jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 10 February 2014

ਕੌਣ ਸੁਣੂਗਾ ਪੀੜਤ ਸੋਨੂੰ ਦੀ ?

www.sabblok.blogspot.com

ਭਿੱਖੀਵਿੰਡ :- 9 ਫਰਵਰੀ –( ਭੁਪਿੰਦਰ ਸਿੰਘ )—9-2-2014--- ਕਹਿੰਦੇ ਨੇ ਪੁੱਤ ਕਪੁੱਤ ਹੋ ਜਾਂਦੇ ਨੇ ਪਰ ਮਾਪੇ ਕੁਮਾਪੇ ਨਹੀਂ ਹੁੰਦੇ ਪਰ ਜਿਲ੍ਹਾਂ ਤਰਨਤਾਰਨ ਦੀ ਤਹਿ: ਪੱਟੀ ਦੇ ਸਰਹੱਦੀ ਪਿੰਡ ਮਾੜ੍ਹੀ ਉਧੋਕੇ ਦੇ ਵਾਸੀ ਸੋਨੂੰ ਉਮਰ 30-31 ਸਾਲ ਦੀ ਦਰਦ ਭਰੀ ਦਾਸਤਾਨ ਤਾਂ ਕੁਝ ਹੋਰ ਹੀ ਬਿਆਨ ਕਰ ਰਹੀ ਹੈ, ਸੋਨੂੰ ਦੀ ਜਿੰਦਗੀ ਵਿੱਚ ਜਨਮ ਤੋਂ ਲੈ ਕੇ ਅੱਜ ਤੱਕ ਜਿਧਰ ਨਿਗਾਹ ਮਾਰੀਏ, ਸਿਵਾਏ ਦੁੱਖਾਂ ਦੇ ਕੁਝ ਹੋਰ ਨਜ਼ਰ ਨਹੀਂ ਆਉਦਾ ! ਸ਼ਾਇਦ ਪ੍ਰਮਾਤਮਾਂ ਨੇ ਸੋਨੂੰ ਦੀ ਕਿਸਮਤ ਲਿਖਣ ਵੇਲੇ ਸਾਰੇ ਦਰਦ ਹੀ ਇਸ ਦੀ ਕਿਸਮਤ ਵਿੱਚ ਲਿੱਖ ਦਿੱਤੇ ਹੋਣ ! ਅੱਜ ਤੋਂ30-31 ਸਾਲ ਪਹਿਲਾਂ ਸੋਨੂੰ ਦਾ ਜਨਮ ਪਿੰਡ ਚੀਮਾਂ ( ਨੇੜੇ ਖੇਮਕਰਨ ਬਾਰਡਰ ) ਵਿੱਚ ਹੋਇਆਂ ਤਾਂ ਜਨਮ ਦਿੰਦਿਆਂ ਹੀ ਇਸ ਦੀ ਮਾਂ ਛਿੰਦੋ ਰੱਬ ਨੂੰ ਪਿਆਰੀ ਹੋ ਗਈ ਤੇ ਸੋਨੂੰ ਦਾ ਪਿਉ ਸੋਨੂੰ ਨੂੰ ਇਸ ਦੇ ਨਾਨਕੇ ਪਿੰਡ ਮਾੜ੍ਹੀ ਉਧੋਕੇ ਇਸ ਦੇ ਨਾਨੇ ਚੰਨੀ ਸਿੰਘ ਅਤੇ ਨਾਨੀ ਸੁੱਖੋ ਦੀ ਝੋਲੀ ਸੁੱਟ ਗਿਆ ! ਚੰਨੀ ਸਿੰਘ ਦੇ ਘਰ ਦੀ ਹਾਲਤ ਵੀ ਬਹੁਤ ਕਮਜ਼ੋਰ ਸੀ, ਕਿਉਂਕਿ ਪ੍ਰਮਾਤਮਾਂ ਨੇ ਚੰਨੀ ਸਿੰਘ ਨੂੰ ਇੱਕ ਪੁੱਤ ਅਤੇ ਦੋ ਧੀਆਂ ਛਿੰਦੋ ਤੇ ਗੋਗੀ ਦਿੱਤੀਆਂ ਸਨ ! ਜਦੋਂ ਪੁੱਤ ਕਮਾਉਣ ਜੋਗਾ ਹੋਇਆਂ ਤਾਂ ਇੱਕ ਦਿਨ ਕਿਸੇ ਜਿਮੀਦਾਰ ਦੀ ਕਣਕ ਕੱਢਦਿਆਂ ਥੈਰਂਸਰ ( ਕਣਕ ਕੱਢਣ ਵਾਲੀ ਮਸ਼ੀਨ ) ਵਿੱਚ ਬਾਂਹ ਕੱਟਣ ਕਰਕੇ ਉਸ ਦੀ ਮੌਤ ਹੋ ਗਈ ਸੀ, ਚੰਨੀ ਸਿੰਘ ਨੇ ਕਰਜ਼ਾਂ ਚੁੱਕ ਕੇ ਆਪਣੀਆਂ ਜਵਾਨ ਧੀਆਂ ਦਾ ਵਿਆਹ ਕੀਤਾ ਸੀ ! 5-6 ਸਾਲ ਬਾਅਦ ਜੇਕਰ ਰੱਬ ਨੇ ਵੱਡੀ ਧੀ ਛਿੰਦੋ ਨੂੰ ਇਹ ਜੀਅ ਦਿੱਤਾ ਸੀ ਤਾਂ ਉਪਰੋਂ ਇਸ ਦੀ ਧੀ ਦੀ ਮੌਤ ਨੇ ਚੰਨੀ ਸਿੰਘ ਅਤੇ ਸੁੱਖੋ ਤੇ ਇੱਕ ਹੋਰ ਦੁੱਖਾਂ ਦਾ ਪਹਾੜ ਸੁੱਟ ਦਿੱਤਾ ! ਬਜ਼ੁਰਗ ਹੋਏ ਚੰਨੀ ਸਿੰਘ ਨੇ ਦਿਹਾੜੀ ਕਰਕੇ ਤੇ ਸੁੱਖੋ ਨੇ ਜ਼ਿਮੀਦਾਰਾਂ ਦਾ ਗੋਹਾਂ ਕੂੜਾ ਸੁੱਟਕੇ ਸੋਨੂੰ ਨੂੰ ਪਾਲਣਾ ਸ਼ੁਰੂ ਕਰ ਦਿੱਤਾਂ ! ਪਰ ਜਦੋਂ ਦੋ ਸਾਲ ਬਾਅਦ ਚੰਨੀ ਸਿੰਘ ਅਤੇ ਮਾਈ ਸੁੱਖੋ ਨੂੰ ਪਤਾ ਲੱਗਾ ਕਿ ਸੋਨੂੰ ਤਾਂ ਜਨਮ ਤੋਂ ਹੀ ਨਕਾਰਾਂ ਹੈ,ਅਤੇ ਇਸ ਦਾ ਕੋਈ ਇਲਾਜ ਵੀ ਨਹੀ ਤਾਂ ਇੱਕ ਵਾਰ ਤਾਂ ਦੋਹਾਂ ਦੀਆਂ ਚੀਕਾਂ ਨਿੱਕਲ ਗਈਆਂ ! ਰੋਂਦੀ ਹੋਈ ਸੋਨੂੰ ਦੀ ਨਾਨੀ ਪ੍ਰਮਾਤਮਾ ਨੂੰ ਕੋਸ ਰਹੀ ਸੀ ਕਿ ਜੇਕਰ ਇਹ ਦੇਣਾ ਹੀ ਸੀ ਤਾਂ ਚੰਗਾਂ ਤਾਂ ਹੁੰਦਾ ਪਰ ਹੁਣ ਕੀ ਹੋ ਸਕਦਾ ਸੀ ? ਫਿਰ ਵੀ ਆਪਣੀ ਧੀ ਦੀ ਆਂਦਰ ਸੀ ਕਿਤੇ ਸੁੱਟ ਤਾਂ ਵੀ ਨਹੀਂ ਸਕਦੇ ! ਆਖਿਰ ਚੰਨੀ ਸਿੰਘ ਨੇ ਇਸ ਦੇ ਪਿਉ ਨੂੰ ਕਿਹਾ ਕਿ ਸੋਨੂੰ ਨੂੰ ਲੈ ਜਾਵੇ ਪਰ ਉਹ ਤਾਂ ਦੂਸਰਾ ਵਿਆਹ ਕਰਵਾ ਬੈਠਾ ਸੀ ! ਉਸ ਨੇ ਕਿਹਾ ਕਿ ਭਾਵੇਂ ਸੋਨੂੰ ਨੂੰ ਪਿੰਗਲਵਾੜੇ ਦੇ ਆਉ , ਚਾਹੇ ਮਾਰ ਦਿਉ , ਮੈਂ ਇਸ ਦਾ ਕੀ ਕਰਨਾ ਹੈ ਜੇਕਰ ਛੋਟੀ ਲੜਕੀ ਜੋ ਬਹੋੜੂ ਵਿਆਹੀ ਹੈ ਗੋਗੀ ਨੂੰ ਕਿਹਾ ਕਿ ਸੋਨੂੰ ਨੂੰ ਪਾਲ ਦੇਵੇ ਤਾਂ ਉਸ ਦੇ ਪਤੀ ਨੇ ਕਿਹਾ ਕਿ ਅਸੀ ਕਿਸੇ ਦਾ ਗੰਦ ਕਿਉਂ ਪਾਲੀਏ , ਸਾਡੇ ਕੋਲੋ ਤਾਂ ਆਪਣੇ ਨਹੀ ਪਲ ਰਹੇ ! ਸਾਰੇ ਪਾਸਿਉਂ ਹਾਰ ਚੁੱਕੇ ਚੰਨੀ ਸਿੰਘ ਨੇ ਆਪਣੀ 6 ਮਰਲੇ ਜਗ੍ਹਾਂ ਵਿੱਚੋਂ ਤਿੰਨ ਮਰਲੇ ਗੁਆਢੀ ਬੀਰਾ ਸਿੰਘ ਨੂੰ ਦੇ ਦਿੱਤੀ ਤੇ ਚੰਨੀ ਸਿੰਘ ਨੂੰ ਇਸ ਥਾਂ ਦੇ ਬਦਲੇ ਛੋਟਾ ਜਿਹਾ ਕੋਠਾ ਪਾ ਦਿੱਤਾ ਕਿਉਂ ਕਿ ਕੱਚਾ ਕੋਠਾ ਡਿੱਗ ਚੁੱਕਾ ਸੀ ! 4-5 ਸਾਲ ਬਾਅਦ ਚੰਨੀ ਸਿੰਘ ਬੀਮਾਰ ਰਹਿਣ ਲੱਗ ਪਿਆ ਅਤੇ ਆਖਰ ਇੱਕ ਦਿਨ ਇਸ ਨੂੰ ਸਦਾ ਲਈ ਅਲਵਿੰਦਾ ਆਖ ਗਿਆ ! ਚੰਨੀ ਸਿੰਘ ਦੇ ਭੋਗ ਤੇ ਸੋਨੂੰ ਦਾ ਪਿਉ ਆਇਆ ਜਰੂਰ ਸੀ ਪਰ ਉਸ ਨੇ ਇਸ ਨੂੰ ਲੈਂ ਕੇ ਜਾਣ ਤੋਂ ਨਾਹ ਕਰ ਦਿੱਤੀ ! ਸੋਨੂੰ ਦੀ ਨਾਨੀ ਨੂੰ ਵੀ ਉਸ ਦੀ ਛੋਟੀ ਲੜਕੀ ਗੋਗੀ ਆਪਣੇ ਨਾਲ ਲੈ ਗਈ ਤੇ ਸੋਨੂੰ ਗੁਆਢੀਆਂ ਦੀ ਰਹਿਮਦਿਲੀ ਤੇ ਰਹਿਣ ਲੱਗ ਪਿਆ ! ਚੰਨੀ ਸਿੰਘ ਦੀ ਮੌਤ ਤੋਂ 8-9 ਮਹੀਨਿਆਂ ਤੋਂ ਬਾਅਦ ਸੁੱਖੋ ਨੂੰ ਵੀ ਰੱਬ ਨੇ ਬੁਲਾ ਲਿਆ ਅਤੇ ਸੋਨੂੰ ਸਦਾ ਲਈ ਗੁਆਢੀ ਬੀਰਾ ਸਿੰਘ ਦੇ ਲੜਕੇ ਸਵਰਣ ਸਿੰਘ ਦੇ ਕੋਲ ਰਹਿਣ ਲੱਗ ਪਿਆ ! ਸਵਰਣ ਸਿੰਘ ਖੁਦ ਦਿਹਾੜੀ ਕਰਦਾ ਹੈ ! ਐਨੀ ਮਹਿੰਗਾਈ ਦੇ ਸਮੇਂ ਵਿੱਚ ਕਿਸੇ ਨੂੰ ਇੱਕ ਦਿਨ ਰੋਟੀ ਖਵਾਉਣੀ ਮੁਸ਼ਕਿਲ ਹੈ,ਪਰ ਸਵਰਣ ਸਿੰਘ ਨੇ ਸੋਨੂੰ ਨੂੰ ਕਦੇ ਵੀ ਮੱਥੇ ਵੱਟ ਨਹੀਂ ਪਾਇਆ ! ਸਵਰਣ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀ ਸੋਨੂੰ ਨੂੰ 20 ਸਾਲ ਤੋਂ ਸਾਂਭ ਰਹੇ ਹਾਂ ਅਤੇ ਸਵਰਣ ਸਿੰਘ ਦੱਸਿਆ ਕਿ ਮੇਰੀਆਂ ਵੀ ਚਾਰ ਛੋਟੀਆਂ-ਛੋਟੀਆਂ ਲੜਕੀਆਂ ਹਨ,ਅਤੇ ਸਵਰਣ ਸਿੰਘ ਨੇ ਕਿਹਾ ਕਿ ਅਸੀਂ ਦੋਵੇਂ ਜੀਅ ਸੋਨੂੰ ਦੀ ਦਿਨ-ਰਾਤ ਟਹਿਲ ਸੇਵਾ ਕਰਦੇ ਹਾਂ ! ਸਵਰਣ ਸਿੰਘ ਨੇ ਦੱਸਿਆ ਕਿ ਸੋਨੂੰ ਦਾ ਸਾਰਾ ਨਕਾਰਾ ਹੈ,ਤੇ ਇਸ ਦਾ ਕੋਈ ਇਲਾਜ ਨਹੀ ਹੈ ! ਅਸੀਂ ਤਾਂ ਸਿਰਫ ਸੇਵਾ ਹੀ ਕਰ ਸਕਦੇ ਹਾਂ,ਸਵਰਣ ਸਿੰਘ ਦੱਸਿਆ ਕਿ ਸੋਨੂੰ ਤਾਂ ਟੱਟੀ ਪਿਸ਼ਾਪ ਵੀ ਮੰਜੇ ਤੇ ਹੀ ਕਰਦਾ ਹੈ ! ਅਤੇ ਉਸ ਨੇ ਦੱਸਿਆ ਕਿ ਸੋਨੂੰ ਨੂੰ 250 ਰੁਪੈ ਪੈਨਸ਼ਨ ਮਿਲਦੀ ਹੈ,ਉਹ ਵੀ ਸਮੇ ਸਿਰ ਨਹੀ ਮਿਲਦੀ !ਇਸ ਸਬੰਧੀ ਸਮਾਜ ਸੇਵੀ ਦਲਬੀਰ ਸਿੰਘ ਨੇ ਦੱਸਿਆਂ ਕਿ ਸੋਨੂੰ ਜਨਮ ਤੋਂ ਹੀ ਸਾਰਾ ਸਰੀਰ ਨਿਕਾਰਾ ਹੈ, ਕੁਝ ਆਗੂ ਆਏ ਵੀ ਉਹ ਵੀ ਲਾਰੇ ਲਾ ਕੇ ਚਲੇ ਗਏ,ਅੱਜ ਤੱਕ ਨਾ ਪੰਜਾਬ ਸਰਕਾਰ ਨੇ ਕੋਈ ਮਦਦ ਕੀਤੀ ਹੈ ਨਾ ਹੀ ਕੋਈ ਸਮਾਜ ਸੇਵੀ ਸ਼ੰਸਥਾ ਇਸਦੀ ਮਦਦ ਲਈ ਅੱਗੇ ਆਈ ਹੈ ! ਅਸੀ ਮੰਗ ਕਰਦੇ ਹਾ ਕਿ ਪੰਜਾਬ ਸਰਕਾਰ ਸੋਨੂੰ ਨੂੰ ਘੱਟੋ-ਘੱਟ 2 ਹਜ਼ਾਰ ਰੁਪੈ ਮਹੀਨਾ ਪੈਨਸ਼ਨ ਲਗਾਏ !

No comments: