jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 15 February 2014

ਵਿਅੰਗ- ਨਸ਼ੇਖੋਰਾਂ ਲਈ ਇਨਾਮ

www.sabblok.blogspot.com
 ਗੁਰਪ੍ਰੀਤ ਸਿੰਘ ਚੌਹਾਨ ਐਡਵੋਕੇਟ,
                               
 ਜਿਲ•ਾ ਕਚਿਹਰੀਆਂ
 ਫਰੀਦਕੋਟ।
 ਮੋਬਾ: 9855670241

ਮੈਂ ਚੰਡੀਗੜ• ਆਪਣੇ ਕਿਸੇ ਨਿੱਜੀ ਕੰਮ ਲਈ ਜਾਣਾ ਸੀ। ਬੜੀ ਕਾਹਲੀ-ਕਾਹਲੀ ਚ ਬੱਸ ਫਰੀਦਕੋਟ ਤੋਂ ਫੜੀ ਅਤੇ ਦੇਖਿਆ ਕਿ ਬੱਸ ਵਿਚਲੀਆਂ ਤਕਰੀਬਨ ਸਾਰੀਆਂ ਸੀਟਾਂ ਰੁਕੀਆਂ ਹੋਈਆਂ ਸਨ। ਬੱਸ ਵਿੱਚ ਥੋੜਾ ਅੱਗੇ ਗਿਆ ਤੇ ਦੇਖਿਆ ਕਿ ਦੋ ਸਵਾਰੀਆਂ ਦੇ ਬੈਠਣ ਵਾਲੀ ਇੱਕ ਸੀਟ ਵਿਹਲੀ ਸੀ। ਇੱਕ ਤੇ ਬੜੀ ਸੂਝਵਾਨ ਦਿੱਖ ਵਾਲਾ ਤਕਰੀਬਨ 70 ਕੁ ਸਾਲ ਦਾ ਬਜੁਰਗ ਬੈਠਾ ਸੀ। ਸੀਟ ਦੇ ਨਜਦੀਕ ਜਾ ਕੇ ਮੈਂ ਉਸ ਬਜ਼ੁਰਗ ਤੋਂ ਪੁੱਛਿਆ ਕਿ ਬਾਬਾ ਜੀ ਤੁਹਾਡੇ ਨਾਲ ਕੋਈ ਬੈਠਾ ਤਾਂ ਨਹੀਂ? ਬਜ਼ੁਰਗ ਨੇ ਕਿਹਾ ਕਿ ਕਾਕਾ ਬੈਠ ਜਾ ਸੀਟ ਵਿਹਲੀ ਹੈ। ਮੈਂ ਮਨ ਹੀ ਮਨ ਸ਼ੁਕਰ ਮਨਾਇਆ ਕਿ ਚੰਗਾ ਹੋਇਆ ਸੀਟ ਮਿਲ ਗਈ ਨਹੀਂ ਤਾਂ ਏਨਾ ਲੰਬਾ ਸਫਰ ਬੱਸ ਵਿੱਚ ਖੜ ਕੇ ਕਰਨਾ ਬੜਾ ਔਖਾ ਹੈ। ਮੈ ਸੀਟ ਤੇ ਬੈਠਾ ਹੀ ਸਾਂ ਕਿ ਬਜ਼ੁਰਗ ਨੇ ਪੁੱਛਿਆ ਕਿ ਕਾਕਾ ਕੀ ਕਰਦਾ ਹੈਂ? ਮੈਂ ਕਿਹਾ ਬਾਬਾ ਜੀ ਮੈਂ ਫਰੀਦਕੋਟ ਵਕਾਲਤ ਕਰਦਾ ਹਾਂ। ਬਜ਼ੁਗਰ ਨੇ ਕਿਹਾ ਅੱਛਾ, ਵਕੀਲ ਹੈਂ? ਮੈਂ ਕਿਹਾ ਹਾਂ ਬਾਬਾ ਜੀ। ਮੈਂ ਵੀ ਬਜ਼ੁਰਗ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਕਿੱਥੇ ਜਾਣਾ ਏ? ਬਜ਼ੁਰਗ ਕਹਿਣ ਲੱਗਿਆ ਕਿ ਕੀ ਦੱੱਸਾਂ ਪੁੱਤਰਾ.. . . . . ਮੇਰੀ ਰਿਸ਼ਤੇਦਾਰੀ ਚੋਂ 22 ਕੁ ਸਾਲਾਂ ਦਾ ਨੌਜਵਾਨ ਹੈ, ਨਸ਼ੇ ਨੇ ਖਾ ਲਿਆ, ਲੁਧਿਆਣੇ ਦਾਖਿਲ ਹੈ। ਨਸ਼ਾ ਕਰਨ ਨਾਲ ਉਹਦਾ ਸਰੀਰ ਏਨਾ ਖੋਖਲਾ ਹੋ ਗਿਆ ਹੈ ਕਿ ਹੁਣ ਉਹਦੇ ਕੁਝ ਵੀ ਅੰਦਰ ਨਹੀਂ ਜਾਂਦਾ। ਜੇ ਜਾਂਦਾ ਹੈ ਤਾਂ ਸਭ ਕੁਝ ਖਾਦਾ-ਪੀਤਾ ਬਾਹਰ ਆ ਜਾਂਦਾ ਹੈ। ਬੜੀ ਉਦਾਸ ਜਿਹੇ ਮਨ ਨਾਲ ਬਜ਼ੁਰਗ ਨੇ ਕਿਹਾ ਕਿ ਪੁੱਤਰਾ ਬੜੀ ਮੁਸੀਬਤ ਬਣੀ ਖੜੀ ਹੈ। ਸਭ ਰਿਸ਼ਤੇਦਾਰਾਂ ਨੂੰ ਭਾਜੜਾਂ ਪਾਈਆਂ ਹੋਈਆਂ ਨੇ। ਮੈਂ ਪੁਛਿਆ ਕਿ ਬਾਬਾ ਜੀ ਏਦਾਂ ਕਿਵੇਂ ਨਸ਼ੇ ਖਾਣ ਲੱਗ ਗਿਆ ਪੜਦਾ ਨਹੀਂ ਸੀ? ਬਜ਼ੁਰਗ ਨੇ ਦੱਸਿਆ ਕਿ ਪੜਨ ਵਿੱਚ ਤਾਂ ਜੀਰੋ ਮੀਟਰ ਸੀ। ਦਸ ਜਮਾਤਾਂ ਮਸਾਂ ਖਿੱਚ-ਧੂਹ ਕੇ ਘਰਦਿਆਂ ਕਰਵਾਈਆਂ ਸਨ। ਖੇਤ ਦਾ ਕੰਮ-ਕਾਰ ਵੀ ਨੀ ਕਰਦਾ ਸੀ। ਵੇਹਲੜ ਮਡੀਰ ਨਾਲ ਰਲ ਗਿਆ ਤੇ ਨਸ਼ਿਆਂ ਦੀ ਲਤ ਲੱਗ ਗਈ।  ਬਜ਼ੁਰਗ ਨੇ ਆਵਦੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਵੇਹਲੜ ਬੰੰਦਾ ਕਰੂ ਵੀ ਕੀ? ਬੁਰੀ ਸੰਗਤ ਵਿੱਚ ਹੀ ਪਊਗਾ। ਮੈਂ ਬਜ਼ੁਰਗ ਦੀਆਂ ਗੱਲਾਂ ਵਿੱਚ ਹਾਂ ਵਿੱਚ ਰਲਾ ਰਿਹਾ ਸੀ। ਬਜ਼ੁਰਗ ਦੀ ਗੱਲ ਮੁਕਦਿਆਂ ਹੀ ਮੈਂ ਕਿਹਾ ਕਿ ਬਾਬਾ ਜੀ ਪੰਜਾਬ ਚ ਤਾਂ ਨਸ਼ਿਆਂ ਨੇ ਨੌਜਵਾਨਾਂ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ।  ਕੋਈ ਟਾਵਾਂ-ਟਾਵਾਂ ਨੌਜਵਾਨ ਹੀ ਬਚਿਆ ਹੈ ਨਸ਼ਿਆਂ ਤੋਂ। ਬਜ਼ੁਰਗ ਨੇ ਕਿਹਾ ਪੁੱਤਰਾ ਦੇਖੀ ਚੱਲ ਆਵਦਾ ਝੁੱਗਾ ਚੌੜ ਕਰਵਾ ਕੇ ਸਭ ਨੂੰ ਅਕਲ ਆ ਜਾਊਗੀ। ਬਜ਼ੁਰਗ ਨੇ ਕਿਹਾ ਕਿ ਅੱਜ ਕੱਲ ਇਹਨਾਂ ਨਸ਼ੇਖੋਰਾਂ ਨੂੰ ਵੱਡੇ-ਵੱਡੇ ਇਨਾਮ ਵੀ ਮਿਲਣੇ ਸ਼ੁਰੂ ਹੋ ਗਏ ਹਨ। ਮੈਂਨੂੰ ਬੜੀ ਹੈਰਾਨੀ ਹੋਈ, ਮੈਂ ਪੁੱਛਿਆ ਬਾਬਾ ਜੀ ਕਿਹੜੇ ਇਨਾਮਾਂ ਦੀ ਗੱਲ ਕਰਦੇ ਹੋ? ਬਜ਼ੁਰਗ ਬੋਲੇ ਲੈ ਸੁਣ ਫਿਰ ਇਨਾਮਾਂ ਦੇ ਵੇਰਵਾ:-
     ਪਹਿਲਾ ਇਨਾਮ- ਘਰੋਂ ਅਤੇ ਬਾਹਰੋਂ ਜੁੱਤੀਆਂ(ਛਿੱਤਰ ਪਰੇਡ)
     ਦੂਜਾ ਇਨਾਮ- ਫੇਫੜਿਆਂ ਵਿੱਚ ਮੋਰੀਆਂ
     ਤੀਜਾ ਇਨਾਮ- ਗੁਰਦੇ, ਕਿਡਨੀਆਂ ਅਤੇ ਲੀਵਰ ਖਰਾਬ
     ਚੌਥਾ ਇਨਾਮ- ਸ਼ਰਤੀਆ ਟੀ.ਬੀ
     ਪੰਜਵਾਂ ਇਨਾਮ- 100% ਕੈਸ਼ਰ ਰੋਗ, ਸਿਰ ਤੇ ਕਰਜਾ
     ਛੇਵਾਂ ਇਨਾਮ- ਬੱਚੇ, ਘਰਵਾਲੀ ਅਤੇ ਮਾਂ-ਬਾਪ ਦੀ ਬਰਬਾਦੀ
     ਸੱਤਵਾਂ ਇਨਾਮ- 4 ਲੱਖ ਦਾ ਪਲਾਟ, 3 ਕੁਇੰਟਲ ਲੱਕੜਾਂ, 3 ਮੀਟਰ ਸਫੈਦ ਕੱਪੜਾ 
ਮੈਂ ਬਜ਼ੁਰਗ ਦੀ ਡੂੰਹਗੀ ਸੋਚ ਬਾਰੇ ਜਾਣ ਕਿ ਹੈਰਾਨ ਸੀ ਅਤੇ ਮਨ ਹੀ ਮਨ ਵਿੱਚ ਬੜਾ ਹਾਸਾ ਵੀ ਆ ਰਿਹਾ ਸੀ। ਸੋਚ ਰਿਹਾ ਸੀ ਬਜ਼ੁਰਗ ਨੇ ਸੰਨ 47 ਵਿੱਚ ਲਗਦਾ ਡਾਕਟਰੀ ਦੀ ਪੜਾਈ ਕੀਤੀ ਹੋਣੀ ਹੈ। ਮੈਂ ਆਪਣੇ ਹਾਸੇ ਤੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ। ਬਜ਼ੁਰਗ ਬੋਲੇ ਕਿਵੇਂ ਆ ਕਾਕਾ, ਇਨਾਮ ਠੀਕ ਆ? ਮੈਂ ਕਿਹਾ ਕਿ ਬਾਬਾ ਜੀ ਜੇ ਨਸ਼ੇ ਕਰਨੇ ਹਨ ਤਾਂ ਇਹ ਇਨਾਮ ਮਿਲਣੇ ਹੀ ਹਨ। ਮੈਂ ਮਜਾਕ-ਮਜਾਕ ਚ ਪੁੱਛ ਲਿਆ ਕਿ ਬਾਬਾ ਜੀ ਇਹਨਾਂ ਇਨਾਮਾਂ ਨੂੰ ਫਿਰ ਵੰਡੂਗਾ ਕਿਹੜਾ? ਬਜ਼ੁਰਗ ਨੇ ਝੱਟ ਕਿਹਾ ਕਿ ਵੰਡਣ ਨੂੰ ਕੋਈ ਐਮ.ਐਲ.ਏ ਥੋੜਾ ਆਊਗਾ, ਖੁਦ ਧਰਮਰਾਜ ਵੰਡਣ ਆਉਣਗੇ। 

                               -

No comments: