jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 15 February 2014

‘ਆਪ’ ਦਾ ਝਾੜੂ ਚੱਲੇਗਾ ਸੜਕਾਂ ਤੇ

www.sabblok.blogspot.com

ਦਿੱਲੀ ਵਿੱਚ ਸੱਤਾ ਤੋਂ ਕਿਨਾਰਾ ਕਰਨ ਤੋਂ ਇੱਕ ਦਿਨ ਬਾਅਦ  ਆਮ ਆਦਮੀ ਪਾਰਟੀ ਨੇ ਚੋਣਾਂ ਦੀਆਂ ਵਿਆਪਕ ਤਿਆਰੀਆਂ ਦਾ ਐਲਾਨ ਕਰ ਦਿੱਤਾ ਹੈ।
ਸ਼ਨੀਵਾਰ ਨੂੰ  ਹੋਈ ਪਾਰਟੀ ਦੀ  ਬੈਠਕ ਵਿੱਚ ਕੀਤੇ ਗਏ ਫੇਸਲੇ ਦੀ ਜਾਣਕਾਰੀ  ਦਿੰਦੇ ਹੋਏ ਪਾਰਟੀ ਦੇ ਨੇਤਾ  ਸੰਜਯ ਸਿੰਘ ਨੇ ਕਿਹਾ ਪੱਤਰਕਾਰ ਸੰਮੇਲਨ ਵਿੱਚ ਕਿਹਾ ਹੈ ਕਿ  ‘ਆਪ’ 15 ਤੋਂ 25 ਫਰਵਰੀ ਤੱਕ  ਦੇਸ਼ ਭਰ ਵਿੱਚ ‘ਝਾੜੂ ਯਾਤਰਾ’ ਕੱਢੇਗੀ ।
ਦਿੱਲੀ ਵਿੱਚ ਪਾਰਟੀ ਨੇਤਾਵਾਂ ਨੇ ਕਿਹਾ ਕਿ ਸ਼ਨੀਵਾਰ  ਨੂੰ ਵਿਧਾਨ ਸਭਾ   ਵਿੱਚ ‘ ਜਨਲੋਕਪਾਲ  ਦੇ ਮੁੱਦੇ ਤੇ ਕਾਂਗਰਸ ਅਤੇ ਭਾਜਪਾ ਨੇ ਇੱਕ ਦੂਜੇ ਦਾ ਸਾਥ ਦਿੱਤਾ ਹੈ, ਇਸ ਲਈ ਇਹਨਾਂ ਵਿੱਚ  ਅੰਦਰੂਨੀ ਏਕਤਾ ਹੈ ।’
ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆਂ ਨੇ ਕਿਹਾ , ‘  ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ  ਤੋਂ ਪਰਦਾ ਉਠ ਚੁੱਕਿਆ ਹੈ , ਸਦਨ ਵਿੱਚ ਦੋਵਾਂ ਪਾਰਟੀਆਂ ਦੇ ਵਿਧਾਇਕ ਕਹਿੰਦੇ  ਹਨ ਕਿ ਅਸੀਂ ਚਾਲੀ  ਆਦਮੀ ਹਾਂ ਅਸੀਂ ਬਹੁਮਤ ਵਿੱਚ ਹਾਂ,  ਅਜਿਹੀ ਗੱਲ ਹੈ ਤਾਂ ਕਾਂਗਰਸ  ਅਤੇ ਬੀਜੇਪੀ ਨੂੰ ਸਰਕਾਰ ਬਣਾ ਲੈਣੀ ਚਾਹੀਦੀ ।’
ਬੀਜੇਪੀ ਦੇ ਨੇਤਾ   ਹਰਸ਼ਵਰਧਨ ਕਿਹਾ , ‘  ਜੋ ਕਹਿੰਦੇ ਕਿ  ਰਾਜਨੀਤੀ ਨੂੰ ਕਲੀਨ ਕਰ ਦਿਆਂਗੇ, ਉਸੇ ਆਦਮੀ ਨੇ ਦਿੱਲੀ  ਵਿੱਚ  ਭ੍ਰਿਸ਼ਟਾਚਾਰ  ਨਾਲ ਲਿਪਤ  ਕਾਂਗਰਸ ਦੇ ਨਾਲ ਮਿਲ ਕੇ ਸਰਕਾਰ ਬਣਾਈ।’
ਸ਼ੁੱਕਰਵਾਰ ਨੂੰ ਦਿੱਲੀ ਵਿਧਾਨ ਸਭਾ  ਵਿੱਚ ਕਾਂਗਰਸ  ਅਤੇ ਭਾਜਪਾ , ਦੋਵਾਂ ਨੇ ਆਪ ਦੀ ਸਰਕਾਰ ਦੇ ਮਹੱਤਵਕਾਂਸੀ ਬਿੱਲ  ਜਨਲੋਕਪਾਲ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤੇ ਜਾਣ ਦਾ ਵਿਰੋਧ ਕੀਤਾ ਸੀ , ਉਹਨਾਂ ਦਾ ਕਹਿਣਾ ਸੀ ਕਿ ਇਸ ਬਿੱਲ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤੇ ਜਾਣ ਦਾ ਤਰੀਕਾ ਸਹੀ ਨਹੀਂ ਸੀ ।
ਆਮ ਆਦਮੀ ਪਾਰਟੀ ਦੇ ਨੇਤਾ ਯੋਗੇਂਦਰ ਯਾਦਵ ਨੇ ਦੱਸਿਅ ਕਿ ਪਾਰਟੀ ਆਪਣੇ ਰਾਸ਼ਟਰੀ  ਅਭਿਆਨ ਦੀ ਸੁਰੂ  23 ਫਰਵਰੀ ਨੂੰ ਹਰਿਆਣਾ ਦੇ ਰੋਹਤਕ ਵਿੱਚੋਂ ਕਰੇਗੀ ।  ਇਸ ਰੈਲੀ ਨੂੰ ਅਰਵਿੰਦ ਕੇਜਰੀਵਾਲ ਸੰਬੋਧਨ ਕਰਨਗੇ।
ਅਰਵਿੰਦ ਕੇਜਰੀਵਾਲ ਲੋਕ ਸਭਾ ਦੀ ਚੋਣ ਲੜਣਗੇ ਜਾਂ ਨਹੀਂ , ਇਸ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਪਾਰਟੀ  ਐਤਵਾਰ ਨੂੰ ਵੀ ਇੱਕ ਬੈਠਕ  ਕਰੇਗੀ ਜਿਸ ਵਿੱਚ ਚੋਣਾਂ ਦੀ ਰਣਨੀਤੀ  ਚਰਚਾ ਕੀਤੀ  ਜਾਵੇਗੀ ।
ਯੋਗੇਂਦਰ ਯਾਦਵ ਇਸ ਸਵਾਲ ਨੂੰ ਵੀ ਟਾਲ ਗਏ ਕਿ  ਕੀ ਉਨ੍ਹਾਂ ਦੀ ਪਾਰਟੀ  ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ  ਨਰਿੰਦਰ ਮੋਦੀ ਦੇ ਖਿਲਾਫ਼ ਵੀ ਕੋਈ ਉਮੀਦਵਾਰ ਖੜ੍ਹਾ ਕਰੇਗੀ ਜਾਂ ਨਹੀਂ ।

No comments: