www.sabblok.blogspot.com
ਜਗਰਾਉਂ ਵਿੱਚ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ
ਜਗਰਾਉਂ ਵਿੱਚ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ
ਧੂਮ ਧੜਕੇ ਨਾਲ ਸ਼ੁਰੂ
ਜਗਰਾਂਉਂ, 10 ਫਰਵਰੀ (ਹਰਵਿੰਦਰ ਸਿੰਘ ਸੱਗੂ)-ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਜਲੰਧਰ ਸਥਿਤ ਪੱਤਰ ਸੂਚਨਾ ਦਫਤਰ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਦੇ ਖਾਲਸਾ ਹਾਈ ਸਕੂਲ ਦੇ ਖੇਡ ਮੈਦਾਨ ਵਿੱਚ 3 ਦਿਨਾਂ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਅੱਜ ਧੂਮ ਧੜਕੇ ਨਾਲ ਸ਼ੁਰੂ ਹੋਈ ਜਿਸ ਦਾ ਉਦਘਾਟਨ ਪੰਜਾਬ ਦੇ ਸਾਬਕਾ ਮੰਤਰੀ ਸ਼੍ਰੀ ਈਸ਼ਰ ਸਿੰਘ ਮੇਹਰਬਾਨ ਤੇ ਮਹਿਲਾ ਤੇ ਬਾਲ ਵਿਕਾਸ ਸੰਗਠਤ ਸੇਵਾਵਾਂ ਵਿਭਾਗ ਦੀ ਅਧਿਕਾਰੀ ਸ਼੍ਰੀਮਤੀ ਹਰਮਿੰਦਰ ਕੌਰ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਸ਼੍ਰੀ ਈਸ਼ਰ ਸਿੰਘ ਮੇਹਰਬਾਨ ਨੇ ਜਾਗਰੂਕਤਾ ਨੂੰ ਸਫਲਤਾ ਤੇ ਵਿਕਾਸ ਦੀ ਕੂੰਜੀ ਦੱਸਦੇ ਹੋਏ ਕਿਹਾ ਕਿ ਜਾਗਰੂਕਤਾ ਦੀ ਘਾਟ ਵਜੋਂ ਆਮ ਲੋਕ ਸਰਕਾਰ ਦੀਆਂ ਭਲਾਈ ਤੇ ਵਿਕਾਸ ਸਕੀਮਾਂ ਦਾ ਫਾਇਦਾ ਉਠਾਉਣ ਤੋਂ ਵਾਂਝੇ ਰਹਿੰਦੇ ਹਨ। ਉਨਾਂ੍ਹ ਨੇ ਕਿਹਾ ਕਿ ਇਸ ਦੀ ਇੱਕ ਵਜਾ੍ਹ ਇਹ ਵੀ ਹੈ ਕਿ ਇਹ ਭਲਾਈ ਤੇ ਵਿਕਾਸ ਸਕੀਮਾਂ ਆਮ ਲੋਕਾਂ ਤੱਕ ਪਹੁੰਚਦੀਆ ਹੀ ਨਹੀਂ। ਸ਼੍ਰੀ ਮੇਹਰਬਾਨ ਨੇ ਇਸ ਸਬੰਧ ਵਿੱਚ ਪੱਤਰ ਸੂਚਨਾ ਦਫਤਰ ਵਲੋਂ ਜਾਗਰੂਕਤਾ ਪੈਦਾ ਕਰਨ ਲਈ ਜਗਰਾਉਂ ਵਰਗੇ ਕਸਬੇ ਵਿੱਚ ਅਜਿਹੀ ਮੁਹਿੰਮ ਲਗਾਉਣ ਦੀ ਭਰਪੂਰ ਸ਼ਲਾਘਾ ਕੀਤੀ। ਉਨਾਂ੍ਹ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਜਨ ਸੂਚਨਾ ਮੁਹਿੰਮ ਵਿੱਚ ਸ਼ਾਮਿਲ ਹੋ ਕੇ ਵੱਧ ਤੋਂ ਵੱਧ ਜਾਣਕਾਰੀ ਹਾਸਿਲ ਕਰਨ। ਸ਼੍ਰੀ ਮੇਹਰਬਾਨ ਨੇ ਕਿਹਾ ਕਿ ਕੇਂਦਰ ਵਿੱਚ ਯੂ.ਪੀ.ਏ. ਸਰਕਾਰ ਨੇ ਲੋਕਾਂ ਨੂੰ ਹੱਕਾਂ ਉਤੇ ਆਧਾਰਿਤ ਪ੍ਰੋਗਰਾਮ ਦੇਣ ਦੀ ਨੀਤੀ ਅਖ਼ਤਿਆਰ ਕੀਤੀ ਹੋਈ ਹੈ ਜਿਸ ਹੇਠ ਸੂਚਨਾ ਦਾ ਅਧਿਕਾਰ, ਸਿੱਖਿਆ ਦਾ ਅਧਿਕਾਰ, ਰੋਜ਼ਗਾਰ ਦਾ ਅਧਿਕਾਰ, ਤੇ ਖੁਰਾਕ ਸੁਰੱਖਿਆ ਵਰਗੇ ਹੱਕ ਲੋਕਾਂ ਨੂੰ ਦਿਤੇ ਗਏ ਹਨ। ਉਨਾਂ੍ਹ ਨੇ ਕਿਹਾ ਕਿ ਨਵਾਂ ਭੌਂ ਪ੍ਰਾਪਤੀ ਬਿੱਲ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਲਈ ਵੀ ਲਾਹੇਵੰਦ ਸਾਬਤ ਹੋਵੇਗਾ। ਉਨਾਂ੍ਹ ਕਿਹਾ ਕਿ ਇਸ ਤਰਾਂ੍ਹ ਦੇ ਪ੍ਰੋਗਰਾਮ ਪਿੰਡ ਪੱਧਰ ਤੱਕ ਕੀਤੇ ਜਾਣ ਦੀ ਲੋੜ ਹੈ। ਸ਼੍ਰੀ ਮੇਹਰਬਾਨ ਨੇ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਜਗਰਾਉਂ ਵਿੱਚ ਆਯੋਜਿਤ ਕਰਨ ਲਈ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆ ਕਹਿੰਦਿਆਂ ਪੱਤਰ ਸੂਚਨਾ ਦਫਤਰ ਜਲੰਧਰ ਦੇ ਉਪ ਨਿਦੇਸ਼ਕ ਤੇ ਮੁਹਿੰਮ ਦੇ ਸੰਚਾਲਨ ਅਧਿਕਾਰੀ ਸ਼ੀ ਬਲਵਿੰਦਰ ਅੱਤਰੀ ਨੇ ਦੱਸਿਆ ਕਿ ਲੋਕਾਂ ਅਤੇ ਪ੍ਰਸ਼ਾਸਨ ਵਿਚਾਲੇ ਦੂਰੀ ਨੂੰ ਖ਼ਤਮ ਕਰਨ ਦੇ ਮੰਤਵ ਨਾਲ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਦਾ ਆਯੋਜਨ ਕੀਤਾ ਜਾਂਦਾ ਹੈ । ਹੁਣ ਤੱਕ ਪੰਜਾਬ ਰਾਜ ਵਿੱਚ ਅਜਿਹੀਆਂ 26 ਮੁਹਿੰਮਾਂ ਸਫਲਤਾਪੂਰਵਕ ਸੰਪੰਨ ਹੋ ਚੁੱਕੀਆਂ ਹਨ। ਉਨਾਂ੍ਹ ਦੱਸਿਆ ਕਿ ਇਸ ਮੁਹਿੰਮ ਦਾ ਆਯੋਜਨ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀਆਂ ਵੱਖ ਵੱਖ ਇਕਾਈਆਂ ਖੇਤਰੀ ਪ੍ਰਚਾਰ ਨਿਰਦੇਸ਼ਾਲਾ, ਗੀਤ ਤੇ ਨਾਟਕ ਪ੍ਰਭਾਗ, ਡੀ.ਏ.ਵੀ.ਪੀ. , ਆਕਾਸ਼ਵਾਣੀ, ਦੂਰਦਰਸ਼ਨ ਅਤੇ ਜ਼ਿਲਾ੍ਹ ਪ੍ਰਸ਼ਾਸਨ ਦੇ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਵਿਸ਼ੇਸ਼ ਮਹਿਮਾਨਾਂ ਵੱਲੋਂ ਪ੍ਰਦਰਸ਼ਨੀ ਸਟਾਲਾਂ ਦਾ ਦੌਰਾ ਕੀਤਾ ਗਿਆ। ਉਨਾਂ੍ਹ ਨੇ ਇਨਾਂ੍ਹ ਸਟਾਲਾਂ ਵਿੱਚ ਉਪਲਬੱਧ ਪ੍ਰਚਾਰ ਅਤੇ ਹੋਰ ਸਮੱਗਰੀ ਨੂੰ ਧਿਆਨ ਨਾਲ ਵਾਚਿਆ ਤੇ ਅਧਿਕਾਰੀਆਂ ਨਾਲ ਇਨਾਂ੍ਹ ਪ੍ਰੋਗਰਾਮਾਂ ਬਾਰੇ ਗੱਲਬਾਤ ਕਰਦੇ ਹੋਏ ਇਨਾਂ੍ਹ ਦੀ ਸਫਲਤਾ ਬਾਰੇ ਫੀਡ ਬੈਕ ਹਾਸਲ ਕੀਤੀ। ਵਿਸ਼ੇਸ਼ ਮਹਿਮਾਨਾਂ ਨੂੰ ਪੱਤਰ ਸੂਚਨਾ ਦਫਤਰ ਉਤਰੀ ਖੇਤਰ ਦੇ ਨਿਦੇਸ਼ਕ ਸ਼੍ਰੀ ਭੁਪਿੰਦਰ ਕੰਥੋਲਾ ਤੇ ਪੀ.ਆਈ.ਬੀ. ਜਲੰਧਰ ਦੇ ਉਪ ਨਿਦੇਸ਼ਕ ਸ਼੍ਰੀ ਬਲਵਿੰਦਰ ਅੱਤਰੀ ਵੱਲੋਂ ਸ਼ਾਲ ਤੇ ਮੋਮੈਂਟੋਂ ਦੇ ਕੇ ਸਨਮਾਨਿਤ ਕੀਤਾ ਗਿਆ । ਉਦਘਾਟਨੀ ਸਮਾਗਮ ਵਿੱਚ ਖੁਰਾਕ ਸੁਰੱਖਿਆ ਅਧਿਕਾਰ ਬਾਰੇ ਬੋਲਦਿਆਂ ਖੁਰਾਕ ਤੇ ਸਿਵਲ ਸਪਲਾਈ ਦੇ ਇੰਸਪੈਕਟਰ ਸ਼੍ਰੀ ਲਵਲੀਨ ਸਿੰਘ ਨੇ ਦੱਸਿਆ ਕਿ ਨਵੇਂ ਕਾਨੂੰਨ ਹੇਠ ਅੰਨਤੋਦਿਯਾ ਪਰਿਵਾਰਾਂ ਨੂੰ ਪ੍ਰਤੀ ਮਹੀਨਾ 35 ਕਿਲੋਗ੍ਰਾਮ ਅਨਾਜ ਮਿਲਦਾ ਰਹੇਗਾ। ਉਨਾਂ੍ਹ ਨੇ ਦੱਸਿਆ ਕਿ ਅਨਾਜ ਲੋੜਵੰਦ ਤੇ ਸਹੀ ਲੋਕਾਂ ਤੱਕ ਪਹੁੰਚੇ ਇਸ ਲਈ ਕਾਨੂੰਨ ਵਿੱਚ ਕਾਫ਼ੀ ਕਠੋਰ ਤੇ ਪਾਰਦਰਸ਼ੀ ਪ੍ਰਬੰਧ ਕੀਤੇ ਗਏ ਹਨ। ਇਸ ਕਾਨੂੰਨ ਦਾ ਦੇਸ਼ ਦੀ 81 ਕਰੋੜ ਜਨਤਾ ਨੂੰ ਲਾਭ ਪੁੱਜੇਗਾ। ਸਰਵ ਸਿੱਖਿਆ ਅਭਿਆਨ ਤੇ ਸਿੱਖਿਆ ਅਧਿਕਾਰ ਕਾਨੂੰਨ ਬਾਰੇ ਬੋਲਦਿਆਂ ਸਿੱਖਿਆ ਵਿਭਾਗ ਦੇ ਰਣਜੀਤ ਕੁਮਾਰ ਨੇ ਦੱਸਿਆ ਕਿ ਐਸ.ਐਸ.ਏ. ਨਾਲ ਸਕੂਲਾਂ ਦੇ ਢਾਂਚੇ ਵਿੱਚ ਮਹੱਤਵਪੂਰਨ ਤਬਦੀਲੀ ਆਈ ਹੈ ਤੇ ਸਰਕਾਰੀ ਸਕੂਲ ਵੀ ਹੁਣ ਆਦਰਸ਼ ਸਕੂਲ ਵਜੋਂ ਵਿਕਸਿਤ ਹੋ ਰਹੇ ਹਨ । ਉਨਾਂ੍ਹ ਨੇ ਦੱਸਿਆ ਕਿ ਮਿਆਰੀ ਪੜ੍ਹਾਈ ਦੇ ਨਾਲ ਨਾਲ ਮਿੱਡ ਡੇ ਮੀਲ ਸਕੀਮ ਹੇਠ ਪੌਸ਼ਟਿਕ ਆਹਾਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ੍ਹ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪਿਛਲੇ ਸਾਲ ਵੱਖ ਵੱਖ ਪ੍ਰੋਗਰਾਮਾਂ ਹੇਠ ਕੇਂਦਰ ਸਰਕਾਰ ਵੱਲੋਂ ਮਿਲੇ 10 ਕਰੋੜ ਤੋਂ ਵੱਧ ਦੀ ਰਕਮ ਖਰਚ ਕੀਤੀ ਗਈ ਹੈ ਤੇ 2 ਲੱਖ 38 ਹਜ਼ਾਰ ਤੋਂ ਵੱਧ ਮੁਫਤ ਕਿਤਾਬਾਂ ਵਿਦਿਆਰਥੀਆਂ ਨੂੰ ਦਿੱਤੀਆਂ ਗਈਆਂ ਹਨ। 6ਵੀਂ ਤੋਂ 12ਵੀਂ ਤੱਕ ਦੀਆਂ 1 ਲੱਖ 40 ਹਜ਼ਾਰ ਕੰਪਿਊਟਰ ਨਾਲ ਸਬੰਧਤ ਕਿਤਾਬਾਂ ਦਿੱਤੀਆਂ ਗਈਆਂ ਹਨ। ਉਨਾਂ੍ਹ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲ ਵਿਸ਼ੇਸ਼ ਤਵਜੋਂ ਦਿੱਤੀ ਜਾਂਦੀ ਹੈ ਤੇ ਸਰਵ ਸਿੱਖਿਆ ਅਭਿਆਨ ਹੇਠ ਦਿਲ ਦੀਆਂ ਬੀਮਾਰੀਆਂ, ਕੈਂਸਰ ਤੇ ਹੋਰ ਰੋਗਾਂ ਤੋਂ ਪ੍ਰਭਾਵਿਤ ਬੱਚਿਆਂ ਦਾ ਮੁਫਤ ਇਲਾਜ ਵੀ ਕਰਵਾਇਆ ਜਾਂਦਾ ਹੈ। Êਪੰਜਾਬ ਊਰਜਾ ਵਿਕਾਸ ਏਜੰਸੀ ਲੁਧਿਆਣਾ ਦੇ ਪ੍ਰਬੰਧਕ ਸ਼੍ਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੇਸ਼ ਵਿੱਚ ਊਰਜਾ ਸਥਿਤੀ ਮਜ਼ਬੂਤ ਕਰਨ ਲਈ ਸੌਰ ਊਰਜਾ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਤੇ ਸਰਕਾਰ ਵੱਲੋਂ ਪੌਣ ਤੇ ਸੌਰ ਊਰਜਾ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਾਸਤੇ ਸਬਸਿਡੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਜਨ ਸੂਚਨਾ ਮੁਹਿੰਮ ਵਿੱਚ ਵੱਖ ਵੱਖ ਸਰਕਾਰੀ ਅਤੇ ਜਨਤਕ ਖੇਤਰ ਦੇ ਅਦਾਰਿਆਂ ਵੱਲੋਂ 25 ਤੋਂ ਵੱਧ ਪ੍ਰਦਰਸ਼ਨੀ ਸਟਾਲ ਲਗਾਏ ਗਏ ਜਿਸ ਵਿੱਚ ਲੋਕਾਂ ਨੇ ਖ਼ਾਸ ਦਿਲਚਸਪੀ ਦਿਖਾਈ। ਦ੍ਰਿਸ਼ ਤੇ ਪ੍ਰਚਾਰ ਨਿਦੇਸ਼ਾਲਾ ਦੀ ਭਾਰਤ ਨਿਰਮਾਣ ਤੇ ਕੇਂਦਰ ਸਰਕਾਰ ਦੇ ਮੁੱਖ ਪ੍ਰੋਗਰਾਮਾਂ ਨੂੰ ਦਰਸਾਉਂਦੀ ਫੋਟੋ ਪ੍ਰਦਰਸ਼ਨੀ ਆਕਰਸ਼ਣ ਦਾ ਮੁੱਖ ਕੇਂਦਰ ਰਹੀ। ਗੀਤ ਤੇ ਨਾਟਕ ਪ੍ਰਭਾਗ ਦੇ ਕਲਾਕਾਰਾਂ ਵੱਲੋਂ ਜਾਗਰੂਕਤਾ ਭਰਪੂਰ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਮੌਕੇ 'ਤੇ ਖੇਤਰੀ ਪ੍ਰਚਾਰ ਨਿਦੇਸ਼ਾਲਾ ਦੇ ਸਹਾਇਕ ਨਿਦੇਸ਼ਕ ਅਨਿਲ ਗੌੜ, ਜਲੰਧਰ ਦੇ ਸਹਾਇਕ ਨਿਦੇਸ਼ਕ ਸ਼੍ਰੀ ਰਤਨ ਲਾਲ ਨੇਗੀ, ਪੀ.ਆਈ.ਬੀ. ਜਲੰਧਰ ਦੀ ਮੀਡੀਆ ਤੇ ਸੰਚਾਰ ਅਧਿਕਾਰੀ ਸ਼੍ਰੀਮਤੀ ਊਸ਼ਾ ਰਾਣੀ, ਡੀ.ਏ.ਵੀ.ਪੀ. ਦੀ ਪ੍ਰਦਰਸ਼ਨੀ ਅਧਿਕਾਰੀ ਕੁਮਾਰੀ ਸਪਨਾ, ਦੂਰਦਰਸ਼ਨ ਸੰਵਾਦਦਾਤਾ ਸ਼੍ਰੀਮਤੀ ਊਸ਼ਾ ਪਵਾਰ ਤੇ ਫਿਰੋਜ਼ਪੁਰ ਦੀ ਖੇਤਰੀ ਪ੍ਰਚਾਰ ਅਧਿਕਾਰੀ ਸ਼੍ਰੀਮਤੀ ਨੀਲਮ ਪਾਠਕ ਵੀ ਮੌਜੂਦ ਸਨ।
No comments:
Post a Comment