ਨਾਭਾ - ਸ਼ਨੀਵਾਰ ਨੂੰ ਦਿਨ-ਦਿਹਾੜੇ ਸਟੇਟ ਬੈਕ ਆਫ ਪਟਿਆਲਾ ਦੇ ਏ .ਟੀ. ਐਮ. 'ਚ ਕੈਸ਼ ਪਾਉਣ ਆਏ ਮੁਲਾਜ਼ਮਾਂ 'ਤੇ 3 ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਉਹ 26 ਲੱਖ ਦਾ ਕੈਸ਼ ਵੀ ਲੁੱਟ ਕੇ ਲੈ ਗਏ। ਉਨ੍ਹਾਂ ਨੇ ਜ਼ਬਰਦਸਤ ਫਾਈਰਿੰਗ ਕੀਤੀ, ਜਿਸ 'ਚ ਇਕ ਗਾਰਡ ਦੀ ਗੋਲੀ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ।