www.sabblok.blogspot.com
ਨਵੀਂ ਦਿੱਲੀ, 6 ਫਰਵਰੀ (ਏਜੰਸੀ) - ਦਿੱਲੀ ਦੀ ਸਾਬਕਾ ਮੁਖ?ਮੰਤਰੀ ਸ਼ੀਲਾ ਦੀਕਸ਼ਤ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਮਾਮਲਾ ਦਿੱਲੀ ਦੀਆਂ ਗ਼ੈਰਕਾਨੂੰਨੀ ਕਾਲੋਨੀਆਂ ਨੂੰ ਪ੍ਰਵਾਨਿਤ ਕਰਨ ਦਾ ਹੈ। ਇਸ ਮਾਮਲੇ 'ਚ ਲੋਕਾਯੁਕਤ ਨੂੰ ਪਹਿਲਾਂ ਹੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ। ਹੁਣ ਕੇਜਰੀਵਾਲ ਸਰਕਾਰ ਸਬੰਧਤ ਵਿਭਾਗਾਂ ਨੂੰ ਸ਼ੀਲਾ ਦੇ ਖਿਲਾਫ ਕਾਰਵਾਈ ਦੇ ਨਿਰਦੇਸ਼ ਦੇ ਸਕਦੀ ਹੈ। ਕੇਜਰੀਵਾਲ ਸਰਕਾਰ ਨੇ ਇਸ ਮਾਮਲੇ 'ਚ ਰਾਸ਼ਟਰਪਤੀ ਨੂੰ ਜਵਾਬ ਭੇਜਿਆ ਸੀ ਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਦਿੱਲੀ ਸਰਕਾਰ ਨੇ ਕਾਂਗਰਸ ਦੇ ਨਾਲ - ਨਾਲ ਹੁਣ ਭਾਜਪਾ ਦੇ ਖਿਲਾਫ ਵੀ ਰਾਜਨੀਤਿਕ ਮੋਰਚਾ ਖੋਲ ਦਿੱਤਾ ਹੈ।
No comments:
Post a Comment