www.sabblok.blogspot.com
ਨੂਰਮਹਿਲ (ਬਿਊਰੋ)-ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸ਼ਰਧਾਲੂਆਂ ਨੂੰ ਪੂਰਾ ਭਰੋਸਾ ਹੈ ਕਿ ਸ਼੍ਰੀ ਆਸ਼ੂਤੋਸ਼ ਮਹਾਰਾਜ, ਜੋ ਡੂੰਘੀ ਸਮਾਧੀ 'ਚ ਹਨ, ਜ਼ਰੂਰ ਵਾਪਸ ਆਉਣਗੇ। ਵੀਰਵਾਰ ਨੂੰ ਇਥੇ ਜਾਰੀ ਇਕ ਪ੍ਰੈੱਸ ਬਿਆਨ 'ਚ ਸੰਸਥਾਨ ਵਲੋਂ ਕਿਹਾ ਗਿਆ ਕਿ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਸਮੇਂ-ਸਮੇਂ 'ਤੇ ਸੰਤ-ਮਹਾਪੁਰਸ਼ ਸਮਾਧੀ ਦੀਆਂ ਡੂੰਘਾਈਆਂ 'ਚ ਜਾਂਦੇ ਅਤੇ ਵਾਪਸ ਆਉਂਦੇ ਰਹੇ ਹਨ।
ਸ਼ਿਰਡੀ ਦੇ ਸਾਈਂ ਬਾਬਾ, ਗੁਰੂ ਸ਼ੰਕਰਾਚਾਰੀਆ ਜੀ, ਸੁਆਮੀ ਰਾਮਕ੍ਰਿਸ਼ਨ ਪਰਮਹੰਦ, ਪਰਮਹੰਸ ਯੋਗਾਨੰਦ ਜੀ ਵੀ ਉਨ੍ਹਾਂ 'ਚੋਂ ਇਕ ਹਨ। ਉਨ੍ਹਾਂ ਨੂੰ ਵੀ ਡੂੰਘੀ ਸਮਾਧੀ ਸਮੇਂ ਮ੍ਰਿਤਕ ਕਰਾਰ ਦਿੱਤਾ ਜਾਂਦਾ ਸੀ। ਅੱਜ ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ ਤਾਂ ਪਰਮ ਵਿਗਿਆਨ ਦਾ ਹਿੱਸਾ ਹੈ। ਬੇਸ਼ੱਕ ਅੱਜ ਵਿਗਿਆਨ ਨੇ ਬਹੁਤ ਉੱਨਤੀ ਕਰ ਲਈ ਹੈ, ਫਿਰ ਵੀ ਇਹ ਜਗ ਜ਼ਾਹਿਰ ਹੈ ਕਿ ਸ੍ਰਿਸ਼ਟੀ ਦੇ ਬਹੁਤ ਸਾਰੇ ਅਜਿਹੇ ਭੇਦ ਹਨ, ਜਿਸ ਦਾ ਜਵਾਬ ਦੇਣ 'ਚ ਵਿਗਿਆਨ ਅਜੇ ਵੀ ਅਸਮਰੱਥ ਹੈ। ਫਿਰ ਸਮਾਧੀ ਤਾਂ ਵਿਗਿਆਨ ਦਾ ਵੀ ਪਰਮ ਵਿਗਿਆਨ ਹੈ। ਕਈ ਲੋਕ ਸਮਾਜ ਵਿਰੋਧੀ ਤਾਕਤਾਂ ਅਤੇ ਲਾਲਚ ਅਧੀਨ ਹੋ ਕੇ ਸੰਸਥਾਨ ਵਿਰੁੱਧ ਝੂਠੀਆਂ ਅਤੇ ਬੇ-ਬੁਨਿਆਦ ਅਫਵਾਹਾਂ ਫੈਲਾ ਕੇ ਸੰਸਥਾਨ ਦੇ ਅਕਸ ਨੂੰ ਖਰਾਬ ਕਰਨ ਲਈ ਯਤਨਸ਼ੀਲ ਹਨ।
ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਮੁਤਾਬਕ ਮਹਾਰਾਜ ਜੀ ਦਾ ਜੀਵਨ ਬਹੁਤ ਪਵਿੱਤਰ ਅਤੇ ਸਾਫ-ਸੁਥਰਾ ਹੈ। ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੰਸਥਾਨ ਸਮਾਜ ਭਲਾਈ ਲਈ ਕੰਮ ਕਰ ਰਿਹਾ ਹੈ। ਸੰਸਥਾਨ ਇਕ ਅੰਤਰਰਾਸ਼ਟਰੀ ਸੰਸਥਾ ਹੈ ਅਤੇ ਟੀ. ਵੀ. ਚੈਨਲਾਂ ਉੱਤੇ ਸੰਸਥਾਨ ਦੇ ਸਮਾਗਮ ਲਗਾਤਾਰ ਪ੍ਰਸਾਰਿਤ ਹੁੰਦੇ ਰਹਿੰਦੇ ਹਨ। ਸੋਸ਼ਲ ਮੀਡੀਆ ਵਿਚ ਵੀ ਸੰਸਥਾਨ ਆਪਣੇ ਸਮਾਜਿਕ ਖੇਤਰਾਂ ਵਿਚ ਪਾਏ ਗਏ ਯੋਗਦਾਨ ਲਈ ਕਾਫੀ ਸਰਗਰਮ ਹੈ। ਸੰਸਥਾਨ ਸੁਸਾਇਟੀ ਐਕਟ ਅਧੀਨ ਰਜਿਸਟਰਡ ਹੈ ਅਤੇ ਸੰਸਥਾਨ ਦੀ ਜੋ ਵੀ ਪ੍ਰਾਪਰਟੀ ਹੈ, ਉਹ ਨਾ ਤਾਂ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਨਾਂ 'ਤੇ ਹੈ ਅਤੇ ਨਾ ਹੀ ਕਿਸੇ ਸੇਵਕ ਜਾਂ ਸ਼ਰਧਾਲੂ ਦੇ ਨਾਂ 'ਤੇ ਹੈ। ਸੰਸਥਾਨ ਦੀ ਪ੍ਰਾਪਰਟੀ ਕਿਸੇ ਦੀ ਜੱਦੀ ਜਾਇਦਾਦ ਨਹੀਂ ਹੈ। ਸੁਸਾਇਟੀ ਵਲੋਂ ਹੀ ਸਾਰੀ ਪ੍ਰਾਪਰਟੀ ਖਰੀਦੀ ਗਈ ਹੈ, ਜਿਸ ਉੱਪਰ ਕੋਈ ਵੀ ਕਿਸੇ ਤਰ੍ਹਾਂ ਦਾ ਕਲੇਮ ਨਹੀਂ ਕਰ ਸਕਦਾ। ਸਾਡੇ ਵੇਦਾਂ ਸ਼ਾਸਤਰਾਂ ਦੇ ਅਨੁਸਾਰ, ਜੋ ਵਿਅਕਤੀ ਸੰਨਿਆਸੀ ਹੋ ਜਾਂਦਾ ਹੈ, ਉਸ ਦਾ ਜਾਇਦਾਦ ਨਾਲ ਕੋਈ ਸੰਬੰਧ ਨਹੀਂ ਰਹਿੰਦਾ। ਸ਼੍ਰੀ ਮਹਾਰਾਜ ਜੀ ਦਾ ਜੀਵਨ ਬਹੁਤ ਹੀ ਪਵਿੱਤਰ ਅਤੇ ਨੈਤਿਕ ਹੈ ਅਤੇ ਅੱਜ ਤਕ ਉਨ੍ਹਾਂ ਨੇ ਕਦੇ ਵੀ ਆਪਣੇ ਪਰਿਵਾਰ ਬਾਰੇ ਕੋਈ ਚਰਚਾ ਨਹੀਂ ਕੀਤੀ। ਇਸੇ ਵੇਲੇ ਗੱਦੀ ਦੇ ਵਾਰਿਸ ਦੀ ਗੱਲ ਕਰਨੀ ਸਾਜ਼ਿਸ਼ ਦਾ ਹਿੱਸਾ ਹੈ। ਸੰਸਥਾਨ ਅਤੇ ਸ਼੍ਰੀ ਮਹਾਰਾਜ ਜੀ ਦਾ ਜੀਵਨ ਇਕ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਹੈ, ਜੋ ਮਾਨਵ ਕਲਿਆਣ ਲਈ ਹੀ ਸਮਰਪਿਤ ਹੈ ਅਤੇ ਹਮੇਸ਼ਾ ਹੀ ਰਹੇਗਾ।

No comments:
Post a Comment