www.sabblok.blogspot.com
ਨਵੀਂ ਦਿੱਲੀ, 4 ਫਰਵਰੀ (ਏਜੰਸੀ) ਦਿੱਲੀ 'ਚ ਮਾਲਵੀਆ ਨਗਰ ਦੇ ਖਿੜਕੀ ਐਕਸਟੈਂਸ਼ਨ 'ਚ ਰਹਿਣ ਵਾਲੀਆਂ ਯੁਗਾਂਡਾ ਔਰਤਾਂ ਨੇ ਦਿੱਲੀ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਦਿੱਲੀ ਦੇ ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਨੇ ਸ਼ਿਕਾਇਤ ਕੀਤੀ ਕਿ ਮਾਫੀਆ ਨੇ ਉਨ੍ਹਾਂ ਦੇ ਪਾਸਪੋਰਟ ਤੇ ਹੋਰ ਮਹੱਤਵਪੂਰਨ ਦਸਤਾਵੇਜ਼ ਆਪਣੇ ਕਬਜ਼ੇ 'ਚ ਲੈ ਲਏ ਹਨ। ਉੱਚ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਨੂੰ ਅਨੁਰੋਧ ਕੀਤਾ ਕਿ ਉਹ ਮਾਮਲੇ 'ਚ ਉਨ੍ਹਾਂ ਦੀ ਮਦਦ ਕਰਨ ਤੇ ਉਨ੍ਹਾਂ ਨੂੰ ਸੁਰੱਖਿਅਤ ਯੁਗਾਂਡਾ ਪਹੁੰਚਾਉਂਣ ਦੀ ਵਿਵਸਥਾ ਕਰਨ। ਔਰਤਾਂ ਨੇ ਕਿਹਾ ਹੈ ਕਿ ਮਾਲਵੀਆ ਨਗਰ ਤੋਂ ਡਰੱਗਸ ਰੈਕੇਟ ਅਪਰੇਟ ਹੁੰਦਾ ਹੈ ਤੇ ਡਰੱਗ ਮਾਫੀਆ ਨੇ ਉਨ੍ਹਾਂ ਨੂੰ ਬੰਧਕ ਬਣਾ ਕੇ ਰੱਖਿਆ ਸੀ। ਉਨ੍ਹਾਂ ਨੂੰ ਜਬਰਨ ਡਰਗਸ ਤੇ ਸੈਕਸ ਰੈਕੇਟ 'ਚ ਵੀ ਧਕੇਲਿਆ ਗਿਆ। ਇਨ੍ਹਾਂ ਔਰਤਾਂ ਨੇ ਡਰੱਗਸ ਮਾਫੀਆ ਤੋਂ ਜਾਨ ਬਚਾਉਣ ਦੀ ਵੀ ਗੁਹਾਰ ਲਗਾਈ ਹੈ।
No comments:
Post a Comment