jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 5 February 2014

ਗ਼ਦਰ ਪਾਰਟੀ ਦੇ ਸਥਾਪਨਾ ਦੇ 100ਵੇਂ ਵਰੇ• ਨੂੰ ਗ਼ਦਰ ਸ਼ਤਾਬਦੀ ਵਰੇ• ਦੇ ਤੌਰ 'ਤੇ ਮਨਾਉਣ ਦਾ ਐਲਾਨ-

www.sabblok.blogspot.com
 ਸ੍ਰੀ ਪ੍ਰੀਤਮ ਕੁਮਾਰ ਰੋਹੀਲਾ, ਸ੍ਰੀਮਤੀ ਕੁੰਦਨ ਰੋਹੀਲਾ ਅਤੇ ਸ੍ਰੀ ਕਿਸ਼ੋਰ ਕੁਮਾਰ ਰੋਹੀਲਾ ਦੇਸ਼ ਭਗਤ ਯਾਦਗਾਰ ਹਾਲ ਦੇ ਮਿਊਜ਼ਿਅਮ ਵਿੱਚ ਕਾਮਰੇਡ ਗੁਰਮੀਤ ਅਤੇ ਕਾਮਰੇਡ ਚਰੰਜੀ ਲਾਲ ਦੇ ਨਾਲ
ਜਲੰਧਰ: 4 ਫਰਵਰੀ:       ਅਮਰੀਕਾ ਦੇ ਓਰਗਾਨ ਦੇ ਆਸਟੋਰੀਆ ਸ਼ਹਿਰ ਜਿਥੇ ਅਪ੍ਰੈਲ 1913 ਵਿੱਚ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ, ਇਸ ਸਬੰਧੀ ਆਸਟੋਰੀਆ ਦੇ ਮੇਅਰ ਮਿ. ਵਿਲੀਜ਼ ਅਈ ਵਨ ਡੁਸੇਨ ਵਲੋਂ ਇਸ ਇਤਿਹਾਸਕ ਗ਼ਦਰ ਪਾਰਟੀ ਦੇ ਸਥਾਪਨਾ ਦੇ 100ਵੇਂ ਵਰੇ• ਨੂੰ ਗ਼ਦਰ ਸ਼ਤਾਬਦੀ ਵਰੇ• ਦੇ ਤੌਰ 'ਤੇ ਮਨਾਉਣ ਦਾ ਐਲਾਨ-ਨਾਮਾ ਜਾਰੀ ਕੀਤਾ।  ਉਸ ਇਤਿਹਾਸਕ ਸ਼ਹਿਰ ਤੋਂ ਸ੍ਰੀ ਪ੍ਰੀਤਮ ਕੁਮਾਰ ਰੋਹੀਲਾ, ਸ੍ਰੀਮਤੀ ਕੁੰਦਨ ਰੋਹੀਲਾ ਅਤੇ ਸ੍ਰੀ ਕਿਸ਼ੋਰ ਕੁਮਾਰ ਰੋਹੀਲਾ, ਜਿਹੜੇ ਆਸਟੋਰੀਆ ਵਿਖੇ ਗ਼ਦਰ ਸ਼ਤਾਬਦੀ ਦੇ ਸਬੰਧ ਵਿੱਚ ਹੋਏ ਵਿਸ਼ਾਲ ਸਮਾਗਮ ਵਿੱਚ ਹਾਜ਼ਰ ਸਨ, ਜਿਥੇ ਇਹ ਐਲਾਨਨਾਮਾ ਪੜ• ਕੇ ਸੁਣਾਇਆ ਗਿਆ।  ਅੱਜ ਉਚੇਚੇ ਤੌਰ 'ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਪੁੱਜੇ।  ਉਨ•ਾਂ ਆਸਟੋਰੀਆ ਵਿਖੇ ਹੋਏ ਇਤਿਹਾਸਕ ਸਮਾਗਮ ਦੀਆਂ ਯਾਦਾਂ ਸਾਂਝੀ ਕਰਦਿਆਂ ਦਸਿਆ ਕਿ ਜਦੋਂ ਉਹ ਇਤਿਹਾਸਕ ਐਲਾਨਨਾਮਾ ਪੜ• ਕੇ ਸੁਣਾਇਆ ਗਿਆ ਤਾਂ ਸਾਰਾ ਮਾਹੌਲ ਉਨ•ਾਂ ਗ਼ਦਰੀ ਸ਼ਹੀਦਾਂ ਨੂੰ ਯਾਦ ਕਰਦਿਆਂ ਭਾਵੁਕ ਹੋ ਗਿਆ।  
ਐਲਾਨਨਾਮਾ: ਜਦੋਂ 20ਵੀਂ ਸਦੀ ਦੇ ਸ਼ੁਰੂ ਵਿਚ ਭਾਰਤੀ ਨਾਗਰਿਕ ਉੱਚ ਵਿਦਿਆ ਅਤੇ ਆਰਥਕ ਮੌਕਿਆਂ ਕਰਕੇ ਅਮਰੀਕਾ ਆਉਣੇ ਸ਼ੁਰੂ ਹੋਏ।  ਕਰੀਬਨ 3,000,00 ਭਾਰਤੀ ਮੂਲ ਦੇ ਲੋਕ ਅਮਰੀਕਾ ਵਿਚ ਸਮਾਜਕ ਢਾਂਚੇ ਦਾ ਰਿਸਾ ਬਣੇ ਅਤੇ ਉਨ•ਾਂ ਨੂੰ ਬਰਤਾਨੀਆ ਵਿਰੁੱਧ ਅਮਰੀਕੀ ਇਨਕਲਾਬ ਤੋਂ ਪ੍ਰੇਰਣਾ ਮਿਲੀ।
ਉਨ•ਾਂ ਨੇ 1913 ਵਿਚ ਓਰਗਾਨ ਦੇ ਆਸਟੋਰੀਆ ਵਿਚ ਹਿੰਦੋਸਤਾਨ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ ਨਾਂਅ ਦੀ ਜਥੇਬੰਦੀ ਬਣਾਈ ਜਿਹੜੀ ਮੁੱਖ ਤੌਰ 'ਤੇ ਗ਼ਦਰ ਪਾਰਟੀ ਵਲੋਂ ਜਾਣੀ ਜਾਂਦੀ ਰਹੀ ਜਿਸ ਦਾ ਮੁੱਖ ਨਿਸ਼ਾਨਾ ਬਰਤਾਨਵੀ ਬਸਤੀਵਾਦ ਤੋਂ ਹਿੰਦੁਸਤਾਨ ਨੂੰ ਮੁਕਤ ਕਰਾਉਣਾ ਸੀ।  ਗ਼ਦਰ ਪਾਰਟੀ ਨੇ ਆਪਣਾ ਹੈੱਡਕੁਆਟਰ ਕੈਲੇਫੋਰਨੀਆ ਵਿਚ ਸਾਨਫਰਾਂਸਿਸਕੋ ਵਿਖੇ ਸਥਾਪਤ ਕੀਤਾ ਜਿੱਥੋਂ ਆਪਣੇ ਨਿਸ਼ਾਨਿਆਂ ਅਤੇ ਉਦੇਸ਼ਾਂ ਅਤੇ ਪਾਰਟੀ ਦੀਆਂ ਸਰਗਰਮੀਆਂ ਦੇ ਪ੍ਰਚਾਰ ਲਈ 'ਗ਼ਦਰ' ਨਾਂਅ ਦਾ ਅਖ਼ਬਾਰ ਕੱਢਿਆ ਜਿਸ ਦੀਆਂ ਹਰ ਹਫ਼ਤੇ 5,000 ਕਾਪੀਆਂ ਵੰਡੀਆ ਜਾਂਦੀਆਂ ਸਨ।  ਅਮਰੀਕਾ ਅਤੇ ਕੈਨੇਡਾ ਵਿਚੋਂ ਹਜ਼ਾਰਾਂ ਭਾਰਤੀ ਆਪਣੇ ਦੇਸ਼ ਵਾਸੀਆਂ ਨੂੰ ਬਰਤਾਨਵੀ ਸਾਮਰਾਜ ਤੋਂ ਅਜ਼ਾਦੀ ਲਈ (ਜਿਹੜੀ 1947 'ਚ ਪ੍ਰਾਪਤ ਹੋਈ) ਲੜਨ ਅਤੇ ਲਾਮਬੰਦ ਕਰਨ ਲਈ ਹਿੰਦੋਸਤਾਨ ਪਰਤੇ।
ਸੈਕੜੇ ਗ਼ਦਰੀ ਆਪਣੀ ਮਾਤ ਭੂਮੀ ਦੀ ਆਜ਼ਾਦੀ ਲਈ ਲੜਦੇ ਸ਼ਹੀਦ ਹੋ ਗਏ ਅਤੇ ਹੁਣ ਜਦੋਂ ਕਿ 2013 ਦਾ ਸਾਲ ਇਤਿਹਾਸਕ ਗ਼ਦਰ ਪਾਰਟੀ ਦੀ ਸਥਾਪਨਾ ਦੀ 100ਵੀਂ ਵਰੇ•ਗੰਢ ਹੈ ਜਿਸਨੇ ਵਿਸ਼ਵ ਭਰ 'ਚ ਖ਼ੁਦਮੁਖਤਾਰ, ਦੇ ਆਜ਼ਾਦੀ ਅਤੇ ਆਪਣੇ ਰਾਜ ਦੇ ਹੱਕ ਦੀ ਆਵਾਜ਼ ਬੁਲੰਦ ਕੀਤੀ ਸੀ।
ਇਹ ਪ੍ਰਤੀਨਿਧ ਹਾਊਸ ਉਸ ਮਹਾਨ ਗ਼ਦਰ ਪਾਰਟੀ ਦੀ ਅਮਰੀਕਾ ਵਿਖੇ ਸਥਾਪਨਾ ਨੂੰ ਮਾਨਤਾ ਦਿੰਦਾ ਹੈ।

No comments: