ਜਲੰਧਰ, -¸ਪੰਜਾਬੀ ਸੂਫੀ ਗਾਇਕ ਅਤੇ  ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਹੰਸ ਰਾਜ ਹੰਸ ਨੇ ਉਨ੍ਹਾਂ ਵਲੋਂ  ਇਸਲਾਮ ਧਰਮ ਅਪਣਾਉਣ ਦੀਆਂ ਚੱਲ ਰਹੀਆਂ ਅਫਵਾਹਾਂ 'ਤੇ ਵੀਰਵਾਰ ਰੋਕ ਲਾਉਂਦੇ ਹੋਏ ਕਿਹਾ ਕਿ ਉਹ ਧਰਮ ਤਬਦੀਲੀ ਦੇ ਵਿਰੁੱਧ ਹਨ ਅਤੇ ਹਰ ਸਾਲ ਸਰਹੱਦ ਪਾਰ ਜਾ ਕੇ ਇਹੀ ਸੰਦੇਸ਼ ਦਿੰਦੇ ਆ ਰਹੇ ਹਨ।
ਮੁੰਬਈ ਤੋਂ ਫੋਨ 'ਤੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਮੈਂ ਪਾਕਿਸਤਾਨ ਦਾ ਗੁਲਾਮ ਨਹੀਂ ਹਾਂ। ਮੈਂ ਆਪਣੇ ਮੁਲਕ ਅਤੇ ਮਜ਼੍ਹਬ ਪ੍ਰਤੀ ਵਫਾਦਾਰ ਹਾਂ। ਇਹੀ ਸੰਦੇਸ਼ ਮੈਂ ਦੋਵਾਂ ਦੇਸ਼ਾਂ ਨੂੰ ਦਿੰਦਾ ਆ ਰਿਹਾ ਹਾਂ ਕਿ ਆਪਣੇ-ਆਪਣੇ ਮੁਲਕ ਪ੍ਰਤੀ ਵਫਾਦਾਰੀ ਨਿਭਾਓ।
ਹੰਸ ਨੇ ਕਿਹਾ ਕਿ ਮੈਂ ਜਨਮ-ਜਾਤ ਸੂਫੀ ਹਾਂ ਅਤੇ ਸੂਫੀ ਨੂੰ ਧਰਮ ਦੇ ਬੰਧਨ ਵਿਚ ਨਹੀਂ ਬੰਨ੍ਹਿਆ ਜਾ ਸਕਦਾ। ਮੈਂ ਤਾਂ ਸਭ ਧਰਮਾਂ ਦਾ ਸਤਿਕਾਰ ਕਰਦਾ ਹਾਂ ਪਰ ਕੁਝ ਲੋਕ ਉਨ੍ਹਾਂ ਨੂੰ ਮਜ਼੍ਹਬ ਤੇ ਧਰਮ ਦੇ ਨਾਂ 'ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਮੇਰਾ ਧਰਮ ਸਿਰਫ ਇਨਸਾਨੀਅਤ ਹੈ।  ਮੈਂ ਸਭ  ਧਰਮਾਂ ਲਈ ਸਾਂਝਾ ਹਾਂ। ਗਾਇਕ ਨੂੰ ਕਿਸੇ ਬੰਧਨ ਵਿਚ ਨਹੀਂ ਬੰਨ੍ਹਿਆ ਜਾ ਸਕਦਾ।