www.sabblok.blogspot.com
ਲਖਨਊ, 16 ਫਰਵਰੀ (ਏਜੰਸੀ) - 16ਵੀ ਲੋਕਸਭਾ ਦੀ ਅਗਲੀ ਚੋਣ 'ਚ ਬਹੁਜਨ ਸਮਾਜ ਪਾਰਟੀ ਸਭ ਤੋਂ ਜ਼ਿਆਦਾ 500 ਤੋਂ ਜ਼ਿਆਦਾ ਸੀਟਾਂ 'ਤੇ ਆਪਣੇ ਉਮੀਦਵਾਰ ਮੈਦਾਨ 'ਚ ਉਤਾਰਨ ਵਾਲੀ ਰਾਸ਼ਟਰੀ ਰਾਜਨੀਤਿਕ ਪਾਰਟੀ ਹੋਵੇਗੀ। 2009 ਦੇ ਲੋਕਸਭਾ ਚੋਣ 'ਚ ਵੀ ਬਸਪਾ ਨੇ ਦੇਸ਼ ਦੇ 25 ਰਾਜਾਂ ਤੇ ਕੇਂਦਰ ਸ਼ਾਸਤ ਰਾਜਾਂ 'ਚ ਆਪਣੇ 500 ਤੋਂ ਜ਼ਿਆਦਾ ਉਮੀਦਵਾਰ ਮੈਦਾਨ 'ਚ ਉਤਾਰੇ ਸਨ। ਇਨ੍ਹਾਂ 'ਚੋਂ 21 ਉਮੀਦਵਾਰ ਚੋਣ 'ਚ ਜੇਤੂ ਰਹਿਣ 'ਚ ਕਾਮਯਾਬ ਹੋਏ ਸਨ। 15ਵੀ ਲੋਕਸਭਾ ਦੇ ਚੋਣ 'ਚ ਗੱਠਜੋੜ ਤੇ ਚੋਣਾਵੀ ਤਾਲਮੇਲ ਦੇ ਚੱਲਦੇ ਕਾਂਗਰਸ ਨੇ ਲੋਕਸਭਾ ਦੀਆਂ ਕੁਲ 543 'ਚੋਂ 440 ਸੀਟਾਂ 'ਤੇ ਤੇ ਭਾਰਤੀ ਜਨਤਾ ਪਾਰਟੀ ਨੇ 433 ਸੀਟਾਂ 'ਤੇ ਹੀ ਆਪਣੇ ਉਮੀਦਵਾਰ ਮੈਦਾਨ 'ਚ ਉਤਾਰੇ ਸਨ। 2007 'ਚ ਉੱਤਰ ਪ੍ਰਦੇਸ਼ ਰਾਜ ਵਿਧਾਨਸਭਾ ਚੋਣ 'ਚ ਵੱਡਾ ਬਹੁਮਤ ਹਾਸਲ ਕਰਕੇ ਰਾਜ ਦੀ ਸੱਤਾ 'ਤੇ ਕਾਬਜ ਹੋਣ ਵਾਲੀ ਬਸਪਾ 2012 ਦੇ ਰਾਜ ਵਿਧਾਨਸਭਾ ਚੋਣ 'ਚ ਮਿਲੀ ਹਾਰ ਦੀ ਕਸਕ ਤੋਂ ਉੱਭਰ ਕੇ ਅਗਲੀ ਲੋਕਸਭਾ ਚੋਣ ਦੀ ਤਿਆਰੀ 'ਚ ਲੱਗੀ ਹੋਈ ਹੈ। ਉੱਤਰ ਪ੍ਰਦੇਸ਼ ਤੋਂ ਲੋਕਸਭਾ ਦੀ 80 'ਚੋਂ ਜਿਆਦਾਤਰ ਸੀਟਾਂ ਲਈ ਬਸਪਾ ਨੇ ਇੱਕ ਸਾਲ ਪਹਿਲਾਂ ਫਰਵਰੀ 2013 'ਚ ਹੀ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਸੀ।
No comments:
Post a Comment