਰਿੰਦਰ ਕੁਮਾਰੀ ਕੋਛੜ, ਪ੍ਰੋ. ਹਰਵਿੰਦਰ ਭੰਡਾਲ, ਪ੍ਰੋ. ਕਰਮਜੀਤ ਸਿੰਘ, ਗੁਰਮੀਤ, ਸੀਤਲ ਸਿੰਘ ਸੰਘਾ, ਚਰੰਜੀ ਲਾਲ ਕੰਗਣੀਵਾਲ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਨੇ ਅਮੁੱਲੇ ਵਿਚਾਰ ਰੱਖੇ।
ਇਸ ਵਿਚਾਰ-ਚਰਚਾ ਨੂੰ ਰਿੜਕਦੇ ਹੋਏ ਕਈ ਮਹੱਤਵਪੂਰਣ ਪੱਖ ਅਗਲੇ ਸੈਸ਼ਨ ਦੀਆਂ ਸਰਗਰਮੀਆਂ ਦੀ ਵਿਉਂਤਬੰਦੀ ਦੇ ਵਿਸ਼ਿਆਂ ਅਤੇ ਕਲਾਤਮਕ ਰੂਪਾਂ ਨੂੰ ਨਿਖਾਰਨ ਲਈ ਚੁਣੇ ਗਏ।
ਹਰ ਸਾਲ ਪਹਿਲੀ ਨਵੰਬਰ ਨੂੰ ਸਿਖਰਾਂ ਛੋਹਣ ਵਾਲੇ ਗ਼ਦਰੀ ਬਾਬਿਆਂ ਦੇ ਮੇਲੇ ਨੂੰ ਹੋਰ ਬਹੁ-ਵੰਨਗੀ ਕਲਾਵਾਂ ਦੇ ਰੰਗ 'ਚ ਰੰਗਣ, ਲੋਕ-ਸਰੋਕਾਰਾਂ ਦੀ ਧੜਕਣ ਦੇ ਨਾਲ ਹੋਰ ਨੇੜਿਓਂ ਜੋੜਨ ਅਤੇ ਕਲਾ-ਰੂਪਾਂ ਨੂੰ ਉਚੇਰੇ ਮੁਕਾਮ 'ਤੇ ਪਹੁੰਚਾਉਣ ਲਈ ਹੁਣ ਤੋਂ ਹੀ ਹਰ ਪੱਧਰ 'ਤੇ ਸਿਰੜੀ ਯਤਨ ਆਰੰਭਣ ਦੇ ਵਿਚਾਰ ਨਿਤਾਰੇ ਗਏ।
ਵਿਚਾਰ-ਚਰਚਾ 'ਚ ਇਹ ਪੱਖ ਉਭਰਕੇ ਸਾਹਮਣੇ ਆਇਆ ਕਿ ਪੂਰਾ ਵਰ•ਾਂ ਢੁਕਵੇਂ ਵਿਸ਼ਿਆਂ ਉਪਰ ਵਿਚਾਰ-ਗੋਸ਼ਟੀਆਂ, ਚਿੱਤਰਕਲਾ, ਗੀਤ-ਸੰਗੀਤ, ਨੁੱਕੜ ਨਾਟਕ, ਵਰਕਸ਼ਾਪਾਂ, ਰੰਗ ਮੰਚ, ਪੁਸਤਕ ਵਿਚਾਰ-ਚਰਚਾਵਾਂ, ਸਾਹਿਤ, ਸਭਿਆਚਾਰ ਅਤੇ ਕਲਾ ਦੇ ਖੇਤਰ 'ਚ ਸਰਗਰਮ ਦੇਸ਼-ਵਿਦੇਸ਼ ਦੀਆਂ ਹਸਤੀਆਂ ਅਤੇ ਪੁੰਗਰਦੇ ਕਲਮਕਾਰਾਂ, ਬੁੱਧੀਜੀਵੀਆਂ, ਲੇਖਕਾਂ, ਚਿੰਤਕਾਂ, ਕਲਾਕਾਰਾਂ, ਸਭਿਆਚਾਰਕ ਕਾਮਿਆਂ ਨਾਲ ਰੂਬਰੂ ਆਦਿ ਦੇ ਵੱਖ-ਵੱਖ ਰੂਪਾਂ 'ਚ ਲੜੀਵਾਰ ਸਰਗਰਮੀਆਂ ਨੂੰ ਹੋਰ ਵੀ ਮਿਆਰੀ ਬਣਾਉਂਦੇ ਹੋਏ ਅੱਗੇ ਵਧਿਆ ਜਾਏਗਾ।
ਅੱਧ-ਖਿੜੀਆਂ, ਖਿੜਦੀਆਂ ਕਲੀਆਂ, ਚੜ•ਦੀ ਜੁਆਨੀ ਅਤੇ ਜ਼ਿੰਦਗੀ ਭਰ ਸਾਹਿਤ ਅਤੇ ਕਲਾ ਦੇ ਖੇਤਰ 'ਚ ਸਖ਼ਤ ਮੁਸ਼ੱਕਤਾਂ ਕਰਨ ਵਾਲਿਆਂ ਦੀਆਂ ਵੱਖ-ਵੱਖ ਪਾਲਾਂ ਆਪੋ ਵਿੱਚ ਸਿਰ ਜੋੜਕੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਤੱਕ ਗ਼ਦਰ ਲਹਿਰ ਇਸ ਦੀਆਂ ਅਗਲੀਆਂ ਕੜੀਆਂ ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ, ਫੌਜੀ ਬਗ਼ਵਤਾਂ, ਆਜ਼ਾਦ ਹਿੰਦ ਫੌਜ, ਤੋਂ ਅੱਗੇ ਤੁਰਦੇ ਹੋਏ ਕਾਮਾਗਾਟਾ ਮਾਰੂ-ਬਜਬਜ ਘਾਟ, ਸ਼ਹੀਦ ਕਰਤਾਰ ਸਿੰਘ ਸਰਾਭਾ ਆਦਿ ਦੀਆਂ ਇਤਿਹਾਸਕ ਵਰੇ• ਗੰਢਾਂ ਸਭਿਆਚਾਰਕ ਵਿੰਗ ਆਪਣੀਆਂ ਸਮੇਂ ਦੀਆਂ ਹਾਣੀ ਕਲਾ ਕਿਰਤਾਂ ਰਾਹੀਂ ਹਨੇਰੇ 'ਚ ਰੌਸ਼ਨ ਚਿਰਾਗ਼ ਬਾਲਣ ਲਈ ਲੱਕ ਬੰਨਵੇਂ ਯਤਨ ਕਰੇਗਾ।  ਇਸ ਸਭਿਆਚਾਰਕ ਲਹਿਰ ਵਿੱਚ ਵਿਸ਼ੇਸ਼ ਕਰਕੇ ਔਰਤ ਵਰਗ ਨੂੰ ਇਸਦਾ ਹਿੱਸੇਦਾਰ ਅਤੇ ਅਗਵਾਨੂੰ ਬਣਾਉਣ ਲਈ ਵਿਸ਼ੇਸ਼ ਕਾਰਜ ਉਲੀਕੇ ਜਾਣਗੇ।  ਸਭਿਆਚਾਰਕ ਵਿੰਗ ਨੇ ਸਭਨਾਂ ਸਾਹਿਤਕ/ਸਭਿਆਚਾਰਕ ਸੰਸਥਾਵਾਂ ਵਿਅਕਤੀਆਂ ਤੋਂ ਦੇਸ਼ ਭਗਤ ਕਮੇਟੀ ਨੇ ਭਰਵੇਂ ਸਹਿਯੋਗ ਅਤੇ ਸਾਂਝੇ ਉੱਦਮ ਲਈ ਅਪੀਲ ਕੀਤੀ ਹੈ।
ਇਸ ਵਿਚਾਰ-ਚਰਚਾ 'ਤੇ ਨਿਚੋੜਵੀਂ ਟਿੱਪਣੀ ਕਰਦਿਆਂ ਮੀਟਿੰਗ ਦੇ ਪ੍ਰਧਾਨ ਪ੍ਰੋ. ਅਜਮੇਰ ਸਿੰਘ ਔਲਖ ਨੇ ਕਿਹਾ ਕਿ ਲੋਕ-ਪੱਖੀ ਲਹਿਰ ਅਤੇ ਲੋਕ-ਪੱਖੀ ਸਭਿਆਚਾਰਕ ਲਹਿਰ ਦਾ ਅਟੁੱਟ ਰਿਸ਼ਤਾ ਹੈ।  ਉਨ•ਾਂ ਕਿਹਾ ਕਿ ਅਮੀਰ ਵਿਰਾਸਤ ਦੇ ਅਮੁੱਲੇ ਸਬਕ ਪੱਲੇ ਬੰਨ•ਦਿਆਂ ਅਸੀਂ ਲੋਕ-ਸਰੋਕਾਰਾਂ ਦੀ ਤੰਦ ਨਾਲ ਜੁੜਕੇ ਹੀ ਅਮੀਰ ਅਤੇ ਮਾਨਵ-ਪੱਖੀ ਸਭਿਆਚਾਰ ਸਿਰਜ ਸਕਦੇ ਹਾਂ।  ਉਨ•ਾਂ ਕਿਹਾ ਕਿ ਇਸ ਦਿਸ਼ਾ ਵੱਲ ਸਭਿਆਚਾਰਕ ਵਿੰਗ ਨਿਰੰਤਰ ਉਪਰਾਲੇ ਕਰੇਗਾ।

ਏਡਿਡ ਸਕੂਲਾਂ ਦੇ ਅਧਿਆਪਕਾਂ ਦੇ ਸਰਕਾਰੀ ਸਕੂਲਾਂ 'ਚ ਰਲੇਵੇ ਤੱਕ ਸਰਕਾਰ ਖਿਲਾਫ ਸੰਘਰਸ਼ ਜਾਰੀ ਰਹੇਗਾ

www.sabblok.blogspot.com

ਅਗਲੀ ਰਣਨੀਤੀ ਲਈ ਸੂਬਾ ਕਮੇਟੀ ਦੀ ਮੀਟਿੰਗ 23 ਨੂੰ
23 ਫਰਵਰੀ ਨੂੰ ਯੂਨੀਅਨ ਦੀ ਸੂਬਾ ਕਾਰਜਕਰਨੀ ਦੀ ਮੀਟਿੰਗ ਲੁਧਿਆਣਾ
ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਏਡਿਡ ਅਸਾਮੀਆਂ ਤੇ ਕੰਮ ਕਰਦੇ ਹਜ਼ਾਰਾਂ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਵਲੋਂ ਬੀਤੇ ਕਾਫੀ ਅਰਸੇ ਤੋਂ ਸਰਕਾਰੀ ਸਕੂਲਾਂ ਵਿਚ ਰਲੇਵੇ ਲਈ ਸ਼ੁਰੂ ਕੀਤੇ ਸੰਘਰਸ਼ ਨਾਲ ਕੋਝਾ ਮਜਾਕ ਕਰਦਿਆ ਏਡਿਡ ਸਕੂਲਾਂ ਵਿਚ ਕਰੀਬ 4 ਹਜ਼ਾਰ ਅਸਾਮੀਆਂ ਭਰਨ ਦਾ ਫੈਸਲਾ ਕੀਤਾ ਹੈ ਜਿਸ ਦਾ ਸੂਬੇ ਦੇ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਸਮੂਹ ਕਰਮਚਾਰੀਆਂ ਵਲੋਂ ਸਖਤ ਵਿਰੋਧ ਸ਼ੁਰੂ ਕਰ ਦਿੱਤਾ ਹੈ।ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿਚ ਯੂਨੀਅਨ ਤੇ ਤਿੱਖਾ ਸੰਘਰਸ਼ ਛੇੜਨ ਅਤੇ ਅਗਲੀ ਰਣਨੀਤੀ ਤੈਅ ਕਰਨ ਲਈ 23 ਫਰਵਰੀ ਐਤਵਾਰ ਨੂੰ ਲੁਧਿਆਣਾ ਵਿਖੇ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਸੱਦ ਲਈ ਹੈ।ਇਸ ਸਬੰਧ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਸ.ਗੁਰਚਰਨ ਸਿੰਘ ਚਾਹਲ ਅਤੇ ਸੂਬਾ ਸਕੱਤਰ ਐਨ.ਐਨ. ਸੈਣੀ ਨੇ ਕਿਹਾ ਕਿ ਯੂਨੀਅਨ ਵਲੋਂ ਮਰਜਰ ਦੀ ਮੰਗ ਲਈ ਲੰਬੇ ਸਮੇਂ ਤੋਂ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ ਪਰੰਤੂ ਸਰਕਾਰ ਨੇ ਏਡਿਡ ਸਕੂਲਾਂ ਦੇ ਕਰਮਚਾਰੀਆਂ ਨੂੰ ਸਰਕਾਰੀ ਸਕੂਲਾਂ ਵਿਚ ਸ਼ਿਫਟ ਕਰਨ ਦੀ ਬਜਾਏ ਪੋਸਟਾਂ ਦੇ ਕੇ ਜਥੇਬੰਦੀ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਕਦੀ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ।ਯੂਨੀਅਨ ਆਗੂਆਂ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਯੂਨੀਅਨ ਮਰਜਰ ਦੀ ਮੰਗ ਨੂੰ ਲੈ ਕੇ ਰੈਲੀਆਂ ਅਤੇ ਮੁਜ਼ਾਹਰੇ ਕਰ ਰਹੀ ਹੈ।ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਅਤੇ ਮੱਖ ਮੰਤਰੀ ਨਾਲ ਬੀਤੇ ਸਮੇਂ ਵਿਚ ਹੋਈਆਂ ਮੀਟਿੰਗਾਂ ਵਿਚ ਉਹਨਾਂ ਨੇ ਏਡਿਡ ਸਟਾਫ ਨੂੰ ਸਰਕਾਰੀ ਸਕੂਲਾਂ ਵਿਚ ਮਰਜ਼ ਕਰਨ ਬਾਰੇ ਉਹਨਾਂ ਨੇ ਸਹਿਮਤੀ ਪ੍ਰਗਵਾਈ ਸੀ ਪਰੰਤੂ ਹੁਣ ਪੋਸਟਾਂ ਦੇਣ ਦਾ ਐਲਾਨ ਕਰਕੇ ਸਰਕਾਰ ਨੇ ਹਜ਼ਾਰਾਂ ਅਧਿਆਪਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਸ. ਚਾਹਲ ਨੇ ਕਿਹਾ ਕਿ ਸਰਕਾਰ ਨੇ ਏਡਿਡ ਸਕੂਲਾਂ ਵਿਚ 1967 ਤੋਂ ਫਰੀਜ਼ਡ ਰੈਗੂਲਰ ਪੋਸਟਾਂ ਨੂੰ ਖਤਮ ਕਰਕੇ ਠੇਕੇ ਤੇ ਭਰਤੀ ਕਰਨ ਦਾ ਜੋ ਫੈਸਲਾ ਕੀਤਾ ਹੈ ਉਹ ਕਿਸੀ ਵੀ ਪ੍ਰਕਾਰ ਮੰਨਣਯੋਗ ਨਹੀ ਹੈ।ਉਹਨਾਂ ਕਿਹਾ ਕਿ ਏਡਿਡ ਸਕੂਲ਼ਾਂ ਦੇ ਸਟਾਫ ਦੇ ਸਰਕਾਰੀ ਸਕੂਲਾਂ ਰਲੇਵੇ ਤੱਕ ਸਰਕਾਰ ਖਿਲਾਫ ਜੰਗ ਜਾਰੀ ਰਹੇਗੀ।


divMdr kumwr ਕਿਹਾ   ਕਿ ਏਡਿਡ ਸਕੂਲਾਂ ਦੇ ਅਧਿਆਪਕਾਂ ਦਾ ਭਵਿੱਖ ਸਰਕਾਰ ਸਕੂਲਾਂ ਵਿਚ ਮਰਜ਼ ਕਰਨ ਨਾਲ ਹੀ ਬਚਦਾ ਹੈ ਕਿਉਂਕਿ ਪਹਿਲਾਂ ਹੀ ਪੰਜਾਬ ਦੀਆਂ ਸੌ ਤੋਂ ਅਧਿਕ ਕਮੇਟੀਆਂ ਦਾ ਕੰਮਕਾਜ ਲਈ ਜ਼ਿਲਾ ਸਿੱਖਿਆ ਅਫਸਰਾਂ ਵਲੋਂ ਚਲਾਇਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਤੇ ਹੋਰਨਾਂ ਸੂਬਿਆਂ ਨੇ ਏਡਿਡ ਸਟਾਫ ਨੂੰ ਸਰਕਾਰੀ ਸਕੂਲਾਂ ਵਿਚ ਸ਼ਾਮਿਲ ਕਰ ਲਿਆ ਹੈ।ਉਹਨਾਂ ਕਿਹਾ ਕਿ ਹੁਣ ਜਥੇਬੰਦੀ ਆਰ-ਪਾਰ ਦੀ ਲੜਾਈ ਲੜੇਗੀ ਜਿਸ ਲਈ 23 ਫਰਵਰੀ ਨੂੰ ਯੂਨੀਅਨ ਦੀ ਸੂਬਾ ਕਾਰਜਕਰਨੀ ਦੀ ਮੀਟਿੰਗ ਲੁਧਿਆਣਾ ਵਿਖੇ ਸਵੇਰੇ 11 ਵਜੇ ਰੱਖੀ ਗਈ ਹੈ।

Friday, 21 February 2014

ਇੰਡੀਅਨ ਗੈਸ ਕੰਪਨੀ ਦੀਆਂ ਏਜੰਸੀਆਂ ਵੱਲੋਂ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਨਜਰ ਅੰਦਾਜ ਕਰਕੇ 437 ਰੁਪਏ ਲੈਣ ਦੀ ਬਜਾਏ 1210 ਰੁਪਏ ਪ੍ਰਤੀ ਸਿਲੰਡਰ ਦੀ ਕੀਮਤ ਲਈ ਜਾ ਰਹੀ ਹੈ

www.sabblok.blogspot.com
ਭਿੱਖੀਵਿੰਡ 21 ਫਰਵਰੀ (ਭੁਪਿੰਦਰ ਸਿੰਘ)-ਬੇਸ਼ੱਕ ਕੇਂਦਰ ਸਰਕਾਰ ਨੇ ਗੈਸ ਤੇ ਮਿਲਦੀ ਸਬਸਿਟੀ ਨੂੰ ਪਹਿਲਾਂ ਦੀ ਤਰ੍ਹਾਂ ਦੇਣ ਤੇ ਸਬਸਿਟੀ ਵਾਲੇ ਗੈਸ ਸਿਲੰਡਰਾਂ ਦੀ ਗਿਣਤੀ 9 ਤੋਂ ਵਧਾ ਕੇ 12 ਕਰ ਦਿੱਤੀ ਗਈ ਹੈ। ਸਰਕਾਰ ਦੀ ਇਸ ਸਕੀਮ ਨੂੰ ਭਾਰਤ ਗੈਸ ਕੰਪਨੀ ਦੀਆਂ ਏਜੰਸੀਆਂ ਵੱਲੋਂ ਮੰਨ ਕੇ ਖਪਤਕਾਰਾਂ ਨੂੰ ਇਹ ਸਹੂਲਤ ਜਾਰੀ ਹੈ, ਪਰ ਇੰਡੀਅਨ ਗੈਸ ਕੰਪਨੀ ਦੀਆਂ ਏਜੰਸੀਆਂ ਵੱਲੋਂ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਨਜਰ ਅੰਦਾਜ ਕਰਕੇ ਘਰੇਲੂ ਸਬਸਿਟੀ ਵਾਲੇ ਸਿਲੰਡਰਾਂ ਦੀ  437 ਰੁਪਏ ਲੈਣ ਦੀ ਬਜਾਏ 1210 ਰੁਪਏ ਪ੍ਰਤੀ ਸਿਲੰਡਰ ਦੀ ਕੀਮਤ ਨਾਲ ਇਹ ਕਹਿ ਕੇ ਲਏ ਜਾ ਰਹੇ ਹਨ ਕਿ ਤੁਹਾਡੀ ਸਬਸਿਟੀ ਦੇ ਪੈਸੇ ਤੁਹਾਡੇ ਬੈਂਕ ਅਕਾਉਟ ਵਿੱਚ ਆ ਜਾਣਗੇ। ਇਹ ਪ੍ਰਚਾਰ ਪੱਟੀ ਦੀ ਇੰਡੀਅਨ ਗੈਸ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ ਤੇ ਖਪਤਕਾਰਾਂ ਤੋਂ 1210 ਰੁਪਏ ਵਸੂਲ ਕੀਤੇ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦਿਆਲਪੁਰਾ ਦੇ ਮੁੱਖ ਸਮਾਜ ਸੇਵਕ ਡਾ:ਰਾਜਬਲਬੀਰ ਸਿੰਘ ਨੇ ਦੱਸਿਆ ਕਿ ਮੇਰਾ ਕਾਪੀ 12208 ਜੋ ਪੱਟੀ ਦੀ ਇੰਡੀਅਨ ਗੈਸ ਏਜੰਸੀ ਤੋਂ ਮੈਂ ਗੈਸ ਪ੍ਰਾਪਤ ਕਰਦਾ ਹਾਂ ਤੇ ਮੈਂ ਸਾਰੇ ਸਾਲ ਸਿਰਫ ਚਾਰ ਸਿਲੰਡਰ ਪ੍ਰਾਪਤ ਕੀਤੇ ਹਨ, ਪਰ ਹੁਣ ਜਦੋਂ ਮੈਂ ਆਪਣੀ ਕਾਪੀ ਉਪਰ ਸਿਲੰਡਰ ਦੀ ਮੰਗ ਕੀਤੀ ਤਾਂ ਏਜੰਸੀ ਦੇ ਮਾਲਿਕਾਂ ਨੇ 437 ਰੁਪਏ ਵਿੱਚ ਸਿਲੰਡਰ ਦੇਣ ਦੀ ਬਜਾਏ 1210 ਰੁਪਏ ਮੰਗੇ ਤੇ ਮੇਰੇ ਵੱਲੋਂ ਏਜੰਸੀ ਮਾਲਿਕਾਂ ਨੂੰ ਕੇਂਦਰ ਸਰਕਾਰ ਦੇ ਹੁਕਮਾਂ ਬਾਰੇ ਦੱਸਿਆਂ ਤਾਂ ਏਜੰਸੀ ਮਾਲਿਕਾਂ ਵੱਲੋਂ ਮੇਰੀ ਬੇਨਤੀ ਗੋਰ ਕਰਨ ਬਜਾਏ 1210 ਰੁਪਏ ਵਿੱਚ ਹੀ ਸਿਲੰਡਰ ਦੇਣ ਦੀ ਜਿੱਦ ਕੀਤੀ ਤੇ ਕਿਹਾ ਕਿ ਸਬਸਿਟੀ ਤੁਹਾਡੇ ਅਕਾਂਊਟ ਵਿੱਚ ਭੇਜ ਦਿੱਤੀ ਜਾਵੇਗੀ, ਕਿਉਕਿ ਗੈਸ ਏਜੰਸੀ ਦੀਆਂ ਹਾਦਇਤਾਂ ਉਪਰ ਹੀ ਐਸਾ ਕੀਤਾ ਜਾ ਰਿਹਾ ਹੈ। ਡਾ:ਰਾਜਬਲਬੀਰ ਸਿੰਘ ਨੇ ਮੁੱਖ ਮੰਤਰੀ ਪੰਜਾਬ, ਡੀ.ਐਫ.ਸੀ. ਤਰਨ ਤਾਰਨ ਪਾਸੋਂ ਮੰਗ ਕੀਤੀ ਸਰਕਾਰ ਦੇ ਹੁਕਮਾਂ ਨੂੰ ਮੰਨਣ ਨਾ ਵਾਲੀ ਗੈਸ ਏਜੰਸੀ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਮਸਲੇ ਸੰਬੰਧੀ ਜਦੋਂ ਏ.ਐਫ.ਐਸ.a. ਸ੍ਰ:ਅਮਨਦੀਪ ਸਿੰਘ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਖਪਤਕਾਰ ਸਾਨੂੰ ਲਿਖਤੀ ਰਿਪੋਰਟ ਕਰੇ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।  
ਇਸ ਸੰਬੰਧੀ ਜਦੋਂ ਗੈਸ ਏਜੰਸੀ ਦੇ ਮਾਲਿਕ ਸ੍ਰ:ਸੁਖਬੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਇੰਡੀਅਨ ਗੈਸ ਕੰਪਨੀ ਦੀਆ ਹਦਾਇਤਾਂ ਉਪਰ ਹੀ ਪੂਰੇ ਪੈਸੇ ਲੈ ਕੇ ਸਬਸਿਟੀ ਵਾਲੇ ਪੈਸੇ ਖਪਤਕਾਰ ਦੇ ਅਕਾਂਊਟ ਵਿੱਚ ਭੇਜ ਦਿੱਤੇ ਜਾਣਗੇ।  

ਪੈਨਸ਼ਨ ਨਾ ਮਿਲਣ ਕਾਰਨ ਬਜੁਰਗ, ਅੰਗਹੀਣ ਤੇ ਵਿਧਵਾਵਾਂ ਪ੍ਰੇਸ਼ਾਨ --ਭਿੱਖੀਵਿੰਡ ਵਿੱਚ ਬੀਤੇਂ 8 ਮਹੀਨੇ ਤੋਂ ਨਹੀ ਮਿਲੀ ਕੋਈ ਵੀ ਪੈਨਸ਼ਨ

www.sabblok.blogspot.com


ਭਿੱਖੀਵਿੰਡ 21 ਫਰਵਰੀ (ਭੁਪਿੰਦਰ ਸਿੰਘ)-ਅੰਗਹੀਣ, ਵਿਧਵਾਵਾਂ ਤੇ ਬਜੁਰਗ ਮਰਦਾਂ ਤੇ ਔਰਤਾਂ ਨੂੰ ਸਰਕਾਰ ਵੱਲੋਂ ਮਾਮੂਲੀ ਪੈਨਸ਼ਨ ਰਾਸ਼ੀ 250 ਰੁਪਏ ਵੀ ਸਮੇ ਸਿਰ ਨਾ ਮਿਲਣ ਕਰਕੇ ਲਾਭਪਾਤਰੀਆਂ ਵਿੱਚ ਮਾਯੂਸੀ ਦੀ ਲਹਿਰ ਖੜ੍ਹੀ ਹੁੰਦੀ ਜਾ ਰਹੀ ਹੈ। ਮਹਿਕਮੇ ਵੱਲੋਂ ਬਜੁਰਗਾਂ ਦੀ ਜਮ੍ਹਾ ਹੋ ਚੁੱਕੀ ੮ ਮਹੀਨੇ ਦੀ ਪੈਨਸ਼ਨ ਤੋਂ ਡਾਢੇ ਪ੍ਰੇਸ਼ਾਨ ਪੈਨਸ਼ਨਰ ਹਰਬੰਸ ਸਿੰਘ, ਮਨਜੀਤ ਸਿੰਘ, ਸੁਰਜੀਤ ਕੌਰ, ਮਨਜੀਤ ਕੌਰ, ਸਤਿਨਾਮ ਸਿੰਘ, ਗੁਰਨਾਮ ਸਿੰਘ ਆਦਿ ਨੇ ਆਖਿਆ ਕਿ ਮਹਿਕਮੇ ਵੱਲੋਂ ਗਰੀਬ ਲੋਕਾਂ ਨੂੰ ਸਮੇ ਸਿਰ ਪੈਨਸ਼ਨ ਰਾਸ਼ੀ ਮਾਮੂਲੀ 250 ਰੁਪਏ ਦੇਣ ਦੀ ਬਜਾਏ ਬਜੁਰਗਾਂ ਦੀ ਪੈਨਸ਼ਨ 8-8 ਮਹੀਨੇ ਦੀ ਜਮ੍ਹਾ ਰੱਖੀ ਜਾ ਰਹੀ ਹੈ, ਜੋ ਗਰੀਬਾਂ ਨਾਲ ਘੋਰ ਬੇ-ਇਨਸਾਫੀ ਹੈ। ਬਜੁਰਗਾਂ ਨੇ ਮੰਗ ਕੀਤੀ ਕਿ ਸਾਡੀ 8 ਮਹੀਨੇ ਦੀ ਪੈਨਸ਼ਨ ਸਰਕਾਰ ਤੁਰੰਤ ਦੇਵੇ ਤੇ ਪੈਨਸ਼ਨ ਸਕੀਮ ਹਰਿਆਣਾ ਸਰਕਾਰ ਵਾਂਗ ਵਧਾਵੇ। ਪੈਨਸ਼ਨ ਸੰਬੰਧੀ ਜਿਲ੍ਹਾ ਸਮਾਜਿਕ ਤੇ ਸਰੱਖਿਆ ਅਫਸਰ ਮੈਡਮ ਸ੍ਰੀਮਤੀ ਕਮਲਜੀਤ ਕੌਰ ਤਰਨ ਤਾਰਨ ਨੁੰ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਭੇਜੀ ਗਈ ਤਿੰਨ ਮਹੀਨਿਆਂ ਦੀ ਪੈਨਸ਼ਨ ਜੋ 7, 8, 9 ਮਹੀਨੇ ਤੱਕ ਕਾਰਵਾਈ ਕਰਕੇ ਮੇਨ ਬਰਾਂਚ ਨੂੰ ਭੇਜ ਦਿੱਤੀ ਗਈ ਹੈ, ਕਾਰਵਾਈ ਕਰਨ ਉਪਰੰਤ 15  ਦਿਨਾਂ ਵਿੱਚ ਭੇਜ ਦੇਣੀਆਂ ਚਾਹੀਦੀਆਂ ਸੀ। ਇਸ ਸੰਬੰਧੀ ਬੀ.ਡੀ.ਪੀ.a. ਭਿੱਖੀਵਿੰਡ ਨੂੰ ਪੁੱਛੇ ਜਾਣ ਤੇ ਉਹ ਤਸੱਲੀਬਖਸ਼ ਉੱਤਰ ਨਾ ਦੇ ਸਕੇ ਤਾਂ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਮੈ ਮੀਟਿੰਗ ਵਿੱਚ ਹਾਂ।   

ਧਾਰਮਿਕ ਰੀਤੀ ਰਿਵਾਜ ਨਾਲ ਵਿਆਹ ਕਰਕੇ ਲੋਕਾਂ ਲਈ ਇੱਕ ਮਿਸਾਲ ਕਾਇਮ ਕੀਤੀ

www.sabblok.blogspot.com
 ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਦੇ ਹੋਏ ਸੁਰਿੰਦਰ ਸਿੰਘ ਆੜਤੀ ਅਤੇ ਵਿਆਹ ਦੌਰਾਨ ਗਤਕਾ ਕਲੱਬ ਦੇ ਆਗੂ ਆਪਣੀ ਕਲਾਂ ਦੇ ਜੌਹਰ ਦਿਖਾਉਦੇ ਹੋਏ !
ਭਿੱਖੀਵਿੰਡ 19 ਫਰਵਰੀ (ਭੁਪਿੰਦਰ  ਸਿੰਘ)-ਇੱਕ ਪਾਸੇ ਜਿਥੇ ਮਹਿੰਗਾਈ ਦੇ ਯੁੱਗ ਅੰਦਰ ਲੋਕ ਆਪਣੇ ਧੀਆਂ-ਪੁੱਤਰਾਂ ਦੇ ਵਿਆਹਾਂ ਉਪਰ ਮਹਿੰਗੇ ਤੋਂ ਮਹਿੰਗੇ ਮੈਰਿਜ ਪੈਲੇਸ ਵਿੱਚ ਵਿਆਹ ਦੌਰਾਨ ਲੱਖਾਂ ਰੁਪਏ ਖਰਚ ਕਰਕੇ ਮੀਟ ਸ਼ਰਾਬ ਦੀ ਜੰਗੀ ਪੱਧਰ ਤੇ ਵਰਤੋਂ ਕਰਦੇ ਹਨ, ਉਥੇ ਵਿਆਹ ਦੌਰਾਨ ਗਾਇਕ ਤੇ ਡਾਂਸਰ ਪਾਰਟੀਆ ਲਾ ਕੇ ਲੱਚਰਤਾ ਦਾ ਭਰਪੂਰ ਵਿਖਾਵਾ ਕਰਦੇ ਹਨ। ਪਰ ਦੂਜੇ ਪਾਸੇ ਪਿੰਡ ਉਦੋਕੇ (ਤਰਨ ਤਾਰਨ) ਦੇ ਵਸਨੀਕ ਗੁਰੂਸਿੱਖ ਪਰਿਵਾਰ ਨਾਲ ਸੰਬੰਧਿਤ ਗੁਰਲਾਲ ਸਿੰਘ ਪੁੱਤਰ ਗੁਰਚਰਨ ਸਿੰਘ (ਭਤੀਜਾ ਸ੍ਰ:ਸੁਰਿੰਦਰ ਸਿੰਘ ਉਦੋਕੇ) ਨੇ ਆਪਣੀ ਜੀਵਨ ਸਾਥੀ ਮਨਦੀਪ ਕੌਰ ਸਪੁੱਤਰੀ ਰੂਪ ਸਿੰਘ ਵਾਸੀ ਕਲਸੀਆਂ ਖੁਰਦ ਨਾਲ ਧਾਰਮਿਕ ਰੀਤੀ ਰਿਵਾਜ ਨਾਲ ਵਿਆਹ ਕਰਕੇ ਲੋਕਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਇਸ ਵਿਆਹ ਦੀ ਖਾਸ ਗੱਲ ਇਹ ਹੈ ਕਿ ਜਿਥੇ ਲੋਕ ਮਹਿੰਗੇ ਤੋਂ ਮਹਿੰਗੇ ਗਾਇਕ ਤੇ ਡਾਂਸਰ ਪਾਰਟੀਆਂ ਲਾ ਕੇ ਲੱਚਰਤਾ ਦਾ ਵਿਖਾਵਾ ਕਰਦੇ ਹਨ, ਉਥੇ ਆੜ੍ਹਤੀਏ ਤੇ ਧਾਰਮਿਕ ਬਿਰਧੀ ਵਾਲੇ ਸ੍ਰ:ਸੁਰਿੰਦਰ ਸਿੰਘ ਉਦੋਕੇ ਦੀ ਸੋਚ ਸਦਕਾ ਪੂਰੇ ਸੰਸਾਰ ਵਿੱਚ ਆਪਣਾ ਲੋਹਾ ਮਨਾ ਕੇ ਰਿਕਾਰਡ ਬਣਾਉਣ ਵਾਲੇ ਪ੍ਰਸਿੱਧ ਬੀਰ ਖਾਲਸਾ ਗੱਤਕਾ ਕਲੱਬ ਤਰਨ ਤਾਰਨ ਵੱਲੋਂ ਆਪਣੀ ਕਲਾ ਦੇ ਤਰ੍ਹਾ-ਤਰ੍ਹਾ ਜੋਹਰ ਵਿਖਾ ਕੇ ਅਸਲੀ ਮਾਰਗ ਦਿਖਾਇਆਂ ਤੇ ਪੰਥ ਦਾ ਬੇਤਾਬ ਬਾਦਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਾਹਰਾਜ ਦੇ ਸੰਤ ਸਿਪਾਹੀ ਬਣਨ ਦਾ ਉਪਦੇਸ਼ ਦਿੱਤਾ। ਇਸ ਵਿਆਹ ਵਿੱਚ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਸ਼ਾਕਾਹਾਰੀ ਭੋਜਨ ਬਣਾਇਆਂ ਗਿਆਂ। ਇਸ ਸਮੇ ਪਹੁੰਚੇ ਐਸ.ਜੀ.ਪੀ.ਸੀ. ਦੇ ਮੈਂਬਰ ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਵਿਧਾਇਕ ਵਿਰਸਾ ਸਿੰਘ ਵਲਟੋਹਾ, ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸਰਕਲ ਦੇ ਪ੍ਰਧਾਨ ਜਥੇਦਾਰ ਖਜਾਨ ਸਿੰਘ, ਜਥੇਦਾਰ ਹਰਚਰਨ ਸਿੰਘ ਕਸੇਲ, ਜਥੇਦਾਰ ਪਾਲ ਸਿੰਘ ਉਦੋਕੇ, ਸਰਪੰਚ ਹਰਦਿਆਲ ਸਿੰਘ ਰਾਕਟ, ਗੁਰਪ੍ਰੀਤ ਸਿੰਘ ਬਲ੍ਹੇਰ, ਸਰਪੰਚ ਪ੍ਰਤਾਪ ਸਿੰਘ ਬਲ੍ਹੇਰ ਸਮੇਤ ਸੈਕੜੇ ਦੀ ਤਾਦਾਤ ਵਿੱਚ ਸਾਕ ਸੰਬੰਧੀਆਂ ਤੇ ਰਿਸ਼ਤੇਦਾਰਾਂ ਤੇ ਸੱਜਣ ਮਿੱਤਰਾਂ ਵੱਲੋ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਵਿਆਹ ਦੀ ਪੂਰੇ ਇਲਾਕੇ ਵਿੱਚ ਚਰਚਾ ਜੋਰ ਤੇ ਹੋ ਰਹੀ ਹੈ।            

ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰੇ ਵਿਅਕਤੀ ਪਾਸੋ 2600 ਰੁਪਏ ਲੁੱਟ ਕੇ ਫਰਾਰ

www.sabblok.blogspot.com
ਭਿੱਖੀਵਿੰਡ 18 ਫਰਵਰੀ (ਭੁਪਿੰਦਰ ਸਿੰਘ)-ਬੀਤੇ ਦਿਨੀ ਚਾਰ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰੇ ਇੱਕ ਵਿਅਕਤੀ ਪਾਸੋ ਜ਼ਬਰਦਸਤੀ 2600 ਰੁਪਏ ਲੁੱਟ ਕੇ ਮੌਕੇ ਤੇ ਫਰਾਰ ਹੋ ਗਏ। ਘਟਨਾ ਸੰਬੰਧੀ ਜਾਣਕਾਰ ਸੂਤਰਾਂ ਨੇ ਦੱਸਿਆਂ ਕਿ ਪਿੰਡ ਕਾਲੇ ਦਾ ਰਹਿਣ ਵਾਲਾ ਵਿਅਕਤੀ ਧਿਆਨ ਸਿੰਘ ਜੋ ਕਿਸੇ ਨਿੱਜੀ ਕੰਮ ਲਈ ਭਿੱਖੀਵਿੰਡ ਆਇਆ ਸੀ ਤੇ ਜਦੋਂ ਉਹ ਪਾਮ ਗਾਰਡਨ ਪੈਲਸ ਦੇ ਪਿੱਛੋਂ ਦੀ ਲੰਘਦੀ ਲਿੰਕ ਸੜਕ ਜੋ ਕਾਲੇ ਪਿੰਡ ਨੂੰ ਜਾਂਦੀ ਹੈ, ਤੇ ਆਪਣੇ ਸਾਈਕਲ ਤੇ ਸਵਾਰ ਹੋ ਕੇ ਵਾਪਸ ਪਿੰਡ ਕਾਲੇ ਨੂੰ ਜਾ ਰਿਹਾ ਸੀ, ਤਾਂ ਸੜਕ ਤੇ ਮੋਟਰਸਾਈਕਲ ਰੋਕ ਕੇ ਖੜ੍ਹੇ ਚਾਰ ਅਗਿਆਤ ਲੁਟੇਰਿਆ ਨੇ ਇਕਦਮ ਝਪਟ ਮਾਰ ਕੇ ਧਿਆਨ ਸਿੰਘ ਦੀ ਸਾਹਮਣੀ ਜੇਬ ਵਿੱਚੋ ਪੈਸੇ ਕੱਢ ਲਏ ਤੇ ਮੌਕੇ ਦਾ ਫਾਇਦਾ ਉਠਾ ਕੇ ਚਾਰੇ ਵਿਅਕਤੀ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ ਤੇ ਵਿਚਾਰਾ ਧਿਆਨ ਸਿੰਘ ਹੱਥ ਮਲਦਾ ਰਹਿ ਗਿਆ। ਇਸ ਲੁੱਟ ਦੀ ਵਾਰਦਾਤ ਸੰਬੰਧੀ ਧਿਆਨ ਸਿੰਘ ਨੂੰ ਪੁੱਛੇ ਜਾਣ ਤੇ ਸਹਿਮੇ-ਸਹਿਮੇ ਨੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ, ਪਰ ਉਸਦੇ ਭਤੀਜੇ ਹਰਿੰਦਰ ਸਿੰਘ ਨੇ ਲੁੱਟ ਖੋਹ ਦੀ ਪੁਸ਼ਟੀ ਕਰਦਿਆ ਕਿਹਾ ਕਿ ਮੇਰੇ ਤਾਏ ਪਾਸੋਂ 2600 ਰੁਪਏ ਖੋਹੇ ਹਨ।

ਬਾਬਾ ਦਇਆ ਨਾਥ ਜੀ ਬੂੜਚੰਦ ਦਾ ਸਲਾਨਾ ਜੋੜ ਮੇਲਾ 26 ਫਰਵਰੀ ਨੂੰ

www.sabblok.blogspot.com
ਭਿੱਖੀਵਿੰਡ 18 ਫਰਵਰੀ (ਭੁਪਿੰਦਰ ਸਿੰਘ)-ਗੁਰੂਦੁਆਰਾ ਬਾਬਾ ਦਇਆ ਨਾਥ ਜੀ ਪਿੰਡ ਬੂੜਚੰਦ ਦਾ ਸਲਾਨਾ ਜੋੜ ਮੇਲਾ ਮਿਤੀ 26 ਫਰਵਰੀ ਦਿਨ ਬੁੱਧਵਾਰ ਨੂੰ ਬੜ੍ਹੀ ਸ਼ਰਧਾ ਭਾਵਨਾ ਨਾਲ ਮਨਾਇਆਂ ਜਾਵੇਗਾ। ਇਹ ਜਾਣਕਾਰੀ ਪਿੰਡ ਬੂੜਚੰਦ ਦੇ ਸਰਪੰਚ ਹਰਜੀਤ ਸਿੰਘ ਬੱਬੀ ਨੇ ਦਿੱਤੀ ਤੇ ਕਿਹਾ ਕਿ24 ਫਰਵਰੀ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 26 ਫਰਵਰੀ ਨੂੰ ਸਵੇਰੇ 10 ਵਜੇ ਭੋਗ ਪੈਣਗੇ। ਉਪਰੰਤ ਧਾਰਮਿਕ ਦੀਵਾਨ ਸੱਜਣਗੇ, ਜਿਸ ਵਿੱਚ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਗੁਰਵਿੰਦਰ ਸਿੰਘ ਬੈਂਕਾਂ ਤੇ ਭਾਈ ਅਮਰਜੀਤ ਸਿੰਘ ਸਭਰਾਂ ਤੇ ਸਾਥੀ ਸਿੱਖ ਇਤਿਹਾਸ ਤੇ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਦੀਵਾਨ ਤੋਂ ਬਾਅਦ ਸ਼ਾਮ ਨੂੰ ਘਰਿਆਲਾ ਕਲੱਬ ਤੇ ਛਿਛਰੇਵਾਲ ਕਲੱਬ ਵਿਚਕਾਰ ਕਬੱਡੀ ਦਾ ਮੈਚ ਹੋਵੇਗਾ ਤੇ ਕਬੱਡੀ ਮੈਚ ਦੀ ਕਮੈਟਰੀ ਹਰਦਿਆਲ ਸਿੰਘ ਸੁੱਗਾ ਤੇ ਰੈਫਰੀ ਦਿਲਬਾਗ ਸਿੰਘ ਘਰਿਆਲਾ ਹੋਣਗੇ। ਇਸ ਸਮੇ ਆਈਆਂ ਹੋਈਆਂ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਸਮੇ ਧਰਮਿੰਦਰ ਸਿੰਘ, ਵਜੀਰ ਸਿੰਘ, ਅਵਤਾਰ ਸਿੰਘ, ਹਰਜੀਤ ਸਿੰਘ, ਗੁਰਭੇਜ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਘ, ਜਸਜੀਤ ਸਿੰਘ, ਗਗਨਜੀਤ ਸਿੰਘ, ਮਹਿੰਦਰ ਸਿੰਘ, ਗੁਰਜੰਟ ਸਿੰਘ, ਅਪਤੇਜ ਸਿੰਘ, ਦਿਲਬਾਗ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜਰ ਸਨ। 

ਆਂਗਣਵਾੜੀ ਸਕੂਲ ਵਿੱਚ ਰਾਸ਼ਨ ਦੀ ਹੇਰਾਫੇਰੀ

www.sabblok.blogspot.com
  ਭਿੱਖੀਵਿੰਡ 18 ਫਰਵਰੀ (ਭੁਪਿੰਦਰ ਸਿੰਘ)-ਵਾਲਮੀਕ ਸਮਾਜ ਦੇ ਜਿਲ੍ਹਾ ਪ੍ਰਧਾਨ ਹਰਚੰਦ ਸਿੰਘ ਬੈਂਕਾ, ਕਿਸਾਨ ਸੰਘਰਸ ਕਮੇਟੀ ਦੇ ਪ੍ਰਧਾਨ ਜੰਗਸ਼ੇਰ ਸਿੰਘ, ਦਿਲਬਾਗ ਸਿੰਘ, ਸੰਤ ਸਿੰਘ, ਸਰਦੂਲ ਸਿੰਘ, ਦਲਜੀਤ ਸਿੰਘ, ਅਜੀਤ ਸਿੰਘ, ਸੁਖਚੈਣ ਸਿੰਘ ਆਦਿ ਪਿੰਡ ਨਿਵਾਸੀਆਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਬੈਂਕਾ ਵਿੱਚ ਚੱਲ ਰਹੇ ਆਂਗਣਵਾੜੀ ਸਕੂਲ ਵਿੱਚ ਬਤੌਰ ਆਂਗਣਵਾੜੀ ਟੀਚਰ ਰਾਜਬੀਰ ਕੌਰ ਤੇ ਵਰਕਰ ਬੀਬੀ ਬਲਵੀਰ ਕੌਰ ਤੇ ਦੌਸ਼ ਲਾਇਆਂ ਹੈ ਕਿ ਇਹ ਬੀਬੀਆਂ ਸਰਕਾਰ ਵੱਲੋਂ ਭੇਜਿਆ ਜਾਂਦਾ ਬੱਚਿਆਂ ਤੇ ਗਰਭਵਤੀ ਔਰਤਾਂ ਦਾ ਰਾਸ਼ਨ ਆਪਣੇ ਘਰਾਂ ਵਿੱਚ ਰੱਖ ਕੇ ਬੀਤੇ ਕਈ ਚਿਰਾਂ ਤੋਂ ਹੇਰਾ-ਫੇਰੀ ਕਰ ਰਹੀਆਂ ਹਨ। ਉਪਰੋਕਤ ਆਗੂਆਂ ਇਸ ਆਂਗਣਵਾੜੀ ਸੈਂਟਰ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਤੇ ਆਖਿਆਂ ਕਿ ਜੇਕਰ ਇਹਨਾਂ ਬੀਬੀਆਂ ਦੀ ਹੇਰਾ-ਫੇਰੀ ਦੀ ਨਿਰਪੱਖ ਜਾਂਚ ਨਾ ਕੀਤੀ ਗਈ ਤਾਂ ਸੀ.ਡੀ.ਪੀ.a. ਦਫਤਰ ਦਾ ਘਿਰਾਉ ਕੀਤਾ ਜਾਵੇਗਾ। ਇਸ ਸਮੇ ਚੱਲ ਰਹੇ ਆਗਣਵਾੜੀ ਸਕੂਲ ਦੀ ਜਾਂਚ ਕੀਤੀ ਤਾਂ ਕਾਗਜਾਂ ਵਿੱਚ ਭਾਂਵੇ 56 ਬੱਚਿਆਂ ਦੀ ਹਾਜਰੀ ਬੋਲ ਰਹੀ ਹੈ, ਪਰ ਮੌਕੇ ਤੇ ਸਿਰਫ 20 ਬੱਚੇ ਹੀ ਦਿਖਾਈ ਦੇ ਰਹੇ ਸਨ। ਇਸ ਸਮੇ ਮੌਜੂਦ ਆਂਗਣਵਾੜੀ ਬੀਬੀਆਂ ਰਾਜਬੀਰ ਕੌਰ, ਬਲਵੀਰ ਕੌਰ ਨੇ ਆਖਿਆ ਕਿ ਸਕੂਲ ਵਿੱਚ ਦੋ ਵਾਰ ਚੋਰੀ ਹੋ ਚੁੱਕੀ ਹੈ, ਜਿਸ ਦੇ ਡਰ ਕਾਰਨ ਅਸੀ ਇਹ ਰਾਸ਼ਨ ਆਪਣੇ ਘਰ ਵਿੱਚ ਰੱਖ ਲੈਂਦੇ ਹਾਂ ਤੇ ਉਹਨਾਂ ਨੇ ਦੋਸ਼ਾਂ ਨੂੰ ਨਕਾਰਿਆ ਤੇ ਕਿਹਾ ਕਿ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਸਮੇ ਸਿਰ ਰਾਸ਼ਨ ਮਹੁੱਈਆਂ ਕਰਵਾਇਆ ਜਾ ਰਿਹਾ ਹੈ। ਇਸ ਮਸਲੇ ਸੰਬੰਧੀ ਸੀ.ਡੀ.ਪੀ.a. ਭਿੱਖੀਵਿੰਡ ਬੀਬੀ ਸ਼ੁਸਮਾ ਸ਼ਰਮਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕੱਲ ਨੂੰ ਆਗਣਵਾੜੀ ਬੀਬੀਆਂ ਤੇ ਪਿੰਡ ਨਿਵਾਸੀਆਂ ਬੁਲਾਇਆਂ ਗਿਆ ਹੈ ਤੇ ਜਾਂਚ ਪੜਤਾਲ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।   

ਪੰਜਾਬ ਰਾਜ ਕਮੇਟੀ ਉਸਾਰੀ ਮਿਸਤਰੀ ਮਜਦੂਰ ਯੂਨੀਅਨ (ਇਫਟੂ) ਪੰਜਾਬ ਨੂੰ ਦਿੱਲੀ ਪਹੁੰਚਣ ਲਈ ਅਪੀਲ

www.sabblok.blogspot.com
ਭਿੱਖੀਵਿੰਡ 19 ਫਰਵਰੀ (ਭੁਪਿੰਦਰ ਸਿੰਘ)-ਅੱਜ ਕਸਬਾ ਭਿੱਖੀਵਿੰਡ ਦੇ ਅੰਮ੍ਰਿਤਸਰ ਰੋਡ ਸਥਿਤ ਕੁਟੀਆ ਬਾਬਾ ਨਾਂਗਾ ਵਾਲੀ ਗਲੀ ਵਿਖੇ ਪੰਜਾਬ ਰਾਜ ਕਮੇਟੀ ਉਸਾਰੀ ਮਿਸਤਰੀ ਮਜਦੂਰ ਯੂਨੀਅਨ (ਇਫਟੂ) ਪੰਜਾਬ ਦੇ ਭਿੱਖੀਵਿੰਡ ਪ੍ਰਧਾਨ ਬੂਟਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਰਾਜ ਸਿੰਘ ਜਨਰਲ ਸਕੱਤਰ ਇੰਡੀਅਨ ਫੈਡਰੇਸ਼ਨ ਆਪ ਟਰੇਡ ਯੂਨੀਅਨ (ਇਫਟੂ) ਨੇ ਸੰਬੋਧਨ ਕਰਦਿਆਂ ਕਿਹਾ ਕਿ 13 ਮਾਰਚ ਦਿਨ ਵੀਰਵਾਰ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਕੀਤੀ ਜਾ ਰਹੀ ਆਲ ਇੰਡੀਆਂ ਮਿਸਤਰੀ ਮਜਦੂਰ ਰੈਲੀ ਵਿੱਚ ਰਾਜ ਮਿਸਤਰੀ ਤੇ ਮਜਦੂਰਾਂ ਦੀਆਂ ਭੱਖਦੀਆਂ ਮੰਗਾਂ ਜਿਸ ਵਿੱਚ 58 ਸਾਲ ਦੀ ਉਮਰ ਵਿੱਚ 5000 ਰੁਪਏ ਮਹੀਨਾਂ ਪੈਨਸ਼ਨ ਦਿੱਤੀ ਜਾਵੇ, ਐਕਸੀਡੈਂਟ ਤੇ ਬੀਮਾਰੀ ਦਾ ਇਲਾਜ ਸਰਕਾਰ ਦੇਵੇ, ਹਰੇਕ ਵਿਅਕਤੀ ਦਾ 5 ਲੱਖ ਦਾ ਬੀਮਾ ਕੀਤਾ ਜਾਵੇ, ਮਜਦੂਰ ਦੇ ਬੱਚੇ ਦੇ ਵਿਆਹ ਤੇ 50 ਹਜਾਰ ਰੁਪਏ ਮਦਦ ਦਿੱਤੀ ਜਾਵੇ, ਸੰਦ ਖ੍ਰੀਦਣ ਲਈ 10 ਹਜਾਰ ਰੁਪਏ ਦਿੱਤਾ ਜਾਵੇ, ਮਕਾਨ ਬਣਾਉਣ ਲਈ 1 ਲੱਖ ਰੁਪੇ ਦਿੱਤੇ ਜਾਣ, ਮਜਦੂਰਾਂ ਦੇ ਪੈਸੇ ਹੜੱਪਣ ਵਾਲੇ ਠੇਕੇਦਾਰਾਂ, ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਆਦਿ ਮੰਗਾਂ ਸੰਬੰਧੀ ਸਰਕਾਰ ਤੋਂ ਮੰਗ ਕੀਤੀ ਜਾਵੇਗੀ। ਇਸ ਸਮੇ ਕਰਮਜੀਤ ਸਿੰਘ ਵੀਰਮ ਸੈਕਟਰੀ, ਨਰਿੰਦਰ ਸਿੰਘ ਵੀਰਮ, ਲਾਟੀ ਸਿੰਘ, ਮੰਗਤ ਸਿੰਘ, ਭੁਪਿੰਦਰ ਸਿੰਘ ਸੈਕਟਰੀ ਜੀਰਾ, ਪਰਮਜੀਤ ਕੌਰ ਮੁਕਤਸਰ, ਸੰਤੌਖ ਸਿੰਘ ਕੈਰੋਂ, ਬਲਵਿੰਦਰ ਸਿੰਘ ਭਿੱਖੀਵਿੰਡ, ਮਨਜੀਤ ਸਿੰਘ ਬਲ੍ਹੇਰ,ਰਵਿੰਦਰ ਸਿੰਘ ਕਰਨ, ਹਰਭਜਨ ਸਿੰਘ ਧਗਾਣਾ, ਦਾਰਾ ਸਿੰਘ ਦਾਸੂਵਾਲ ਆਦਿ ਹਾਜਰ ਸਨ। ਇਸ ਸਮੇ ਪ੍ਰਧਾਨ ਬੂਟਾ ਸਿੰਘ ਨੇ ਜਿਥੇ ਆਏ ਹੋਏ ਆਗੂਆਂ ਦਾ ਧੰਨਵਾਦ ਕੀਤਾ, ਉਥੇ ਸਮੂਹ ਮਜਦੂਰਾਂ ਨੂੰ 13 ਮਾਰਚ ਨੂੰ ਦਿੱਲੀ ਪਹੁੰਚਣ ਲਈ ਅਪੀਲ ਕੀਤੀ। 

ਐਸ.ਐਸ.ਪੀ ਤਰਨਤਾਰਨ ਵੱਲੋਂ ਜਮਹੂਰੀ ਕਿਸਾਨ ਸਭਾ ਨੂੰ ਭਰੋਸਾ ਦਿੱਤੇ ਜਾਣ ਤੇ ਧਰਨਾ ਚੁੱਕਿਆ

www.sabblok.blogspot.com

ਭਿੱਖੀਵਿੰਡ 18 ਫਰਵਰੀ (ਭੁਪਿੰਦਰ ਸਿੰਘ)-ਪਿੰਡ ਰਾਜੋਕੇ ਦੇ ਕਿਸਾਨ ਸੁਖਬੀਰ ਸਿੰਘ ਤੇ ਸਾਥੀਆਂ ਉਤੇ ਪੁਲਿਸ ਥਾਣਾ ਖਾਲੜਾ ਵੱਲੋਂ ਦਰਜ ਕੀਤੇ ਝੂਠੇ ਪਰਚੇ ਨੁੰ ਰੱਦ ਕਰਵਾਉਣ ਲਈ ਜਮਹੂਰੀ ਕਿਸਾਨ ਸਭਾ ਦੇ ਗੁਰਦੇਵ ਸਿੰਘ ਮਨਿਆਲਾ, ਕਾਬਲ ਸਿੰਘ ਰਾਜੋਕੇ, ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਆਦਿ ਆਗੂਆਂ ਦੀ ਅਗਵਾਈ ਹੇਠ ਡੀ.ਐਸ.ਪੀ. ਭਿੱਖੀਵਿੰਡ ਦੇ ਦਫਤਰ ਅੱਗੇ ਬੀਤੇ ਦਿਨੀ ਤੋਂ ਸ਼ੁਰੂ ਕੀਤੀ ਭੁੱਖ ਹੜਤਾਲ ਨੂੰ ਉਸ ਵੇਲੇ ਸਫਲਾ ਮਿਲੀ, ਜਦੋਂ ਜਿਲ੍ਹਾ ਤਰਨ ਤਾਰਨ ਦੇ ਐਸ.ਐਸ.ਪੀ. ਸ੍ਰ:ਰਾਜਜੀਤ ਸਿੰਘ ਹੁੰਦਲ ਵੱਲੋਂ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੂੰ ਆਪਣੇ ਦਫਤਰ ਵਿਖੇ ਬੁਲਾਇਆ ਤਾਂ ਕਿਸਾਨ ਆਗੂ ਜਦੋਂ ਐਸ.ਐਸ.ਪੀ. ਦਫਤਰ ਪਹੁੰਚੇਂ ਤਾਂ ਐਸ.ਐਸ.ਪੀ ਸਾਹਿਬ ਕਿਸੇ ਰੁਝੇਵੇ ਹੋਣ ਕਾਰਨ ਨਹੀ ਮਿਲ ਸਕੇ, ਪਰ ਉਸ ਸਮੇ ਮੌਜੂਦ ਐਸ.ਪੀ. (ਡੀ) ਹਰਵਿੰਦਰ ਸਿੰਘ ਨੂੰ ਮਿਲੇ ਤਾਂ ਉਹਨਾਂ ਨੇ ਐਸ.ਐਸ.ਪੀ ਸਾਹਿਬ ਨਾਲ ਫੋਨ ਤੇ ਰਾਬਤਾ ਕਾਇਮ ਕਰਕੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੂੰ ਵਿਸ਼ਵਾਸ ਦੁਵਾਉਦਿਆਂ ਕਿਹਾ ਕਿ ਇਸ ਕੇਸ ਦੀ ਪੜਤਾਲ ਐਸ.ਪੀ. ਹੈਡਕੁਆਟਰ ਕਰਕੇ ੧੫ ਦਿਨਾਂ ਵਿੱਚ ਰਿਪੋਰਟ ਦੇਣਗੇ ਅਤੇ ਪੜਤਾਲ ਦੌਰਾਨ ਕਿਸੇ ਵੀ ਵਿਅਕਤੀ ਦੀ ਗ੍ਰਿਫਤਾਰੀ ਨਹੀ ਹੋਵੇਗੀ। ਜਿਸ ਤੇ ਜਮਹੂਰੀ ਕਿਸਾਨ ਦੇ ਪ੍ਰਮੁੱਖ ਆਗੂ ਕਾਮਰੇਡ ਆਗੂ ਦਲਜੀਤ ਸਿੰਘ ਨੇ ਸੱਚਾਈ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਪੁਲਿਸ ਪ੍ਰਸ਼ਾਸਨ ਪੂਰੀ-ਪੂਰੀ ਪੜਤਾਲ ਕਰਕੇ ਇਹ ਪਰਚਾ ਰੱਦ ਕਰ ਦੇਵੇਗਾ। ਇਸ ਸਮੇ ਉਹਨਾਂ ਨੇ ਭੁੱਖ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ। ਇਸ ਸਮੇ ਪਿਆਰਾ ਸਿੰਘ, ਮੇਜਰ ਸਿੰਘ, ਕੁਲਦੀਪ ਸਿੰਘ, ਨਿੰਦਰ ਸਿੰਘ, ਬਾਜ ਸਿੰਘ, ਚਰਨਜੀਤ ਸਿੰਘ, ਬਲਬੀਰ ਸਿੰਘ, ਜਗੀਰ ਸਿੰਘ, ਹਰਦੀਪ ਸਿੰਘ, ਮੇਜਰ ਸਿੰਘ,  ਗੁਰਵੇਲ ਸਿੰਘ, ਗੁਰਤੇਜ ਸਿੰਘ, ਜਸਵੰਤ ਸਿੰਘ ਸਮੇਤ ਸੈਕੜੇ ਦੀ ਤਾਦਾਤ ਵਿੱਚ ਮਰਦ ਤੇ ਔਰਤਾਂ ਹਾਜਰ ਸਨ।
 

ਲੰਡਨ ਚ ਬਣਿਆਂ ਆਮ ਆਦਮੀ ਪਾਰਟੀ ਦਾ ਐਨ ਆਰ ਆਈ ਵਿੰਗ

www.sabblok.blogspot.com

ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545
ਜਿੱਥੇ ਦੇਸ਼ ਦੇ ਆਮ ਲੋਕਾਂ ਵਿਚ ਕੇਜਰੀਵਾਲ ਦੀ ਆਮ ਪਾਰਟੀ ਪ੍ਰਤੀ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਉਸਤੋਂ ਜਾਪਦਾ ਹੈ ਕਿ ਦੇਸ਼ ਵਾਸੀਆਂ ਲਈ ਚੰਗੇ ਦਿਨ ਆਉਣ ਦੀਆਂ ਸੰਭਾਵਨਾਵਾਂ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਸ ਨਿੱਘੀ ਹਵਾ ਦੇ ਬੁੱਲੇ ਵਿਦੇਸ਼ਾਂ ਤੱਕ ਵੀ ਪਹੁੰਚ ਗਏ ਹਨ ਅਤੇ ਐਨ ਆਰ ਆਈ ਪੰਜਾਬੀ ਵੀਰ ਵੀ ਇਸ ਸ਼ੁਭ ਸਮੇਂ ਦੇ ਆਗਾਜ਼ ਲਈ ਸਰਗਰਮ ਹੋ ਗਏ ਹਨ। ਬੀਤੇ ਦਿਨ ਅਸੀਂ ਇਕ ਸੁਨੇਹਾਂ ਪੇਪਰ ਰਾਹੀਂ ਦਿੱਤਾ ਸੀ ਕਿ, 'ਆਓ ਕੇਜਰੀਵਾਲ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਈਏ'। ਜਿਸ ਨੂੰ ਪੜ•ਕੇ ਬਹੁਤ ਸਾਰੇ ਐਨ ਆਰ ਆਈ ਵੀਰਾਂ ਦੇ ਫੋਨ ਆਏ।  ਲੰਡਨ ਤੋਂ ਵਰਿੰਦਰ ਸਿੰਘ ਸੇਖੋਂ ਜੋ ਸਮਰਾਲਾ ਹਲਕੇ ਨਾਲ ਸੰਬੰਧ ਰੱਖਦੇ ਹਨ ਨੇ ਦੱਸਿਆ ਕਿ ਭਾਵੇਂ ਉਨ•ਾਂ ਦਾ ਅਜੇ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਨਾਲ ਸੰਪਰਕ ਨਹੀਂ ਹੋਇਆ ਪਰ ਅਸੀਂ ਆਪਣੇ ਤੌਰ ਤੇ ਨੌਜਵਾਨਾਂ ਨੇ ਮਿਲਕੇ ਇਕ ਆਮ ਆਦਮੀ ਪਾਰਟੀ ਦਾ ਵਿੰਗ ਖੜ•ਾ ਕਰ ਲਿਆ ਹੈ ਅਤੇ ਕੇਜਰੀਵਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵਿਚ ਹਾਂ। ਇਸੇ ਤਰਾਂ ਜਰਮਨ ਤੋਂ ਇਕ ਵੀਰ ਨੇ ਕਿਹਾ ਕਿ ਉਹ ਦੇਸ਼ ਆਕੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਵਿਚ ਜੁੱਟਣਗੇ ਅਤੇ ਲੋਕਾਂ ਨੂੰ ਇਸ ਸੰਬੰਧੀ ਪ੍ਰਚਾਰਨਗੇ। ਇਟਲੀ ਤੋਂ ਵੀ ਇਕ ਦੋਸਤ ਨੇ ਅਜਿਹਾ ਹੀ ਸੁਨੇਹਾਂ ਦਿੱਤਾ। ਕੈਨੇਡਾ ਤੋਂ ਵੀ ਇਕ ਦੋਸਤ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਹਾਲਾਤਾਂ ਬਾਰੇ ਲੰਬੀ ਗੱਲਬਾਤ ਕੀਤੀ। ਹਮੇਸ਼ਾ ਹੀ ਵਿਦੇਸ਼ਾਂ ਤੋਂ ਦੇਸ਼ ਨੂੰ ਗੁਲਾਮੀ ਚੋਂ ਕੱਢਣ ਲਈ ਐਨ ਆਰ ਆਈ ਭਰਾ ਵੱਧ ਚੜ•ਕੇ ਹਿੱਸਾ ਪਾਉਂਦੇ ਆਏ ਹਨ ਅਤੇ ਅੱਜ ਵੀ ਉਨ•ਾਂ ਵੱਲੋਂ ਇਹ ਹੌਸਲੇ ਵਾਲਾ ਸਨੇਹਾਂ ਮਿਲਿਆ ਹੈ। 

ਭਿੱਖੀਵਿੰਡ ਵਿਖੇ 154 ਸਕੂਲ ਵਿਦਿਆਰਥੀਆਂ ਨੂੰ ਵਰਦੀਆਂ ਵੰਡਦੀਆਂ

www.sabblok.blogspot.com

ਭਿੱਖੀਵਿੰਡ 17 ਫਰਵਰੀ (ਭੁਪਿੰਦਰ ਸਿੰਘ )-ਸਰਕਾਰੀ ਐਲੀਮੈਂਟਰੀ ਸਕੂਲ ਚੇਲਾ ਮੌੜ ਭਿੱਖੀਵਿੰਡ ਵਿਖੇ ਮੁੱਖ ਅਧਿਆਪਕ ਗੁਰਤੇਜ ਸਿੰਘ, ਸਰਪੰਚ ਹਰਜਿੰਦਰ ਸਿੰਘ, ਅਕਾਲੀ ਆਗੂ ਅਮਰਜੀਤ ਸਿੰਘ ਢਿਲੋਂ, ਰਿੰਕੂ ਧਵਨ, ਸਿਟੀ ਪ੍ਰਧਾਨ ਗੁਰਿੰਦਰ ਸਿੰਘ ਲਾਡਾ, ਸਰਪੰਚ ਰਸਾਲ ਸਿੰਘ ਕਾਲੇ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਜਿਲ੍ਹਾ ਪ੍ਰੀਸ਼ਦ ਮੈਂਬਰ ਸਤਨਾਮ ਸਿੰਘ ਭਿੱਖੀਵਿੰਡ, ਨੰਬਰਦਾਰ ਚੰਦ ਸਿੰਘ, ਠੇਕੇਦਾਰ ਮੁਖਤਾਰ ਸਿੰਘ, ਕੇਵਲ ਸਿੰਘ, ਮੈਡਮ ਬਲਜਿੰਦਰ ਕੌਰ, ਮੈਡਮ ਗੀਤਾ, ਮੈਡਮ ਹਰਪ੍ਰੀਤ ਕੌਰ, ਵਿਲਸਨ ਮਸ਼ੀਹ, ਸੁਖਵਿੰਦਰ ਸਿੰਘ, ਮੁਖਤਾਰ ਸਿੰਘ ਦੋਧੀ, ਕਸ਼ਮੀਰ ਸਿੰਘ, ਕਾਰਜ ਸਿੰਘ, ਸੁਖਚੈਨ ਸਿੰਘ, ਗੁਰਦੇਵ ਸਿੰਘ, ਨਿਸ਼ਾਨ ਸਿੰਘ, ਸਾਬਕਾ ਸਰਪੰਚ ਦਿਲਬਾਗ ਸਿੰਘ ਕਾਲੇ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਸਰਪੰਚ ਰਛਪਾਲ ਸਿੰਘ ਬਾਵਾ ਆਦਿ ਵੱਲੋਂ ੧੫੪ ਵਿਦਿਆਰਥੀਆਂ ਨੂੰ ਵਰਦੀਆਂ ਦਿੱਤੀਆਂ ਗਈਆਂ। ਉਪਰੋਕਤ ਆਗੂਆਂ ਨੇ ਵਿਦਿਆਰਥੀਆਂ ਨੂੰ ਤਰ੍ਹਾ-ਤਰ੍ਹਾ ਦੀਆਂ ਸਹੂਲਤਾਂ ਦਿੱਤੇ ਜਾਣ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। 

ਜਮਹੂਰੀ ਕਿਸਾਨ ਸਭਾ ਵੱਲੋਂ ਝੂਠਾ ਪਰਚਾ ਰੱਦ ਕਰਵਾਉਣ ਲਈ ਡੀ.ਐਸ.ਪੀ. ਭਿੱਖੀਵਿੰਡ ਦੇ ਦਫਤਰ ਅੱਗੇ ਭੁੱਖ ਹੜਤਾਲ ਸ਼ੁਰੂ

www.sabblok.blogspot.com

ਭਿੱਖੀਵਿੰਡ 17 ਫਰਵਰੀ  (ਭੁਪਿੰਦਰ ਸਿੰਘ)-ਪਿੰਡ ਰਾਜੋਕੇ ਦੇ ਸੁਖਬੀਰ ਸਿੰਘ  ਸਮੇਤ ਆਦਿ ਵਿਅਕਤੀਆਂ ਖਿਲਾਫ ਖਾਲੜਾ ਪੁਲਿਸ ਦੇ ਐਸ.ਐਚ.a. ਨਿਰਮਲ ਸਿੰਘ ਵੱਲੋਂ ਦਰਜ ਕੀਤੇ ਝੂਠੇ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੇਵ ਸਿੰਘ ਮਨਿਆਲਾ, ਕਾਬਲ ਸਿੰਘ ਰਾਜੋਕੇ, ਮਾਸਟਰ ਦਲਜੀਤ ਸਿੰਘ ਦਿਆਲਪੁਰਾ ਆਦਿ ਦੀ ਅਗਵਾਈ ਹੇਠ ਡੀ.ਐਸ.ਪੀ. ਭਿੱਖੀਵਿੰਡ ਦੇ ਦਫਤਰ ਅੱਗੇ ਤਿੰਨ ਦਰਜਨ ਦੇ ਕਰੀਬ ਵਿਅਕਤੀਆਂ ਜਿਹਨਾਂ ਵਿੱਚ ਸਰਵਨ ਸਿੰਘ, ਬਲਵੀਰ ਸਿੰਘ, ਕੁਲਦੀਪ ਸਿੰਘ, ਚਰਨਜੀਤ ਸਿੰਘ, ਕੁਲਵੰਤ ਸਿੰਘ, ਨਿੰਦਰ ਸਿੰਘ, ਸੁੱਖਾ ਸਿੰਘ, ਕਾਬਲ ਸਿੰਘ, ਹਜਾਰਾ ਸਿੰਘ, ਸੁਖਰਾਜ ਸਿੰਘ, ਰਣਜੀਤ ਸਿੰਘ, ਲਖਵਿੰਦਰ ਸਿੰਘ, ਸੁਖਵੰਤ ਸਿੰਘ, ਮਲੂਕ ਸਿੰਘ, ਗੁਰਲਾਲ ਸਿੰਘ, ਕੁਲਵੰਤ ਸਿੰਘ, ਇਕਬਾਲ ਸਿੰਘ, ਬਗੀਚਾ ਸਿੰਘ, ਸਰਵਨ ਸਿੰਘ, ਮੇਜਰ ਸਿੰਘ, ਹੀਰਾ ਸਿੰਘ, ਸਵਰਨ ਸਿੰਘ, ਗੁਰਭੇਜ ਸਿੰਘ, ਅੰਗਰੇਜ ਸਿੰਘ, ਸ਼ਮਸੇਰ ਸਿੰਘ, ਅੰਗਰੇਜ ਸਿੰਘ, ਗੁਰਦੇਵ ਸਿੰਘ, ਪ੍ਰਗਟ ਸਿੰਘ, ਨਿਸ਼ਾਨ ਸਿੰਘ ਸਮੇਤ ਆਦਿ ਵਿਅਕਤੀਆਂ ਦੇ ਗਲਾਂ ਵਿੱਚ ਹਾਰ ਪਾ ਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਮੇ ਭੁੱਖ ਹੜਤਾਲ ਤੇ ਬੈਠੇ ਵਿਸ਼ਾਲ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਪ੍ਰਮੁੱਖ ਆਗੂ ਮਾਸਟਰ ਦਲਜੀਤ ਸਿੰਘ ਦਿਆਲਪੁਰਾ, ਕਾਮਰੇਡ ਜਰਨੈਲ ਸਿੰਘ ਦਿਆਲਪੁਰਾ, ਹਰਦੀਪ ਸਿੰਘ ਮਨਿਆਲਾ, ਬਲਦੇਵ ਸਿੰਘ ਅਹਿਮਦਪੁਰਾ ਨੇ ਕਿਹਾ ਕਿ ਖਾਲੜਾ ਪੁਲਿਸ ਵੱਲੋਂ ਸਿਆਸੀ ਸਹਿ ਉੱਤੇ ਪਿੰਡ ਰਾਜੋਕੇ ਦੇ ਕਿਸਾਨ ਸੁਖਬੀਰ ਸਿੰਘ ਸਮੇਤ ਸੱਤ ਵਿਅਕਤੀਆਂ ਖਿਲਾਫ ਕੀਤੇ ਗਏ ਝੂਠੇ ਪਰਚੇ ਨੂੰ ਜਿੰਨੀ ਦੇਰ ਤੱਕ ਰੱਦ ਨਹੀ ਕੀਤਾ ਜਾਂਦਾ, ਉਹਨਾਂ ਚਿਰ ਭੁੱਖ ਹੜਤਾਲ ਜਾਰੀ ਰਹੇਗੀ। ਮਾਸਟਰ ਦਲਜੀਤ ਸਿੰਘ ਨੇ ਕਿਹਾ ਕਿ ਨੌਜਵਾਨ ਸੁਖਚਰਨ ਸਿੰਘ ਜੋ ਨਸ਼ਿਆ ਦਾ ਆਦੀ ਸੀ, ਜਿਸ ਦੀ ਜਿਆਦਾ ਨਸ਼ੇ ਕਰਨ ਨਾਲ ਬੀਤੇ ਦਸੰਬਰ ਨੂੰ ਮੌਤ ਹੋ ਗਈ ਸੀ। ਇਸ ਨਸ਼ੇੜੀ ਵਿਅਕਤੀ ਦਾ ਵਾਰਸਾ ਵੱਲੋਂ ਵੱਖ-ਵੱਖ ਹਸਪਤਾਲ ਵਿੱਚ ਇਲਾਜ ਵੀ ਕਰਵਾਇਆ ਗਿਆ, ਅੰਤ ਉਸ ਦੀ ਮੌਤ ਹੋ ਗਈ ਸੀ। ਉਹਨਾਂ ਨੇ ਕਿਹਾ ਕਿ ਸੁਖਚਰਨ ਸਿੰਘ ਨੇ ਮਰਨ ਤੋਂ ਆਪਣੀ ਜਗ੍ਹਾ ਪਿੰਡ ਦੇ ਕੁਝ ਵਿਅਕਤੀਆਂ ਨੂੰ ਵੇਚ ਗਿਆ ਸੀ ਤਾਂ ਵਾਰਸਾ ਨੇ ਮਨਘੜਤ ਕਹਾਣੀ ਬਣਾ ਕੇ ਐਸ.ਐਚ.a. ਖਾਲੜਾ ਨਿਰਮਲ ਸਿੰਘ ਦੀ ਮਿਲੀਭੁਗਤ ਨਾਲ ਸੁਖਬੀਰ ਸਿੰਘ ਆਦਿ ਵਿਅਕਤੀਆਂ ਖਿਲਾਫ ਝੂਠਾ ਪਰਚਾ ਦਰਜ ਕਰ ਦਿੱਤਾ ਗਿਆ, ਜੋ ਨਿਖੇਧੀਯੋਗ ਕਾਰਵਾਈ ਹੈ। ਉਪਰੋਕਤ ਨੇਤਾਵਾਂ ਨੇ ਡੀ.ਜੀ.ਪੀ. ਪੰਜਾਬ, ਐਸ.ਐਸ.ਪੀ. ਤਰਨ ਤਾਰਨ ਪੁਰੋਜਰ ਮੰਗ ਕੀਤੀ ਸੁਖਬੀਰ ਸਿੰਘ ਆਦਿ ਵਿਅਕਤੀਆਂ ਖਿਲਾਫ ਝੂਠਾ ਮੁਕੱਦਮਾ ਰੱਦ ਕੀਤਾ ਜਾਵੇ। ਇਸ ਸਮੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨ ਤੇ ਔਰਤਾਂ ਬੀਬੀਆਂ ਗੁਰਚਰਨ ਕੌਰ, ਗੁਰਮੀਤ ਕੌਰ, ਹਰਪ੍ਰੀਤ ਕੌਰ, ਅਮਰਜੀਤ ਕੌਰ, ਸ਼ਿਦੋ, ਚਰਨੋ, ਸੁੱਖੀ ਆਦਿ ਨੇ ਵੀ ਭੁੱਖ ਹੜਤਾਲ ਵਿੱਚ ਬੈਠ ਕੇ ਪੁਲਿਸ ਖਿਲਾਫ ਨਾਹਰੇਬਾਜੀ ਕੀਤੀ। 

ਭਿੱਖੀਵਿੰਡ ਵਿਖੇ ਆਲ ਇੰਡੀਆਂ ਐਂਟੀ ਕਰੁੱਪਸ਼ਨ ਮੋਰਚਾ ਦੀ ਮੀਟਿੰਗ ਹੋਈ

www.sabblok.blogspot.com


ਭਿੱਖੀਵਿੰਡ 17 ਫਰਵਰੀ (ਭੁਪਿੰਦਰ ਸਿੰਘ )-ਆਲ ਇੰਡੀਆਂ ਐਂਟੀ ਕਰੁੱਪਸ਼ਨ ਮੋਰਚਾ ਦੀ ਇੱਕ ਮੀਟਿੰਗ ਕਸਬਾ ਭਿੱਖੀਵਿੰਡ ਦੇ ਚੇਲਾ ਮੋੜ ਕਾਲੋਨੀ ਵਿਖੇ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਗੋਲਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਚੇਅਰਮੈਂਨ ਅਜੇ ਕੁਮਾਰ ਚੀਨੂੰ ਨੇ ਕਿਹਾ ਕਿ ਸਮੇ ਦੀਆਂ ਸਰਕਾਰਾਂ ਦੀ ਨਜਰ ਚੇਲਾ ਮੌੜ੍ਹ ਕਾਲੋਨੀ ਤੇ ਨਹੀ ਪਈ, ਇਸੇ ਕਰਕੇ ਹੀ ਚੇਲਾ ਮੌੜ ਕਾਲੋਨੀ ਨਿਵਾਸੀ ਮੁਢਲੀਆਂ ਸਹੂਲਤਾਂ ਤੋਂ ਵਾਝੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸਕੂਲ਼ਾਂ ਨੂੰ ਤਾਂ ਅੱਪਗ੍ਰੇਡ ਕਰੀ ਜਾ ਰਹੀ ਹੈ, ਪਰ ਵਿਦਿਆਰਥੀਆਂ ਨੂੰ ਪੜਾਉਣ ਲਈ ਟੀਚਰ ਪੂਰੇ ਨਹੀ ਹੋ ਰਹੇ। ਇਸੇ ਕਰਕੇ ਹੀ ਇੱਕ ਪਾਸੇ ਜਿਥੇ ਆਮ ਜਨਤਾ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਭੇਜਣ ਲਈ ਮਜਬੂਰ ਹੋ ਰਹੀ ਹੈ, ਉਥੇ ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ਵਾਲੇ ਵੀ ਕਾਨੂੰਨ ਨੂੰ ਸਿੱਕੇ ਟੰਗ ਕੇ ਮਨਮਰਜੀ ਨਾਲ ਵੱਧ ਫੀਸਾਂ ਵਸੂਲ ਰਹੇ ਹਨ। ਇਸ ਮੌਕੇ ਹਰਪ੍ਰੀਤ ਸਿੰਘ ਨੂੰ ਚੇਲਾ ਮੋੜ ਕਾਲੋਨੀ ਦਾ ਪ੍ਰਧਾਨ ਅਤੇ ਹਰਚੰਦ ਸਿੰਘ, ਅਜੈਬ ਸਿੰਘ, ਰਣਜੀਤ ਸਿੰਘ, ਵਰਿਆਮ ਸਿੰਘ ਨੂੰ ਮੈਂਬਰ ਬਣਾਇਆ ਗਿਆ। ਇਸ ਸਮੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਹੀਰਾ ਮਾਝਾ ਜੋਨ ਇੰਚਾਰਜ, ਬਲਬੀਰ ਸਿੰਘ, ਜਥੇ: ਦੇਸਾ ਸਿੰਘ ਮਾੜੀਮੇਘਾ, ਮਨਜੀਤ ਸਿੰਘ ਪੱਟੂ, ਹਰਪਾਲ ਸਿੰਘ ਭਿੱਖੀਵਿੰਡ, ਪ੍ਰਕਾਸ਼ ਸਿੰਘ ਆਦਿ ਹਾਜਰ ਸਨ। 

ਪੀਜ਼ਾ ਹੱਟ ਦੇ ਸਿੰਕ 'ਚ ਪਿਸ਼ਾਬ ਕਰਦਾ ਸੀ ਮੈਨੇਜਰ

www.sabblok.blogspot.com


ਵਰਜੀਨੀਆ—ਅੱਜ ਦੀ ਨੌਜਵਾਨ ਪੀੜ੍ਹੀ ਘਰ ਦੀਆਂ ਬਣੀਆਂ ਸਾਫ-ਸੁਥਰੀਆਂ ਚੀਜ਼ਾਂ ਖਾਣੀਆਂ ਪਸੰਦ ਨਹੀਂ ਕਰਦੀ ਪਰ ਬਾਹਰ ਦਾ ਗੰਦ-ਮੰਦ ਵੀ ਖੁਸ਼ ਹੋ ਕੇ ਖਾ ਜਾਂਦੀ ਹੈ। ਅਜਿਹੇ ਇਕ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਇਕ ਪੀਜ਼ਾ ਹੱਟ ਦਾ ਮੈਨੇਜਰ ਸਿੰਕ ਵਿਚ ਪਿਸ਼ਾਬ ਕਰਦਾ ਦੇਖਿਆ ਗਿਆ, ਜਿਸ ਤੋਂ ਲੋਕ ਬੜੇ ਖੁਸ਼ ਹੋ ਕੇ ਪੀਜ਼ਾ ਖਾਂਦੇ ਸਨ। ਜੇਕਰ ਤੁਸੀਂ ਵੀ ਪੀਜ਼ਾ ਖਾਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਪੜ੍ਹਨ ਤੋਂ ਬਾਅਦ ਸ਼ਾਇਦ ਤੁਸੀਂ ਪੀਜ਼ਾ ਅਤੇ ਬਾਹਰ ਦੀਆਂ ਹੋਰ ਚੀਜ਼ਾ ਖਾਣੀਆਂ ਬੰਦ ਕਰ ਦੇਵੋਗੇ, ਕਿਉਂਕਿ ਘਰ ਵਰਗਾ ਸਵਾਦ ਅਤੇ ਸਾਫ-ਸੁੱਥਰਾ ਖਾਣਾ ਵੱਡੀ ਤੋਂ ਵੱਡੀ ਦੁਕਾਨ 'ਤੇ ਨਹੀਂ ਮਿਲਦਾ। ਇਹ ਘਟਨਾ ਪੱਛਮੀ ਵਰਜੀਨੀਆ ਦੀ ਹੈ। ਕਰਮਿਟ ਪੀਜ਼ਾ ਹੱਟ ਬ੍ਰਾਂਚ ਦੇ ਮੈਨੇਜਰ ਦੀ ਇਸ ਸ਼ਰਮਨਾਕ ਹਰਕਤ ਨਾਲ ਇਟਾਲੀਅਨ ਫੂਡ ਚੇਨ ਸ਼ਰਮਸਾਰ ਹੋ ਗਈ। ਇਸ ਪੀਜ਼ਾ ਹੱਟ ਦੀ ਆਊਟਲੇਟ ਵਿਚ ਉਥੋਂ ਦੇ ਇਕ ਮੈਨੇਜਰ ਨੂੰ ਸਿੰਕ ਵਿਚ ਪਿਸ਼ਾਬ ਕਰਦੇ ਦੇਖਿਆ ਗਿਆ। ਸੀ. ਸੀ. ਟੀ. ਵੀ. ਫੁਟੇਜ਼ ਵਿਚ ਇਹ ਸਾਰਾ ਮਾਮਲਾ ਕੈਦ ਹੋ ਗਿਆ ਅਤੇ ਫੁਟੇਜ਼ ਮੀਡੀਆ ਦੇ ਸਾਹਮਣੇ ਆਉਣ ਨਾਲ ਬਵਾਲ ਖੜ੍ਹਾ ਹੋ ਗਿਆ। ਮਿੰਗੋ ਕਾਊਂਟੀ ਦੇ ਸਿਹਤ ਅਧਿਕਾਰੀਆਂ ਨੇ ਇਸ ਪੀਜ਼ਾ ਹੱਟ ਸਟੋਰ ਨੂੰ ਬੰਦ ਕਰਵਾ ਦਿੱਤਾ ਹੈ ਅਤੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੀਜ਼ਾ ਹੱਟ ਦੇ ਮੈਨੇਜਰ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਇਸ ਦੌਰਾਨ ਪੀਜ਼ਾ ਹੱਟ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕ ਇਸ ਘਟਨਾ ਤੋਂ ਬਾਅਦ ਭੜਕੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੁੜ ਕੇ ਇਸ ਪੀਜ਼ਾ ਹੱਟ ਵਿਚ ਪੀਜ਼ਾ ਖਾਣ ਲਈ ਨਹੀਂ ਆਉਣਗੇ।
ਦੱਸਿਆ ਜਾ ਰਿਹਾ ਹੈ ਕਿ ਬੰਦ ਹੋਈ ਪੀਜ਼ਾ ਹੱਟ ਛੇਤੀ ਫਿਰ ਤੋਂ ਖੁੱਲ੍ਹ ਜਾਵੇਗੀ ਪਰ ਜਦੋਂ ਵੀ ਲੋਕ ਇਸ ਹੱਟ ਤੋਂ ਜਾਂ ਫਿਰ ਕਿਸੇ ਹੋਰ ਫੂਡ ਸਟੋਰ ਤੋਂ ਪੀਜ਼ਾ ਖਾਣਗੇ ਤਾਂ ਉਨ੍ਹਾਂ ਦੇ ਦਿਮਾਗ ਵਿਚ ਸਾਫ-ਸਫਾਈ ਨੂੰ ਲੈ ਕੇ ਸ਼ੱਕ ਬਣਿਆ ਰਹੇਗਾ।

ਇਸਲਾਮ ਧਰਮ ਨਹੀਂ ਕਬੂਲਿਆ : ਹੰਸ ਰਾਜ ਹੰਸ

www.sabblok.blogspot.com

ਜਲੰਧਰ, -¸ਪੰਜਾਬੀ ਸੂਫੀ ਗਾਇਕ ਅਤੇ  ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਹੰਸ ਰਾਜ ਹੰਸ ਨੇ ਉਨ੍ਹਾਂ ਵਲੋਂ  ਇਸਲਾਮ ਧਰਮ ਅਪਣਾਉਣ ਦੀਆਂ ਚੱਲ ਰਹੀਆਂ ਅਫਵਾਹਾਂ 'ਤੇ ਵੀਰਵਾਰ ਰੋਕ ਲਾਉਂਦੇ ਹੋਏ ਕਿਹਾ ਕਿ ਉਹ ਧਰਮ ਤਬਦੀਲੀ ਦੇ ਵਿਰੁੱਧ ਹਨ ਅਤੇ ਹਰ ਸਾਲ ਸਰਹੱਦ ਪਾਰ ਜਾ ਕੇ ਇਹੀ ਸੰਦੇਸ਼ ਦਿੰਦੇ ਆ ਰਹੇ ਹਨ।
ਮੁੰਬਈ ਤੋਂ ਫੋਨ 'ਤੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਮੈਂ ਪਾਕਿਸਤਾਨ ਦਾ ਗੁਲਾਮ ਨਹੀਂ ਹਾਂ। ਮੈਂ ਆਪਣੇ ਮੁਲਕ ਅਤੇ ਮਜ਼੍ਹਬ ਪ੍ਰਤੀ ਵਫਾਦਾਰ ਹਾਂ। ਇਹੀ ਸੰਦੇਸ਼ ਮੈਂ ਦੋਵਾਂ ਦੇਸ਼ਾਂ ਨੂੰ ਦਿੰਦਾ ਆ ਰਿਹਾ ਹਾਂ ਕਿ ਆਪਣੇ-ਆਪਣੇ ਮੁਲਕ ਪ੍ਰਤੀ ਵਫਾਦਾਰੀ ਨਿਭਾਓ।
ਹੰਸ ਨੇ ਕਿਹਾ ਕਿ ਮੈਂ ਜਨਮ-ਜਾਤ ਸੂਫੀ ਹਾਂ ਅਤੇ ਸੂਫੀ ਨੂੰ ਧਰਮ ਦੇ ਬੰਧਨ ਵਿਚ ਨਹੀਂ ਬੰਨ੍ਹਿਆ ਜਾ ਸਕਦਾ। ਮੈਂ ਤਾਂ ਸਭ ਧਰਮਾਂ ਦਾ ਸਤਿਕਾਰ ਕਰਦਾ ਹਾਂ ਪਰ ਕੁਝ ਲੋਕ ਉਨ੍ਹਾਂ ਨੂੰ ਮਜ਼੍ਹਬ ਤੇ ਧਰਮ ਦੇ ਨਾਂ 'ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਮੇਰਾ ਧਰਮ ਸਿਰਫ ਇਨਸਾਨੀਅਤ ਹੈ।  ਮੈਂ ਸਭ  ਧਰਮਾਂ ਲਈ ਸਾਂਝਾ ਹਾਂ। ਗਾਇਕ ਨੂੰ ਕਿਸੇ ਬੰਧਨ ਵਿਚ ਨਹੀਂ ਬੰਨ੍ਹਿਆ ਜਾ ਸਕਦਾ।

ਆਈ. ਫੋਨ ਲੈਣ ਦੀ ਇੱਛਾ ਤਾਂ ਹੈ, ਪਰ...

www.sabblok.blogspot.com
ਜਲੰਧਰ— ਦੁਨੀਆ ਭਰ 'ਚ ਆਈ. ਫੋਨ ਦਾ ਜਲਵਾ ਹੈ। ਐਪਲ ਆਈ. ਫੋਨ ਦੀ ਦਮਦਾਰ ਪਰਫਾਰਮੈਂਸ ਅਤੇ ਬਿਹਤਰ ਕੁਆਲਿਟੀ ਕਾਰਨ ਦੁਨੀਆ ਭਰ 'ਚ ਇਸ ਦੇ ਕਰੋੜਾਂ ਦੀਵਾਨੇ ਹਨ। ਲੋਕ ਗੂਗਲ 'ਤੇ ਸਭ ਤੋਂ ਜ਼ਿਆਦਾ ਆਈ. ਫੋਨ ਨੂੰ ਸਰਚ ਕਰਦੇ ਹਨ। ਭਾਰਤ 'ਚ ਵੀ ਐਪਲ ਆਈ. ਫੋਨ ਸਟੇਟਸ ਸਿੰਬਲ ਬਣ ਚੁੱਕਾ ਹੈ ਹਾਲਾਂਕਿ ਅਜੇ ਵੀ ਇਹ ਆਮ ਭਾਰਤੀ ਦੀ ਜੇਬ 'ਤੇ ਕਾਫੀ ਭਾਰੀ ਪੈਂਦਾ ਹੈ। ਭਾਰਤ 'ਚ ਪ੍ਰਤੀ ਵਿਅਕਤੀ ਤਨਖਾਹ ਦਾ ਕਰੀਬ 25 ਫੀਸਦੀ ਹਿੱਸਾ 16 ਜੀ. ਬੀ. ਦਾ ਆਈ. ਫੋਨ ਖਰੀਦਣ 'ਚ ਖਰਚ ਹੋ ਜਾਂਦਾ ਹੈ। ਜਿੱਥੇ ਇਕ ਭਾਰਤੀ ਨੂੰ ਆਈ. ਫੋਨ ਖਰੀਦਣ ਲਈ ਆਪਣੀ ਤਨਖਾਹ ਦਾ ਇਕ ਵੱਡਾ ਹਿੱਸਾ ਖਰਚ ਕਰਨਾ ਪੈਂਦਾ ਹੈ, ਜਦੋਂਕਿ ਮਿਡਲ ਈਸਟ ਦੇ ਦੇਸ਼ 'ਚ ਪ੍ਰਤੀ ਵਿਅਕਤੀ ਤਨਖਾਹ ਕਾਫੀ ਜ਼ਿਆਦਾ ਹੋਣ ਕਾਰਨ ਉੱਥੇ ਆਈ. ਫੋਨ ਸਭ ਤੋਂ ਸਸਤਾ ਪੈਂਦਾ ਹੈ। ਉੱਥੇ ਦੇ ਲੋਕਾਂ ਨੂੰ ਆਪਣੀ ਔਸਤ ਤਨਖਾਹ ਦਾ ਇਕ ਫੀਸਦੀ ਹਿੱਸਾ ਵੀ ਆਈ. ਫੋਨ ਲਈ ਖਰਚ ਨਹੀਂ ਕਰਨਾ ਪੈਂਦਾ। ਅਮਰੀਕਾ ਜਾਂ ਯੁਰਪ ਦੇ ਦੇਸ਼ਾਂ 'ਚ ਵੀ ਇਹ ਪ੍ਰਤੀ ਵਿਅਕਤੀ ਦੀ ਤਨਖਾਹ ਦਾ ਮਹਿਜ ਡੇਢ ਚੋਂ ਢਾਈ ਫੀਸਦੀ ਹੀ ਹੈ। ਇੱਥੇ ਤੱਕ ਕਿ ਸਾਡੇ ਗੁਆਂਢੀ ਦੇਸ਼ ਚੀਨ 'ਚ ਵੀ ਆਈ. ਫੋਨ 'ਤੇ ਆਮ ਆਦਮੀ ਨੂੰ ਆਪਣੀ ਤਨਖਾਹ ਦਾ ਇਕ ਵੱਡਾ ਹਿੱਸਾ ਖਰਚ ਨਹੀਂ ਕਰਨਾ ਪੈਂਦਾ। ਉੱਥੇ ਆਈ. ਫੋਨ ਦੀ ਕੀਮਤ ਪ੍ਰਤੀ ਵਿਅਕਤੀ ਤਨਖਾਹ ਦੇ ਕਰੀਬ ਸਾਢੇ 9 ਫੀਸਦੀ ਦੇ ਬਰਾਬਰ ਹੈ। ਇਸ ਤਰ੍ਹਾਂ ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ 'ਚ ਵੀ ਇਸ ਫੋਨ ਦੀ ਕੀਮਤ ਪ੍ਰਤੀ ਵਿਅਕਤੀ ਤਨਖਾਹ ਦਾ 10.2 ਫੀਸਦੀ ਹੈ।
ਜਾਲਸਾਜੀ ਦਾ ਸ਼ਿਕਾਰ— ਐਪਲ ਪ੍ਰਤੀ ਦੀਵਾਨਗੀ ਕਾਰਨ ਲੋਕ ਜਾਲਸਾਜੀ ਦਾ ਸ਼ਿਕਾਰ ਹੋ ਰੇਹ ਹਨ। ਦੇਸ਼ ਦੇ ਕੁਝ ਹੀ ਸ਼ਹਿਰਾਂ 'ਚ ਐਪਲ ਦੇ ਓਰੀਜਨਲ ਸਟੋਰ ਮੌਜੂਦ ਹਨ। ਜਿਸ ਦੇ ਚੱਲਦੇ ਚੀਨੀ ਕੰਪਨੀਆਂ ਦੇ ਹੂਬਹੂ ਅਸਲੀ ਐਪਲ ਫੋਨ ਵਰਗੇ ਆਈ. ਫੋਨ ਬਾਜ਼ਾਰ 'ਚ ਵਿਕ ਰਹੇ ਹਨ। ਕੀਮਤ ਘੱਟ ਹੋਣ ਕਾਰਨ ਆਮ ਲੋਕ ਇਨ੍ਹਾਂ ਨੂੰ ਖਰੀਦ ਕੇ ਹੀ ਆਈ. ਫੋਨ ਦੀ ਚਾਹਤ ਪੂਰੀ ਕਰ ਲੈਂਦੇ ਹਨ। ਮੋਬਾਇਲ ਐਕਸਪਰਟ ਦੱਸਦੇ ਹਨ ਕਿ ਗ੍ਰੇ ਮਾਰਕਿਟ 'ਚ ਵਿਕਣ ਵਾਲੇ ਫੋਨ 'ਤੇ ਕਿਸੇ ਵੀ ਤਰ੍ਹਾਂ ਦਾ ਟੈਕਸ ਨਹੀਂ ਦਿੱਤਾ ਜਾਂਦਾ, ਜਿਸ ਦੇ ਚੱਲਦੇ ਕਾਨੂੰਨੀ ਤੌਰ 'ਤੇ ਦਰਾਮਦ ਕਰਨ ਵਾਲੇ ਮੋਬਾਇਲ ਫੋਨ ਤੋਂ ਕਈ ਗੁਣਾ ਸਸਤੇ ਪੈਂਦੇ ਹਨ।
ਆਈ. ਫੋਨ ਦੀ ਦੀਵਾਨਗੀ
ਦੁਨੀਆ ਭਰ 'ਚ ਆਈ. ਫੋਨ ਦੀ ਦੀਵਾਨਗੀ ਦੇ ਕਈ ਕਿੱਸੇ ਹਨ। ਚੀਨ ਦੇ ਲਿਬਰੇਸ਼ਨ ਡੇਲੀ ਮੁਤਾਬਕ ਸ਼ੰਘਾਈ ਦੇ ਇਕ ਯੂਵਾ ਜੋੜੇ ਨੇ ਆਪਣੇ ਬੱਚੇ ਨੂੰ ਵੇਚ ਕੇ ਉਸ ਤੋਂ ਮਿਲੇ ਪੈਸਿਆਂ ਨਾਲ ਆਈ. ਫੋਨ ਖਰੀਦ ਲਿਆ। ਬੀਤੇ ਸਾਲ ਚੀਨ ਦੇ ਹੁਨਾਨ ਪ੍ਰਾਂਤ 'ਚ 7 ਲੋਕਾਂ ਨੂੰ ਇਕ 17 ਸਾਲਾ ਲੜਕੇ ਦੀ ਕਿਡਨੀ ਖਰੀਦਣ ਦੇ ਦੋਸ਼ 'ਚ ਜੇਲ ਭੇਜਿਆ ਗਿਆ ਸੀ। ਇਸ ਲੜਕੇ ਨੇ ਕਿਡਨੀ ਵੇਚ ਕੇ ਮਿਲੇ ਪੈਸਿਆਂ ਨਾਲ ਆਈ. ਫੋਨ ਅਤੇ ਇਕ ਆਈ. ਪੈਡ ਖਰੀਦਿਆ ਸੀ।

ਬਾਦਲਾ ਦਾ ਸੱਚ, ਹੰਸ ਰਾਜ ਹੰਸ ਨੇ ਸੱਚੋ ਸੱਚ ਦੱਸਿਆ

Monday, 17 February 2014

ਹੰਗਾਮੇ ਦੇ 'ਚ ਚਿਦੰਬਰਮ ਨੇ ਪੇਸ਼ ਕੀਤਾ ਅੰਤ੍ਰਿਮ ਬਜਟ

www.sabblok.blogspot.com
ਨਵੀਂ ਦਿੱਲੀ, 17 ਫਰਵਰੀ (ਏਜੰਸੀ) - ਲੋਕਸਭਾ ਚੋਣ ਤੋਂ ਪਹਿਲਾਂ ਵਿੱਤ ਮੰਤਰੀ ਪੀ. ਚਿਦੰਬਰਮ ਅੱਜ ਅੰਤ੍ਰਿਮ ਬਜਟ ਪੇਸ਼ ਕਰ ਰਹੇ ਹਨ। ਲੋਕਸਭਾ 'ਚ ਤੇਲੰਗਾਨਾ 'ਤੇ ਭਾਰੀ ਹੰਗਾਮੇ ਦੇ 'ਚ ਚਿਦੰਬਰਮ ਨੇ ਬਜਟ ਪੇਸ਼ ਕੀਤਾ। ਚਿਦੰਬਰਮ ਨੇ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਦੁਨੀਆ ਦੇ ਮੁਕਾਬਲੇ ਸਾਡੀ ਆਰਥਕ ਹਾਲਤ ਬਿਹਤਰ ਹੈ। ਇਹ ਯੂਪੀਏ - 2 ਦਾ ਆਖਰੀ ਬਜਟ ਹੈ। ਲੋਕਸਭਾ 'ਚ ਹੰਗਾਮੇ ਦੇ ਲੱਛਣ ਵੇਖ ਕੇ ਵਿੱਤ ਮੰਤਰੀ ਟੈਲੀਵਿਜ਼ਨ 'ਤੇ ਹੀ ਬਜਟ ਭਾਸ਼ਣ ਦੇਣਗੇ। ਹਾਲਾਂਕਿ ਇਸ ਬਜਟ 'ਚ ਕੋਈ ਬਹੁਤ ਨੀਤੀਗਤ ਫੈਸਲਾ ਨਹੀਂ ਹੋਵੇਗਾ। ਲੇਕਿਨ ਆਮ ਚੋਣ ਵੇਖਦੇ ਹੋਏ ਪ੍ਰੋਡਕਟ ਤੇ ਸਰਵਿਸ ਟੈਕਸ ਦੀਆਂ ਦਰਾਂ 'ਚ ਕੁੱਝ ਬਦਲਾਅ ਕਰ ਸਕਦੇ ਹਨ ਤਾਂਕਿ ਮਾਲੀ ਹਾਲਤ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਆਮ ਆਦਮੀ ਹੀ ਨਹੀਂ, ਦੇਸ਼ ਦੇ ਵਪਾਰੀਆਂ ਤੇ ਬਾਜ਼ਾਰ ਦੀਆਂ ਨਜਰਾਂ ਵੀ ਉਨ੍ਹਾਂ 'ਤੇ ਟਿਕੀਆਂ ਹਨ। ਸੰਭਾਵਨਾ ਇਹ ਹੈ ਕਿ ਵਿੱਤ ਮੰਤਰੀ ਇਸ ਵਾਰ ਦੇ ਬਜਟ 'ਚ ਦੇਸ਼ਵਾਸੀਆਂ 'ਤੇ ਟੈਕਸ ਦਾ ਹੋਰ ਬੋਝ ਪਾਉਣ ਦੇ ਬਜਾਏ ਸਬਸਿਡੀ ਦੇਣ 'ਤੇ ਜਿਆਦਾ ਜ਼ੋਰ ਦੇਣਗੇ। ਟੈਕਸ ਦੇ ਮਾਮਲੇ 'ਚ ਡਾਇਰੈਕਟ ਟੈਕਸ 'ਚ ਕਿਸੇ ਤਰ੍ਹਾਂ ਦੇ ਬਦਲਾਅ ਦੇ ਅਸਾਰ ਨਹੀਂ ਹਨ। ਉਥੇ ਹੀ, ਇਨਡਾਇਰੈਕਟ ਟੈਕਸ 'ਚ ਕੁੱਝ ਬਦਲਾਅ ਕੀਤੇ ਜਾ ਸਕਦੇ ਹਨ।

ਪੈਟਰੋਲ ਪੰਪ ਦੇ ਕਰਿੰਦੇ ਦਾ ਗਲਾ ਵੱਢ ਕੇ ਕਤਲ

www.sabblok.blogspot.com
ਮ੍ਰਿਤਕ ਅਮਰਜੀਤ ਸਿੰਘ ਦੀ ਲਾਸ਼ ਤੇ ਘਟਨਾ ਸਥਾਨ ਦਾ ਜਾਇਜਾ ਲੈਂਦੇ
ਪੁਲਿਸ ਕਰਮਚਾਰੀ।

ਭਿੱਖੀਵਿੰਡ 16 ਫਰਵਰੀ (ਭੁਪਿੰਦਰ ਸਿੰਘ)-ਅੱਜ ਬਾਅਦ ਦੁਪਹਿਰ ਪਿੰਡ ਬੂੜਚੰਦ ਨੇੜੇ ਗਨਪਤੀ ਫਿਲਿੰਗ ਸਟੇਸ਼ਨ ਦੇ ਕਰੰਦੇ ਦਾ ਬੇ-ਰਹਿਮੀ ਨਾਲ ਗਲਾ ਵੱਢ ਕੇ ਕਤਲ ਕਰਕੇ ਲੁਟੇਰੇ ਤਕਰੀਬਨ 9 ਹਜਾਰ ਰੁਪਏ ਕਰੀਬ ਨਕਦ ਰਾਸ਼ੀ ਲੈ ਕੇ ਫਰਾਰ ਹੋ ਗਏ। ਘਟਨਾ ਸੰਬੰਧੀ ਫਿਲਿੰਗ ਸਟੇਸ਼ਨ ਦੇ ਮਾਲਿਕ ਹੀਰਾ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਕਾਜੀਚੱਕ ਹਾਲ ਭਿੱਖੀਵਿੰਡ ਨੇ ਦੱਸਿਆ ਕਿ ਅਮਰਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਭਿੱਖੀਵਿੰਡ ਜੋ ਸਾਡੇ ਕੋਲ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਤਾਂ ਅੱਜ 3 ਵਜੇ ਦੀ ਕਰੀਬ ਮੈਨੂੰ ਨੰਬਰਦਾਰ ਸੁਖਦੇਵ ਸਿੰਘ ਬੂੜਚੰਦ ਨੇ ਮੌਬਾਈਲ਼ ਤੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਬੰਦੇ ਨੂੰ ਕਿਸੇ ਨੇ ਮਾਰ ਦਿੱਤਾ ਹੈ, ਜਿਸ ਤੇ ਮੈਂ ਤੇ ਹੋਰ ਸਾਥੀਆਂ ਨੇ ਪਹੂੰਚ ਕੇ ਵੇਖਿਆਂ ਤਾਂ ਅਮਰਜੀਤ ਸਿੰਘ ਦੀ ਜਨਰੇਟਰ ਵਾਲੇ ਕਮਰੇ ਵਿੱਚ ਖੂਨ ਨਾਲ ਲੱਥਪੱਥ ਲਾਸ਼ ਪਈ ਸੀ, ਜਿਸ ਨੂੰ ਲੁਟੇਰਿਆਂ ਨੇ ਬੜੀ ਬੇ-ਰਹਿਮੀ ਨਾਲ ਗਲਾ ਵੱਢ ਕੇ ਮਾਰ ਦਿੱਤਾ ਸੀ, ਜਿਸ ਤੇ ਮੈਂ ਪੁਲਿਸ ਥਾਣਾ ਭਿੱਖੀਵਿੰਡ ਨੂੰ ਸੂਚਿਤ ਕੀਤਾ ਤਾਂ ਘਟਨਾ ਸਥਾਨ ਤੇ ਪੁਲਿਸ ਥਾਣਾ ਭਿੱਖੀਵਿੰਡ ਦੇ ਏ.ਐਸ.ਆਈ. ਸਤਨਾਮ ਸਿੰਘ ਆਦਿ ਕਰਮਚਾਰੀ ਪਹੁੰਚੇ ਤੇ ਘਟਨਾ ਸਥਾਨ ਤੇ ਜਾਇਜਾ ਲਿਆ। 
ਇਸ ਸਮੇ ਘਟਨਾ ਸਥਾਨ ਤੇ ਡੀ.ਐਸ.ਪੀ. (ਡੀ) ਜਸਵੰਤ ਸਿੰਘ, ਫਿੰਗਰ ਪ੍ਰਿੰਟ ਮਾਹਰ ਆਦਿ ਕਰਮਚਾਰੀ ਪਹੁੰਚੇਂ ਤੇ ਘਟਨਾ ਸਥਾਨ ਦਾ ਜਾਇਜਾ ਲਿਆ ਤੇ ਹੀਰਾ ਸਿੰਘ ਤੇ ਮ੍ਰਿਤਕ ਵਿਅਕਤੀ ਦੇ ਭਰਾ ਰਣਜੀਤ ਸਿੰਘ ਰਾਣਾ ਨਾਲ ਗੱਲਬਾਤ ਕੀਤੀ।ਇਸ ਕੇਸ ਦੀ ਪੜਤਾਲ ਕਰ ਰਹੇ ਏ.ਐਸ.ਆਈ ਸਤਨਾਮ ਸਿੰਘ ਨੇ ਅਮਰਜੀਤ ਸਿੰਘ ਨੂੰ ਨਸ਼ੇ ਦਾ ਆਦੀ ਦੱਸਿਆ ਤੇ ਆਖਿਆ ਸਾਨੂੰ ਸ਼ੱਕ ਹੈ ਕਿ ਇਸ ਨੂੰ ਕਿਸੇ ਨਸ਼ੇੜੀਆਂ ਨੇ ਹੀ ਕਤਲ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅਣਪਛਾਤੇ ਲੋਕਾਂ ਵਿਰੁੱਧ ਧਾਰਾ 302 ਦੇ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ ਨੂੰ ਪੋਸਟ ਮਾਰਟਮ ਵਾਸਤੇ ਪੱਟੀ ਭੇਜ ਦਿੱਤਾ ਗਿਆ ਹੈ। ਗੋਰਤਲਬ ਹੈ ਕਿ ਮ੍ਰਿਤਕ ਵਿਅਕਤੀ ਆਪਣੇ ਪਿੱਛੇ ਵਿਧਵਾ ਪਤਨੀ, ਦੋ ਨਬਾਲਗ ਲੜਕੀਆਂ ਤੇ ਇੱਕ ਨਬਾਲਗ ਲੜਕਾ ਛੱਡ ਗਿਆ ਹੈ।
 

ਰੌੜੀ ਬਣਾਉਣ ਵਾਲੀ ਮਸ਼ੀਨ ਵਿੱਚ ਆ ਜਾਣ ਤੇ ਮੌਤ

www.sabblok.blogspot.com
ਮ੍ਰਿਤਕ ਜਗਰੂਪ ਸਿੰਘ ਦੀ ਲਾਸ਼ ਨੇੜੇ ਵਿਰਲਾਪ ਕਰਦੇ ਹੋਏ ਪਰਿਵਾਰਕ ਮੈਂਬਰ।
ਭਿੱਖੀਵਿੰਡ 16 ਫਰਵਰੀ (ਭੁਪਿੰਦਰ ਸਿੰਘ)-ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਦੇ ਪਿੰਡ ਸੁਰਸਿੰਘ ਦੇ ਭੱਠੇ ਤੇ ਕੰਮ ਕਰਦੇ ਮਜਦੂਰ ਦੀ ਰੌੜੀ ਬਣਾਉਣ ਵਾਲੀ ਮਸ਼ੀਨ ਵਿੱਚ ਆ ਜਾਣ ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਮ੍ਰਿਤਕ ਵਿਅਕਤੀ ਦੀ ਪਛਾਣ ਜਗਰੂਪ ਸਿੰਘ (19) ਪੁੱਤਰ ਕਰਤਾਰ ਸਿੰਘ ਕੌਮ ਮਜਬੀ ਵਾਸੀ ਸਿੰਘਪੁਰਾ ਵਜੋਂ ਹੋਈ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆ ਪਿੰਡ ਸਿੰਘਪੁਰਾ ਦੇ ਸੁਖਵਿੰਦਰ ਸਿੰਘ ਪੁੱਤਰ ਪੂਰਨ ਸਿੰਘ, ਦਲ੍ਹੇਰ ਸਿੰਘ ਪੁੱਤਰ ਜੰਗ ਸਿੰਘ ਨੇ ਦੱਸਿਆ ਕਿ ਅਸੀ ਇੱਕਠੇ ਰੌੜੀ ਬਣਾਉਣ ਵਾਲੀ ਮਸ਼ੀਨ ਤੇ ਕੰਮ ਕਰ ਰਹੇ ਸੀ ਤਾਂ ਜਗਰੂਪ ਸਿੰਘ ਦੀ ਕੋਟੀ ਮਸ਼ੀਨ ਦੇ ਵਿੱਚ ਆ ਗਈ ਤਾਂ ਜਿਸ ਨਾਲ ਮਸ਼ੀਨ ਨੇ ਜਗਰੂਪ ਸਿੰਘ ਨੂੰ ਆਪਣੀ ਪਕੜ ਵਿੱਚ ਲੈ ਕੇ ਗੰਭੀਰ ਜਖਮੀ ਕਰ ਦਿੱਤਾ ਤਾਂ ਉਸ ਨੂੰ ਚੁੱਕੇ ਕੇ ਪਿੰਡ ਸੁਰਸਿੰਘ ਦੇ ਸਰਕਾਰੀ ਹਸਪਤਾਲ ਵਿੱਚ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੇ ਅੱਜ ਬਾਅਦ ਦੁਪਹਿਰ ਜਗਰੂਪ ਸਿੰਘ ਦਾ ਪਿੰਡ ਸਿੰਘਪੁਰਾ ਦੇ ਸ਼ਮਸ਼ਾਨਘਾਟ ਵਿਖੇ ਸਰਪੰਚ ਸੁਖਜੀਤ ਸਿੰਘ ਸੁੱਖਾ, ਮੇਜਰ ਸਿੰਘ ਵਿਰਕ, ਅਕਾਲ਼ੀ ਆਗੂ ਸਤਨਾਮ ਸਿੰਘ ਸਿੰਘਪੁਰਾ ਆਦਿ ਦੀ ਹਾਜਰੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਕੇਸ ਸੰਬੰਧੀ ਜਦੋਂ ਪੁਲਿਸ ਥਾਣਾ ਭਿੱਖੀਵਿੰਡ ਦੇ ਮੁਨਸ਼ੀ ਪ੍ਰਤਾਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮ੍ਰਿਤਕ ਦੇ ਵਾਰਸ਼ਾਂ ਨੇ ਕੋਈ ਕਾਰਵਾਈ ਨਹੀ ਕਰਵਾਈ।   

Sunday, 16 February 2014

ਆਮ ਆਦਮੀ ਪਾਰਟੀ ਵਲੋਂ 20 ਲੋਕ ਸਭਾ ਉਮੀਦਵਾਰਾਂ ਦੀ ਸੂਚੀ ਜਾਰੀ, ਫੂਲਕਾ ਲੁਧਿਆਣਾ ਤੋਂ ਲੜਨਗੇ ਚੋਣ

www.sabblok.blogspot.com
ਚੰਡੀਗੜ੍ਹ.16 ਫਰਵਰੀ.ਗਗਨਦੀਪ ਸੋਹਲ. – ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਵਲੋਂ ਅੱਜ ਲੋਕ ਸਭਾ Phoolkaਚੋਣਾਂ ਲਈ ਆਪਣੀ ਪਹਿਲੀ ਸੂਚੀ ਜਾਰੀ ਕਰਦਿਆਂ 20 ਉਮੀਦਵਾਰਾਂ ਦਾ ਐਲਾਨ ਕਰ ਦਿਤਾ ਗਿਆ ਹੈ| 
ਇਸ ਸੂਚੀ ਅਨੁਸਾਰ ਸਿੱਖ ਮਾਮਲਿਆਂ ਦੇ ਉਘੇ ਵਕੀਲ ਨੂੰ ਲੁਧਿਆਣਾ ਤੋਂ ਕਾਂਗਰਸ ਦੇ ਮੁਨੀਸ਼ ਤਿਵਾੜੀ ਦੇ ਵਿਰੁੱਧ ਆਮ ਆਦਮੀ ਪਾਰਟੀ ਵਲੋਂ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਜਦਕਿ ਪੱਤਰਕਾਰ ਜਰਨੈਲ ਸਿੰਘ ਨੂੰ ਦਿੱਲੀ ਤੋਂ ਉਮੀਦਵਾਰ ਐਲਾਨਿਆ ਹੈ| 
ਇਸ ਤੋਂ ਇਲਾਵਾ ਅਮੇਠੀ ਤੋਂ ਕੁਮਾਰ ਵਿਸ਼ਵਾਸ ਨੂੰ, ਜੋ ਰਾਹੁਲ ਗਾਂਧੀ ਦੇ ਵਿਰੁੱਧ ਚੋਣ ਲੜਨਗੇ, ਕਪਿਲ ਸਿੱਬਲ ਵਿਰੁੱਧ ਦਿੱਲੀ ਦੇ ਚਾਂਦਨੀ ਚੌਕ ਤੋਂ ਆਸ਼ੂਤੋਸ਼, ਯੂਪੀ ਦੀ ਫਾਰੂਖਾਬਾਦ ਸੀਟ ਤੋਂ ਸਲਮਾਨ ਖੁਰਸ਼ੀਦ ਦੇ ਮੁਕਾਬਲੇ ਮੁਕੁਲ ਤਿਰਪਾਠੀ ਨੂੰ, ਯੂਪੀ ਦੀ ਮੈਨਪੁਰੀ ਤੋਂ ਮੁਲਾਇਮ ਸਿੰਘ ਯਾਦਵ ਦੇ ਮੁਕਾਬਲੇ ਬਾਬਾ ਹਰਦੇਵ ਨੂੰ, ਸੁਰੇਸ਼ ਕਲਮਾਡੀ ਦੇ ਮੁਕਾਬਲੇ ਮਹਾਰਾਸ਼ਟਰਾ ਦੀ ਪੂਨੇ ਸੀਟ ਤੋਂ ਸੁਭਾਸ਼ ਵਾਰੇ ਨੂੰ, ਭਾਜਪਾ ਦੇ ਨਿਤਨ ਗਡਕਰੀ ਦੇ ਮੁਕਾਬਲੇ ਨਾਗਪੁਰ ਸੀਟ ਤੋਂ ਅੰਜਲੀ ਦਮਾਨੀਆ ਨੂੰ, ਅਜੀਤ ਸਿੰਘ ਦੇ ਮੁਕਾਬਲੇ ਬਾਘਪੁਰ ਸੀਟ ਤੋਂ ਸੌਮੇਂਦਰਾ ਢਾਕਾ ਨੂੰ, ਮਹਾਬਲ ਮਿਸ਼ਰਾ ਦੇ ਕੁਮਾਬਲੇ ਵੈਸਟ ਦਿੱਲੀ ਤੋਂ ਪੱਤਰਕਾਰ ਜਰਨੈਲ ਸਿੰਘ ਨੂੰ, ਯੂਪੀ ਦੀ ਲਾਲਗੰਜ ਸੀਟ ਤੋਂ ਕਾਂਗਰਸ ਦੇ ਡਾ. ਬਾਲੀਰਾਮ ਦੇ ਮੁਕਾਬਲੇ ਡਾ. ਜੀਆਲਾਲ ਰਾ ਨੂੰ, ਹਰਿਆਣਾ ਦੀ ਗੁੜਗਾਉਂ ਸੀਟ ਤੋਂ ਯੋਗੇਂਦਰਾ ਯਾਦਵ ਨੂੰ, ਮੁੰਬਈ ਨਾਰਥ ਵੈਸਟ ਸੀਟ ਤੇ ਮਯੰਕ ਗਾਂਧੀ, ਮੁੰਬਈ ਨਾਰਥ ਈਸਟ ਤੋਂ ਮੇਧਾ ਪਾਟਕਰ, ਕਾਂਗਰਸੀ ਆਗੂ ਮੁਰਲੀ ਦਿਓੜਾ ਦੀ ਮੁੰਬਈ ਸਾਊਥ ਸੀਟ ਤੋਂ ਆਪ ਨੇ ਮੀਰਾ ਸਾਨਿਆਲ ਨੂੰ, ਅਰੁਨਾਚਲ ਵੈਸਟ ਤੋਂ ਹਬੁੰਗ ਪਿਆਂਗ ਨੂੰ, ਨਾਸਿਕ ਚ ਵਿਜੇ ਪੰਧਾਰੇ, ਖਾਂਡਵਾ ਤੋਂ ਅਲੋਕ ਅਗਰਵਾਲ ਨੂੰ, ਬਾੜਗੜ ਤੋਂ ਲਿੰਗਰਾਜ, ਸਹਾਰਨਪੁਰ ਤੋ ਯੋਗੇਸ਼ ਦਹੀਆ ਤੇ ਮੁਰਾਬਾਦ ਤੋਂ ਖਾਲਿਦ ਪਰਵੇਜ ਨੂੰ ਉਮੀਦਵਾਰ ਬਣਾਇਆ ਹੈ|

ਬਾਦਲ ਨੇ ਸਟੈਂਡ ਬਦਲਿਆ, ਕਿਹਾ ਬਾਅਦ 'ਚ ਹੋਈ ਗ੍ਰਿਫਤਾਰੀ

www.sabblok.blogspot.com
 
ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵਲੋਂ ਦਿੱਤੇ ਗਏ ਬਿਆਨ ਨੂੰ ਇਕ ਸਿਰਿਓਂ ਰੱਦ ਕਰਦਿਆਂ ਕਿਹਾ ਹੈ ਕਿ ਜੇ ਮੱਕੜ ਨੇ ਯਾਦਗਾਰ ਬਾਰੇ ਅਕਾਲੀ ਦਲ ਦੀ ਵਿਚੋਲਗੀ ਨੂੰ ਲੈ ਕੇ ਕੋਈ ਬਿਆਨ ਦਿੱਤਾ ਹੈ ਤਾਂ ਉਹ ਸਰਾਸਰ ਝੂਠ ਬੋਲ ਰਹੇ ਹਨ। ਇਸ ਮੌਕੇ ਬਾਦਲ ਨੇ ਆਪ੍ਰੇਸ਼ਨ ਬਲਿਊ ਸਟਾਰ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਚੱਲ ਰਹੀ ਬਿਆਨਬਾਜ਼ੀ 'ਚ ਆਪਣਾ ਸਟੈਂਡ ਬਦਲਦੇ ਹੋਏ ਕਿਹਾ ਕਿ ਆਪ੍ਰੇਸ਼ਨ ਤੋਂ ਕਾਫੀ ਸਮੇਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਸੀ। ਇਥੇ ਅਕਾਲੀ ਵਰਕਰਾਂ ਦੀ ਇਕ ਬੈਠਕ 'ਚ ਹਿੱਸਾ ਲੈਣ ਲਈ ਆਏ ਹੋਏ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋ ਟੁੱਕ ਸ਼ਬਦਾਂ 'ਚ ਕਿਹਾ ਕਿ ਅਕਾਲੀ ਦਲ ਦਾ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਹੋਰਨਾਂ ਦੀਆਂ ਯਾਦਗਾਰਾਂ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਇਸ ਸਬੰਧੀ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ ਹੈ। ਬਾਦਲ ਕੋਲੋਂ ਜਦੋਂ ਇਹ ਪੁੱਛਿਆ ਗਿਆ ਕਿ ਜਥੇਦਾਰ ਮੱਕੜ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਕੋਈ ਫੈਸਲਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਪੁੱਛੇ ਬਿਨਾਂ ਨਹੀਂ ਲਿਆ ਜਾਂਦਾ ਤਾਂ ਉਨ੍ਹਾਂ ਕਿਹਾ ਕਿ ਮੱਕੜ ਦਾ ਇਹ ਬਿਆਨ ਝੂਠਾ ਹੈ। ਯਾਦਗਾਰ ਦੀ ਹਮਾਇਤ ਬਾਰੇ ਪੁੱਛੇ ਗਏ ਸਵਾਲ 'ਤੇ ਬਾਦਲ ਨੇ ਕੋਈ ਵੀ ਪ੍ਰਤੀਕਿਰਿਆ ਪ੍ਰਗਟ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਗੱਲ ਨੂੰ ਗੋਲਮੋਲ ਕਰ ਦਿੱਤਾ। ਆਪ੍ਰੇਸ਼ਨ ਬਲਿਊ ਸਟਾਰ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਵਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਵੀ ਬਾਦਲ ਨੇ ਇਕ ਸਿਰਿਓਂ ਰੱਦ ਕਰਦਿਆਂ ਕਿਹਾ ਕਿ ਕੈਪਟਨ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਕੈਪਟਨ ਉਸ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ, ਜਿਸ ਨੇ ਸਿੱਖਾਂ ਦਾ ਕਤਲੇਆਮ ਕਰਵਾਇਆ। ਕੈਪਟਨ ਨੇ ਉਸ ਪਾਰਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਵਜੋਂ ਅਜਿਹਾ ਕੋਈ ਬਿਆਨ ਉਦੋਂ ਕਿਉਂ ਨਹੀਂ ਦਿੱਤਾ ਜਦਕਿ ਹੁਣ ਲੋਕਸਭਾ ਦੀਆਂ ਚੋਣਾਂ ਨੇੜੇ ਆਉਣ ਕਰਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਉਹ ਅਜਿਹੇ ਬਿਆਨ ਦੇ ਰਹੇ ਹਨ। ਪੰਜਾਬ 'ਚ ਹਿੰਦੂਆਂ ਨਾਲ ਹੋ ਰਹੀ ਬੇਧਿਆਨੀ ਬਾਰੇ ਪੁੱਛੇ ਜਾਣ 'ਤੇ ਬਾਦਲ ਨੇ ਕਿਹਾ ਕਿ ਇਥੇ ਹਿੰਦੂ-ਸਿੱਖ ਆਪਸ 'ਚ ਭਰਾਵਾਂ ਵਾਂਗ ਰਹੇ ਹਨ। ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਹਮੇਸ਼ਾ ਸੂਬੇ ਦੇ ਹਿੱਤਾਂ ਬਾਰੇ ਸੋਚਿਆ ਹੈ। ਇਸ ਮੌਕੇ 'ਤੇ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ, ਅਜੀਤ ਸਿੰਘ ਕੋਹਾੜ, ਕੇ. ਡੀ. ਭੰਡਾਰੀ, ਮਨੋਰੰਜਨ ਕਾਲੀਆ ਅਤੇ ਹੋਰ ਵੀ ਮੌਜੂਦ ਸਨ।

155 ਵਿਦਿਆਰਥੀਆਂ ਨੂੰ ਸਿਰਫ 5 ਟੀਚਰ ਪੜ੍ਹਾ ਕੇ ਟਾਈਮ ਨੂੰ ਧੱਕਾ ਦੇ ਰਹੇ ਨੇ

www.sabblok.blogspot.com
ਪਿੰਡ ਸੰਗਤਪੁਰਾ ਵਿਖੇ ਬੰਦ ਪਿਆ ਸਰਕਾਰੀ ਐਲੀਮੈਂਟਰੀ ਸਕੂਲ
ਭਿੱਖੀਵਿੰਡ 15 ਫਰਵਰੀ (ਭੁਪਿੰਦਰ ਸਿੰਘ)-ਸਿੱਖਿਆ ਵਿਭਾਗ ਪੰਜਾਬ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਦੀ ਬਜਾਏ ਪਿੰਡਾਂ ਅੰਦਰ ਦੋ-ਦੋ ਸਕੂਲ ਐਲੀਮੈਂਟਰੀ ਤੇ ਹਾਈ ਸਕੂਲ ਧੜਾ-ਧੜ ਖੋਲ ਕੇ ਜਿਥੇ ਬਿਲਡਿੰਗਾਂ ਉਪਰ ਕਰੋੜਾਂ ਰੁਪਏ ਖਰਚ ਕਰੀ ਜਾ ਰਿਹਾ ਹੈ, ਉਥੇ ਪਹਿਲਾਂ ਤੋਂ ਬਿਲਡਿੰਗ ਉਸਾਰ ਚਲਾਏ ਗਏ ਸਕੂਲ ਅਨੇਕਾਂ ਪਿੰਡ ਅੰਦਰ ਬੰਦ ਹੋ ਚੁੱਕੇ ਹਨ ਤੇ ਲੋਕਾਂ ਨੂੰ ਇਹ ਸਕੂਲ ਪਸ਼ੂ ਬੰਨ੍ਹਣ ਤੇ ਤੂੜੀ ਪਾਉਣ ਵਾਲੇ ਕਮਰਿਆਂ ਦਾ ਕੰਮ ਦੇ ਰਹੇ ਹਨ, ਜਿਸ ਦੀ ਪ੍ਰਤੱਖ ਮਿਸਾਲ ਵਿਧਾਨ ਸਭਾ ਹਲਕਾ ਖੇਮਕਰਨ ਦੇ ਬਲਾਕ ਭਿੱਖੀਵਿੰਡ ਅਧੀਨ ਆaਂਦੇ ਪਿੰਡ ਸੰਗਤਪੁਰਾ ਦੇ ਕਈ ਵਰ੍ਹਿਆਂ ਤੋਂ ਬੰਦ ਹੋ ਚੁੱਕੇ ਸਰਕਾਰੀ ਐਲੀਮੈਂਟਰੀ ਸਕੂਲ ਤੋਂ ਮਿਲਦੀ ਹੈ। ਦੂਜੇ ਪਾਸੇ ਪਿੰਡ ਚੂੰਗ ਵਿਖੇ ਚੱਲ ਰਹੇ ਸਰਕਾਰੀ ਐਲੀਮੈਂਟਰੀ ਸਕੂਲ ਤੋਂ ਇਲਾਵਾ ਕੁਝ ਸਾਲ ਪਹਿਲਾਂ ਬਣਾਏ ਗਏ ਸਰਕਾਰੀ ਹਾਈ ਸਕੂਲ ਚੂੰਗ ਨੂੰ ਵੇਖੀਏ ਤਾਂ ਇਸ ਸਕੂਲ ਵਿੱਚ ਪੜ੍ਹ ਰਹੇ 155 ਵਿਦਿਆਰਥੀਆਂ ਨੂੰ ਸਿਰਫ 5 ਟੀਚਰ ਪੜ੍ਹਾ ਕੇ ਟਾਈਮ ਨੂੰ ਧੱਕਾ ਦੇ ਰਹੇ ਹਨ। ਇੱਕ ਪਾਸੇ ਜਿਥੇ ਇਹ ਸਕੂਲ ਹਿਸਾਬ, ਸਾਇੰਸ, ਹਿੰਦੀ, ਸਮਾਜਿਕ ਸਿੱਖਿਆ ਤੇ ਪੀ.ਟੀ. ਅਧਿਆਪਕ ਤੋਂ ਬਿਨ੍ਹਾ ਚੱਲ ਰਿਹਾ ਹੈ, ਉਥੇ ਦੂਜੇ ਪਾਸੇ ਸਕੂਲ ਵਿੱਚ ਰਾਤ ਦੀ ਰਾਖੀ ਲਈ ਨਾ ਕੋਈ ਚੌਕੀਦਾਰ ਤੇ ਨਾ ਹੀ ਕੋਈ ਦਰਜਾ ਚਾਰ ਮੁਲਾਜਮ ਹੈ। ਸਕੂਲ ਦੇ ਇੰਚਾਰਜ ਬਲਜੀਤ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਨੇ ਕਿਹਾ ਕਿ ਮਹਿਕਮੇ ਨੂੰ ਸਮੇ-ਸਮੇ ਤੇ ਜਾਣਕਾਰੀ ਦੇ ਕੇ ਘੱਟ ਸਟਾਫ ਬਾਰੇ ਦੱਸਿਆ ਜਾ ਰਿਹਾ ਹੈ, ਪਰ ਮਹਿਕਮਾ ਇੱਕ ਕੰਨ ਸੁਣ ਕੇ ਦੂਜੇ ਕੰਨ ਕੱਢ ਦਿੰਦਾਂ ਹੈ। ਸਾਨੂੰ ਵਿਦਿਆਰਥੀਆਂ ਦੇ ਭਵਿੱਖ ਬਾਰੇ ਡੂੰਘੀ ਚਿੰਤਾਂ ਹੈ, ਪਰ ਅਸੀ ਕੀ ਕਰ ਸਕਦੇ ਹਾਂ।   

ਪੰਜਾਬ 'ਚ ਭਾਰੀ ਬਰਫਬਾਰੀ ਨੇ ਚਿੱਟੀਆਂ ਕੀਤੀਆਂ ਕਾਲੀਆਂ ਸੜਕਾਂ

www.sabblok.blogspot.com
ਬਟਾਲਾ/ਜਲੰਧਰ-ਬੀਤੇ ਦਿਨ ਹੋਈ ਭਾਰੀ ਬਰਫਬਾਰੀ ਨੇ ਪੰਜਾਬ 'ਚ ਕਈ ਥਾਵਾਂ 'ਤੇ ਕਾਲੀਆਂ ਸੜਕਾਂ ਨੂੰ ਚਿੱਟੀਆਂ ਕਰ ਦਿੱਤਾ। ਸ਼ਨੀਵਾਰ ਨੂੰ ਬਟਾਲਾ ਦੇ ਨੇੜਲੇ ਕਸਬੇ ਹਰਚੋਵਾਲ 'ਚ ਹੋਈ ਭਾਰੀ ਬਰਫਬਾਰੀ ਨੇ ਅੱਜ ਤੱਕ ਦੇ ਇਤਿਹਾਸ ਦੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਜਿਵੇਂ ਸ਼੍ਰੀ ਹਰਿਗੋਬਿੰਦ ਪੁਰ, ਹਰਚੋਵਾਲ, ਘੁਮਾਣ, ਜਲੰਧਰ, ਲੁਧਿਆਣਾ, ਆਦਮਪੁਰ, ਕਾਲਕਾ, ਯਮੁਨਾ, ਪਿੰਡ ਮਠੋਲਾ, ਭਾਮ, ਭਾਮੜੀ ਅਤੇ ਬਸਰਾਵਾਂ ਆਦਿ ਪਿੰਡਾਂ 'ਚ ਭਾਰੀ ਬਾਰਸ਼ ਹੋਈ ਅਤੇ ਗੜ੍ਹੇ ਵੀ ਪਏ, ਜਿਸ ਕਾਰਨ ਕਾਫੀ ਠੰਡ ਹੋ ਗਈ। ਕਰੀਬ 15 ਮਿੰਟਾਂ ਤੱਕ ਹੋਈ ਭਾਰੀ ਬਰਫਬਾਰੀ ਕਾਰਨ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਅਤੇ ਆਮ ਜੀਵਨ ਵੀ ਕਾਫੀ ਪ੍ਰਭਾਵਿਤ ਹੋਇਆ। ਇਨ੍ਹਾਂ ਖੇਤਰਾਂ 'ਚ ਗੜ੍ਹਿਆਂ ਦੇ ਰੂਪ 'ਚ ਹੋਈ ਭਾਰੀ ਬਰਫਬਾਰੀ ਨੇ ਸੜਕਾਂ ਅਤੇ ਖੇਤਾਂ 'ਚ ਚਿੱਟੀ ਚਾਦਰ ਤਾਣ ਦਿੱਤੀ।
ਹਰਚੋਵਾਲ ਇਲਾਕੇ ਦੇ ਲੋਕਾਂ ਨੇ 'ਜਗ ਬਾਣੀ' ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ 'ਚ ਅੱਜ ਤੱਕ 50 ਸਾਲਾ ਦੇ ਇਤਿਹਾਸ 'ਚ ਅਜਿਹੇ ਗੜ੍ਹੇ ਅਤੇ ਬਰਫ ਦੇਖਣ ਨੂੰ ਨਹੀਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਕੁਝ ਹੀ ਸਮੇਂ 'ਚ ਕਰੀਬ ਅੱਧਾ-ਅੱਧਾ ਫੁੱਟ ਬਰਫ ਪੈ ਗਈ, ਜਿਸ ਕਾਰਨ ਸੜਕਾਂ 'ਤੇ ਜਾਮ ਲੱਗ ਗਏ ਅਤੇ ਰਾਹਗੀਰਾਂ ਨੂੰ ਗੜ੍ਹੇਮਾਰੀ ਬੰਦ ਹੋਣ ਦੀ ਉਡੀਕ ਕਰਨੀ ਪਈ।

ਆਸਟ੍ਰੇਲੀਆ 'ਚ ਲੁੱਟੇ ਜਾ ਰਹੇ ਨੇ ਵਿਦਿਆਰਥੀ

www.sabblok.blogspot.com
ਜਲੰਧਰ— ਆਸਟ੍ਰੇਲੀਆ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਕੈਨੇਡਾ ਦੇ ਐੱਸ. ਵੀ. ਪੀ. (ਸੁਚਾਰੂ ਵੀਜ਼ਾ ਪ੍ਰਕਿਰਿਆ) ਦੇ ਮੁਕਾਬਲੇ ਆਸਟ੍ਰੇਲੀਆ ਨੇ ਐੱਸ. ਵੀ. ਪੀ. ਨਿਯਮਾਂ ਦੇ ਤਹਿਤ ਵਿਦਿਆਰਥੀਆਂ ਦੀ ਪੜ੍ਹਾਈ ਲਈ ਵੀਜ਼ਾ ਦੇਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਪਰ ਇਨ੍ਹਾਂ ਨਿਯਮਾਂ ਦੀ ਜਾਣਕਾਰੀ ਦੀ ਘਾਟ ਕਾਰਨ ਆਸਟ੍ਰੇਲੀਆ ਪੜ੍ਹਨ ਜਾਣ ਵਾਲੇ ਵਿਦਿਆਰਥੀ ਲਗਾਤਾਰ ਟ੍ਰੈਵਲ ਏਜੰਟਾਂ ਅਤੇ ਆਸਟ੍ਰੇਲੀਆ 'ਚ ਪੜ੍ਹ ਰਹੇ ਵਿਦਿਆਰਥੀ ਰੂਪੀ ਏਜੰਟਾਂ ਦੇ ਮਾਇਆਜਾਲ 'ਚ ਫਸਕੇ ਆਪਣਾ ਪੈਸਾ ਤੇ ਸਮਾਂ ਖਰਾਬ ਕਰ ਰਹੇ ਹਨ।
ਜਾਣਕਾਰ ਸੂਤਰਾਂ ਦੀ ਮੰਨੀਏ ਤਾਂ ਜਿਹੜੇ ਵਿਦਿਆਰਥੀ ਪਿਛਲੇ ਕੁਝ ਸਾਲਾਂ 'ਚ ਆਸਟ੍ਰੇਲੀਆ ਪੜ੍ਹਨ ਗਏ ਹਨ ਜਾਂ ਆਸਟ੍ਰੇਲੀਆ ਤੋਂ ਪੜ੍ਹ ਕੇ ਆ ਚੁੱਕੇ ਹਨ, ਉਨ੍ਹਾਂ 'ਚ ਕਈ ਆਪ ਟ੍ਰੈਵਲ ਏਜੰਸੀ ਦਾ ਕਾਰੋਬਾਰ ਚਲਾ ਰਹੇ ਹਨ। ਇਨ੍ਹਾਂ ਨੂੰ ਅੰਦਰੂਨੀ ਤੌਰ 'ਤੇ ਸਰਪ੍ਰਸਤੀ ਜਾਂ ਤਾਂ ਪੰਜਾਬ 'ਚ ਬੈਠੇ ਹੀ ਕਈ ਟ੍ਰੈਵਲ ਏਜੰਟ ਜਾਂ ਫਿਰ ਆਸਟ੍ਰੇਲੀਆ 'ਚ ਬੈਠੇ ਟ੍ਰੈਵਲ ਏਜੰਟ ਦੇ ਰਹੇ ਹਨ।
ਸੂਤਰਾਂ ਦੇ ਅਨੁਸਾਰ ਇਹ ਵਿਦਿਆਰਥੀ ਰੂਪੀ ਏਜੰਟ ਕਈ ਹੋਰ ਟ੍ਰੈਵਲ ਏਜੰਟ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਲਿਜਾਣ ਲਈ ਪੁਰਾਣੇ ਨਿਯਮਾਂ ਦਾ ਹੀ ਹਵਾਲਾ ਦੇ ਕੇ ਉਨ੍ਹਾਂ ਨੂੰ ਦੱਸਦੇ ਹਨ ਕਿ ਆਸਟ੍ਰੇਲੀਆ 'ਚ ਪੜ੍ਹਨ ਜਾਣ ਲਈ ਇਥੋਂ ਤੁਸੀਂ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ 'ਚ ਦਾਖਲਾ ਲੈ ਕੇ ਚਲੇ ਜਾਓ ਅਤੇ ਉਥੇ ਜਾ ਕੇ ਜਦੋਂ ਮਰਜ਼ੀ ਮਨਚਾਹੀ ਯੂਨੀਵਰਸਿਟੀ ਜਾਂ ਕਾਲਜ 'ਚ ਸ਼ਿਫਟ ਹੋ ਜਾਓ। ਪਰ ਇਹ ਨਿਯਮ ਹੁਣ ਖਤਮ ਹੋ ਚੁੱਕੇ ਹਨ। ਨਵੇਂ ਐੱਸ. ਵੀ. ਪੀ. ਨਿਯਮਾਂ ਦੇ ਅਧੀਨ ਜੇਕਰ ਵਿਦਿਆਰਥੀ ਐੱਸ. ਵੀ. ਪੀ. ਪ੍ਰੋਗਰਾਮ ਦੇ ਅਧੀਨ ਆਸਟ੍ਰੇਲੀਆ ਪੜ੍ਹਨ ਜਾਂਦਾ ਹੈ ਤਾਂ ਉਹ ਉਥੇ ਜਾ ਕੇ ਕੇਵਲ ਐੱਸ. ਵੀ. ਪੀ. ਯੂਨੀਵਰਸਿਟੀ ਜਾਂ ਕਾਲਜ 'ਚ ਹੀ ਸ਼ਿਫਟ ਹੋ ਸਕਦਾ ਹੈ।
ਇਸ ਦੇ ਇਲਾਵਾ ਇਕ ਹੋਰ ਤਕੀਰੇ ਨਾਲ ਟ੍ਰੈਵਲ ਏਜੰਟ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਨਾਲ ਠੱਗੀ ਕਰ ਰਹੇ ਹਨ। ਇਹ ਤਰੀਕਾ ਹੈ ਆਫਰ ਲੈਟਰ ਦੇ ਨਾਂ 'ਤੇ ਵਸੂਲੀ ਜਾ ਰਹੀ ਫੀਸ ਦਾ ਹੈ। ਆਸਟ੍ਰੇਲੀਆ ਵੀਜ਼ਾ ਮਾਹਿਰਾਂ ਦੀ ਮੰਨੀਏ ਤਾਂ ਆਫਰ ਲੈਟਰ ਜੋ ਆਸਟ੍ਰੇਲੀਆ ਦੇ ਸਿੱਖਿਆ ਅਦਾਰਿਆਂ ਵਲੋਂ ਜਾਰੀ ਕੀਤਾ ਜਾਂਦਾ ਹੈ, ਉਸ ਦੇ ਲਈ  ਕੋਈ ਫੀਸ ਵਸੂਲੀ ਨਹੀਂ ਜਾ ਸਕਦੀ। ਜਾਣਕਾਰ ਦੱਸਦੇ ਹਨ ਕਿ ਕਈ ਟ੍ਰੈਵਲ ਏਜੰਟ ਵਿਦਿਆਰਥੀਆਂ ਤੋਂ ਕੇਵਲ ਆਫਰ ਲੈਟਰ ਦੇ ਨਾਂ 'ਤੇ 10-15 ਹਜ਼ਾਰ ਰੁਪਏ ਵਸੂਲ ਰਹੇ ਹਨ।  ਵਿਦਿਆਰਥੀ ਜੇਕਰ  ਅਪਲਾਈ ਕਰਨ ਦੇ ਕੁਝ ਸਮੇਂ ਬਾਅਦ ਏਜੰਟ ਨੂੰ ਕਹਿੰਦਾ ਹੈ ਕਿ ਮੈਂ ਹੁਣ ਉਕਤ ਕਾਲਜ ਜਾਂ ਯੂਨੀਵਰਸਿਟੀ ਵਿਚ ਨਹੀਂ ਜਾਣਾ ਚਾਹੁੰਦਾ ਹਾਂ ਤਾਂ ਏਜੰਟਾਂ ਵਲੋਂ ਉਨ੍ਹਾਂ ਤੋਂ ਆਫਰ ਲੈਟਰ ਦੀ ਫੀਸ ਮੰਗੀ ਜਾਂਦੀ ਹੈ, ਜੇਕਰ ਵਿਦਿਆਰਥੀ ਫੀਸ ਦੇਣ ਤੋਂ ਨਾ ਕਰਦਾ ਹੈ ਤਾਂ ਅਕਸਰ ਏਜੰਟ ਉਸ ਦੇ ਸਿੱਖਿਆ ਨਾਲ ਸਬੰਧਤ ਕਾਗਜ਼ਾਤ ਮੋੜਨ ਤੋਂ ਮਨ੍ਹਾ ਕਰ ਦਿੰਦੇ ਹਨ, ਜੋ ਕਿ ਬਿਲਕੁੱਲ ਗਲਤ ਹੈ।
ਮਾਮਲੇ ਸਬੰਧੀ ਆਸਟ੍ਰੇਲੀਆ ਸਟੱਡੀ ਵੀਜ਼ਾ ਮਾਹਿਰ ਤੇ ਆਈ ਵੀਜ਼ਾ ਸੰਚਾਲਕ ਮਨਦੀਪ ਸਿੰਘ ਨੇ ਦੱਸਿਆ ਕਿ ਆਸਟ੍ਰੇਲੀਆ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਆਫਰ ਲੈਟਰ ਜਾਂ ਪ੍ਰੋਸੈਸਿੰਗ ਟੀਮ ਦੇ ਨਾਂ 'ਤੇ ਏਜੰਟਾਂ ਨੂੰ ਕੋਈ ਪੈਸਾ ਨਹੀਂ ਦੇਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਚੰਗਾ ਇਹ ਰਹੇਗਾ ਕਿ ਵਿਦਿਆਰਥੀ ਆਸਟ੍ਰੇਲੀਆ ਪੜ੍ਹਨ ਜਾਣ ਤੋਂ ਪਹਿਲਾਂ ਐੱਸ. ਵੀ. ਪੀ. ਨਿਯਮਾਂ ਦੀ ਪੂਰੀ ਜਾਣਕਾਰੀ ਲੈਣ।

ਕੇਜਰੀਵਾਲ ਦੇ ਨਵੇਂ ਧਮਾਕੇ ਨੇ ਭਾਜਪਾ ਦੀਆਂ ਮੁਸ਼ਕਿਲਾਂ ਹੋਰ ਵਧਾਈਆਂ

www.sabblok.blogspot.com
ਚੈਨਲਾਂ ਅਤੇ ਮੀਡੀਆ 'ਚ ਛਾਏ ਕੇਜਰੀਵਾਲ
ਜਲੰਧਰ -   ਅਰਵਿੰਦ ਕੇਜਰੀਵਾਲ ਵਲੋਂ ਮੁੱਖ ਮੰਤਰੀ ਦੇ   ਅਹੁਦੇ ਤੋਂ ਦਿੱਤੇ ਅਸਤੀਫੇ ਤੋਂ ਬਾਅਦ ਭਾਜਪਾ ਦੀਆਂ ਮੁਸ਼ਕਲਾਂ ਕੌਮੀ ਪੱਧਰ 'ਤੇ ਹੋਰ ਵਧ ਗਈਆਂ ਹਨ। ਭਾਜਪਾ ਦੀ ਪਹਿਲਾਂ ਹੀ ਇਹ ਸ਼ਿਕਾਇਤ ਰਹੀ ਹੈ ਕਿ ਇਲੈਕਟ੍ਰਾਨਿਕ ਚੈਨਲਾਂ ਅਤੇ ਪਿੰ੍ਰਟ ਮੀਡੀਆ 'ਚ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਕਵਰੇਜ ਘੱਟ ਆ ਰਹੀ ਹੈ ਜਦਕਿ ਸਾਰੇ ਚੈਨਲਾਂ 'ਚ ਕੇਜਰੀਵਾਲ ਨੂੰ ਜ਼ਿਆਦਾ ਸਥਾਨ ਦਿੱਤਾ ਜਾ ਰਿਹਾ ਹੈ। ਖੁਦ ਮੋਦੀ ਨੇ ਵੀ ਇਕ ਰੈਲੀ 'ਚ ਇਸ ਦਾ ਜ਼ਿਕਰ ਕੀਤਾ ਸੀ। ਹੁਣ ਕੇਜਰੀਵਾਲ ਦੇ ਨਵੇਂ ਧਮਾਕੇ ਨਾਲ ਭਾਜਪਾ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ ਕਿਉਂਕਿ ਸਾਰੇ ਚੈਨਲਾਂ 'ਤੇ ਕੇਜਰੀਵਾਲ ਛਾ ਗਏ ਹਨ। ਹਰੇਕ ਚੈਨਲ 'ਚ ਕੇਜਰੀਵਾਲ ਨੂੰ ਲੈ  ਕੇ ਖਬਰਾਂ  ਅਤੇ ਚਰਚਾਵਾਂ ਚੱਲ ਰਹੀਆਂ ਹਨ। 5 ਸੂਬਿਆਂ 'ਚ ਹੋਈਆਂ ਚੋਣਾਂ ਤੋਂ ਪਹਿਲਾਂ ਜ਼ਿਆਦਾ ਚੈਨਲਾਂ 'ਤੇ ਨਰਿੰਦਰ ਮੋਦੀ ਛਾਏ ਰਹਿੰਦੇ ਸਨ। ਉਨ੍ਹਾਂ  ਨੂੰ ਰਾਹੁਲ ਗਾਂਧੀ ਤੋਂ ਜ਼ਿਆਦਾ ਕਵਰੇਜ ਅਤੇ ਮਹੱਤਵ ਦਿੱਤਾ ਜਾਂਦਾ ਸੀ  ਪਰ  ਜਦੋਂ ਦਿੱਲੀ ਚੋਣਾਂ ਦੇ ਨਤੀਜਿਆਂ 'ਚ ਕੇਜਰੀਵਾਲ ਨੂੰ 28 ਸੀਟਾਂ ਮਿਲ ਗਈਆਂ ਤਾਂ ਅਚਾਨਕ ਕੇਜਰੀਵਾਲ ਦੀ ਮਹੱਤਤਾ ਰਾਸ਼ਟਰੀ ਚੈਨਲਾਂ 'ਚ ਵਧ ਗਈ। ਉਸ ਦੇ ਬਾਅਦ  ਹੀ ਚੈਨਲਾਂ 'ਚ ਕੇਜਰੀਵਾਲ ਨੂੰ ਲੈ ਕੇ ਹੀ ਚਰਚਾਵਾਂ ਚਲਦੀਆਂ ਰਹੀਆਂ। ਹੁਣ ਕੇਜਰੀਵਾਲ ਵਲੋਂ ਮੁੱਖ ਮੰਤਰੀ ਦੇ ਅਹੁਦੇ ਨੂੰ ਠੁਕਰਾ ਦੇਣ ਨਾਲ ਸਿਆਸੀ ਹਲਕਿਆਂ 'ਚ ਇਸ  ਨੂੰ ਹਿੰਮਤੀ   ਕਦਮ ਮੰਨਿਆ ਜਾ ਰਿਹਾ ਹੈ। ਦੂਸਰੇ ਪਾਸੇ ਭਾਜਪਾ 'ਚ ਇਸ ਗੱਲ ਨੂੰ ਲੈ ਕੇ ਚਿੰਤਾ ਹੈ  ਕਿ ਅਗਲੇ  ਦੋ ਮਹੀਨੇ  ਸਿਆਸੀ ਦ੍ਰਿਸ਼ਟੀ  ਤੋਂ ਕਾਫੀ ਮਹੱਤਵਪੂਰਨ ਹਨ।

ਜਥੇਦਾਰ ਨੇ ਮਾਮਲੇ ਤੋਂ ਪੂਰੀ ਤਰ੍ਹਾਂ ਵੱਟਿਆ ਪਾਸਾ

www.sabblok.blogspot.com
ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਝੂਠਾ ਕਹੇ ਜਾਣਾ ਕਿਸੇ ਨੂੰ ਵੀ ਹਜ਼ਮ ਨਹੀਂ ਹੋ ਰਿਹਾ। ਕਈ ਸੀਨੀਅਰ ਅਕਾਲੀ ਆਗੂ ਵੀ ਦੱਬੀ ਜ਼ੁਬਾਨ ਵਿਚ ਇਸ ਬਿਆਨ ਨੂੰ ਠੀਕ ਨਹੀਂ ਦੱਸ ਰਹੇ। ਜਦੋਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੂਰੀ ਤਰ੍ਹਾਂ ਪਾਸਾ ਵੱਟਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਸ. ਮੱਕੜ ਨੂੰ ਝੂਠਾ ਕਹਿਣ 'ਤੇ ਕੁਝ ਵੀ ਨਹੀਂ ਬੋਲਣਾ ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਸਰਨਾ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿਚ ਪਹਿਲੀ ਵਾਰ ਪ੍ਰਧਾਨ ਨੂੰ ਝੂਠਾ ਕਿਹਾ ਗਿਆ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਕਈ ਹੋਰ ਅਹੁਦਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਉਚਾ ਹੈ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਕਿਹਾ ਕਿ ਜੇਕਰ ਉਹ ਝੂਠੇ ਨਹੀਂ ਹਨ ਤਾਂ ਉਨ੍ਹਾਂ ਦਾ ਪ੍ਰਧਾਨਗੀ ਦੇ ਅਹੁਦੇ 'ਤੇ ਬਣੇ ਰਹਿਣਾ ਹੁਣ ਵਾਜਬ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਝੂਠੇ ਨਹੀਂ ਹਨ ਤਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਝੂਠਾ ਕਹਿ ਕੇ ਸਿੱਖ ਕੌਮ ਵਿਚ ਰੋਲ ਦਿੱਤਾ ਹੈ, ਹੁਣ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਜਾਂ ਤਾਂ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਜਾਂ ਅਸਤੀਫਾ। ਉਨ੍ਹਾਂ ਇਹ ਵੀ ਕਿਹਾ ਕਿ ਜਥੇਦਾਰ ਮੱਕੜ ਨੂੰ ਜੁਰਤ ਨਾਲ ਕਹਿਣਾ ਚਾਹੀਦਾ ਹੈ ਕਿ ਮੈਂ ਝੂਠਾ ਨਹੀਂ ਹਾਂ। ਉਨ੍ਹਾਂ ਕਿਹਾ ਕਿ ਬਾਦਲ, ਜਿਸ ਨੇ ਪਹਿਲਾਂ ਵੀ ਸਿੱਖ ਕੌਮ ਦੀ ਮਾਣ-ਮਰਿਆਦਾ ਨੂੰ ਘੱਟਿਓਂ-ਕੌਡੀ ਕੀਤਾ ਹੋਇਆ ਹੈ, ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਸਦਾ ਅਹੁਦਾ ਸਿੱਖ ਕੌਮ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਬਾਅਦ ਮਾਣ-ਸਤਿਕਾਰ ਵਾਲਾ ਹੈ, ਨੂੰ ਝੂਠਾ ਕਹਿ ਕੇ ਇਕ ਵਾਰ ਫਿਰ ਸਿੱਖ ਕੌਮ ਨੂੰ ਨੀਵਾਂ ਕੀਤਾ ਹੈ। ਜਦੋਂ ਕਿ ਉਨ੍ਹਾਂ ਕਿਹਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਰੁਤਬੇ ਨੂੰ ਮਾਣ ਸਤਿਕਾਰ ਦਿੰਦੇ ਹੋਏ ਝੂਠਾ ਨਹੀਂ ਕਹਿ ਸਕਦੇ। ਭਾਵੇਂ ਹੋਣ ਵੀ ਤਾਂ ਵੀ ਮੈਂ ਨਹੀਂ ਕਹਿ ਸਕਦਾ। ਉਨ੍ਹਾਂ ਕਿਹਾ ਕਿ ਬਾਦਲ ਦੇ ਇਸ ਬਿਆਨ ਤੋਂ ਬਾਅਦ ਸਿੱਖ ਸਿਆਸਤ ਤੇ ਧਾਰਮਿਕ ਖੇਤਰ ਵਿਚ ਲੰਬੇ ਸਮੇਂ ਤਕ ਪ੍ਰਭਾਵ ਵੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਮੱਕੜ ਭਾਵੇਂ ਬਾਦਲ ਵਲੋਂ ਕਿਸੇ ਮਜਬੂਰੀ ਵਸ ਗੁੱਸਾ ਨਾ ਕਰਨ ਪਰ ਸਿੱਖ ਕੌਮ ਇਸ ਦਾ ਗੁੱਸਾ ਜ਼ਰੂਰ ਕਰੇਗੀ ਕਿਉਂਕਿ ਮੱਕੜ ਨੂੰ ਨਹੀਂ ਸਗੋਂ ਸਿੱਖਾਂ ਦੀ ਸਿਰਮੌਰ ਸਿੱਖ ਜਥੇਬੰਦੀ, ਜਿਸ ਦਾ ਇਕ ਲੰਬਾ ਇਤਿਹਾਸ ਹੀ ਨਹੀਂ ਸਗੋਂ ਆਪਣੀ ਮਾਣ-ਮਰਿਆਦਾ ਵੀ ਹੈ, ਦੇ ਪ੍ਰਧਾਨ ਨੂੰ ਝੂਠਾ ਕਹਿ ਕੇ ਉਨ੍ਹਾਂ ਇਕ ਵੱਡਾ ਧ੍ਰੋਹ ਕਮਾਇਆ ਹੈ।

ਮੁੱਦਿਆਂ ਤੋਂ ਭੱਜੇ ਕੇਜਰੀਵਾਲ : ਕਮਲ ਸ਼ਰਮਾ

www.sabblok.blogspot.com
ਟਾਂਡਾ(ਮੋਮੀ, ਜੌੜਾ)-ਜਨ ਲੋਕਪਾਲ ਦੇ ਮੁੱਦੇ 'ਤੇ ਕੋਰੀ ਸਿਆਸਤ ਕਰਨ ਵਾਲੇ ਅਰਵਿੰਦ ਕੇਜਰੀਵਾਲ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜੇ ਮੁੱਦਿਆਂ ਤੋਂ ਭੱਜੇ ਹਨ ਅਤੇ ਕੇਜਰੀਵਾਲ ਦਾ ਝਾੜੂ ਘੱਟ ਚੱਲਣ ਵਾਲਾ ਚਾਈਨੀ ਝਾੜੂ ਹੀ ਸਾਬਤ ਹੋਇਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਨਤਾ 'ਤੇ ਇਕ ਵਾਰ ਫਿਰ ਵੋਟਾਂ ਦਾ ਬੋਝ ਪਾਉਣ ਵਾਲੇ ਕੇਜਰੀਵਾਲ ਨੂੰ ਦਿੱਲੀ ਦੇ ਲੋਕ ਜਨਤਾ ਦੁਬਾਰਾ ਤੋਂ ਮੂੰਹ ਨਹੀਂ ਲਗਾਉਣਗੇ। ਇਸ ਮੌਕੇ ਪ੍ਰਧਾਨ ਸ਼ਰਮਾ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਕੀਤੀ ਗਈ ਭਾਜਪਾ ਖਿਲਾਫ਼ ਗਲਤ ਬਿਆਨਬਾਜ਼ੀ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਇਤਿਹਾਸਕ ਲਿਖਤਾਂ ਅਨੁਸਾਰ ਸਿੱਖਾਂ ਦੀ ਰਾਖੀ ਪੰਜਾਬ ਆਗੂਆਂ ਨੇ ਮੋਹਰੀ ਹੋ ਕੇ ਕਰਨ ਦੀ ਸੱਚਾਈ ਨੂੰ ਝੁਠਲਾ ਕੇ ਕੈਪਟਨ ਜੇਕਰ ਕਤਲੇਆਮ ਲਈ ਜ਼ਿੰਮੇਵਾਰ ਕਾਂਗਰਸੀਆਂ ਨੂੰ ਨੰਗਾ ਕਰਦੇ ਤਾਂ ਵਧੀਆ ਹੁੰਦਾ। ਇਸ ਮੌਕੇ ਕਮਲ ਸ਼ਰਮਾ ਨੇ 23 ਫਰਵਰੀ ਦੀ ਜਗਰਾਓਂ ਰੈਲੀ ਸਬੰਧੀ ਕਿਹਾ ਕਿ ਨਰਿੰਦਰ ਮੋਦੀ ਦੀ ਇਸ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਭਾਜਪਾ ਤੇ ਅਕਾਲੀ ਵਰਕਰਾਂ ਤੋਂ ਇਲਾਵਾ ਸੂਬੇ ਦੀ ਜਨਤਾ ਵੀ ਪੱਬਾਂ ਭਾਰ ਹੈ, ਜਿਸ ਵਿਚ ਲੱਖਾਂ ਹੀ ਲੋਕ ਇਹ ਸਾਬਤ ਕਰਨਗੇ ਕਿ ਕੇਂਦਰ ਦੀ ਕਾਂਗਰਸ ਸਰਕਾਰ ਦਾ ਪਤਨ ਹੋ ਚੁੱਕਾ ਹੈ।
ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਪ੍ਰਧਾਨ ਮਨਜੀਤ ਸਿੰਘ ਦਸੂਹਾ, ਚੇਅਰਮੈਨ ਜਵਾਹਰ ਲਾਲ ਖੁਰਾਣਾ, ਰਾਣਾ ਪ੍ਰਤਾਪ ਸਿੰਘ, ਸੋਨੂੰ ²ਸ਼ਰਮਾ, ਜੀਤਪਾਲ, ਰਣਜੋਧ ਸਿੰਘ ਧਾਲੀਵਾਲ ਤੇ ਤੁਲਸੀ ਰਾਮ ਆਦਿ ਵੀ ਹਾਜ਼ਰ ਸਨ।

ਬਾਦਲ ਝੂਠੇ, ਮੱਕੜ ਨੇ ਸੱਚ ਬੋਲਿਆ ਸੀ : ਅਮਰਿੰਦਰ

www.sabblok.blogspot.com

ਜਲੰਧਰ,-ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਸਿਆਸੀ ਹਮਲੇ ਹੋਰ ਤਿੱਖੇ ਕਰਦਿਆਂ ਕਿਹਾ ਕਿ ਬਾਦਲ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਬਣ ਰਹੀ ਆਪ੍ਰੇਸ਼ਨ ਬਲਿਊ ਸਟਾਰ ਯਾਦਗਾਰ ਨੂੰ ਲੈਕੇ ਆਪਣੀ ਜ਼ਿੰਮੇਦਾਰੀ ਤੋਂ ਦੌੜ ਗਏ ਹਨ। ਸ਼ਨੀਵਾਰ ਇਥੇ ਇਕ ਬਿਆਨ 'ਚ ਉਨ੍ਹਾਂ ਕਿਹਾ ਕਿ ਬਾਦਲ ਨੇ ਹਮੇਸ਼ਾ ਹੀ ਬੁਜ਼ਦਿਲਾਨਾ ਕਾਰਵਾਈ ਕੀਤੀ ਹੈ। ਉਨ੍ਹਾਂ ਬਾਦਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਝੂਠਾ ਕਰਾਰ ਦੇਣ ਵਾਲੇ ਬਿਆਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਬਾਦਲ ਹਮੇਸ਼ਾ ਹੀ ਖੁਦ ਨੂੰ ਛੱਡ ਕੇ ਹੋਰਨਾਂ ਨੂੰ ਝੂਠਾ ਤੇ ਡਰਪੋਕ ਸਮਝਦੇ ਹਨ। ਹੁਣ ਉਨ੍ਹਾਂ ਮੱਕੜ ਨੂੰ ਝੂਠਾ ਕਹਿ ਦਿੱਤਾ ਹੈ,ਜਦਕਿ ਸੱਚਾਈ ਕੀ ਹੈ, ਇਹ ਸਭ ਜਾਣਦੇ ਹਨ।
ਕੈਪਟਨ ਨੇ ਕਿਹਾ ਕਿ ਬਾਦਲ ਝੂਠ ਬੋਲ ਰਹੇ ਹਨ। ਆਪ੍ਰੇਸ਼ਨ ਬਲਿਊ ਸਟਾਰ ਯਾਦਗਾਰ ਨੂੰ ਲੈ ਕੇ ਜਦੋਂ ਲੋਕਾਂ ਵਲੋਂ ਇਤਰਾਜ਼ ਪ੍ਰਗਟ ਕੀਤਾ ਗਿਆ ਸੀ ਤਾਂ ਬਾਦਲ ਨੇ ਖੁਦ ਜਨਤਕ ਤੌਰ 'ਤੇ ਕਿਹਾ ਸੀ ਕਿ ਮੈਮੋਰੀਅਲ ਬਣਨ ਨਾਲ ਅਮਨ-ਸ਼ਾਂਤੀ ਭੰਗ ਨਹੀਂ ਹੋਵੇਗੀ। ਬਾਦਲ ਨੇ ਤਾਂ ਇਥੋਂ ਤਕ ਕਿਹਾ ਸੀ ਕਿ ਯਾਦਗਾਰ ਇਕ ਗੁਰਦੁਆਰਾ ਹੈ। ਉਨ੍ਹਾਂ ਕਿਹਾ ਕਿ ਇਹ ਕਿਵੇਂ ਸੰਭਵ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਾ ਸੰਚਾਲਨ ਸਿੱਧੇ ਤੌਰ 'ਤੇ ਬਾਦਲ ਪਰਿਵਾਰ ਦੇ ਹੱਥਾਂ ਵਿਚ ਹੈ, ਵਲੋਂ ਆਪ੍ਰੇਸ਼ਨ ਬਲਿਊ ਸਟਾਰ  ਮੈਮੋਰੀਅਲ  ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਬਣ ਜਾਵੇ। ਮੱਕੜ ਦੀ ਨਿਯੁਕਤੀ ਬਾਦਲ ਨੇ ਕੀਤੀ ਹੈ ਅਤੇ ਮੱਕੜ ਆਪਣੇ-ਆਪ ਕੋਈ ਫੈਸਲਾ ਨਹੀਂ ਲੈਂਦੇ।  ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ 'ਤੇ ਕੋਈ ਹੈਰਾਨੀ ਨਹੀਂ ਹੋਈ ਕਿ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਝੂਠਾ ਕਿਹਾ ਹੈ ਕਿਉਂਕਿ ਬਾਦਲ ਦੀ ਆਦਤ ਝੂਠ ਬੋਲਣ ਦੀ ਹੈ ਅਤੇ ਉਹ ਇਹ ਗੱਲ ਕਈ ਸਾਲਾਂ ਤੋਂ ਜਾਣਦੇ ਹਨ। ਬਾਦਲ ਨੇ ਪਿਛਲੇ ਇਕ ਹਫਤੇ ਦ ੌਰਾਨ ਦੂਜਾ ਝੂਠ ਬੋਲਿਆ ਹੈ। ਪਹਿਲਾ ਝੂਠ ਇਹ ਬੋਲਿਆ ਸੀ ਕਿ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਉਹ ਜੇਲ ਵਿਚ ਬੰਦ ਸਨ ਪਰ ਕਲ ਖੁਦ ਹੀ ਆਪਣੇ ਪੁਰਾਣੇ ਬਿਆਨ ਤੋਂ ਉਹ  ਮੁਕਰ ਗਏ ਅਤੇ ਕਹਿ ਦਿੱਤਾ ਕਿ ਆਪ੍ਰੇਸ਼ਨ ਬਲਿਊ ਸਟਾਰ ਤੋਂ ਕਾਫੀ ਦਿਨ ਪਿਛੋਂ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਸੀ।
ਬਾਦਲ ਦਾ ਨਾਰਕੋ ਟੈਸਟ ਕਰਵਾਇਆ ਜਾਵੇ : ਰੰਧਾਵਾ
ਪੰਜਾਬ ਕਾਂਗਰਸ ਦੇ ਵਿਧਾਇਕਾਂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ  ਬਾਜਵਾ ਅਤੇ ਹਰਪ੍ਰਤਾਪ ਸਿੰਘ ਅਜਨਾਲਾ ਤੇ ਸ਼ਵਿੰਦਰ ਸਿੰਘ ਕੱਥੂਨੰਗਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪ੍ਰਕਾਸ਼ ਸਿੰਘ  ਬਾਦਲ ਦਾ ਨਾਰਕੋ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਸੱਚ ਤੇ ਝੂਠ ਦਾ ਪਤਾ ਲੱਗ ਸਕੇ। ਕਾਂਗਰਸੀ ਆਗੂਆਂ ਨੇ ਕਿਹਾ ਕਿ ਅਸਲ ਵਿਚ ਆਪ੍ਰੇਸ਼ਨ ਬਲਿਊ ਸਟਾਰ ਮੈਮੋਰੀਅਲ ਬਾਦਲ ਦੀ ਸਹਿਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਇਆ ਜਾ ਰਿਹਾ ਹੈ ਪਰ ਬਾਦਲ ਨੇ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਵੀ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਫੌਜੀ ਕਾਰਵਾਈ ਅਤੇ  ਆਪਣੀ ਗ੍ਰਿਫਤਾਰੀ ਨੂੰ ਲੈ ਕੇ ਬਾਦਲ ਨੇ ਝੂਠ ਬੋਲਿਆ ਸੀ। ਰੰਧਾਵਾ ਨੇ ਕਿਹਾ ਕਿ ਜਦੋਂ ਵੀ ਬਾਦਲ 'ਤੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਦੌੜਨ ਦੇ ਯਤਨ 'ਚ ਰਹਿੰਦੇ ਹਨ।

500 ਸੀਟਾਂ 'ਤੇ ਲੋਕਸਭਾ ਚੋਣ ਲੜੇਗੀ ਬੀਐਸਪੀ

www.sabblok.blogspot.com

ਲਖਨਊ, 16 ਫਰਵਰੀ (ਏਜੰਸੀ) - 16ਵੀ  ਲੋਕਸਭਾ ਦੀ ਅਗਲੀ ਚੋਣ 'ਚ ਬਹੁਜਨ ਸਮਾਜ ਪਾਰਟੀ ਸਭ ਤੋਂ ਜ਼ਿਆਦਾ 500 ਤੋਂ ਜ਼ਿਆਦਾ ਸੀਟਾਂ 'ਤੇ ਆਪਣੇ ਉਮੀਦਵਾਰ ਮੈਦਾਨ 'ਚ ਉਤਾਰਨ ਵਾਲੀ ਰਾਸ਼ਟਰੀ ਰਾਜਨੀਤਿਕ ਪਾਰਟੀ ਹੋਵੇਗੀ। 2009 ਦੇ ਲੋਕਸਭਾ ਚੋਣ 'ਚ ਵੀ ਬਸਪਾ ਨੇ ਦੇਸ਼ ਦੇ 25 ਰਾਜਾਂ ਤੇ ਕੇਂਦਰ ਸ਼ਾਸਤ ਰਾਜਾਂ 'ਚ ਆਪਣੇ 500 ਤੋਂ ਜ਼ਿਆਦਾ ਉਮੀਦਵਾਰ ਮੈਦਾਨ 'ਚ ਉਤਾਰੇ ਸਨ। ਇਨ੍ਹਾਂ 'ਚੋਂ 21 ਉਮੀਦਵਾਰ ਚੋਣ 'ਚ ਜੇਤੂ ਰਹਿਣ 'ਚ ਕਾਮਯਾਬ ਹੋਏ ਸਨ। 15ਵੀ ਲੋਕਸਭਾ ਦੇ ਚੋਣ 'ਚ ਗੱਠਜੋੜ ਤੇ ਚੋਣਾਵੀ ਤਾਲਮੇਲ ਦੇ ਚੱਲਦੇ ਕਾਂਗਰਸ ਨੇ ਲੋਕਸਭਾ ਦੀਆਂ ਕੁਲ 543 'ਚੋਂ 440 ਸੀਟਾਂ 'ਤੇ ਤੇ ਭਾਰਤੀ ਜਨਤਾ ਪਾਰਟੀ ਨੇ 433 ਸੀਟਾਂ 'ਤੇ ਹੀ ਆਪਣੇ ਉਮੀਦਵਾਰ ਮੈਦਾਨ 'ਚ ਉਤਾਰੇ ਸਨ।  2007 'ਚ ਉੱਤਰ ਪ੍ਰਦੇਸ਼ ਰਾਜ ਵਿਧਾਨਸਭਾ ਚੋਣ 'ਚ ਵੱਡਾ ਬਹੁਮਤ ਹਾਸਲ ਕਰਕੇ ਰਾਜ ਦੀ ਸੱਤਾ 'ਤੇ ਕਾਬਜ ਹੋਣ ਵਾਲੀ ਬਸਪਾ 2012 ਦੇ ਰਾਜ ਵਿਧਾਨਸਭਾ ਚੋਣ 'ਚ ਮਿਲੀ ਹਾਰ ਦੀ ਕਸਕ ਤੋਂ ਉੱਭਰ ਕੇ ਅਗਲੀ ਲੋਕਸਭਾ ਚੋਣ ਦੀ ਤਿਆਰੀ 'ਚ ਲੱਗੀ ਹੋਈ ਹੈ। ਉੱਤਰ ਪ੍ਰਦੇਸ਼ ਤੋਂ ਲੋਕਸਭਾ ਦੀ 80 'ਚੋਂ ਜਿਆਦਾਤਰ ਸੀਟਾਂ ਲਈ ਬਸਪਾ ਨੇ ਇੱਕ ਸਾਲ ਪਹਿਲਾਂ ਫਰਵਰੀ 2013 'ਚ ਹੀ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਸੀ।

ਕਾਂਗਰਸ-ਭਾਜਪਾ ਮਿਲ ਕੇ ਸਰਕਾਰ ਬਣਾਉਣ-'ਆਪ'


ਨਵੀਂ ਦਿੱਲੀ-ਆਮ ਆਦਮੀ ਪਾਰਟੀ ਨੇ ਅੱਜ ਦੋਸ਼ ਲਾਇਆ ਕਿ ਕਾਂਗਰਸ ਅਤੇ ਭਾਜਪਾ ਵਿਚਕਾਰ ਮਿਲੀਭੁਗਤ ਹੈ | ਪਾਰਟੀ ਨੇ ਕਿਹਾ ਕਿ ਦੋਹਾਂ ਨੂੰ ਮਿਲਕੇ ਦਿੱਲੀ ਵਿਚ ਗਠਜੋੜ ਸਰਕਾਰ ਬਣਾ ਲੈਣੀ ਚਾਹੀਦੀ ਹੈ | ਆਮ ਆਦਮੀ ਪਾਰਟੀ ਦੀ ਸਿਆਸੀ ਕਮੇਟੀ ਦੀ ਅੱਜ ਦਿੱਲੀ ਵਿਚ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਮੀਟਿੰਗ ਹੋਈ | ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਕਿਹਾ ਕਿ ਜਿਸ ਤਰਾਂ ਦਿੱਲੀ ਵਿਧਾਨ ਸਭਾ ਵਿਚ ਜਨ ਲੋਕਪਾਲ ਬਿੱਲ ਪੇਸ਼ ਨਾ ਹੋਣ ਦੇਣ ਲਈ ਕਾਂਗਰਸ ਅਤੇ ਭਾਜਪਾ ਇਕ ਸਾਥ ਆ ਗਈਆਂ ਹਨ ਅਤੇ ਦੋਹਾਂ ਦੇ ਵਿਧਾਇਕਾਂ ਨੇ ਵਾਰ-ਵਾਰ ਕਿਹਾ ਸੀ ਕਿ ਅਸੀਂ 40 ਲੋਕ ਇਕੱਠੇ ਉਸ ਤੋਂ ਸਪਸ਼ਟ ਹੋ ਗਿਆ ਹੈ ਕਿ ਭਿ੍ਸ਼ਟਾਚਾਰ ਦੇ ਮੁੱਦੇ 'ਤੇ ਦੋਵੇਂ ਹੀ ਪਾਰਟੀਆਂ ਇਕਜੁੱਟ ਹਨ | 'ਆਪ' ਆਗੂ ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਏਜੰਡਾ ਲੋਕਪਾਲ ਬਿੱਲ ਨੂੰ ਲਾਗੂ ਕਰਵਾਉਣਾ ਸੀ | ਦਿੱਲੀ ਦੀ ਜਨਤਾ ਨੇ ਉਸ ਨੂੰ ਇਸੇ ਮੁੱਦੇ 'ਤੇ ਫਤਵਾ ਦਿੱਤਾ ਸੀ | ਜਦੋਂ ਪਾਰਟੀ ਦੀ ਸਰਕਾਰ ਵਿਧਾਨ ਸਭਾ ਵਿਚ ਜਨ ਲੋਕਪਾਲ ਬਿੱਲ ਪੇਸ਼ ਕਰਨ ਵਿਚ ਨਾਕਾਮ ਰਹੀ ਤਾਂ ਉਸ ਦੇ ਸੱਤੇ ਵਿਚ ਬਣੇ ਰਹਿਣ ਦਾ ਕੋਈ ਮਤਲਬ ਨਹੀਂ ਰਹਿ ਗਿਆ | ਸੰਜੇ ਸਿੰਘ ਨੇ ਕਿਹਾ ਕਿ ਹੁਣ ਪਾਰਟੀ ਦੇਸ਼ ਦੇ ਵੱਖ-ਵੱਖ ਹਿੱੱਸਿਆਂ ਵਿਚ ਰੈਲੀਆਂ ਅਤੇ ਜਨਸਭਾਵਾਂ ਕਰਕੇ ਭਿ੍ਸ਼ਟਾਚਾਰ ਦੇ ਮੁੱਦੇ 'ਤੇ ਲੋਕਾਂ ਨੂੰ ਇਕਜੁੱਟ ਕਰਗੀ | 300 ਸ਼ਹਿਰਾਂ ਵਿਚ ਝਾੜੂ ਯਾਤਰਾ ਕੱਢੀ ਜਾ ਰਹੀ ਹੈ ਜਿਸ ਵਿਚ ਭਿ੍ਸ਼ਟਾਚਾਰ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਕਾਂਗਰਸ ਅਤੇ ਭਾਜਪਾ ਦੀ ਮਿਲੀਭੁਗਤ ਦਾ ਵੀ ਪਰਦਾਫਾਸ਼ ਕੀਤਾ ਜਾਵੇਗਾ | ਇਸ ਮੌਕੇ 'ਆਪ' ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਦਿੱਲੀ ਸਰਕਾਰ ਦੀਆਂ ਫਾਈਲਾਂ ਵੇਖੀਆਂ ਤਾਂ ਜਾ ਕੇ ਪਤਾ ਲੱਗਾ ਕਿ ਭਿ੍ਸ਼ਟਾਚਾਰ ਦੇ ਮਾਮਲੇ ਵਿਚ ਕਾਂਗਰਸ ਅਤੇ ਭਾਜਪਾ ਇਕ ਦੂਜੇ ਤੋਂ ਵੱਧ ਕੇ ਹਨ | ਪੰਜ ਹਜ਼ਾਰ ਰੁਪਏ ਦੀ ਜਿਸ ਸਟਰੀਟ ਲਾਈਟ ਨੂੰ ਕਾਂਗਰਸ ਦੀ ਸਰਕਾਰ ਨੇ ਦਸ ਹਜ਼ਾਰ ਰੁਪਏ ਵਿਚ ਖਰੀਦਿਆ ਸੀ ਉਸੇ ਨੂੰ ਭਾਜਪਾ ਨੇ 31 ਹਜ਼ਾਰ ਰੁਪਏ ਵਿਚ ਖਰੀਦਿਆ ਹੈ |

ਕੇਜਰੀਵਾਲ ਦੀ ਅਗਵਾਈ ਵਿਚ ਲੋਕ ਸਭਾ ਚੋਣਾਂ ਲੜੇਗੀ 'ਆਪ'-ਯੋਗੇਂਦਰ ਯਾਦਵ

www.sabblok.blogspot.com
ਨਵੀਂ ਦਿੱਲੀ-ਅਰਵਿੰਦ ਕੇਜਰੀਵਾਲ ਦੇ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ 'ਆਪ' ਨੇ ਅੱਜ ਸਪੱਸ਼ਟ ਕੀਤਾ ਕਿ ਉਹ ਲੋਕ ਸਭਾ ਦੀਆਂ ਚੋਣਾਂ ਉਨ੍ਹਾਂ ਦੀ ਅਗਵਾਈ ਵਿਚ ਹੀ ਲੜੇਗੀ | 'ਆਪ' ਦੇ ਸੀਨੀਅਰ ਆਗੂ ਯੋਗੇਂਦਰ ਯਾਦਵ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਪੂਰੇ ਦੇਸ਼ ਵਿਚ ਆਮ ਚੋਣਾਂ ਕੇਜਰੀਵਾਲ ਦੀ ਅਗਵਾਈ ਵਿਚ ਲੜੇਗੀ | ਕੇਜਰੀਵਾਲ ਨੇ ਬੀਤੇ ਦਿਨ ਕਾਂਗਰਸ ਅਤੇ ਭਾਜਪਾ ਦੇ ਵਿਰੋਧ ਕਾਰਨ ਦਿੱਲੀ ਵਿਧਾਨ ਸਭਾ ਵਿਚ ਜਨ ਲੋਕਪਾਲ ਬਿੱਲ ਪੇਸ਼ ਕਰਨ ਵਿਚ ਅਸਫਲ ਰਹਿਣ ਤੋਂ ਕੁਝ ਦੇਰ ਬਾਅਦ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ | ਕਾਂਗਰਸ 'ਆਪ' ਸਰਕਾਰ ਨੂੰ ਬਾਹਰੋਂ ਸਮਰਥਨ ਦੇ ਰਹੀ ਸੀ ਜਦ ਕਿ ਭਾਜਪਾ ਮੁੱਖ ਵਿਰੋਧੀ ਪਾਰਟੀ ਸੀ | ਕਾਂਗਰਸ ਅਤੇ ਭਾਜਪਾ ਨੇ ਕਿਹਾ ਕਿ ਕੇਜਰੀਵਾਲ ਕਦੀ ਵੀ ਸ਼ਾਸਨ ਨੂੰ ਲੈ ਕੇ ਗੰਭੀਰ ਨਹੀਂ ਸਨ ਅਤੇ ਉਹ ਆਪਣੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਵਿਚ ਨਾਕਾਮੀ ਨੂੰ ਲੁਕਾਉਣ ਲਈ ਭੱਜਣ ਦਾ ਬਹਾਨਾ ਲੱਭ ਰਹੇ ਸਨ | ਭਾਜਪਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਾਰਟੀ ਦਿੱਲੀ ਵਿਚ ਇਕ ਬਦਲਵੀਂ ਸਰਕਾਰ ਬਣਾਉਣ ਦੀ ਬਜਾਏ ਤਾਜ਼ਾ ਚੋਣਾਂ ਕਰਵਾਏ ਜਾਣ ਦਾ ਯਤਨ ਕਰੇਗੀ ਕਿਉਂਕਿ ਉਸ ਕੋਲ ਸਰਕਾਰ ਬਣਾਉਣ ਲਈ ਰਾਜ ਵਿਧਾਨ ਸਭਾ ਵਿਚ ਵਿਧਾਇਕਾਂ ਦੀ ਲੁੜੀਂਦੀ ਸੰਖਿਆ ਨਹੀਂ ਹੈ |

ਮੋਦੀ ਦੱਸਣ ਕਿ ਅੰਬਾਨੀ ਦੇ ਨਾਲ ਉਨ੍ਹਾਂ ਦਾ ਕੀ ਰਿਸ਼ਤਾ ਹੈ: ਕੇਜਰੀਵਾਲ

www.sabblok.blogspot.com
ਨਵੀਂ ਦਿੱਲੀ, 16 ਫਰਵਰੀ (ਏਜੰਸੀ) - ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਕਿਹਾ ਕਿ ਗੈਸ ਦੀ ਕੀਮਤ 'ਤੇ ਉਹ ਆਪਣੀ ਚੁੱਪ ਤੋੜ੍ਹਨ। ਕੇਜਰੀਵਾਲ ਨੇ ਟਵਿਟਰ 'ਤੇ ਲਿਖਿਆ ਹੈ ਕਿ ਮੋਦੀ ਨੂੰ ਗੈਸ ਦੀ ਕੀਮਤ ਦੇ ਮੁੱਦੇ 'ਤੇ ਆਪਣੀ ਚੁੱਪ ਤੋੜ੍ਹਨੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਵੀ ਖੁਲਾਸਾ ਕਰਨਾ ਚਾਹੀਦਾ ਹੈ ਕਿ ਮੁਕੇਸ਼ ਅੰਬਾਨੀ ਤੇ ਅਦਾਨੀ ਦੇ ਨਾਲ ਉਨ੍ਹਾਂ ਦਾ ਤੇ ਉਨ੍ਹਾਂ ਦੀ ਪਾਰਟੀ ਦਾ ਕੀ ਰਿਸ਼ਤਾ ਹੈ। ਕੇਜਰੀਵਾਲ ਨੇ ਪਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਐਮ. ਵੀਰੱਪਾ ਮੋਇਲੀ ਤੇ ਰਿਲਾਇੰਸ ਇੰਡਸਟਰੀਜ ਤੇ ਉਸਦੇ ਪ੍ਰਮੁੱਖ ਮੁਕੇਸ਼ ਅੰਬਾਨੀ ਦੇ ਖਿਲਾਫ ਦੇਸ਼ 'ਚ ਕੁਦਰਤੀ ਗੈਸ ਦੀ ਕਥਿਤ ਕਾਲਾਬਾਜਾਰੀ ਲਈ ਪੁਲਿਸ 'ਚ ਸ਼ਿਕਾਇਤ ਦਰਜ ਕਰਨ ਦਾ ਆਦੇਸ਼ ਦਿੱਤਾ ਸੀ। ਕੇਜਰੀਵਾਲ ਨੇ ਟਵਿਟਰ 'ਤੇ ਲਿਖਿਆ ਹੈ ਕਿ, ਕੀ 2014 ਦਾ ਆਮ ਚੋਣ ਆਮ ਆਦਮੀ ਪਾਰਟੀ ਤੇ ਮੁਕੇਸ਼ ਅੰਬਾਨੀ ਦੇ ਦੋ ਏਜੰਟਾਂ ਰਾਹੁਲ ਤੇ ਮੋਦੀ ਦੇ 'ਚ ਲੜਿਆ ਜਾਵੇਗਾ?

ਮੋਦੀ ਦੇ ਆਉਣ ਨਾਲ ਨਹੀਂ ਬਦਲੇਗਾ ਭ੍ਰਿਸ਼ਟ ਸਿਸਟਮ: ਕੇਜਰੀਵਾਲ

www.sabblok.blogspot.com

ਨਵੀਂ ਦਿੱਲੀ, 16 ਫਰਵਰੀ (ਏਜੰਸੀ) - ਅਸਤੀਫਾ ਦੇਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਆਈਬੀਐਨ - 7 ਨਾਲ ਖਾਸ ਗੱਲਬਾਤ 'ਚ ਦਾਅਵਾ ਕੀਤਾ ਕਿ ਇਸ ਵਾਰ ਦਿੱਲੀ ਵਿਧਾਨਸਭਾ ਚੋਣ 'ਚ ਉਨ੍ਹਾਂ ਦੀ ਪਾਰਟੀ 50 ਸੀਟਾਂ ਲਾਵੇਗੀ। ਕੇਜਰੀਵਾਲ ਦਾ ਕਹਿਣਾ ਹੈ ਕਿ ਲੋਕਸਭਾ ਚੋਣ ਲਈ ਆਮ ਆਦਮੀ ਪਾਰਟੀ ਫਿਲਹਾਲ ਤਿਆਰ ਨਹੀਂ ਹੈ। ਉਨ੍ਹਾਂ ਨੇ ਮੰਨਿਆ ਕਿ ਮੋਦੀ ਦੀ ਲਹਿਰ ਹੈ ਲੇਕਿਨ ਉਨ੍ਹਾਂ ਦੇ ਆਉਣ ਨਾਲ ਵੀ ਦੇਸ਼ ਦਾ ਭ੍ਰਿਸ਼ਟ ਸਿਸਟਮ ਨਹੀਂ ਬਦਲੇਗਾ। ਕੇਜਰੀਵਾਲ ਨੇ ਖੁਦ ਦੇ ਚੋਣ ਲੜ੍ਹਨ ਦੇ ਬਾਰੇ 'ਚ ਕਿਹਾ ਕਿ ਅਜੇ ਮੈਨੂੰ ਪਤਾ ਨਹੀਂ ਕਿ ਮੈਂ ਚੋਣ ਲੜਾਂਗਾ ਜਾਂ ਨਹੀਂ। ਉਥੇ ਹੀ ਅਰਵਿੰਦ ਨੇ ਦਿੱਲੀ ਦੇ ਐਲਜੀ ਨੂੰ ਕਾਂਗਰਸ ਦਾ ਏਜੰਟ ਕਹਿਣਾ ਗਲਤ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਪ ਰਾਜਪਾਲ 'ਤੇ ਉਨ੍ਹਾਂ ਦੀ ਪਾਰਟੀ ਵੱਲੋਂ ਹੋ ਰਹੇ ਹਮਲੇ ਠੀਕ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਉਪ ਰਾਜਪਾਲ ਹੋਣ ਦੇ ਨਾਤੇ ਉਨ੍ਹਾਂ ਦੀਆਂ ਆਪਣੀਆਂ ਮਜ਼ਬੂਰੀਆਂ ਹਨ ਤੇ ਇਸ ਦੇ ਲਈ ਉਨ੍ਹਾਂ ਨੂੰ ਕਾਂਗਰਸ ਦਾ ਏਜੰਟ ਕਹਿਣਾ ਗਲਤ ਹੋਵੇਗਾ।

"ਆਪ " ਪਾਰਟੀ ਦਾ ਅਗਲਾ ਵੱਡਾ ਐਲਾਨ( ਹਿੰਦੀ ਵਿੱਚ)----AAP next Big Announcements (Hindi)

www.sabblok.blogspot.com

"ਆਪ " ਪਾਰਟੀ ਦਾ ਅਗਲਾ ਵੱਡਾ ਐਲਾਨ( ਅੰਗਰੇਜੀ ਵਿੱਚ)--AAP next Big Announcements (English)

Saturday, 15 February 2014

ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਦੀ ਹੋ ਸਕਦੀ ਹੈ ਛੁੱਟੀ

www.sabblok.blogspot.com
ਬਾਦਲ ਦਾ ਸ਼੍ਰੋਮਣੀ ਕਮੇਟੀ 'ਚ ਕੋਈ ਦਖਲ ਨਹੀਂ
ਜਲੰਧਰ, -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਰਿਸਰ ਅੰਦਰ ਬਣਨ ਵਾਲੀ ਸ਼ਹੀਦਾਂ ਦੀ ਯਾਦਗਾਰ ਬਾਰੇ ਦਿੱਤੇ ਗਏ ਆਪਣੇ ਬਿਆਨ ਵਿਚ ਖੁਦ ਹੀ ਫਸਦੇ ਨਜ਼ਰ ਆ ਰਹੇ ਹਨ। ਮੱਕੜ ਨੇ ਕਿਹਾ ਸੀ ਕਿ ਇਹ ਯਾਦਗਾਰ ਮੁੱਖ ਮੰਤਰੀ ਬਾਦਲ ਸਾਹਿਬ ਦੀ ਸਹਿਮਤੀ ਨਾਲ ਬਣੀ ਹੈ। ਇਸ ਮਾਮਲੇ ਵਿਚ ਅੱਜ ਜਿਥੇ ਬਾਦਲ ਨੇ ਮੱਕੜ ਦੇ ਇਸ ਬਿਆਨ ਨੂੰ ਸਿੱਧੇ ਰੂਪ 'ਚ ਝੂਠਾ ਕਰਾਰ ਦਿੱਤਾ, ਉਥੇ ਹੀ ਅਕਾਲੀ ਹਲਕੇ ਵਿਚ ਇਹ ਚਰਚਾ ਛਿੜ ਗਈ ਕਿ ਹੋ ਸਕਦਾ ਹੈ ਕਿ ਮੱਕੜ ਸਾਹਿਬ ਦੀ ਪ੍ਰਧਾਨਗੀ ਤੋਂ ਛੁੱਟੀ ਹੋ ਜਾਵੇ। ਭਾਵੇਂ ਇਹ ਕਦਮ ਤੁਰੰਤ ਨਾ ਚੁੱਕਿਆ ਜਾਵੇ ਕਿਉਂਕਿ ਇਸਦਾ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਵੱਡਾ ਮੁੱਦਾ ਮਿਲ ਸਕਦਾ ਹੈ ਪਰ ਸੂਤਰਾਂ ਮੁਤਾਬਕ ਆਪਣੇ ਇਸ ਬਿਆਨ ਦੇ ਬਾਅਦ ਮੱਕੜ ਦੀ ਖੂਬ ਕਿਰਕਰੀ ਹੋ ਰਹੀ ਹੈ। ਮਾਮਲੇ ਬਾਰੇ ਜਲੰਧਰ ਵਿਚ ਕਰਵਾਏ ਗਏ ਅਕਾਲੀ ਦਲ ਦੇ ਇਕ ਪ੍ਰੋਗਰਾਮ ਵਿਚ ਪਹੁੰਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੱਕੜ ਵਲੋਂ ਜੇਕਰ ਇਹ ਬਿਆਨ ਦਿੱਤਾ ਗਿਆ ਹੈ ਕਿ ਮੁੱਖ ਮੰਤਰੀ ਬਾਦਲ ਦੇ ਕਹਿਣ 'ਤੇ ਸ਼ਹੀਦਾਂ ਦੀ ਯਾਦਗਾਰ ਬਣਾਈ ਗਈ ਹੈ ਤਾਂ ਇਹ ਸਰਾਸਰ ਗਲਤ ਹੈ ਕਿਉਂਕਿ ਬਾਦਲ ਸਾਹਿਬ ਦਾ ਧਾਰਮਿਕ ਅਤੇ ਸ਼੍ਰੋਮਣੀ ਕਮੇਟੀ ਦੇ ਕੰਮਾਂ ਵਿਚ ਕੋਈ ਦਖਲ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਬਾਦਲ ਸਾਹਿਬ ਸਲਾਹ ਤਾਂ ਦੇ ਸਕਦੇ ਹਨ ਪਰ ਆਖਰੀ ਫੈਸਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਹੀ ਲੈ ਸਕਦਾ ਹੈ।  ਇਸ ਸਭ ਤੋਂ ਬਾਅਦ ਅਕਾਲੀ ਦਲ ਅੰਦਰ ਬਾਦਲ ਅਤੇ ਮੱਕੜ ਦੇ ਵਿਚ ਖਿੱਚੀ ਗਈ ਬਿਆਨਬਾਜ਼ੀ ਦੀ ਤਰੇੜ ਸ਼ਰੇਆਮ ਨਜ਼ਰ ਆਉਣ ਲੱਗੀ ਹੈ ਅਤੇ ਅਜਿਹੀ ਚਰਚਾ ਛਿੜ ਗਈ ਹੈ ਕਿ ਇਸ ਗਰਮਾਉਂਦੇ ਮਾਮਲੇ ਦੇ ਚਲਦਿਆਂ ਮੱਕੜ ਨੂੰ ਪ੍ਰਧਾਨਗੀ ਤੋਂ ਹੱਥ ਧੋਣੇ ਪੈ ਸਕਦੇ ਹਨ।

ਧਾਰਾ 364 ਤਹਿਤ ਮਾਮਲਾ ਦਰਜ

www.sabblok.blogspot.com
ਭਿੱਖੀਵਿੰਡ 15 ਫਰਵਰੀ (ਭੁਪਿੰਦਰ ਸਿੰਘ) ਥਾਣਾ ਭਿੱਖੀਵਿੰਡ ਵਿੱਚ ਪਹਿਲਾ ਰਹਿ ਚੁੱਕੇ ਤਾਇਨਾਤ ਇੱਕ ਐਸ.ਆਈ ਤੇ ਧਾਰਾ 364 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਭਿੱਖੀਵਿੰਡ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਕੌਰ ਪਤਨੀ ਬਲਵੀਰ ਸਿੰਘ ਵਾਸੀ ਭਿੱਖੀਵਿੰਡ ਨੇ ਦਰਖਾਸਤ ਦਿੱਤੀ ਕਿ ਐਸ.ਆਈ ਤਿਲਕ ਰਾਜ ਨੇ ਆਪਣੇ ਸਾਥੀਆਂ ਸਮੇਤ ਕੁਝ ਸਮਾ ਪਹਿਲਾ ਸਾਡੇ ਘਰੋ ਮੇਰੇ ਲੜਕੇ ਗੁਰਭੇਜ ਸਿੰਘ  ਨੁੰ ਬਿਨਾ ਕਿਸੇ ਦੋਸ਼ ਤਹਿਤ ਚੁੱਕ ਲਿਆਏ ਨੇ ਜਿਸਦਾ ਮੈਨੂੰ ਕੋਈ ਸੂਹ ਪਤਾ ਨਹੀ ਲੱਗ ਰਿਹਾ ਮੈ ਵਿਧਵਾ ਜਨਾਨੀ ਹਾਂ ਉਕਤ ਦੋਸੀਆ ਖਿਲਾਫ ਕਾਰਵਾਈ ਕਰਕੇ ਮੇਰੇ ਲੜਕੇ ਦਾ ਪਤਾ ਲਗਾਇਆ ਜਾਵੇ।ਇਸੇ ਕਰਕੇ ਉਚ ਅਧਿਕਾਰੀਆਂ ਦੇ ਹੁਕਮਾ ਤਹਿਤ ਕੇਸ ਦਰਜ ਕੀਤਾ ਗਿਆ ਹੈ,ਤੇ ਤਫਤੀਸ ਜਾਰੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ,ਤੇ ਲੜਕੇ ਦੀ ਭਾਲ ਜਾਰੀ ਹੈ।

ਬਿਜਲੀ ਕਰਮਚਾਰੀ ਦੀ ਕਰੰਟ ਲੱਗਣ ਨਾਲ ਮੌਤ


ਭਿੱਖੀਵਿੰਡ 15 ਫਰਵਰੀ (ਭੁਪਿੰਦਰ ਸਿੰਘ) ਜਿਲ੍ਹਾ ਤਰਨ ਤਾਰਨ ਅਧੀਨ ਪੈਦਾ ਕਸਬਾ ਭਿੱਖੀਵਿੰਡ ਵਿੱਚ ਬਿਜਲੀ ਕਰਮਚਾਰੀ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਜੇ.ਈ ਹਰਭਜਨ ਸਿੰਘ ਨੇ ਦੱਸਿਆ ਕਿ ਅਸੀ ਪੀ.ਐਸ.ਪੀ.ਸੀ.ਐਲ ਦੇ ਏ.ਓ.ਟੀ.ਐਲ ਡਿਪਾਰਟਮੈਟ ਤਰਨ ਤਾਰਨ ਤੋ ਸਮੇਤ ਟੀਮ 66 ਕੇ ਵੀ ਟਾਵਰ ਜੋ ਬਿਜਲੀ ਘਰ ਭਿੱਖੀਵਿੰਡ ਦੇ ਨਜਦੀਕ ਸੀ ਜਿਸ ਦਾ ਅਸੀ ਜੈਪਰ ਲਗਾਉਣ ਲਈ ਆਏ ਸੀ  ਮਲਟੀਸਰਕਟ ਟਾਵਰ ਸੀ ਜਿਸ ਦਾ ਇੱਕ ਪਾਸੇ ਤੋ ਪ੍ਰਮਟ ਲਿਆ ਸੀ ਗਲਤੀ ਨਾਲ ਲਾਇਨਮੈਨ ਮਹਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਤਰਨ ਤਾਰਨ  ਦਾ ਹੱਥ ਦੂਜੇ ਪਾਸੇ ਚਲਾ ਗਿਆ ਜੋ ਦੁਜੇ ਪਾਸੇ ਚੱਲ ਰਹੀ 66 ਕੇ ਦੀ ਰੇਜ ਵਿੱਚ ਆ ਗਿਆ ਜਿਸ ਨਾਲ ਉਸ ਨੂੰ ਬਿਜਲੀ ਦਾ ਝਟਕਾ ਲੱਗਣ ਨਾਲ ਉਹ ਬੁਰੀ ਤਰਾ ਝੁਲਸ ਕੇ ਟਾਵਰ ਤੋ ਜਮੀਨ ਤੇ ਡਿੱਗ ਪਿਆ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ,ਉਸ ਤੋ ਬਾਅਦ ਇਸ ਦੀ ਸੂਚਨਾ ਅਸੀ ਥਾਣਾ ਭਿੱਖੀਵਿੰਡ ਨੂੰ ਦੇ ਦਿੱਤੀ ਹੈ, ਇਸ ਸਮੇ ਥਾਣਾ ਭਿੱਖੀਵਿੰਡ ਦੇ ਐਸ.ਐਚ.ਓ ਸ਼ਿਵਦਰਸ਼ਨ ਨੇ ਮੌਕੇ ਦਾ ਜਾਇਜਾ ਲੈਣ ਤੋ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕ  ਦੇ ਪ੍ਰਿਵਾਰ ਤੇ ਮਹਿਕਮੇ ਦੇ ਬਿਆਨਾ ਤਹਿਤ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।