www.sabblok.blogspot.com
ਆਪਣੇ ਧੀਆਂ ਪੁੱਤਰਾਂ ਅਤੇ ਆਪਣੀ ਮਾਂ ਬੋਲੀ ਨੂੰ ਪਿਆਰ ਤਾਂ ਹਰ ਕੋਈ ਕਰਦਾ ਹੈ| ਪਰ ਦੂਸਰੇ ਰਾਜ ਵਿੱਚ ਆ ਕੇ ਅਤੇ ਉਥੋਂ ਦੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਘੱਟ ਹੀ ਮਿਲਦੇ ਹਨ| ਇਸ ਗੱਲ ਦੇ ਉਲਟ ਦੂਸਰੇ ਰਾਜ ਤੋਂ ਆ ਕੇ ਗੁਰਮੁਖੀ ਭਾਸ਼ਾ ਨੂੰ ਹੋਰ ਪ੍ਰਫੁੱਲਤ ਅਤੇ ਚੰਡੀਗੜ੍ਹ ਵਿੱਚ ਗੁਰਮੁਖੀ ਪੰਜਾਬੀ ਭਾਸ਼ਾ ਨੂੰ ਤਿੰਨ ਭਾਸ਼ਾਈ ਫਾਰਮੂਲੇ ਵਿੱਚ ਦਰਜ ਕਰਵਾਉਣ ਲਈ ਆਪਣੀ ਪੂਰੀ ਵਾਹ ਲਾ ਰਹੇ ਨੇ ਪ੍ਰੋਫੈਸਰ ਪੰਡਿਤਰਾਓ ਧਰੇਨਵਰ| ਉਹ ਕਰਨਾਟਕ ਸੂਬੇ ਨਾਲ ਸਬੰਧ ਰੱਖਦੇ ਹਨ ਅਤੇ ਸਰਕਾਰੀ ਕਾਲਜ ਸੈਕਟਰ-46 ਚੰਡੀਗੜ੍ਹ ਵਿੱਚ (ਅੰਗਰੇਜ਼ੀ ਮਾਧਿਅਮ) ਸ਼ਾਸ਼ੌਲੋਜੀ ਦੇ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਨੇ ਇਥੇ ਆ ਕੇ ਪੰਜਾਬ ਦੀ ਗੁਰਮੁਖੀ ਭਾਸ਼ਾ ਪੰਜਾਬੀ ਨੂੰ ਸੁਣਿਆ ਅਤੇ ਇਸ ਬਾਰੇ ਜਾਣਿਆ, ਬੱਸ ਇਸ ਦਾ ਹੀ ਬਣ ਕੇ ਰਹਿ ਗਿਆ| ਉਹਨਾਂ ਨੇ ਪਹਿਲਾਂ ਤਾਂ ਪੰਜਾਬੀ ਭਾਸ਼ਾ ਨੂੰ ਸਿੱਖਿਆ ਅਤੇ ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਤੋਂ ਪੰਜਾਬੀ ਦਾ ਇਮਤਿਹਾਨ ਪਾਸ ਕੀਤਾ| ਉਨ੍ਹਾਂ ਨੂੰ ਗੁਰਮੁਖੀ ਭਾਸ਼ਾ ਨਾਲ ਏਨਾ ਮੋਹ ਹੋ ਗਿਆ ਕਿ ਗੁਰੂਆਂ ਦੀ ਗੁਰਮੁਖੀ ਪੰਜਾਬੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਸਾਇਕਲ ਯਾਤਰਾ, ਨੁੱਕੜ ਨਾਟਕ ਖੇਡਣ, ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਚਾਰ ਵੀ ਕਰ ਚੁੱਕਾ ਹੈ| ਉਹ ਪੰਜਾਬ ਦੀ ਗੁਰਮੁਖੀ ਭਾਸ਼ਾ ਨਾਲ ਹੀ ਮੋਹ ਨਹੀਂ ਕਰਦੇ ਸਗੋਂ ਗੁਰਮੁੱਖੀ ਭਾਸ਼ਾ ਦਾ ਗਿਆਨ ਰੱਖਣ ਵਾਲੇ ਨੂੰ ਬਹੁਤ ਪਿਆਰ ਕਰਦੇ ਹਨ| ਸੰਤ ਰਵਿਦਾਸ ਜੀ ਦੇ ਪਵਿੱਤਰ ਦਿਹਾੜੇ ਤੇ ਉਨ੍ਹਾਂ ਚੰਡੀਗੜ੍ਹ ਦੇ ਵਸਨੀਕ ਅਤੇ ਪਿਓਰ ਗੁਰਮੁੱਖੀ ਪੰਜਾਬੀ ਬੋਲੀ ਬੋਲਣ ਵਾਲੇ ਰਾਮ ਸਰੂਪ ਜੋ ਪੇਸ਼ੇ ਵਜੋਂ ਮੋਚੀ ਦਾ ਕੰਮ ਕਰਦੇ ਹਨ ਨੂੰ ਏਨਾ ਪਿਆਰ ਦਿੱਤਾ ਕਿ ਵੇਖਣ ਵਾਲਾ ਹਰ ਕੋਈ ਕਹਿੰਦਾ ਹੈ ਕਿ ਵਾਹ ਬਈ ਵਾਹ! ਪ੍ਰੋਫੈਸਰ ਸਾਹਿਬ ਸਦਕੇ ਜਾਈਏ ਤੇਰੀ ਇਸ ਕੋਸ਼ਿਸ਼ ਦੇ ਜਿਸ ਨੇ ਗੁਰਮੁੱਖੀ ਤੇ ਗੁਰਮੁੱਖੀ ਨੂੰ ਪਿਆਰ ਕਰਨ ਵਾਲੇ ਦਾ ਏਨਾ ਮਾਣ-ਸਤਿਕਾਰ ਕਰਦੇ ਹੋ| ਉਹ ਚੰਡੀਗੜ੍ਹ ਵਿੱਚ ਪੰਜਾਬੀ ਗੁਰਮੁੱਖੀ ਨੂੰ ਤਿੰਨ ਭਾਸ਼ਾਈ ਫਾਰਮੂਲੇ ਵਿੱਚ ਦਰਜ਼ ਕਰਵਾਉਣ ਲਈ ਪੂਰੀ ਵਾਹ ਰਹੇ ਹਨ| ਇਸ ਸਬੰਧ ਵਿੱਚ ਉਹਨਾਂ ਨੇ ਚੰਡੀਗੜ੍ਹ ਵਿੱਚ ਕਈ ਤਰ੍ਹਾਂ ਦੇ ਨਾਟਕ ਖੇਡ ਕੇ ਅਤੇ ਪ੍ਰਦਰਸ਼ਨ ਵੀ ਕੀਤੇ ਹਨ| ਮੇਰੀ ਅਰਦਾਸ ਹੈ ਕਿ ਰੱਬ ਕਰੇ ਪ੍ਰੋਫੈਸਰ ਸਾਹਿਬ ਦੀ ਇਸ ਕੋਸ਼ਿਸ਼ ਨੂੰ ਜਲਦੀ ਸਫਲ ਕਰੇ ਜੋ ਸਾਡੇ ਗੁਰੂਆਂ ਦੀ ਗੁਰਮੁੱਖੀ ਪੰਜਾਬੀ ਨੂੰ ਚੰਡੀਗੜ੍ਹ ਵਿੱਚ ਲਾਗੂ ਕਰਵਾਉਣ ਲਈ ਦਿਨ ਰਾਤ ਇਕ ਕਰੀ ਬੈਠੇ ਹਨ| By ਜਗਵੀੰਦਰ ਸਿੰਘ ਖੁੰਡੇਹਲਾਲ,ਚੰਡੀਗੜ੍ਹ
No comments:
Post a Comment