www.sabblok.blogspot.com
ਭਿੱਖੀਵਿੰਡ 19 ਫਰਵਰੀ (ਭੁਪਿੰਦਰ ਸਿੰਘ)-ਇੱਕ ਪਾਸੇ ਜਿਥੇ ਮਹਿੰਗਾਈ ਦੇ ਯੁੱਗ ਅੰਦਰ ਲੋਕ ਆਪਣੇ ਧੀਆਂ-ਪੁੱਤਰਾਂ ਦੇ ਵਿਆਹਾਂ ਉਪਰ ਮਹਿੰਗੇ ਤੋਂ ਮਹਿੰਗੇ ਮੈਰਿਜ ਪੈਲੇਸ ਵਿੱਚ ਵਿਆਹ ਦੌਰਾਨ ਲੱਖਾਂ ਰੁਪਏ ਖਰਚ ਕਰਕੇ ਮੀਟ ਸ਼ਰਾਬ ਦੀ ਜੰਗੀ ਪੱਧਰ ਤੇ ਵਰਤੋਂ ਕਰਦੇ ਹਨ, ਉਥੇ ਵਿਆਹ ਦੌਰਾਨ ਗਾਇਕ ਤੇ ਡਾਂਸਰ ਪਾਰਟੀਆ ਲਾ ਕੇ ਲੱਚਰਤਾ ਦਾ ਭਰਪੂਰ ਵਿਖਾਵਾ ਕਰਦੇ ਹਨ। ਪਰ ਦੂਜੇ ਪਾਸੇ ਪਿੰਡ ਉਦੋਕੇ (ਤਰਨ ਤਾਰਨ) ਦੇ ਵਸਨੀਕ ਗੁਰੂਸਿੱਖ ਪਰਿਵਾਰ ਨਾਲ ਸੰਬੰਧਿਤ ਗੁਰਲਾਲ ਸਿੰਘ ਪੁੱਤਰ ਗੁਰਚਰਨ ਸਿੰਘ (ਭਤੀਜਾ ਸ੍ਰ:ਸੁਰਿੰਦਰ ਸਿੰਘ ਉਦੋਕੇ) ਨੇ ਆਪਣੀ ਜੀਵਨ ਸਾਥੀ ਮਨਦੀਪ ਕੌਰ ਸਪੁੱਤਰੀ ਰੂਪ ਸਿੰਘ ਵਾਸੀ ਕਲਸੀਆਂ ਖੁਰਦ ਨਾਲ ਧਾਰਮਿਕ ਰੀਤੀ ਰਿਵਾਜ ਨਾਲ ਵਿਆਹ ਕਰਕੇ ਲੋਕਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਇਸ ਵਿਆਹ ਦੀ ਖਾਸ ਗੱਲ ਇਹ ਹੈ ਕਿ ਜਿਥੇ ਲੋਕ ਮਹਿੰਗੇ ਤੋਂ ਮਹਿੰਗੇ ਗਾਇਕ ਤੇ ਡਾਂਸਰ ਪਾਰਟੀਆਂ ਲਾ ਕੇ ਲੱਚਰਤਾ ਦਾ ਵਿਖਾਵਾ ਕਰਦੇ ਹਨ, ਉਥੇ ਆੜ੍ਹਤੀਏ ਤੇ ਧਾਰਮਿਕ ਬਿਰਧੀ ਵਾਲੇ ਸ੍ਰ:ਸੁਰਿੰਦਰ ਸਿੰਘ ਉਦੋਕੇ ਦੀ ਸੋਚ ਸਦਕਾ ਪੂਰੇ ਸੰਸਾਰ ਵਿੱਚ ਆਪਣਾ ਲੋਹਾ ਮਨਾ ਕੇ ਰਿਕਾਰਡ ਬਣਾਉਣ ਵਾਲੇ ਪ੍ਰਸਿੱਧ ਬੀਰ ਖਾਲਸਾ ਗੱਤਕਾ ਕਲੱਬ ਤਰਨ ਤਾਰਨ ਵੱਲੋਂ ਆਪਣੀ ਕਲਾ ਦੇ ਤਰ੍ਹਾ-ਤਰ੍ਹਾ ਜੋਹਰ ਵਿਖਾ ਕੇ ਅਸਲੀ ਮਾਰਗ ਦਿਖਾਇਆਂ ਤੇ ਪੰਥ ਦਾ ਬੇਤਾਬ ਬਾਦਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਾਹਰਾਜ ਦੇ ਸੰਤ ਸਿਪਾਹੀ ਬਣਨ ਦਾ ਉਪਦੇਸ਼ ਦਿੱਤਾ। ਇਸ ਵਿਆਹ ਵਿੱਚ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਸ਼ਾਕਾਹਾਰੀ ਭੋਜਨ ਬਣਾਇਆਂ ਗਿਆਂ। ਇਸ ਸਮੇ ਪਹੁੰਚੇ ਐਸ.ਜੀ.ਪੀ.ਸੀ. ਦੇ ਮੈਂਬਰ ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਵਿਧਾਇਕ ਵਿਰਸਾ ਸਿੰਘ ਵਲਟੋਹਾ, ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸਰਕਲ ਦੇ ਪ੍ਰਧਾਨ ਜਥੇਦਾਰ ਖਜਾਨ ਸਿੰਘ, ਜਥੇਦਾਰ ਹਰਚਰਨ ਸਿੰਘ ਕਸੇਲ, ਜਥੇਦਾਰ ਪਾਲ ਸਿੰਘ ਉਦੋਕੇ, ਸਰਪੰਚ ਹਰਦਿਆਲ ਸਿੰਘ ਰਾਕਟ, ਗੁਰਪ੍ਰੀਤ ਸਿੰਘ ਬਲ੍ਹੇਰ, ਸਰਪੰਚ ਪ੍ਰਤਾਪ ਸਿੰਘ ਬਲ੍ਹੇਰ ਸਮੇਤ ਸੈਕੜੇ ਦੀ ਤਾਦਾਤ ਵਿੱਚ ਸਾਕ ਸੰਬੰਧੀਆਂ ਤੇ ਰਿਸ਼ਤੇਦਾਰਾਂ ਤੇ ਸੱਜਣ ਮਿੱਤਰਾਂ ਵੱਲੋ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਵਿਆਹ ਦੀ ਪੂਰੇ ਇਲਾਕੇ ਵਿੱਚ ਚਰਚਾ ਜੋਰ ਤੇ ਹੋ ਰਹੀ ਹੈ।
ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਦੇ ਹੋਏ ਸੁਰਿੰਦਰ ਸਿੰਘ ਆੜਤੀ ਅਤੇ ਵਿਆਹ ਦੌਰਾਨ ਗਤਕਾ ਕਲੱਬ ਦੇ ਆਗੂ ਆਪਣੀ ਕਲਾਂ ਦੇ ਜੌਹਰ ਦਿਖਾਉਦੇ ਹੋਏ ! |
No comments:
Post a Comment