www.sabblok.blogspot.com
ਅੰਮ੍ਰਿਤਸਰ.05 ਫਰਵਰੀ.ਜਸਬੀਰ ਸਿੰਘ ਪੱਟੀ – ਭਾਜਪਾ ਦੇ ਕੌਮੀ ਸਕੱਤਰ ਤੇ ਭਾਜਪਾ ਦੇ ਸਟਾਫ ਕੰਪੈਂਨਰ ਸ੍ਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਂ ਨਵਜੋਤ
ਕੌਰ ਸਿੱਧੂ ਵੱਲੋਂ ਸ੍ਰੀ ਸਿੱਧੂ ਦੇ ਅੰਮਿ੍ਰਤਸਰ ਤੋ ਹੀ ਲੋਕ ਸਭਾ ਚੋਣ ਲੜਨ ਤੇ ਆਮ ਆਦਮੀ ਪਾਰਟੀ ਦੀ ਸ਼ਲਾਘਾ ਕਰਨ ਤੋ ਸੰਕੇਤ ਮਿਲਦੇ ਹਨ ਕਿ ਸ੍ਰੀ ਸਿੱਧੂ ਨੂੰ ਅਕਾਲੀ ਭਾਜਪਾ ਵੱਲੋ ਪੂਰੀ ਤਰ੍ਹਾ ਅੱਖੋ ਪਰੋਖੇ ਕਰਨ ਦੇ ਕਾਰਨ ਉਹ ਆਮ ਆਦਮੀ ਪਾਰਟੀ ਦੀ ਟਿਕਟ ਤੋ ਅੰਮਿ੍ਰਤਸਰ ਤੋਂ ਉਮੀਦਵਾਰ ਹੋ ਸਕਦੇ ਹਨ।ਸ੍ਰੀ ਨਵਜੋਤ ਸਿੰਘ ਸਿੱਧੂ ਭਾਜਪਾ ਦੇ ਕਰੀਬ ਤਿੰਨ ਵਾਰੀ ਸੰਸਦ ਮੈਂਬਰ ਬਣ ਚੁੱਕੇ ਹਨ ਅਤੇ ਪਹਿਲੀ ਵਾਰੀ ਦੇਸ ਦੇ ਸਾਬਕਾ ਪਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਦੇ ਕਹਿਣ ਤੇ ਉਹ 2004 ਵਿੱਚ ਭਾਜਪਾ ਦਾ ਉਮੀਦਵਾਰ ਬਣ ਕੇ ਚੋਣ ਲੜੇ ਅਤੇ ਉਹਨਾਂ ਨੇ ਕਾਂਗਰਸ ਦੇ ਘਾਗ ਸਿਆਸਤਦਾਨ ਤੇ ਕਈ ਵਾਰੀ ਕੇਂਦਰੀ ਮੰਤਰੀ ਮੰਡਲ ਵਿੱਚ ਵੱਖ ਵੱਖ ਵਿਭਾਗਾ ਦੇ ਮੰਤਰੀ ਰਹੇ ਸ੍ਰੀ ਰਘੂਨੰਦਨ ਲਾਲ ਭਾਟੀਆ ਨੂੰ ਇੱਕ ਲੱਖ ਪੰਦਰਾਂ ਹਜਾਰ ਵੋਟਾਂ ਦੇ ਵੱਡੇ ਫਰਕ ਨਾਲ ਹਰਾ ਤੇ ਆਪਣੀ ਧਾਕ ਜਮਾਈ ਸੀ। ਭਾਜਪਾ ਨੇ ਸ੍ਰੀ ਸਿੱਧੂ ਨੂੰ ਉਸ ਤੋ ਬਾਅਦ ਆਪਣਾ ਸਟਾਰ ਕੰਪੈਂਨਰ ਬਣਾ ਲਿਆ ਅਤੇ ਉਹਨਾਂ ਨੂੰ ਦੇਸ ਦੇ ਵੱਖ ਵੱਖ ਰਾਜਾ ਵਿੱਚ ਪਾਰਟੀ ਦਾ ਚੋਣ ਪ੍ਰਚਾਰ ਕਰਨ ਲਈ ਭੇਜਿਆ। 2004 ਤੋ ਬਾਅਦ ਪਾਰਟੀ ਨੇ 2009 ਵਿੱਚ ਸ੍ਰੀ ਸਿੱਧੂ ਨੂੰ ਇੱਕ ਵਾਰੀ ਫਿਰ ਉਮੀਦਵਾਰ ਬਣਾਇਆ ਕੇ ਇਸ ਵਾਰੀ ਉਹਨਾਂ ਨੇ ਕਾਂਗਰਸ ਦੇ ਪੈਰਾਸ਼ੂਟ ਰਾਹੀ ਬਠਿੰਡੇ ਤੋ ਲਿਆਦੇ ਗਏ ਉਮੀਦਵਾਰ ਸੁਰਿੰਦਰ ਸਿੰਘ ਸਿੰਗਲਾ ਨੂੰ 70 ਹਜਾਰ ਦੇ ਫਰਕ ਨਾਲ ਹਰਾਇਆ ਪਰ ਸ੍ਰੀ ਸਿੱਧੂ ਨੂੰ ਕੁਝ ਹੀ ਸਮੇਂ ਬਾਅਦ ਜਦੋਂ ਇੱਕ ਕਤਲ ਕੇਸ ਵਿੱਚ ਜੇਲ੍ਹ ਜਾਣਾ ਪਿਆ ਤੇ ਉਹਨਾਂ ਨੇ ਨੈਤਿਕਤਾ ਦੇ ਆਧਾਰ ਤੇ ਜੇਲ੍ਹ ਜਾਣ ਤੋ ਪਹਿਲਾਂ ਅਸਤੀਫਾ ਦੇ ਦਿੱਤਾ। 2011 ਵਿੱਚ ਅੰਮਿ੍ਰਤਸਰ ਲੋਕ ਸਭਾ ਹਲਕਾ ਤੋ ਫਿਰ ਚੋਣ ਹੋਈ ਤੇ ਇਸ ਵਾਰੀ ਸ੍ਰੀ ਸਿੱਧੂ ਦਾ ਦਸਤ ਪੰਜਾ ਕਾਂਗਰਸ ਦੇ ਜਰਨੈਲ ਸ੍ਰੀ ਓਮ ਪ੍ਰਕਾਸ਼ ਸੋਨੀ ਨਾਲ ਪੈ ਗਿਆ ਜਿਹੜੇ ਕਰੀਬ ਚਾਰ ਵਾਰੀ ਵਿਧਾਇਕ ਦੀ ਚੋਣ ਜਿੱਤ ਚੁੱਕੇ ਸਨ। ਇਸ ਵਾਰੀ ਮੁਕਾਬਲਾ ਕਾਫੀ ਸਖਤ ਬਣ ਗਿਆ ਤੇ ਫੌਜਾਂ ਦੋਹੀ ਪਾਸੀ ਭਾਰੀਆ ਲੱਗਣ ਲੱਗ ਪਈਆ ਸਨ। ਅਕਾਲੀਆ ਤੋ ਦੁੱਖੀ ਲੋਕ ਤਾਂ ਇਹ ਕਹਿ ਰਹਿ ਸਨ ਕਿ ਸੋਨੀ ਦੀ ਜਿੱਤ ਯਕੀਨੀ ਹੈ ਪਰ ਹਲਕੇ ਦੀ ਨਵੀ ਵੰਡ ਦਾ ਸ੍ਰੀ ਸਿੱਧੂ ਨੂੰ ਕਾਫੀ ਫਾਇਦਾ ਪੁੱਜਾ ਤੇ ਉਹ ਵਿਧਾਨ ਸਭ ਹਲਕਾ ਮਜੀਠਾ ਤੋ 30 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਇਸੇ ਤਰ੍ਹਾ ਰਾਜਾਸ਼ਾਂਸੀ, ਅਟਾਰੀ ਤੇ ਅਜਨਾਲਾ ਤੋ ਸ੍ਰੀ ਸਿੱਧੂ ਨੂੰ ਲੀਡ ਮਿਲੀ ਜਦ ਕਿ ਸੋਨੀ ਨੂੰ ਸ਼ਹਿਰੀ ਹਲਕਿਆ ਨੇ ਰੱਜ ਕੇ ਵੋਟ ਪਾਈ ਤੇ ਉਹਨਾਂ ਦੀ ਲੀਡ 40 ਹਜਾਰ ਤੱਕ ਪੁੱਜ ਗਈ ਪਰ ਇਸ ਵਾਰੀ ਅਕਾਲੀਆ ਤੇ ਭਾਜਪਾਈਆ ਨੇ ਸ੍ਰੀ ਸਿੱਧੂ ਨੂੰ ਖੁੱਡੇ ਲਾਈਨ ਲਾਉਣ ਦੀ ਪੂਰੀ ਤਰ੍ਹਾ ਠਾਣੀ ਹੋਈ ਸੀ ਪਰ ਫਿਰ ਵੀ ਸ੍ਰੀ ਸਿੱਧੂ ਸੱਤ ਹਜਾਰ ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦਿੱਤੇ ਗਏ ਜਦ ਕਿ ਕਾਂਗਰਸੀ ਅੱਜ ਵੀ ਦੋਸ਼ ਲਗਾ ਰਹੇ ਹਨ ਕਿ ਸ੍ਰੀ ਸਿੱਧੂ ਸਰਕਾਰੀ ਸ਼ਹਿ ਅਤੇ ਹੇਰਾਫੇਰੀ ਨਾਲ ਜਿੱਤਾਇਆ ਗਿਆ ਹੈ।
ਸ੍ਰੀ ਸਿੱਧੂ ਭਾਂਵੇ ਹਲਕੇ ਵਿੱਚ ਬਹੁਤ ਘੱਟ ਸਮਾਂ ਰਹੇ ਅਤੇ ਉਹਨਾਂ ਦਾ ਵਧੇਰੇ ਕਰਕੇ ਸਮਾਂ ਵੱਖ ਵੱਖ ਟੀ.ਵੀ ਚੈਨਲਾਂ ਤੇ ਠਹਾਕੇ ਮਾਰਨ ਵਿੱਚ ਹੀ ਗੁੱਜਰਦਾ ਸੀ ਪਰ ਉਹਨਾਂ ਦੀ ਇਮਾਨਦਾਰੀ ਦੀ ਚਿੱਟੀ ਚਾਦਰ ਕੋਰੇ ਲੱਠੇ ਵਾਂਗ ਸਾਫ ਰਹੀ। ਉਹਨਾਂ ਨੇ ਫੰਡਾਂ ਦੀ ਵੰਡ ਭਾਵੇ ਬਹੁਤ ਹੀ ਘੱਟ ਕੀਤੀ ਪਰ ਦੁਰਵਰਤੋਂ ਕਰਨ ਤੋ ਜਰੂਰ ਉਹ ਬੱਚੇ ਰਹੇ। ਸ੍ਰੀ ਸਿੱਧੂ ਇੱਕ ਅੱਛੇ ਕਿ੍ਰਕਟਰ ਤਾਂ ਜਰੂਰ ਸਿੱਧ ਹੋ ਪਾਏ ਹਨ ਪਰ ਇੱਕ ਸਿਆਸੀ ਆਗੂ ਨਹੀ। ਸ੍ਰੀ ਸਿੱਧੂ ਦੀ ਪ੍ਰਸਿੱਧੀ ਤੇ ਉਹਨਾਂ ਦੀ ਤਾਨਾਸ਼ਾਹੀ ਉਹਨਾਂ ਦੇ ਵਿਕਾਸ ਵਿੱਚ ਸਭ ਤੋ ਵੱਡਾ ਰੋੜਾ ਬਣੀ ਜਿਸ ਤੋ ਅਕਾਲੀ ਭਾਜਪਾ ਦੇ ਆਗੂ ਕਾਫੀ ਦੁੱਖੀ ਸਨ ਅਤੇ ਉਹਨਾਂ ਨੇ ਆਪਣੇ ਵਰਕਰਾਂ ਨੂੰ ਸਿੱਧੇ ਅਸਿੱਧੇ ਤੌਰ ਤੇ ਸਿੱਧੂ ਦਾ ਵਿਰੋਧ ਕਰਨ ਲਈ ਅੰਦਰਖਾਤੇ ਕਹਿ ਦਿੱਤਾ ਸੀ। ਸਹਿਜੇ ਸਹਿਜੇ ਇਹ ਵਿਰੋਧ ਵਿਰਾਂਟ ਰੂਪ ਧਾਰਨ ਕਰ ਲੱਗ ਪਿਆ ਤੇ ਸਿੱਧੂ ਦਾ ਆਪਣਾ ਲਗਾਏ ਬੂਟੇ ਭਾਜਪਾ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਸਿੱਧੂ ਵਿਰੋਧੀ ਅਕਾਲੀਆ ਦਾ ਸ਼ਹਿ ਤੇ ਸ੍ਰੀ ਸਿੱਧੂ ਨੂੰ ਫਲ ਦੇਣ ਦੀ ਬਜਾਏ ਕੰਡੇ ਚੁਭਾਉਣੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਪਾਰਟੀ ਦੀਆ ਕਈ ਮੀਟਿੰਗਾਂ ਵਿੱਚ ਦੋਹਾਂ ਦਾ ਤੱਤਕਾਰ ਹੋਇਆ ਤੇ ਇੱਕ ਵਾਰੀ ਤਾਂ ਸਿੱਧੂ ਨੇ ਗੁੱਸੇ ਵਿੱਚ ਆ ਕੇ ਆਪਣੇ ਮੋਬਾਇਲ ਵੀ ਸੁੱਟ ਦਿੱਤੇ ਸਨ। ਅੱਜ ਭਾਂਵੇ ਜੋਸ਼ੀ ਵੀ ਅਕਾਲੀਆ ਦੀ ਨਾਦਰਸ਼ਾਹੀ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਅਕਾਲੀ ਕੌਲਸਰ ਤੇ ਆਗੂ ਉਸ ਦੇ ਖਿਲਾਫ ਵੀ ਧਰਨੇ ਦੇਣ ਦੇ ਨਾਲ ਨਾਲ ਮੁਜਾਹਰੇ ਕਰ ਰਹੇ ਹਨ। ਸ੍ਰੀ ਸਿੱਧੂ ਨੂੰ ਇਸ ਵੇਲੇ ਅਕਾਲੀ ਆਗੂ ਤੇ ਮਾਝੇ ਦੇ ਜਰਨੈਲ ਮੰਨੇ ਜਾਂਦੇ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਹੀ ਨਹੀ ਸਗੋ ਸਿੱਧੂ ਦੇ ਭਾਅ ਜੀ ਵਜੋ ਜਾਣੇ ਜਾਂਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਖੋ ਪਰੋਖੇ ਕਰਨਾ ਸ਼ੁਰੂ ਕਰ ਦਿੱਤਾ ਹੈ । ਕਿਸੇ ਵੀ ਸਰਕਾਰੀ ਸਮਾਗਮ ਵਿੱਚ ਪਹਿਲੀ ਗੱਲ ਤਾਂ ਇਹ ਕਿ ਸ੍ਰੀ ਸਿੱਧੂ ਨੂੰ ਬੁਲਾਇਆ ਹੀ ਨਹੀ ਜਾਂਦਾ ਜੇਕਰ ਬੁਲਾਇਆ ਵੀ ਜਾਂਦਾ ਹੈ ਤਾਂ ਫਿਰ ਇੰਨਾ ਦੂਰ ਰੱਖਿਆ ਜਾਂਦਾ ਹੈ ਕਿ ਉਹ ਦੂਸਰੀ ਵਾਰੀ ਆਉਣ ਦੀ ਖੁਦ ਹੀ ਖੇਚਲ ਨਹੀ ਕਰਦਾ।
ਪਹਿਲਾਂ ਇਹ ਕਿਆਸ ਅਰਾਈਆ ਲਗਾਈਆ ਜਾ ਰਹੀਆ ਸਨ ਕਿ ਸਿੱਧੂ ਦਿੱਲੀ ਦੇ ਲੋਕ ਸਭਾ ਹਲਕਾ ਪੱਛਮੀ ਤੋ ਚੋਣ ਲੜਨਗੇ ਪਰ ਭਾਜਪਾ ਹਾਈ ਕਮਾਂਡ ਨੇ ਉਹਨਾਂ ਨੂੰ ਉਸ ਹਲਕੇ ਤੋ ਉਮੀਦਵਾਰ ਬਣਾਉਣ ਤੋ ਇਨਕਾਰ ਕਰ ਦਿੱਤਾ ਹੈ। ਕਾਫੀ ਦੇਰ ਸਿੱਧੂ ਅੰਮਿ੍ਰਤਸਰ ਤੋ ਗਾਇਬ ਰਹੇ ਤੇ ਜਦੋਂ ਵੀ ਆਉਦੇ ਉਹ ਕਾਂਗਰਸ ਨੂੰ ਦੱਬ ਕੇ ਸਿਆਸੀ ਗਾਲ੍ਹਾ ਕੱਢਦੇ ਤੇ ਪ੍ਰਧਾਨ ਮੰਤਰੀ ਤੱਕ ਨੂੰ ਵੀ ਕੋਸਣਾ ਨਾ ਭੁੱਲਦੇ। ਸਿੱਧੂ ਦੀ ਪਤਨੀ ਭਾਂਵੇ ਵਿਧਾਨ ਸਭਾ ਹਲਕਾ ਪੂਰਬੀ ਅੰਮਿ੍ਰਤਸਰ ਤੋ ਭਾਜਪਾ ਦੀ ਵਿਧਾਇਕ ਤੇ ਪੰਜਾਬ ਸਰਕਾਰ ਵਿੱਚ ਚੀਫ ਪਾਰਲੀਮਾਨੀ ਸੈਕਟਰੀ ਹੈ ਪਰ ਉਹਨਾਂ ਵੱਲੋ ਆਮ ਆਦਮੀ ਪਾਰਟੀ ਦੀ ਸਿਫਤ ਕਰਨਾ ਸਾਬਤ ਕਰਦਾ ਹੈ ਕਿ ਉਹਨਾਂ ਦਾ ਵੀ ਹੁਣ ਅਕਾਲੀ ਭਾਜਪਾ ਗਠਜੋੜ ਤੇ ਮੋਹ ਭੰਗ ਹੋ ਗਿਆ ਹੈ ਜਦ ਕਿ ਅਕਾਲੀ ਭਾਜਪਾ ਗਠਜੋੜ ਦਾ ਤਾਂ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦਿਆ ਮੰੂਹ ਨਹੀ ਥੱਕ ਰਿਹਾ। ਆਮ ਆਦਮੀ ਪਾਰਟੀ ਦੇ ਕੁਝ ਆਗੂਆ ਦਾ ਇਹ ਮੰਨਣਾ ਹੈ ਕਿ ਸਿੱਧੂ ਨੂੰ ਅੰਮਿ੍ਰਤਸਰ ਤੋ ਉਮੀਦਵਾਰ ਬਣਾਉਣ ਲਈ ਚਰਚਾ ਚੱਲ ਰਹੀ ਹੈ।
ਲੋਕ ਸਭਾ ਹਲਕਾ ਅੰਮਿ੍ਰਤਸਰ ਦੇ ਲੋਕ ਆਮ ਆਦਮੀ ਪਾਰਟੀ ਵਿੱਚ ਜੰਗੀ ਪੱਧਰ ‘ਤੇ ਸ਼ਾਮਲ ਹੋ ਰਹੇ ਹਨ ਅਤੇ ਅਮੀਰ ਲੋਕ ਤਾਂ ਵਧੇਰੇ ਕਰਕੇ ਇਸ ਪਾਰਟੀ ਦੇ ਗੁਣ ਗਾਉਦੇ ਨਹੀ ਥੱਕਦੇ। ਸਰਹੱਦੀ ਖੇਤਰ ਦੇ ਅਨਪੜ੍ਹ ਲੋਕਾਂ ਵਿੱਚ ਵੀ ਆਮ ਆਦਮੀ ਪਾਰਟੀ ਦੀ ਚਰਚਾ ਚੱਲ ਰਹੀ ਹੈ ਅਤੇ ਸਰਹੱਦੀ ਖੇਤਰ ਦਾ ਪੜ੍ਹਿਆ ਲਿਖਿਆ ਨੌਜਵਾਨ ਤਾਂ ਆਮ ਆਦਮੀ ਪਾਰਟੀ ਦੇ ਗੁਣ ਗਾਈ ਜਾ ਰਿਹਾ ਹੈ ਜਿਵੇਂ ਉਸ ਨੂੰ ਇਸ ਵਿੱਚੋ ਆਪਣਾ ਭਵਿੱਖ ਨਜਰ ਆ ਰਿਹਾ ਹੋਵੇ। ਇਹ ਅਟੱਲ ਸੱਚਾਈ ਹੈ ਕਿ ਕਿਸੇ ਵੀ ਦੇਸ ਦੇ ਨੌਜਵਾਨ ਉਥੋ ਦਾ ਹਰਿਆਵਲ ਦਸਤਾ ਹੁੰਦੇ ਹਨ ਅਤੇ ਦੇਸ ਦੀ ਤਕਦੀਰ ਨੌਜਵਾਨ ਵਰਗ ਦੇ ਹੱਥ ਵਿੱਚ ਹੀ ਹੁੰਦੀ ਹੈ। ਸ੍ਰੀ ਸਿੱਧੂ ਇਹ ਭਲੀਭਾਂਤ ਸਮਝਦੇ ਹਨ ਤੇ ਚਰਚਾ ਇਸ ਗੱਲ ਦੀ ਪਾਈ ਜਾ ਰਹੀ ਹੈ ਕਿ ਨੌਜਵਾਨਾਂ ਦੇ ਦਿਲਾਂ ਦੇ ਧੜਕਣ ਸ੍ਰੀ ਸਿੱਧੂ ਇਸ ਵਾਰੀ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣ ਕੇ ਆਪਣੀ ਕਿਸਮਤ ਇੱਕ ਵਾਰੀ ਫਿਰ ਅੰਮਿ੍ਰਤਸਰ ਤੋ ਅਜਮਾਉਣਾ ਚਾਹੁੰਦੇ ਹਨ। ਅਕਾਲੀ ਭਾਜਪਾ ਗਠਜੋੜ ਤੇ ਕਾਂਗਰਸ ਦੀ ਆਪਸੀ ਲੜਾਈ ਦਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਫਾਇਦਾ ਪੁੱਜ ਸਕਦਾ ਹੈ ਪਰ ਹਾਲੇ ਇਹ ਭਵਿੱਖ ਦੀ ਬੁੱਕਲ ਵਿੱਚ ਛੁੱਪਿਆ ਹੈ ਕਿ ਅਗਲੇ ਪੰਜ ਸਾਲ ਅੰਮਿ੍ਰਤਸਰ ਦੀ ਲੋਕ ਸਭਾ ਸੀਟ ਤੋ ਨਾਇਕ ਕੌਣ ਹੋਵੇਗਾ?
No comments:
Post a Comment