www.sabblok.blogspot.com
ਜਸਵੰਤ ਜੱਸ
ਫ਼ਰੀਦਕੋਟ, 10 ਫ਼ਰਵਰੀ
ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਸਾਲਾਨਾ ਮੀਟਿੰਗ ਕਰਨ ਲਈ ਪੁੱਜੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰਜ਼ (ਫੀਮੇਲ) ਯੂਨੀਅਨ ਤੇ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਦੀਆਂ ਵਰਕਰਾਂ ਨੇ ਘੇਰ ਕੇ ਖਰੀਆਂ ਖਰੀਆਂ ਸੁਣਾਈਆਂ। ਸਿਹਤ ਮੁਲਾਜ਼ਮਾਂ ਤੋਂ ਦੁਖੀ ਹੋਏ ਸਿਹਤ ਮੰਤਰੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਸੰਘਰਸ਼ ਕਰ ਰਹੀਆਂ ਲੜਕੀਆਂ ਤੋਂ ਬਹੁਤ ਪ੍ਰੇਸ਼ਾਨ ਹਨ। ਇਸ ਕਰਕੇ ਉਹ ਮੁੱਖ ਮੰਤਰੀ ਨੂੰ ਅਸਤੀਫ਼ਾ ਸੌਂਪਣਾ ਚਾਹੁੰਦੇ ਹਨ।
ਸਿਹਤ ਮੰਤਰੀ ਨੇ ਇਸ ਗੱਲ ਦਾ ਵੀ ਗਿਲਾ ਜ਼ਾਹਰ ਕੀਤਾ ਕਿ ਹੈਲਥ ਵਰਕਰਾਂ ਨੇ ਉਸ ਦੇ ਜੱਦੀ ਪਿੰਡ ਵਿੱਚ ਮੁਜ਼ਾਹਰਾ ਕਿਉਂ ਕੀਤਾ। ਇਸ ਤੋਂ ਪਹਿਲਾਂ ਇਹ ਸਿਹਤ ਵਰਕਰਾਂ, ਮੰਤਰੀ ਦੀ ਮੀਟਿੰਗ ਵਾਲੀ ਥਾਂ ਦੇ ਆਸ-ਪਾਸ ਇਕੱਤਰ ਹੋ ਗਈਆਂ ਅਤੇ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਕਰਕੇ ਪੁਲੀਸ ਅਧਿਕਾਰੀ, ਮੰਤਰੀ ਨੂੰ ਸਿੱਧਾ ਮੀਟਿੰਗ ਵਿੱਚ ਲਿਆਉਣ ਦੀ ਥਾਂ ਰੈਸਟ ਹਾਊਸ ਲੈ ਗਏ ਜਿੱਥੇ ਯੂਨੀਅਨਾਂ ਦੀਆਂ ਆਗੂਆਂ ਨੂੰ ਗੱਲਬਾਤ ਲਈ ਬੁਲਾਇਆ ਗਿਆ।
ਹੈਲਥ ਵਰਕਰ ਯੂਨੀਅਨ ਦੀ ਆਗੂ ਗੁਰਮੀਤ ਕੌਰ ਨੇ ਸਿਹਤ ਮੰਤਰੀ ਨੂੰ ਪਹਿਲਾਂ ਕੀਤੇ ਵਾਅਦੇ ਤੁਰੰਤ ਪੂਰੇ ਕਰਨ ਲਈ ਕਿਹਾ ਤਾਂ ਮੰਤਰੀ ਨੇ ਕਿਹਾ ਕਿ ਉਹ ਭਾਵੇਂ ਮਰਨ ਵਰਤ ’ਤੇ ਬੈਠਣ ਭਾਵੇਂ ਧਰਨੇ ’ਤੇ ਪਰ ਕੰਮ ਤਾਂ ਆਪਣੀ ਰਫ਼ਤਾਰ ਨਾਲ ਹੀ ਹੋਵੇਗਾ। ਸਿਹਤ ਮੰਤਰੀ ਨੇ ਹੈਲਥ ਵਰਕਰਾਂ ਨੂੰ ਟਾਲਣਾ ਚਾਹਿਆ ਪਰ ਉਨ੍ਹਾਂ ਨੇ ਬਿਨਾਂ ਕਿਸੇ ਭਰੋਸੇ ਤੋਂ ਵਾਪਸ ਮੁੜਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਅਪਰੈਲ ਤੋਂ ਮਲਟੀਪਰਪਜ਼ ਹੈੱਲਥ ਵਰਕਰਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਇਸ ਮਗਰੋਂ ਆਸ਼ਾ ਵਰਕਰਾਂ ਨੇ ਸਿਹਤ ਮੰਤਰੀ ਨੂੰ ਕਿਹਾ ਕਿ ਜੇਕਰ ਖਜ਼ਾਨੇ ਵਿੱਚ ਪੈਸਾ ਨਹੀਂ ਤਾਂ ਉਹ ਆਪਣੇ ਭੱਤੇ ਤੇ ਸਹੂਲਤਾਂ ਲੈਣੀਆਂ ਵੀ ਬੰਦ ਕਰਨ ਅਤੇ ਦੋ ਮਹੀਨੇ ਲਈ ਆਸ਼ਾ ਵਰਕਰਾਂ ਨੂੰ ਮਿਲਦੀ ਮਾਮੂਲੀ ਤਨਖਾਹ ’ਤੇ ਗੁਜ਼ਾਰਾ ਕਰਕੇ ਦੇਖਣ।
ਬੀਬੀਆਂ ਦੇ ਸਵਾਲਾਂ ਵਿੱਚ ਘਿਰੇ ਸਿਹਤ ਮੰਤਰੀ ਨੇ ਸਥਿਤੀ ਸ਼ਾਂਤ ਕਰਨ ਲਈ ਆਸ਼ਾ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਮੰਗਲਵਾਰ ਨੂੰ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ। ਇਸ ਤੋਂ ਬਾਅਦ ਜਥੇਬੰਦੀਆਂ ਨੇ ਸਿਹਤ ਮੰਤਰੀ ਨੂੰ ਮੀਟਿੰਗ ਵਿੱਚ ਜਾਣ ਲਈ ਉਨ੍ਹਾਂ ਦਾ ਰਾਹ ਸਾਫ਼ ਕਰ ਦਿੱਤਾ।
ਯੂਨੀਅਨ ਆਗੂ ਰਾਜਵੀਰ ਕੌਰ, ਸੰਤੋਸ਼ ਰਾਣੀ, ਮੂਰਤੀ, ਕਿਰਨਜੀਤ ਕੌਰ, ਬਲਵਿੰਦਰ ਕੌਰ, ਪ੍ਰਦੀਪ ਸਿੰਘ ਬਰਾੜ, ਬਲਵਿੰਦਰ ਸਿੰਘ, ਸਰਬਜੀਤ ਕੌਰ, ਅਮਰਜੀਤ ਕੌਰ ਕੰਮੇਆਣਾ ਤੇ ਰਣਜੀਤ ਕੌਰ ਰੋਪੜ ਨੇ ਕਿਹਾ ਕਿ ਜੇ ਵਾਅਦੇ ਵਫ਼ਾ ਨਾ ਹੋਏ ਤਾਂ ਭਵਿੱਖ ਵਿੱਚ ਵੀ ਮੰਤਰੀਆਂ ਦਾ ਘਿਰਾਓ ਜਾਰੀ ਰਹੇਗਾ। ਆਗੂਆਂ ਇਹ ਵੀ ਦੋਸ਼ ਲਾਇਆ ਕਿ ਹੈਲਥ ਵਰਕਰਾਂ ਨੂੰ ਪੱਕੇ ਕਰਨ ਲਈ ਕੁੱਲ ਬਜਟ ਦਾ 85 ਫ਼ੀਸਦੀ ਹਿੱਸਾ ਕੇਂਦਰ ਸਰਕਾਰ ਨੇ ਦੇਣਾ ਹੈ ਜਦੋਂਕਿ ਪੰਜਾਬ ਸਰਕਾਰ ਨੇ ਸਿਰਫ਼ 15 ਫ਼ੀਸਦੀ ਹਿੱਸੇਦਾਰੀ ਪਾਉਣੀ ਹੈ, ਇਸ ਦੇ ਬਾਵਜੂਦ ਪੰਜਾਬ ਸਰਕਾਰ 2500 ਸਿਹਤ ਵਰਕਰਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਹੈ ਜਿਸ ਦੇ ਗੰਭੀਰ ਸਿੱਟੇ ਨਿੱਕਲਣਗੇ। ਇਸ ਤੋਂ ਪਹਿਲਾਂ ਹੈਲਥ ਵਰਕਰਾਂ ਨੇ ਵਿਧਾਇਕ ਦੀਪ ਮਲਹੋਤਰਾ ਦੇ ਘਰ ਅੱਗੇ ਵੀ ਰੋਸ ਮੁਜ਼ਾਹਰਾ ਕੀਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਉਨ੍ਹਾਂ ਦੇ ਘਰ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ।

ਜਦੋਂ ਸਿਹਤ ਮੰਤਰੀ ਨੂੰ ਗੱਲ ਨਾ ਅਹੁੜੀ
ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਹੈਲਥ ਵਰਕਰਾਂ ਨੂੰ ਕਿਹਾ ਕਿ ਚੰਡੀਗੜ੍ਹ ਵਿਖੇ ਉਨ੍ਹਾਂ ਵੱਲੋਂ ਸ਼ੁਰੂ ਕੀਤਾ ਮਰਨ ਵਰਤ ਜਾਇਜ਼ ਨਹੀਂ ਹੈ ਤਾਂ ਹੈਲਥ ਵਰਕਰ ਗੁਰਮੀਤ ਕੌਰ ਨੇ ਸਿਹਤ ਮੰਤਰੀ ਨੂੰ ਕਿਹਾ ਕਿ ਜੇਕਰ ਮਰਨ ਵਰਤ ’ਤੇ ਬੈਠਣਾ ਨਾਜਾਇਜ਼ ਗੱਲ ਹੈ ਤਾਂ ਉਹ ਫਾਜ਼ਿਲਕਾ ਨੂੰ ਜ਼ਿਲ੍ਹਾ ਬਣਾਉਣ ਲਈ ਮਰਨ ਵਰਤ ’ਤੇ ਕਿਉਂ ਬੈਠੇ ਸਨ? ਲੜਕੀ ਦੇ ਇਹ ਗੱਲ ਸੁਣ ਕੇ ਸਿਹਤ ਮੰਤਰੀ ਚੁੱਪ ਕਰ ਗਏ ਤੇ ਕੁਝ ਨਹੀਂ ਬੋਲੇ।
No comments:
Post a Comment