jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 5 February 2014

ਪਾਕਿਸਤਾਨ ਦਰਿੰਦੀਆਂ ਦੀ ਕਹਿਰਤਾ ਪੂਰਨ ਕਾਰਵਾਈ ਨੂੰ ਭਾਰਤ ਵਾਸੀ ਬਰਦਾਸ਼ਤ ਨਹੀ ਕਰਨਗੇ--- ਦਲਬੀਰ ਕੌਰ

www.sabblok.blogspot.com
ਭਿੱਖੀਵਿੰਡ 5 ਫਰਵਰੀ (ਭੁਪਿੰਦਰ ਸਿੰਘ)- ਪਾਕਿਸਤਾਨ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਭਾਰਤੀ ਕੈਦੀਆਂ ਨੂੰ ਵਿਉਂਤਬੰਦ ਤਰੀਕੇ ਨਾਲ ਖਤਮ ਕਰਨਾ ਪਾਕਿਸਤਾਨ ਦੀ ਡੂੰਘੀ ਸਾਜਿਸ ਦਾ ਸਿੱਟਾ ਹੈ, ਜਿਸ ਸਾਜਿਸ਼ ਤਹਿਤ ਅੱਜ ਪਾਕਿਸਤਾਨ ਦੇ ਕਰਾਚੀ ਸ਼ਹਿਰ ਦੀ ਲਾਧੀ ਜੇਲ੍ਹ ਅੰਦਰ ਭਾਰਤੀ ਕੈਦੀ ਕਿਸ਼ੋਰ ਭਗਵਾਨ ਨੂੰ ਮਾਰ ਕੇ ਪਾਕਿਸਤਾਨ ਦਰਿੰਦੀਆਂ ਨੇ ਕਹਿਰਤਾ ਪੂਰਨ ਕਾਰਵਾਈ ਕੀਤੀ ਹੈ, ਜਿਸ ਨੂੰ ਭਾਰਤ ਵਾਸੀ ਬਰਦਾਸ਼ਤ ਨਹੀ ਕਰਨਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਪਣੇ ਗ੍ਰਹਿ ਭਿੱਖੀਵਿੰਡ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ਼ਹੀਦ ਸਰਬਜੀਤ ਸਿੰਘ ਭਿੱਖੀਵਿੰਡ ਦੀ ਭੈਣ ਬੀਬੀ ਦਲਬੀਰ ਕੌਰ ਨੇ ਕੀਤਾ ਤੇ ਆਖਿਆ ਕਿ ਭਾਰਤੀ ਕੈਦੀ ਕਿਸ਼ੋਰ ਭਗਵਾਨ ਨੂੰ ਮਾਰੇ ਜਾਣ ਦੇ ਵਿਰੋਧ ਵਿੱਚ ੫ ਫਰਵਰੀ ਨੂੰ ਲੁਧਿਆਣਾ ਸ਼ਹਿਰ ਦੇ ਜਗਰਾਂਉ ਪੁਲ ਉੱਤੇ ਪਾਕਿਸਤਾਨ ਦਾ ਝੰਡਾ ਸਾੜ ਕੇ ਜਬਰਦਸ਼ਤ ਰੋਸ ਮੁਜਾਹਰਾ ਕੀਤਾ ਜਾਵੇਗਾ ਅਤੇ ਉਹਨਾਂ ਨੇ ਮੰਗ ਕੀਤੀ ਕਿ ਕਿਸ਼ੋਰ ਭਗਵਾਨ ਦੀ ਲਾਸ਼ ਨੂੰ ਤੁਰੰਤ ਪਰਿਵਾਰ ਦੇ ਹਵਾਲੇ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਦੀ ਪਾਕਿਸਤਾਨ ਦੀਆਂ ਜਾਲਮ ਕਾਰਵਾਈਆਂ ਅੱਗੇ ਚੁੱਪ ਰਹਿਣਾ ਵੀ ਬੰਜਰ ਗਲਤੀ ਹੈ, ਜਿਸ ਦਾ ਪਾਕਿਸਤਾਨ ਨਜਾਇਜ ਫਾਇਦਾ ਉਠਾ ਕੇ ਬੇਦੋਸ਼ੇ ਭਾਰਤੀਆਂ ਨੂੰ ਆਪਣੇ ਭਾੜੈ ਦੇ ਲੋਕਾਂ ਕੋਲੋ ਕਤਲ ਕਰਵਾ ਰਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾ ਪਾਕਿਸਤਾਨ ਨੇ ਮੇਰੇ ਭਰਾ ਸਰਬਜੀਤ ਸਿੰਘ ਨੂੰ ਕਤਲ ਕਰਵਾਇਆਂ, ਫਿਰ ਜੰਮੂ ਵਾਸੀ ਭਾਰਤੀ ਕੈਦੀ ਨੂੰ ਖਤਮ ਕੀਤਾ ਤੇ ਹੁਣ ਅੱਜ ਲਾਧੀ ਜੇਲ੍ਹ ਅੰਦਰ ਭਾਰਤੀ ਕੈਦੀ ਕਿਸ਼ੋਰ ਭਗਵਾਨ ਨੂੰ ਮਾਰਣਾ ਪਾਕਿਸਤਾਨ ਦੀ ਡੂੰਘੀ ਸਾਜਿਸ਼ ਦਾ ਇੱਕ ਹਿੱਸਾ ਹੈ। ਬੀਬੀ ਦਲਬੀਰ ਕੌਰ ਨੇ ਭਾਰਤ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਾਕਿਸਤਾਨ ਦੀਆਂ ਇਹਨਾਂ ਕਾਰਵਾਈਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਤਾਂ ਅਉਂਦੇ ਦਿਨ੍ਹਾਂ ਅੰਦਰ ਹੋਰ ਭਾਰਤੀ ਕੈਦੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਸਕਦੇ ਹਨ।     

No comments: