jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 17 February 2014

ਪੈਟਰੋਲ ਪੰਪ ਦੇ ਕਰਿੰਦੇ ਦਾ ਗਲਾ ਵੱਢ ਕੇ ਕਤਲ

www.sabblok.blogspot.com
ਮ੍ਰਿਤਕ ਅਮਰਜੀਤ ਸਿੰਘ ਦੀ ਲਾਸ਼ ਤੇ ਘਟਨਾ ਸਥਾਨ ਦਾ ਜਾਇਜਾ ਲੈਂਦੇ
ਪੁਲਿਸ ਕਰਮਚਾਰੀ।

ਭਿੱਖੀਵਿੰਡ 16 ਫਰਵਰੀ (ਭੁਪਿੰਦਰ ਸਿੰਘ)-ਅੱਜ ਬਾਅਦ ਦੁਪਹਿਰ ਪਿੰਡ ਬੂੜਚੰਦ ਨੇੜੇ ਗਨਪਤੀ ਫਿਲਿੰਗ ਸਟੇਸ਼ਨ ਦੇ ਕਰੰਦੇ ਦਾ ਬੇ-ਰਹਿਮੀ ਨਾਲ ਗਲਾ ਵੱਢ ਕੇ ਕਤਲ ਕਰਕੇ ਲੁਟੇਰੇ ਤਕਰੀਬਨ 9 ਹਜਾਰ ਰੁਪਏ ਕਰੀਬ ਨਕਦ ਰਾਸ਼ੀ ਲੈ ਕੇ ਫਰਾਰ ਹੋ ਗਏ। ਘਟਨਾ ਸੰਬੰਧੀ ਫਿਲਿੰਗ ਸਟੇਸ਼ਨ ਦੇ ਮਾਲਿਕ ਹੀਰਾ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਕਾਜੀਚੱਕ ਹਾਲ ਭਿੱਖੀਵਿੰਡ ਨੇ ਦੱਸਿਆ ਕਿ ਅਮਰਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਭਿੱਖੀਵਿੰਡ ਜੋ ਸਾਡੇ ਕੋਲ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਤਾਂ ਅੱਜ 3 ਵਜੇ ਦੀ ਕਰੀਬ ਮੈਨੂੰ ਨੰਬਰਦਾਰ ਸੁਖਦੇਵ ਸਿੰਘ ਬੂੜਚੰਦ ਨੇ ਮੌਬਾਈਲ਼ ਤੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਬੰਦੇ ਨੂੰ ਕਿਸੇ ਨੇ ਮਾਰ ਦਿੱਤਾ ਹੈ, ਜਿਸ ਤੇ ਮੈਂ ਤੇ ਹੋਰ ਸਾਥੀਆਂ ਨੇ ਪਹੂੰਚ ਕੇ ਵੇਖਿਆਂ ਤਾਂ ਅਮਰਜੀਤ ਸਿੰਘ ਦੀ ਜਨਰੇਟਰ ਵਾਲੇ ਕਮਰੇ ਵਿੱਚ ਖੂਨ ਨਾਲ ਲੱਥਪੱਥ ਲਾਸ਼ ਪਈ ਸੀ, ਜਿਸ ਨੂੰ ਲੁਟੇਰਿਆਂ ਨੇ ਬੜੀ ਬੇ-ਰਹਿਮੀ ਨਾਲ ਗਲਾ ਵੱਢ ਕੇ ਮਾਰ ਦਿੱਤਾ ਸੀ, ਜਿਸ ਤੇ ਮੈਂ ਪੁਲਿਸ ਥਾਣਾ ਭਿੱਖੀਵਿੰਡ ਨੂੰ ਸੂਚਿਤ ਕੀਤਾ ਤਾਂ ਘਟਨਾ ਸਥਾਨ ਤੇ ਪੁਲਿਸ ਥਾਣਾ ਭਿੱਖੀਵਿੰਡ ਦੇ ਏ.ਐਸ.ਆਈ. ਸਤਨਾਮ ਸਿੰਘ ਆਦਿ ਕਰਮਚਾਰੀ ਪਹੁੰਚੇ ਤੇ ਘਟਨਾ ਸਥਾਨ ਤੇ ਜਾਇਜਾ ਲਿਆ। 
ਇਸ ਸਮੇ ਘਟਨਾ ਸਥਾਨ ਤੇ ਡੀ.ਐਸ.ਪੀ. (ਡੀ) ਜਸਵੰਤ ਸਿੰਘ, ਫਿੰਗਰ ਪ੍ਰਿੰਟ ਮਾਹਰ ਆਦਿ ਕਰਮਚਾਰੀ ਪਹੁੰਚੇਂ ਤੇ ਘਟਨਾ ਸਥਾਨ ਦਾ ਜਾਇਜਾ ਲਿਆ ਤੇ ਹੀਰਾ ਸਿੰਘ ਤੇ ਮ੍ਰਿਤਕ ਵਿਅਕਤੀ ਦੇ ਭਰਾ ਰਣਜੀਤ ਸਿੰਘ ਰਾਣਾ ਨਾਲ ਗੱਲਬਾਤ ਕੀਤੀ।ਇਸ ਕੇਸ ਦੀ ਪੜਤਾਲ ਕਰ ਰਹੇ ਏ.ਐਸ.ਆਈ ਸਤਨਾਮ ਸਿੰਘ ਨੇ ਅਮਰਜੀਤ ਸਿੰਘ ਨੂੰ ਨਸ਼ੇ ਦਾ ਆਦੀ ਦੱਸਿਆ ਤੇ ਆਖਿਆ ਸਾਨੂੰ ਸ਼ੱਕ ਹੈ ਕਿ ਇਸ ਨੂੰ ਕਿਸੇ ਨਸ਼ੇੜੀਆਂ ਨੇ ਹੀ ਕਤਲ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅਣਪਛਾਤੇ ਲੋਕਾਂ ਵਿਰੁੱਧ ਧਾਰਾ 302 ਦੇ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ ਨੂੰ ਪੋਸਟ ਮਾਰਟਮ ਵਾਸਤੇ ਪੱਟੀ ਭੇਜ ਦਿੱਤਾ ਗਿਆ ਹੈ। ਗੋਰਤਲਬ ਹੈ ਕਿ ਮ੍ਰਿਤਕ ਵਿਅਕਤੀ ਆਪਣੇ ਪਿੱਛੇ ਵਿਧਵਾ ਪਤਨੀ, ਦੋ ਨਬਾਲਗ ਲੜਕੀਆਂ ਤੇ ਇੱਕ ਨਬਾਲਗ ਲੜਕਾ ਛੱਡ ਗਿਆ ਹੈ।
 

No comments: