www.sabblok.blogspot.com
ਨਵੀਂ ਦਿੱਲੀ—ਬਿਜਲੀ ਕੰਪਨੀਆਂ ਦੇ ਆਰਥਕ ਹਾਲਾਤ ਦਾ ਹਵਾਲਾ ਦੇ ਕੇ ਲੋਡ ਸ਼ੈਡਿੰਗ ਦੀ ਧਮਕੀ ਦੇਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜੇਕਰ ਬਿਜਲੀ ਕੰਪਨੀਆਂ ਇਸ ਮੁੱਦੇ ਤੋਂ ਪਿੱਛੇ ਨਹੀਂ ਹਟਣਗੀਆਂ ਤਾਂ ਉਨ੍ਹਾਂ ਦਾ ਲਾਈਸੈਂਸ ਵੀ ਕੈਂਸਲ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਦੇਸ਼ 'ਚ ਸਿਰਫ ਦੋ ਬਿਜਲੀ ਕੰਪਨੀਆਂ ਨਹੀਂ ਹਨ। ਜ਼ਿਕਰਯੋਗ ਹੈ ਕਿ ਬਿਜਲੀ ਕੰਪਨੀਆਂ ਨੇ ਦਿੱਲੀ 'ਚ 24 ਘੰਟੇ ਲੋਕਾਂ ਨੂੰ ਬਿਜਲੀ ਦੇਣ ਤੋਂ ਇਹ ਦੱਸਦੇ ਹੋਏ ਇਨਕਾਰ ਕੀਤਾ ਹੈ ਕਿ ਉਹ ਆਰਥਕ ਤੰਗੀ ਦੀਆਂ ਸ਼ਿਕਾਰ ਹਨ।
No comments:
Post a Comment