www.sabblok.blogspot.com
ਭਿੱਖੀਵਿੰਡ 16 ਫਰਵਰੀ (ਭੁਪਿੰਦਰ ਸਿੰਘ)-ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਦੇ ਪਿੰਡ ਸੁਰਸਿੰਘ ਦੇ ਭੱਠੇ ਤੇ ਕੰਮ ਕਰਦੇ ਮਜਦੂਰ ਦੀ ਰੌੜੀ ਬਣਾਉਣ ਵਾਲੀ ਮਸ਼ੀਨ ਵਿੱਚ ਆ ਜਾਣ ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਮ੍ਰਿਤਕ ਵਿਅਕਤੀ ਦੀ ਪਛਾਣ ਜਗਰੂਪ ਸਿੰਘ (19) ਪੁੱਤਰ ਕਰਤਾਰ ਸਿੰਘ ਕੌਮ ਮਜਬੀ ਵਾਸੀ ਸਿੰਘਪੁਰਾ ਵਜੋਂ ਹੋਈ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆ ਪਿੰਡ ਸਿੰਘਪੁਰਾ ਦੇ ਸੁਖਵਿੰਦਰ ਸਿੰਘ ਪੁੱਤਰ ਪੂਰਨ ਸਿੰਘ, ਦਲ੍ਹੇਰ ਸਿੰਘ ਪੁੱਤਰ ਜੰਗ ਸਿੰਘ ਨੇ ਦੱਸਿਆ ਕਿ ਅਸੀ ਇੱਕਠੇ ਰੌੜੀ ਬਣਾਉਣ ਵਾਲੀ ਮਸ਼ੀਨ ਤੇ ਕੰਮ ਕਰ ਰਹੇ ਸੀ ਤਾਂ ਜਗਰੂਪ ਸਿੰਘ ਦੀ ਕੋਟੀ ਮਸ਼ੀਨ ਦੇ ਵਿੱਚ ਆ ਗਈ ਤਾਂ ਜਿਸ ਨਾਲ ਮਸ਼ੀਨ ਨੇ ਜਗਰੂਪ ਸਿੰਘ ਨੂੰ ਆਪਣੀ ਪਕੜ ਵਿੱਚ ਲੈ ਕੇ ਗੰਭੀਰ ਜਖਮੀ ਕਰ ਦਿੱਤਾ ਤਾਂ ਉਸ ਨੂੰ ਚੁੱਕੇ ਕੇ ਪਿੰਡ ਸੁਰਸਿੰਘ ਦੇ ਸਰਕਾਰੀ ਹਸਪਤਾਲ ਵਿੱਚ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੇ ਅੱਜ ਬਾਅਦ ਦੁਪਹਿਰ ਜਗਰੂਪ ਸਿੰਘ ਦਾ ਪਿੰਡ ਸਿੰਘਪੁਰਾ ਦੇ ਸ਼ਮਸ਼ਾਨਘਾਟ ਵਿਖੇ ਸਰਪੰਚ ਸੁਖਜੀਤ ਸਿੰਘ ਸੁੱਖਾ, ਮੇਜਰ ਸਿੰਘ ਵਿਰਕ, ਅਕਾਲ਼ੀ ਆਗੂ ਸਤਨਾਮ ਸਿੰਘ ਸਿੰਘਪੁਰਾ ਆਦਿ ਦੀ ਹਾਜਰੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਕੇਸ ਸੰਬੰਧੀ ਜਦੋਂ ਪੁਲਿਸ ਥਾਣਾ ਭਿੱਖੀਵਿੰਡ ਦੇ ਮੁਨਸ਼ੀ ਪ੍ਰਤਾਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮ੍ਰਿਤਕ ਦੇ ਵਾਰਸ਼ਾਂ ਨੇ ਕੋਈ ਕਾਰਵਾਈ ਨਹੀ ਕਰਵਾਈ।
ਮ੍ਰਿਤਕ ਜਗਰੂਪ ਸਿੰਘ ਦੀ ਲਾਸ਼ ਨੇੜੇ ਵਿਰਲਾਪ ਕਰਦੇ ਹੋਏ ਪਰਿਵਾਰਕ ਮੈਂਬਰ। |
No comments:
Post a Comment