www.sabblok.blogspot.com
ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਝੂਠਾ ਕਹੇ ਜਾਣਾ ਕਿਸੇ ਨੂੰ ਵੀ ਹਜ਼ਮ ਨਹੀਂ ਹੋ ਰਿਹਾ। ਕਈ ਸੀਨੀਅਰ ਅਕਾਲੀ ਆਗੂ ਵੀ ਦੱਬੀ ਜ਼ੁਬਾਨ ਵਿਚ ਇਸ ਬਿਆਨ ਨੂੰ ਠੀਕ ਨਹੀਂ ਦੱਸ ਰਹੇ। ਜਦੋਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੂਰੀ ਤਰ੍ਹਾਂ ਪਾਸਾ ਵੱਟਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਸ. ਮੱਕੜ ਨੂੰ ਝੂਠਾ ਕਹਿਣ 'ਤੇ ਕੁਝ ਵੀ ਨਹੀਂ ਬੋਲਣਾ ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਸਰਨਾ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿਚ ਪਹਿਲੀ ਵਾਰ ਪ੍ਰਧਾਨ ਨੂੰ ਝੂਠਾ ਕਿਹਾ ਗਿਆ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਕਈ ਹੋਰ ਅਹੁਦਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਉਚਾ ਹੈ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਕਿਹਾ ਕਿ ਜੇਕਰ ਉਹ ਝੂਠੇ ਨਹੀਂ ਹਨ ਤਾਂ ਉਨ੍ਹਾਂ ਦਾ ਪ੍ਰਧਾਨਗੀ ਦੇ ਅਹੁਦੇ 'ਤੇ ਬਣੇ ਰਹਿਣਾ ਹੁਣ ਵਾਜਬ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਝੂਠੇ ਨਹੀਂ ਹਨ ਤਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਝੂਠਾ ਕਹਿ ਕੇ ਸਿੱਖ ਕੌਮ ਵਿਚ ਰੋਲ ਦਿੱਤਾ ਹੈ, ਹੁਣ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਜਾਂ ਤਾਂ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਜਾਂ ਅਸਤੀਫਾ। ਉਨ੍ਹਾਂ ਇਹ ਵੀ ਕਿਹਾ ਕਿ ਜਥੇਦਾਰ ਮੱਕੜ ਨੂੰ ਜੁਰਤ ਨਾਲ ਕਹਿਣਾ ਚਾਹੀਦਾ ਹੈ ਕਿ ਮੈਂ ਝੂਠਾ ਨਹੀਂ ਹਾਂ। ਉਨ੍ਹਾਂ ਕਿਹਾ ਕਿ ਬਾਦਲ, ਜਿਸ ਨੇ ਪਹਿਲਾਂ ਵੀ ਸਿੱਖ ਕੌਮ ਦੀ ਮਾਣ-ਮਰਿਆਦਾ ਨੂੰ ਘੱਟਿਓਂ-ਕੌਡੀ ਕੀਤਾ ਹੋਇਆ ਹੈ, ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਸਦਾ ਅਹੁਦਾ ਸਿੱਖ ਕੌਮ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਬਾਅਦ ਮਾਣ-ਸਤਿਕਾਰ ਵਾਲਾ ਹੈ, ਨੂੰ ਝੂਠਾ ਕਹਿ ਕੇ ਇਕ ਵਾਰ ਫਿਰ ਸਿੱਖ ਕੌਮ ਨੂੰ ਨੀਵਾਂ ਕੀਤਾ ਹੈ। ਜਦੋਂ ਕਿ ਉਨ੍ਹਾਂ ਕਿਹਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਰੁਤਬੇ ਨੂੰ ਮਾਣ ਸਤਿਕਾਰ ਦਿੰਦੇ ਹੋਏ ਝੂਠਾ ਨਹੀਂ ਕਹਿ ਸਕਦੇ। ਭਾਵੇਂ ਹੋਣ ਵੀ ਤਾਂ ਵੀ ਮੈਂ ਨਹੀਂ ਕਹਿ ਸਕਦਾ। ਉਨ੍ਹਾਂ ਕਿਹਾ ਕਿ ਬਾਦਲ ਦੇ ਇਸ ਬਿਆਨ ਤੋਂ ਬਾਅਦ ਸਿੱਖ ਸਿਆਸਤ ਤੇ ਧਾਰਮਿਕ ਖੇਤਰ ਵਿਚ ਲੰਬੇ ਸਮੇਂ ਤਕ ਪ੍ਰਭਾਵ ਵੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਮੱਕੜ ਭਾਵੇਂ ਬਾਦਲ ਵਲੋਂ ਕਿਸੇ ਮਜਬੂਰੀ ਵਸ ਗੁੱਸਾ ਨਾ ਕਰਨ ਪਰ ਸਿੱਖ ਕੌਮ ਇਸ ਦਾ ਗੁੱਸਾ ਜ਼ਰੂਰ ਕਰੇਗੀ ਕਿਉਂਕਿ ਮੱਕੜ ਨੂੰ ਨਹੀਂ ਸਗੋਂ ਸਿੱਖਾਂ ਦੀ ਸਿਰਮੌਰ ਸਿੱਖ ਜਥੇਬੰਦੀ, ਜਿਸ ਦਾ ਇਕ ਲੰਬਾ ਇਤਿਹਾਸ ਹੀ ਨਹੀਂ ਸਗੋਂ ਆਪਣੀ ਮਾਣ-ਮਰਿਆਦਾ ਵੀ ਹੈ, ਦੇ ਪ੍ਰਧਾਨ ਨੂੰ ਝੂਠਾ ਕਹਿ ਕੇ ਉਨ੍ਹਾਂ ਇਕ ਵੱਡਾ ਧ੍ਰੋਹ ਕਮਾਇਆ ਹੈ।
No comments:
Post a Comment