www.sabblok.blogspot.com
ਨਵੀਂ ਦਿੱਲੀ—ਜੇਲ੍ਹ ਦੀਆਂ ਸਲਾਖਾਂ ਪਿੱਛੇ ਕੈਦ ਗੈਂਗਸਟਰ ਅਬੂ ਸਲੇਮ ਨੇ ਫਿਲਮੀ ਅੰਦਾਜ਼ 'ਚ ਵਿਆਹ ਕਰ ਲਿਆ ਹੈ। ਜਦੋਂ ਅਬੂ ਸਲੇਮ ਨੂੰ ਅਦਾਲਤ ਦੀ ਸੁਣਵਾਈ ਲਈ ਲਖਨਊ ਲਿਜਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਉਸ ਨੇ ਚੱਲਦੀ ਹੋਈ ਗੱਡੀ 'ਚ ਵਿਆਹ ਕਰ ਲਿਆ।
ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਫਰਜ਼ੀ ਪਾਸਪੋਰਟ ਦੇ ਇਕ ਮਾਮਲੇ 'ਚ ਅਬੂ ਸਲੇਮ ਦੀ ਲਖਨਊ 'ਚ ਸੁਣਵਾਈ ਹੋਣੀ ਸੀ। ਇਸ ਦੌਰਾਨ ਚੱਲਦੀ ਹੋਈ ਗੱਡੀ 'ਚ ਉਸ ਨੇ ਵਿਆਹ ਕਰ ਲਿਆ। ਅਬੂ ਸਲੇਮ ਨੇ ਜਿਸ ਲੜਕੀ ਨਾਲ ਵਿਆਹ ਕੀਤਾ ਹੈ, ਉਸ ਬਾਰੇ ਜ਼ਿਆਦਾ ਜਾਣਕਾਰੀ ਮੁਹੱਈਆ ਨਹੀਂ ਹੋ ਸਕੀ ਹੈ ਕਿ ਇਹ ਲੜਕੀ ਕੌਣ ਹੈ। ਇਸ ਲੜਕੀ ਬਾਰੇ ਸਿਰਫ ਇੰਨਾ ਹੀ ਪਤਾ ਲੱਗਿਆ ਹੈ ਕਿ ਉਹ ਅਬੂ ਸਲੇਮ ਦੀ ਹਰ ਪੇਸ਼ੀ 'ਤੇ ਅਦਾਲਤ ਆਉਂਦੀ ਸੀ, ਜਿਸ ਦੌਰਾਨ ਦੋਹਾਂ ਦੀ ਮੁਲਾਕਾਤ ਹੋਈ।
ਜ਼ਿਕਰਯੋਗ ਹੈ ਕਿ ਗੈਂਗਸਟਰ ਅਬੂ ਸਲੇਮ ਨੂੰ ਪੁਰਤਗਾਲ ਤੋਂ ਭਾਰਤ ਲਿਆਂਦਾ ਗਿਆ ਸੀ। ਇਸ ਤੋਂ ਪਹਿਲਾਂ ਉਸ ਨੇ ਬਾਲੀਵੁੱਡ ਅਦਾਕਾਰਾ ਮੋਨਿਕਾ ਬੇਦੀ ਨਾਲ ਵਿਆਹ ਕੀਤਾ ਸੀ, ਜੋ ਹੁਣ ਬਾਲੀਵੁੱਡ 'ਚ ਕਮਬੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਬੂ ਸਲੇਮ 'ਤੇ ਭਾਰਤ 'ਚ ਫਿਰੌਤੀ ਅਤੇ ਕਤਲਦੇ ਕਈ ਕੇਸ ਚੱਲ ਰਹੇ ਹਨ। ਗੁਲਸ਼ਨ ਕੁਮਾਰ ਕਤਲ ਕਾਂਡ 'ਚ ਵੀ ਅਬੂ ਸਲੇਮ ਦੋਸ਼ੀ ਹੈ।

No comments:
Post a Comment