jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 3 February 2014

ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ

www.sabblok.blogspot.com

ਭਿੱਖੀਵਿੰਡ 2 ਫਰਵਰੀ (ਭੁਪਿੰਦਰ ਸਿੰਘ)-ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਦੇ ਪਿੰਡ ਸੁਰਸਿੰਘ ਨੇੜੇ ਇੱਕ ਸੜਕ ਹਾਦਸੇ ਦੌਰਾਨ ਇੱਕ ਮੋਟਰਾਈਕਲ ਸਵਾਰ ਵਿਅਕਤੀ ਦੀ ਮੌਤ ਦੀ ਸੂਚਨਾ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਪਹੂਵਿੰਡ  ਵਿਖੇ ਅੱਜ ਅੰਮ੍ਰਿਤਸਰ ਤੋ ਇੱਕ ਨਗਰ ਕੀਰਤਨ ਜੋ ਪਹੂਵਿੰਡ ਵਿਖੇ ਨਤਮਸਤਕ ਹੋਣ ਲਈ ਆ ਰਿਹਾ ਸੀ, ਤਾਂ ਇਸ ਨਗਰ ਕੀਰਤਨ ਨੂੰ ਵੇਖਣ ਲਈ ਸਤਨਾਮ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਅੰਮ੍ਰਿਤਸਰ ਗਲੀ ਨੰ:2, ਜੋ ਆਪਣੇ ਹਾਂਡਾ ਫੈਸ਼ਨ ਨੰ: PB02AH2800 ਤੇ ਸਵਾਰ ਹੋ ਕੇ ਪਹੂਵਿੰਡ ਵਿਖੇ ਮੱਥਾ ਟੇਕਣ ਉਪਰੰਤ ਵਾਪਸ ਸ਼ਾਮੀ ਆਪਣੇ ਘਰ ਅੰਮ੍ਰਿਤਸਰ ਜਾ ਰਿਹਾ ਸੀ, ਤਾਂ ਸੁਰਸਿੰਘ ਨੇੜੇ ਪੁਲ ਸੂਏ ਤੇ ਪਹੁੰਚਿਆਂ ਤੇ ਹਾਦਸੇ ਦਾ ਸ਼ਿਕਾਰ ਹੋ ਕੇ ਸੜਕ ਤੇ ਡਿੱਗ ਪਿਆ ਤੇ ਤੇਜ਼ ਰਫਤਾਰ ਵਾਹਨ ਦੀ ਲਪੇਟ ਵਿੱਚ ਆ ਗਿਆਂ, ਜਿਸ ਨਾਲ ਉਸਦੀ ਘਟਨਾ ਸਥਾਨ ਤੇ ਮੌਤ ਹੋ ਗਈ। ਘਟਨਾ ਸਥਾਨ ਤੇ ਪਹੁੰਚੇ ਪੁਲਿਸ ਥਾਣਾ ਦੇ ਐਸ.ਐਚ.a.ਸ਼ਿਵਦਰਸ਼ਨ ਸਿੰਘ ਨੇ ਦੱਸਿਆਂ ਕਿ ਇਸ ਕੇਸ ਸੰਬੰੰਧੀ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਕੇਸ ਰਜਿਸਟਰ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮ੍ਰਿਤਕ ਵਿਅਕਤੀ ਸਤਨਾਮ ਸਿੰਘ ਜੋ ਕਿ ਮਾਪਿਆਂ ਦਾ ਇਕਲੋਤਾ ਪੁੱਤਰ ਸੀ, ਜੋ ਆਪਣੇ ਪਿੱਛੇ ਮਾਤਾ-ਪਿਤਾ ਤੋ ਇਲਾਵਾ ਦੋ ਨਿੱਕੀਆਂ-ਨਿੱਕੀਆਂ ਭੈਣਾਂ ਛੱਡ ਕੇ ਸੰਸਾਰ ਤੋ ਚਲਾ ਗਿਆ।

No comments: