jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 3 February 2014

ਵੋਮੈਨ ਪ੍ਰੋਟੈਕਸ਼ਨ ਐਕਟ ਦੀ ਜਾਣਕਾਰੀ ਦਿੱਤੀ

www.sabblok.blogspot.com
ਭਿੱਖੀਵਿੰਡ 1 ਫਰਵਰੀ (ਭੁਪਿੰਦਰ ਸਿੰਘ)- ਅੱਜ ਪਿੰਡ ਕਾਲੇ ਵਿਖੇ ਪਹੁੰਚੇ ਐਡਵੋਕਟ ਰਵਿੰਦਰ ਸਿੰਘ ਬਾਠ, ਪੀ.ਐਲ.ਯੂ. ਰਛਪਾਲ ਸਿੰਘ, ਪੀ.ਐਲ.ਯੂ. ਮਲਕੀਤ ਸਿੰਘ ਵੱਲੋਂ ਘਰੇਲੂ ਹਿੰਸਾਂ ਤੋਂ ਔਰਤਾਂ ਨੂੰ ਬਚਾਉਣ ਸੰਬੰਧੀ ਕਾਨੂੰਨ "ਦੀ ਪ੍ਰੋਟੈਕਸ਼ਨ ਆਫ ਵੋਮੈਨ ਫਰਾਮ ਡੋਮੈਸਟਿਕ ਵਾਇਲੈਂਸ ਐਕਟ-2005" ਅਤੇ ਮਾਤਾ-ਪਿਤਾ / ਸੀਨੀਅਰ ਸਿਟੀਜਨ ਦੀ ਦੇਖਭਾਲ ਤੇ ਭਲਾਈ ਸੰਬੰਧੀ ਕਾਨੂੰਨ "ਦੀ ਮੇਨਟੀਨੈਂਸ ਐਂਡ ਵੇਲਫੇਅਰ ਆਫ ਪੇਂਰਟਸ ਅਤੇ ਸੀਨੀਅਰ ਸਿਟੀਜਨ ਐਕਟ-2007" ਤਹਿਤ ਸ਼ਿਕਾਇਤ ਕਰਨ, ਹੁਕਮ, ਸਜਾ, ਜੁਰਮਾਨਾ, ਵਿਸ਼ੇਸ਼ਤਾਵਾਂ ਆਦਿ ਸੰਬੰਧੀ ਪਿੰਡ ਦੇ ਵਿਸ਼ਾਲ ਇੱਕਠ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਘਰੇਲੂ ਹਿੰਸਾਂ ਤੋਂ ਬਚਾਉਣ ਲਈ ਬਣਾਏ ਗਏ ਐਕਟ ਤਹਿਤ ਜੇਕਰ ਮੈਜਿਸਟਰੇਟ ਵੱਲੋਂ ਦਿੱਤੇ ਗਏ ਹੁਕਮਾਂ ਦੀ ਉਲੰਘਣਾ ਕਰਨ ਤੇ ਇੱਕ ਸਾਲ ਦੀ ਕੈਦ / 20 ਹਜਰ ਰੁਪਏ ਜੁਰਮਾਨਾ ਜਾਂ ਦੋਵੇ ਹੀ ਹੋ ਸਕਦੇ ਹਨ। ਉਪਰੋਕਤ ਵਿਅਕਤੀਆਂ ਨੇ ਪਿੰਡ ਵਾਸੀਆਂ ਨੂੰ ਵਿਸਥਾਰ ਸਹਿਤ ਸਮਝਾਉਦਿਆਂ ਬਜੁਰਗ ਮਾਤਾ-ਪਿਤਾ ਦੀ ਦੇਖਭਾਲ ਕਰਨ ਤੇ ਔਰਤਾਂ ਉਤੇ ਕੀਤੇ ਜਾਂਦੇ ਅੱਤਿਆਚਾਰ, ਪਿੰਡ-ਸਹਿਰਾਂ ਵਿੱਚ ਵੱਧ ਰਹੇ ਮਾਰੂੰ ਨਸ਼ਿਆਂ ਨੂੰ ਰੋਕੇ ਜਾਣ ਆਖਿਆ ਤੇ ਕਿਹਾ ਕਿ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਪਾਲਣਾ ਕਰਨ ਲਈ ਕਿਹਾ ਗਿਆ। ਇਸ ਸਮੇ ਪਿੰਡ ਦੇ ਲੋਕਾਂ ਨੂੰ ਜਾਣਕਾਰੀ ਭਰਪੂਰ ਪੋਸਟਰ ਵੰਡੇ ਗਏ। ਇਸ ਸਮੇ ਸਰਪੰਚ ਰਸਾਲ ਸਿੰਘ ਕਾਲੇ, ਜਥੇਦਾਰ ਬੀਰਾ ਸਿੰਘ, ਕੈਪਟਨ ਪ੍ਰਕਾਸ ਸਿੰਘ, ਸੁੱਚਾ ਸਿੰਘ, ਪੰਚ ਬੇਅੰਤ ਸਿੰਘ, ਅਵਤਾਰ ਸਿੰਘ, ਨਰਿੰਦਰ ਸਿੰਘ, ਰਣਜੀਤ ਸਿੰਘ, ਅਜਮੇਰ ਸਿੰਘ, ਦਿਲਬਾਗ ਸਿੰਘ ਸਾਬਕਾ ਸਰਪੰਚ,ਜਤਿੰਦਰ ਸਿੰਘ, ਪਲਜਿੰਦਰ ਸਿੰਘ ਰਿੱਕੀ, ਆਦਿ ਹਾਜਰ ਸਨ। 

No comments: