jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 3 February 2014

ਭਾਜਪਾ ਨੇ ਕੀਤੀ 20 ਕਰੋੜ ਦੀ ਪੇਸ਼ਕਸ਼

www.sabblok.blogspot.com
ਭਾਜਪਾ ਨੇ ਕੀਤੀ 20 ਕਰੋੜ ਦੀ ਪੇਸ਼ਕਸ਼

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਤੋਂ ਕੱਢੇ ਗਏ ਲਕਸ਼ਮੀ ਨਗਰ ਦੇ ਵਿਧਾਇਕ ਵਿਨੋਦ ਕੁਮਾਰ ਬਿੰਨੀ ਅਤੇ ਸਰਕਾਰ ਦੀ ਹਮਾਇਤ ਕਰ ਰਹੇ ਦੋ ਹੋਰ ਵਿਧਾਇਕਾਂ ਦੇ 48 ਘੰਟੇ ਦੇ ਅਲਟੀਮੇਟਮ ਦੇ ਇਕ ਦਿਨ ਬਾਅਦ 'ਆਪ' ਨੇ ਪ੍ਰੈਸ ਕਾਨਫਰੰਸ ਕਰਕੇ ਭਾਜਪਾ 'ਤੇ ਵੱਡਾ ਹਮਲਾ ਕੀਤਾ। ਪਾਰਟੀ ਨੇ ਦੋਸ਼ ਲਗਾਇਆ ਕਿ ਦੇਸ਼ ਦੀ ਸਭ ਤੋਂ ਪ੍ਰਸਿੱਧ ਸੂਬਾ ਸਰਕਾਰ ਨੂੰ ਢਾਹੁਣ ਦੇ ਖੇਡ 'ਚ ਭਾਜਪਾ ਨੇਤਾ ਅਰੁਣ ਜੇਤਲੀ, ਨਰਿੰਦਰ ਮੋਦੀ ਅਤੇ ਹਰਸ਼ਵਰਧਨ ਸ਼ਾਮਲ ਹਨ। ਪਾਰਟੀ ਨੇ ਦੋਸ਼ ਲਗਾਇਆ ਕਿ ਕੁਝ ਮੀਡੀਆ ਹਾਊਸ ਵੀ ਇਸ ਸਾਜ਼ਿਸ਼ 'ਚ ਸ਼ਾਮਲ ਹਨ। ਪਾਰਟੀ ਨੇ ਕਿਹਾ ਕਿ ਉਹ ਕੱਲ੍ਹ ਤੋਂ 'ਪੋਲ ਖੋਲ੍ਹ' ਮੁਹਿੰਮ ਚਲਾਏਗੀ। ਦੂਜੇ ਪਾਸੇ ਅਰੁਣ ਜੇਤਲੀ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਝੂਠ ਬੋਲਣਾ 'ਆਪ' ਦਾ ਮੂਲ ਅਧਿਕਾਰ ਹੈ। ਦਿੱਲੀ 'ਚ ਹੋਈ ਪ੍ਰੈਸ ਕਾਨਫਰੰਸ 'ਚ 'ਆਪ' ਦੇ ਨੇਤਾ ਸੰਜੇ ਸਿੰਘ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੂੰ ਢਾਹੁਣ ਲਈ ਭਾਜਪਾ ਸਾਜ਼ਿਸ਼ ਰੱਚ ਰਹੀ ਹੈ। ਉਨ੍ਹਾਂ ਕਿਹਾ ਕਿ ਸਾਜ਼ਿਸ਼ਾਂ ਪਿੱਛੇ ਅਦਾਨੀ ਅਤੇ ਅੰਬਾਨੀ ਦੇ ਲੋਕ ਸ਼ਾਮਲ ਹਨ, ਜਿਸ ਤੋਂ ਮੁੱਖ ਮੰਤਰੀ ਨੇ ਬਿਜਲੀ ਕੰਪਨੀਆਂ ਦਾ ਲਾਈਸੈਂਸ ਰੱਦ ਕਰਨ ਦੀ ਚਿਤਾਵਨੀ ਦਿੱਤੀ ਹੈ, ਉਸੇ ਦਿਨ ਤੋਂ ਦਿੱਲੀ ਸਰਕਾਰ ਨੂੰ ਢਾਹੁਣ ਦੀਆਂ ਸਰਗਰਮੀਆਂ 'ਚ ਤੇਜ਼ੀ ਆਈ ਹੈ। ਇਸ ਸਾਜ਼ਿਸ਼ 'ਚ ਅਰੁਣ ਜੇਤਲੀ, ਡਾ. ਹਰਸ਼ ਵਰਧਨ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਅਹਿਮ ਰੋਲ ਹੈ। ਮੀਡੀਆ ਨਾਲ ਮਿਲ ਕੇ ਕਾਂਗਰਸ, ਭਾਜਪਾ ਗ਼ਲਤ ਪ੍ਰਚਾਰ ਕਰ ਰਹੀਆਂ ਹਨ। ਇਹ ਪੈਸੇ ਦੇ ਜ਼ੋਰ 'ਤੇ 'ਆਪ' ਦੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਸੰਜੇ ਸਿੰਘ ਨੇ ਕਿਹਾ ਕਿ ਬਿਜਲੀ ਕੰਪਨੀਆਂ ਦੇ ਆਡਿਟ ਤੋਂ ਬਾਅਦ ਅਸਿੱਧੇ ਤੌਰ 'ਤੇ ਸਰਕਾਰ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿਚ ਮੀਡੀਆ ਦਾ ਇਕ ਹਿੱਸਾ ਵੀ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਨੇ ਮੀਡੀਆ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਬਲੈਕ ਆਊਟ ਦੀ ਅਫਵਾਹ ਫੈਲਾਉਣ ਕਿਸ ਤਰ੍ਹਾਂ ਦੀ ਪੱਤਰਕਾਰੀ ਹੈ? ਬਿਜਲੀ ਖ਼ਰੀਦਣ ਲਈ ਪੈਸੇ ਨਹੀਂ ਹਨ, ਇਹ ਕਹਿ ਕੇ ਬਿਜਲੀ ਕੰਪਨੀਆਂ ਨਾਟਕ ਕਰ ਰਹੀਆਂ ਹਨ। ਹਰ ਮਹੀਨੇ ਦਿੱਲੀ ਦੀ ਜਨਤਾ ਜਿਹੜੇ ਬਿਲ ਜਮ੍ਹਾ ਕਰ ਰਹੀ ਹੈ, ਉਹ ਪੈਸੇ ਕਿੱਥੇ ਜਾ ਰਹੇ ਹਨ? ਇਸ ਪ੍ਰੈਸ ਕਾਨਫਰੰਸ 'ਚ ਮੌਜੂਦ 'ਆਪ' ਦੇ ਕਸਤੂਰਬਾ ਨਗਰ ਦੇ ਵਿਧਾਇਕ ਮਦਨ ਲਾਲ ਨੇ ਕਿਹਾ ਕਿ ਜੇਤਲੀ ਅਤੇ ਮੋਦੀ ਦੇ ਕਰੀਬੀਆਂ ਵਲੋਂ ਮੈਨੂੰ ਲਗਾਤਾਰ ਪੈਸੇ ਅਤੇ ਅਹੁਦੇ ਦੇ ਲਾਲਚ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੀਐਮ ਬਣਾਉਣ ਦਾ ਲਾਲਚ ਦੇ ਕੇ ਮੈਨੂੰ 'ਆਪ' ਤੋਂ ਨੌ ਵਿਧਾਇਕਾਂ ਨੂੰ ਤੋੜਨ ਲਈ ਕਿਹਾ ਗਿਆ। ਸੱਤ ਦਸੰਬਰ ਨੂੰ ਆਈਐਸਡੀ ਕਾਲ ਆਈ ਸੀ। ਉਸ ਸ਼ਖ਼ਸ ਨੇ ਮੇਰੇ ਨਾਲ ਜੇਤਲੀ ਦੀ ਗੱਲ ਕਰਾਉਣ ਦਾ ਦਾਅਵਾ ਕੀਤਾ ਅਤੇ ਸੀਐਮ ਅਹੁਦਾ ਦੇਣ ਦਾ ਲਾਲਚ ਦਿੱਤਾ ਗਿਆ। 'ਆਪ' ਤੋਂ ਅਲੱਗ ਹੋਣ ਵਾਲੇ ਹਰ ਵਿਧਾਇਕ ਨੂੰ 20-20 ਕਰੋੜ ਰੁਪਏ ਦੇਣ ਦੀ ਗੱਲ ਕਹੀ ਗਈ। ਮੈਂ 'ਸ਼ੱਟ ਅਪ' ਕਹਿ ਕੇ ਫੋਨ ਬੰਦ ਕਰ ਦਿੱਤਾ। ਮਦਨ ਲਾਲ ਇਹ ਵੀ ਕਿਹਾ ਕਿ ਗੁਜਰਾਤ ਦੇ ਇਕ ਸ਼ਖ਼ਸ ਨੇ ਵੀ ਉਨ੍ਹਾਂ ਨਾਲ ਇਸ ਬਾਰੇ 'ਚ ਸੰਪਰਕ ਕੀਤਾ ਸੀ। ਮਦਨ ਲਾਲ ਨੇ ਮੀਡੀਆ 'ਤੇ ਵੀ ਹਮਲਾ ਕੀਤਾ। ਉਨ੍ਹਾਂ ਕਿਹਾ, 'ਮੈਂ ਬਿੰਨੀ ਨਾਲ ਕੋਈ ਬੈਠਕ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਮਿਲਿਆ। ਇਸਦੇ ਬਾਵਜੂਦ ਚੈਨਲਾਂ 'ਚ ਇਹ ਗੱਲ ਚੱਲ ਰਹੀ ਹੈ ਕਿ ਮੈਂ ਬਿੰਨੀ ਨਾਲ ਜਾ ਰਿਹਾ ਹਾਂ। ਪੱਤਰਕਾਰਾਂ ਨ ੇਜਦੋਂ ਉਨ੍ਹਾਂ ਨੂੰ ਪੁੱਿਛਆ ਕਿ ਤੁਹਾਡੇ ਕੋਲ ਇਨ੍ਹਾਂ ਦੋਸ਼ਾਂ ਨੂੰ ਸਾਬਿਤ ਕਰਨ ਲਈ ਸਬੂਤ ਕਿੱਥੇ ਹਨ, ਤਾਂ ਉਨ੍ਹਾਂ ਨੇ ਹੱਥ ਖੜ੍ਹੇ ਕਰ ਦਿੱਤੇ ਅਤੇ ਕਿਹਾ ਕਿ ਮੇਰੇ ਕੋਲ ਕੋਈ ਸਬੂਤ ਨਹੀਂ ਹੈ।' ਕਾਂਗਰਸ ਦੇ ਦਿੱਲੀ ਇੰਚਾਰਜ ਸ਼ਕੀਲ ਅਹਿਮਦ ਨੇ ਵੀ ਭਾਜਪਾ 'ਤੇ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਦਾ ਦੋਸ਼ ਲਗਾਇਆ ਹੈ। ਆਪ 'ਚ ਬਗਾਵਤ 'ਤੇ ਸ਼ਕੀਲ ਅਹਿਮਦ ਨੇ ਟਵੀਟ ਕਰਕੇ ਕਿਹਾ ਕਿ ਕੀ ਇਹ ਸੱਚ ਹੈ ਕਿ ਭਾਜਪਾ ਦਾ ਇਕ ਅਰਬਪਤੀ ਸਹਿਯੋਗੀ ਆਮ ਆਦਮੀ ਪਾਰਟੀ ਅਤੇ ਉਸਦੇ ਸਹਿਯੋਗੀ ਵਿਧਾਇਕਾਂ ਨੂੰ ਪੈਸਾ ਦੇਣ ਦੀ ਪੇਸ਼ਕਸ਼ ਕਰ ਰਿਹਾ ਹੈ।

No comments: