www.sabblok.blogspot.com
ਚੰਡੀਗੜ੍ਹ, 5 ਫ਼ਰਵਰੀ-ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਨੂਰਮਹਿਲ ਦੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ 'ਮਹੇਸ਼ ਕੁਮਾਰ ਝਾਅ ਉਰਫ਼ ਆਸ਼ੂਤੋਸ਼' ਦੀ 29 ਜਨਵਰੀ ਨੂੰ ਤੜਕੇ ਹੀ ਮੌਤ ਹੋ ਚੁੱਕੀ ਹੈ। ਜਲੰਧਰ ਦਿਹਾਤੀ ਦੇ ਨਕੋਦਰ ਤੋਂ ਡੀ. ਐਸ. ਪੀ. ਐਚ. ਪੀ. ਐਸ. ਪਰਮਾਰ (ਪੀ. ਪੀ. ਐਸ.) ਵੱਲੋਂ ਇਹ ਪੁਸ਼ਟੀ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇੱਕ ਹਲਫ਼ਨਾਮਾ ਦਾਇਰ ਕਰਕੇ ਗਈ ਹੈ। ਜਿਸ ਸਬੰਧੀ 'ਆਸ਼ੂਤੋਸ਼ ਦੀ ਮੌਤ ਦਾ ਦਾਅਵਾ' ਕਰਨ ਵਾਲੇ ਦੋ ਅਹਿਮ ਦਸਤਾਵੇਜ਼ ਵੀ ਪੇਸ਼ ਕੀਤੇ ਗਏ ਹਨ। ਇਨ੍ਹਾਂ 'ਚੋਂ ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਲੁਧਿਆਣਾ ਵੱਲੋਂ 4 ਫ਼ਰਵਰੀ ਨੂੰ ਕਿਸੇ ਜਸਵਿੰਦਰ ਸਿੰਘ ਦੇ ਹਸਤਾਖ਼ਰਾਂ ਹੇਠ ਜਾਰੀ ਸਰਟੀਫਿਕੇਟ ਵਿਚ ਕਿਹਾ ਗਿਆ ਹੈ ਕਿ 29 ਜਨਵਰੀ ਨੂੰ ਸਵੇਰੇ ਕਰੀਬ 12:50 ਵਜੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਜਲੰਧਰ ਵਿਚ ਮਰੀਜ਼ ਲਈ ਡਾ: ਮੋਦਗਿੱਲ ਰਾਹੀਂ ਇਕ ਐਂਬੂਲੈਂਸ ਭੇਜੇ ਜਾਣ ਬਾਰੇ ਟੈਲੀਫ਼ੋਨ ਆਇਆ ਸੀ। ਇਸ ਤੋਂ ਕਰੀਬ 20 ਮਿੰਟ ਬਾਅਦ ਹੀ ਡਾ: ਮੋਦਗਿਲ ਦੇ ਨਾਲ ਹੀ ਇਕ ਟੀਮ ਨੂੰ ਐਂਬੂਲੈਂਸ ਲੈ ਕੇ ਡੇਰੇ ਵੱਲ ਰਵਾਨਾ ਕਰ ਦਿੱਤਾ ਗਿਆ। ਜਦੋਂ ਇਹ ਟੀਮ ਸੰਸਥਾਨ ਵਿਚ ਪਹੁੰਚੀ ਤਾਂ ਉਥੇ ਪਹਿਲਾਂ ਹੀ ਇਕ ਮੈਡੀਕਲ ਟੀਮ ਮੌਜੂਦ ਸੀ, ਜੋ ਕਿ 'ਬਚਾਅ ਕਾਰਜ' ਕਰ ਰਹੀ ਸੀ। ਇਸੇ ਦੌਰਾਨ ਕੁਝ ਸਮੇਂ ਬਾਅਦ ਉਨ੍ਹਾਂ ਦੀ (ਸੰਸਥਾਨ ਵਾਲਿਆਂ ਦੀ) ਉਕਤ ਮੈਡੀਕਲ ਟੀਮ ਵੱਲੋਂ ਹੀ ਐਲਾਨ ਕਰ ਦਿੱਤਾ ਗਿਆ ਕਿ ਆਸ਼ੂਤੋਸ਼ ਹੁਣ ਨਹੀਂ ਰਹੇ ਤੇ ਅਪੋਲੋ ਹਸਪਤਾਲ ਵਾਲਿਆਂ ਦੀ ਟੀਮ ਇਸ ਮਰਗੋਂ ਵਾਪਸ ਆ ਗਈ। ਇਸ ਦੇ ਨਾਲ ਹੀ ਡੀ. ਐਸ. ਪੀ. ਨਕੋਦਰ ਦੇ ਇਸੇ ਹਲਫ਼ਨਾਮੇ ਦੇ ਨਾਲ ਨੱਥੀ ਕੀਤੇ ਸੰਸਥਾਨ ਦੇ ਆਈ ਕਲੀਨਿਕ ਨਕੋਦਰ ਰੋਡ ਨੂਰਮਹਿਲ ਦੇ ਇਕ ਅਹਿਮ ਦਸਤਾਵੇਜ਼ ਵਿਚ ਵੀ ਡਾ: ਅਸ਼ੋਕ (ਅੱਖਾਂ ਦਾ ਮਾਹਿਰ ਰਜਿਸਟ੍ਰੇਸ਼ਨ ਨੰਬਰ 24771-ਪੀ.ਐਮ.ਸੀ.) ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ 29 ਜਨਵਰੀ ਨੂੰ ਸਵੇਰੇ ਸਵਾ 12 ਵਜੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਦੇ ਅੰਦਰ ਹੀ ਸੰਸਥਾਨ ਮੁਖੀ ਆਸ਼ੂਤੋਸ਼ ਨੂੰ ਵੇਖਣ ਵਾਸਤੇ ਸੱਦਿਆ ਗਿਆ ਤੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਨਾਲ ਡਾ: ਕਰਤਾਰ ਕੌਰ ਵੀ ਉਥੇ ਪਹੁੰਚ ਗਏ। ਸੰਸਥਾਨ ਮੁਖੀ ਆਸ਼ੂਤੋਸ਼ ਨੂੰ ਛਾਤੀ ਦੀ ਜ਼ਬਰਦਸਤ ਤਕਲੀਫ਼ ਹੋ ਰਹੀ ਸੀ। ਇਹ ਘਟਨਾ ਕਰੀਬ ਸਵੇਰੇ 12:10 ਦੀ ਹੈ। ਮੌਕੇ 'ਤੇ ਹੀ ਮੁੱਢਲਾ ਇਲਾਜ ਸ਼ੁਰੂ ਕਰਦਿਆਂ ਉਨ੍ਹਾਂ ਨੂੰ ਮੁੜ ਹੋਸ਼ 'ਚ ਲਿਆਉਣ (ਸੀ.ਪੀ.ਆਰ.) ਦੀਆਂ ਭਰਪੂਰ ਕੋਸ਼ਿਸਾਂ ਕੀਤੀਆਂ ਗਈਆਂ। ਇਸੇ ਦੌਰਾਨ ਡਾ: ਪਰਮਿੰਦਰ ਕੌਰ ਮੋਦਗਿਲ ਸਣੇ ਅਪੋਲੋ ਹਸਪਤਾਲ ਲੁਧਿਆਣਾ ਦੀ ਮੈਡੀਕਲ ਟੀਮ ਅਤੇ ਦਿਲ ਦੇ ਰੋਗਾਂ ਬਾਰੇ ਤਿਆਰ ਵਿਸ਼ੇਸ਼ ਐਂਬੂਲੈਂਸ ਵੀ ਪਹੁੰਚ ਗਈ। ਇਸੇ ਦੌਰਾਨ ਇਕ ਹੋਰ ਮਾਹਿਰ ਡਾਕਟਰ ਹਰਪਾਲ ਸਿੰਘ (ਰਜਿਸਟ੍ਰੇਸ਼ਨ ਨੰਬਰ ਪੀ.ਐਮ.ਸੀ. 32436) ਵੀ ਸਵੇਰੇ 2 ਵਜੇ ਦੇ ਕਰੀਬ 'ਬਚਾਅ ਕਾਰਜ' 'ਚ ਸ਼ਾਮਿਲ ਹੋ ਗਏ। ਮੌਕੇ 'ਤੇ ਪੁੱਜੇ ਸਮੂਹ ਡਾਕਟਰਾਂ ਸਣੇ ਅਪੋਲੋ ਹਸਪਤਾਲ ਦੀ ਟੀਮ ਦੇ ਮਾਹਿਰਾਂ ਵੱਲੋਂ ਵੀ ਆਸ਼ੂਤੋਸ਼ ਨੂੰ ਮੁੜ ਹੋਸ਼ 'ਚ ਲਿਆਉਣ ਦੀਆਂ ਡਾਕਟਰੀ ਇਲਾਜ ਰਾਹੀਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ 02:10 'ਤੇ ਆਸ਼ੂਤੋਸ਼ ਦੇ ਸਰੀਰ ਨੇ ਹਰਕਤ ਬੰਦ ਕਰ ਦਿੱਤੀ ਤੇ ਇਸੇ ਦੌਰਾਨ ਈ. ਸੀ. ਜੀ. ਸਣੇ ਵੱਖ-ਵੱਖ ਮੈਡੀਕਲ ਟੈਸਟਾਂ ਮਗਰੋਂ ਸਵੇਰੇ 02:15 'ਤੇ ਸਮੂਹ ਡਾਕਟਰਾਂ ਦੀ ਰਾਏ ਨਾਲ ਆਸ਼ੂਤੋਸ਼ ਨੂੰ ਕਲੀਨੀਕਲੀ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੂਜੇ ਦਸਤਾਵੇਜ਼ ਦੇ ਥੱਲੇ ਡਾ: ਕੁਲਵੰਤ ਕੌਰ, ਡਾ: ਹਰਪਾਲ ਸਿੰਘ ਅਤੇ ਡਾ: ਅਸ਼ੋਕ ਦੇ ਦਸਤਖਤ ਕੀਤੇ ਹੋਏ ਹਨ ਅਤੇ ਇਸ ਨੂੰ ਜਾਰੀ ਕਰਨ ਦੀ ਤਾਰੀਖ਼ 4 ਫ਼ਰਵਰੀ, 2014 ਅੰਕਿਤ ਹੈ ਅਤੇ ਉਕਤ ਆਈ ਕਲੀਨਿਕ ਦੇ ਦੋ ਮੋਬਾਈਲ ਨੰਬਰ ਅਤੇ ਇੱਕ ਲੈਂਡਲਾਈਨ ਫੈਕਸ ਨੰਬਰ ਤੋਂ ਇਲਾਵਾ ਡਾ: ਅਸ਼ੋਕ ਦਾ ਈਮੇਲ ਵੀ ਅੰਕਿਤ ਹੈ। ਡੀ. ਐਸ. ਪੀ. ਨਕੋਦਰ ਹਰਿੰਦਰਪਾਲ ਸਿੰਘ ਪਰਮਾਰ ਦੇ ਦਸਤਖ਼ਤਾਂ ਹੇਠ ਹਾਈਕੋਰਟ 'ਚ ਪੇਸ਼ ਕੀਤੇ ਇਸ ਹਲਫ਼ਨਾਮੇ ਵਿਚ ਪਰਮਾਰ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਐਡਵੋਕੇਟ ਜਨਰਲ ਤੋਂ ਆਏ ਲਿਖਤੀ ਨਿਰਦੇਸ਼ਾਂ ਤਹਿਤ ਉਹ ਖੁਦ ਐਸ. ਐਚ. ਓ. ਨੂਰਮਹਿਲ ਅਤੇ ਡਿਊਟੀ ਮੈਜਿਸਟ੍ਰੇਟ ਸਣੇ ਉਕਤ ਸੰਸਥਾਨ ਦਾ ਦੌਰਾ ਕਰਨ ਗਏ ਸਨ, ਜਿਸ ਦੌਰਾਨ ਉਨ੍ਹਾਂ ਨੂੰ ਡਾ: ਹਰਪਾਲ ਸਿੰਘ ਨੱਢਾ (ਐਮ. ਡੀ.), ਡਾ: ਕਰਤਾਰ ਕੌਰ (ਐਮ.ਬੀ.ਬੀ.ਐਸ.) ਅਤੇ ਡਾ: ਅਸ਼ੋਕ (ਐਮ.ਬੀ.ਬੀ.ਐਸ.) ਵੱਲੋਂ ਤਿਆਰ ਕੀਤੀ ਇੱਕ ਮੈਡੀਕਲ ਰਿਪੋਰਟ ਸੌਂਪੀ ਗਈ ਹੈ, ਜਿਸ ਮੁਤਾਬਿਕ ਇਨ੍ਹਾਂ ਨੇ ਆਸ਼ੂਤੋਸ਼ ਨੂੰ 29 ਜਨਵਰੀ ਦੀ ਸਵੇਰ ਨੂੰ 'ਅਟੈਂਡ' ਕੀਤਾ ਸੀ ਤੇ ਮੈਡੀਕਲ ਰਿਪੋਰਟ ਵਿਚ ਸਪੱਸ਼ਟ ਲਿਖਿਆ ਗਿਆ ਹੈ ਕਿ ਆਸ਼ੂਤੋਸ਼ ਨੂੰ ਕਲੀਨੀਕਲੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਡੀ. ਐਸ. ਪੀ ਪਰਮਾਰ ਨੇ ਆਪਣੇ ਇਸ ਹਲਫ਼ਨਾਮੇ ਵਿਚ ਆਸ਼ੂਤੋਸ਼ ਨੂੰ ਡੇਰੇ ਦੇ ਕੁਝ ਖ਼ਾਸ ਪ੍ਰਬੰਧਕਾਂ ਵੱਲੋਂ ਗ਼ੈਰ ਕਾਨੂੰਨੀ ਤੌਰ 'ਤੇ ਬੰਧਕ ਬਣਾਏ ਜਾਣ ਦੇ ਦੋਸ਼ਾਂ ਦਾ ਵੀ ਖੰਡਨ ਕੀਤਾ ਹੈ। ਇਸ ਦੇ ਨਾਲ ਹੀ ਹਲਫ਼ਨਾਮੇ ਦੇ ਪੈਰਾ ਨੰਬਰ 4 ਵਿਚ ਇਹ ਵੀ ਕਿਹਾ ਗਿਆ ਹੈ ਕਿ ਹਾਈਕੋਰਟ ਵੱਲੋਂ ਆਸ਼ੂਤੋਸ਼ ਦੀ ਸਥਿਤੀ ਬਾਰੇ ਦੱਸੇ ਜਾਣ ਲਈ ਵੀ ਕਿਹਾ ਗਿਆ ਹੋਣ ਦੇ ਸਬੰਧ ਵਿਚ ਪੁਲਿਸ ਥਾਣਾ ਨੂਰਮਹਿਲ ਦੀ ਸਟੇਟਸ ਰਿਪੋਰਟ ਵੀ ਦਾਇਰ ਕੀਤੀ ਜਾ ਰਹੀ ਹੈ, ਪਰ ਮਾਮਲੇ ਦੇ ਨਾਜ਼ੁਕ ਹੋਣ ਅਤੇ ਇੱਕ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਵੀ ਸਬੰਧਿਤ ਹੋਣ ਕਰਕੇ ਇਸ ਨੂੰ ਸੀਲ ਬੰਦ ਲਿਫ਼ਾਫ਼ੇ ਵਿਚ ਹੀ ਦਾਇਰ ਕੀਤਾ ਜਾ ਰਿਹਾ ਹੈ। ਉਧਰ ਦੂਜੇ ਪਾਸੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਵੀ ਅੱਜ ਹਾਈਕੋਰਟ ਨੂੰ ਇੱਕ ਦਸਤਾਵੇਜ਼ ਸੌਂਪਦਿਆਂ ਦਾਅਵਾ ਕੀਤਾ ਗਿਆ ਹੈ ਕਿ ਆਸ਼ੂਤੋਸ਼ 'ਸਮਾਧੀ' ਵਿਚ ਹਨ। ਇਹ ਕਾਰਵਾਈ ਆਸ਼ੂਤੋਸ਼ ਦੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੱਕ ਡਰਾਈਵਰ ਰਹਿ ਚੁੱਕਾ ਹੋਣ ਦਾ ਦਾਅਵਾ ਕਰਨ ਵਾਲੇ ਪੂਰਨ ਸਿੰਘ ਵੱਲੋਂ ਹਾਈਕੋਰਟ ਵਿਚ ਦਾਇਰ ਕੀਤੀ ਪਟੀਸ਼ਨ 'ਤੇ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਅੱਜ ਫਿਰ ਉਸਦੇ ਵਕੀਲ ਐਸ. ਪੀ. ਸੋਈ ਵੱਲੋਂ ਆਸ਼ੂਤੋਸ਼ ਦੀ 'ਸਥਿਤੀ' ਬਾਰੇ ਭੰਬਲਭੂਸਾ ਕਾਇਮ ਹੋਣ ਦਾ ਦਾਅਵਾ ਕੀਤਾ ਗਿਆ ਹੈ। ਜਿਸ 'ਤੇ ਹੁਣ ਅਗਲਾ ਪ੍ਰਸ਼ਨ ਇਹ ਖੜ੍ਹਾ ਹੋ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਆਸ਼ੂਤੋਸ਼ ਦੀ ਮੌਤ ਅਤੇ ਸੰਸਥਾਨ ਵੱਲੋਂ ਅਜੇ ਵੀ 'ਸਮਾਧੀ' 'ਚ ਹੋਣ ਦੇ ਦਾਅਵੇ ਪੇਸ਼ ਕੀਤੇ ਜਾਣ ਮਗਰੋਂ ਤਕਨੀਕੀ ਤੌਰ 'ਤੇ ਡੇਰਾ ਮੁਖੀ ਦੇ ਜਿਊਂਦਾ ਜਾਂ ਮ੍ਰਿਤਕ ਹੋਣ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ। ਅਹਿਮ ਗੱਲ ਇਹ ਹੈ ਕਿ ਪੂਰਨ ਸਿੰਘ ਵੱਲੋਂ ਦਾਇਰ ਕੀਤੀ ਪਟੀਸ਼ਨ ਦਾ ਆਧਾਰ 'ਇੱਕ ਜਿਊਂਦੇ' ਇਨਸਾਨ ਦੀ ਆਜ਼ਾਦੀ ਜਾਂ ਰਿਹਾਈ ਹੈ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਵੀ ਉਕਤ ਹਲਫ਼ਨਾਮੇ ਵਿਚ ਉਸ ਨੂੰ ਗ਼ੈਰ ਕਾਨੂੰਨੀ ਤੌਰ 'ਤੇ ਬੰਧਕ ਨਾ ਬਣਾਇਆ ਗਿਆ, ਹੋਣ ਦਾ ਵੀ ਦਾਅਵਾ ਕੀਤਾ ਜਾ ਚੁੱਕਾ ਹੋਣ ਵਜੋਂ ਇਸ ਪਟੀਸ਼ਨ ਦੀ ਕਿਸਮ ਨੂੰ ਲੈ ਕੇ ਫ਼ੈਸਲਾ ਕਰਨਾ ਰਹਿ ਗਿਆ ਹੈ। ਹਾਈਕੋਰਟ ਦੇ ਜਸਟਿਸ ਐਮ.ਐਸ.ਐਸ. ਬੇਦੀ ਵੱਲੋਂ ਇਸ ਨੁਕਤੇ 'ਤੇ ਹੁਣ ਆਉਂਦੀ 11 ਫ਼ਰਵਰੀ ਨੂੰ ਸੁਣਵਾਈ ਕੀਤੀ ਜਾਵੇਗੀ। ਇਸ ਪਟੀਸ਼ਨ ਵਿਚ ਜਲੰਧਰ ਦੀ ਤਹਿਸੀਲ ਨਕੋਦਰ ਦੇ ਨੂਰਮਹਿਲ ਖੇਤਰ ਦੇ ਉਹੜੀਆਂ ਮੁਹੱਲਾ ਵਾਸੀ ਪੂਰਨ ਸਿੰਘ ਪੁੱਤਰ ਬੁੱਧ ਸਿੰਘ ਨਾਮੀਂ ਇਸ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਆਸ਼ੂਤੋਸ਼ ਨੂੰ ਪਿਛਲੇ ਕੁੱਝ ਦਿਨਾਂ ਤੋਂ ਡੇਰੇ ਵਿਚਲੇ ਕੁੱਝ ਲੋਕਾਂ ਵੱਲੋਂ ਬੰਧਕ ਬਣਾਇਆ ਹੋਇਆ ਹੈ, ਜਿਸ ਪਿੱਛੇ ਮਹੇਸ਼ ਕੁਮਾਰ ਝਾਅ ਉਰਫ਼ ਆਸ਼ੂਤੋਸ਼ ਕੋਲੋਂ ਦਸਤਾਵੇਜ਼ਾਂ 'ਤੇ ਜ਼ਬਰੀ ਦਸਤਖ਼ਤ ਕਰਵਾ ਡੇਰੇ ਦੀ ਗੱਦੀ, ਸੈਂਕੜੇ ਕਰੋੜਾਂ ਦੀ ਨਕਦੀ ਅਤੇ ਹਜ਼ਾਰਾਂ ਕਰੋੜ ਦੀ ਜਾਇਦਾਦ ਨੂੰ ਹਥਿਆਉਣ ਬਾਰੇ ਖ਼ਦਸ਼ਾ ਪ੍ਰਗਟਾਇਆ ਗਿਆ। ਪੂਰਨ ਸਿੰਘ ਨੇ ਆਪਣੀ ਪਟੀਸ਼ਨ ਵਿਚ ਸਿੱਧੇ ਤੌਰ 'ਤੇ ਡੇਰੇ ਵਿਚਲੇ ਅਰਵਿੰਦਾ ਨੰਦ ਉਰਫ਼ ਅਮਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ, ਮੋਹਨ ਪੂਰੀ ਪੁੱਤਰ ਰਾਸੀਦ ਰਾਮ, ਪ੍ਰਚਾਰਕ ਸਰਵਾ ਨੰਦ ਉਰਫ਼ ਸੋਨੀ ਪੁੱਤਰ ਮੋਹਨੀ, ਐਡਵੋਕੇਟ ਨਰਿੰਦਾ ਨੰਦ ਉਰਫ਼ ਨਰਿੰਦਰ ਸਿੰਘ ਅਤੇ ਪ੍ਰਚਾਰਕ ਵਿਸ਼ਾਲਾ ਨੰਦ ਨੂੰ ਵੀ ਧਿਰ ਬਣਾਉਂਦਿਆਂ ਇਨ੍ਹਾਂ 'ਤੇ ਉਕਤ ਲਾਲਚ ਵੱਸ ਮੌਜੂਦਾ ਸਥਿਤੀ ਪੈਦਾ ਕਰਨ ਦਾ ਦੋਸ਼ ਲਾਇਆ ਹੈ।

No comments:
Post a Comment