www.sabblok.blogspot.com
ਪਟਿਆਲਾ -ਪੰਜਾਬ 'ਚ ਤੰਬਾਕੂ ਉਤਪਾਦਾਂ 'ਤੇ ਟੈਕਸ ਦੀ ਦਰ ਘੱਟ ਕੀਤੇ ਜਾਣ ਨੂੰ ਲੈ ਕੇ ਹੁਣ ਸਿਹਤ ਮੰਤਰੀ ਅਤੇ ਸਿਹਤ ਵਿਭਾਗ ਦੀ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਵਿਚ ਠਣ ਗਈ ਹੈ। ਨਵਜੋਤ ਕੌਰ ਸਿੱਧੂ ਨੇ ਪੰਜਾਬ ਸਰਕਾਰ ਨੂੰ ਤੰਬਾਕੂ ਉਤਪਾਦਾਂ 'ਤੇ ਘੱਟ ਕੀਤਾ ਗਿਆ ਟੈਕਸ ਫਿਰ ਤੋਂ 55 ਫੀਸਦੀ ਕਰਨ ਲਈ 15 ਦਿਨ ਦਾ ਅਲਟੀਮੇਟਮ ਦਿੱਤਾ ਹੈ ਜਦੋਂ ਕਿ ਸਿਹਤ ਮੰਤਰੀ ਸੁਰਜੀਤ ਜਿਆਨੀ ਤੰਬਾਕੂ ਉਤਪਾਦ ਮਹਿੰਗੇ ਹੋਣ 'ਤੇ ਇਨ੍ਹਾਂ ਦਾ ਸੇਵਨ ਘੱਟ ਹੋਣ ਕਾਰਨ ਨਵਜੋਤ ਸਿੱਧੂ ਇਕ ਦਾਅਵੇ ਤੋਂ ਇਤਫਾਕ ਨਹੀਂ ਰੱਖਦੀ। ਪਟਿਆਲਾ ਤੋਂ ਸੁਰਜੀਤ ਜਿਆਨੀ ਨੇ ਕਿਹਾ ਹੈ ਕਿ ਸਿਗਰਟ ਨੂੰ ਮਹਿੰਗਾ ਕਰਕੇ ਇਸ ਦੀ ਵਰਤੋਂ ਨਹੀਂ ਰੋਕੀ ਜਾ ਸਕਦੀ। ਪੰਜਾਬ ਸਰਕਾਰ ਨੇ ਪਿਛਲੇ ਦਿਨੀ ਕੈਬਨਿਟ ਦੀ ਬੈਠਕ ਦੇ ਬਾਰ ਪੰਜਾਬ ਵਿਚ ਤੰਬਾਕੂ ਉਤਪਾਦਾਂ 'ਤੇ ਲੱਗਣ ਵਾਲਾ ਟੈਕਸ 55 ਫੀਸਦੀ ਤੋਂ ਘੱਟ ਕਰਕੇ 22 ਫੀਸਦੀ ਕਰ ਦਿੱਤਾ ਸੀ। ਸਰਕਾਰ ਦਾ ਤਰਕ ਸੀ ਕਿ ਪੰਜਾਬ ਵਿਚ ਤੰਬਾਕੂ ਉਤਪਾਦਾਂ 'ਤੇ ਟੈਕਸ ਜ਼ਿਆਦਾ ਹੋਣ ਕਾਰਣ ਗੁਆਂਢੀ ਸੂਬਿਆਂ ਤੋਂ ਇਸ ਦੀ ਤਸਕਰੀ ਹੋ ਰਹੀ ਹੈ ਅਤੇ ਇਸ ਦਾ ਨੁਕਸਾਨ ਹੋ ਰਿਹਾ ਹੈ। ਸਰਕਾਰ ਦੇ ਇਸ ਫੈਸਲੇ ਦਾ ਸੂਬੇ 'ਚ ਕੈਂਸਰ ਦੇ ਖਿਲਾਫ ਮੁਹਿੰਮ ਚਲਾ ਰਹੇ ਸੰਗਠਨਾਂ ਨੇ ਵਿਰੋਧ ਕੀਤਾ ਹੈ। ਨਵਜੋਤ ਸਿੱਧੂ ਨੇ ਬੁੱਧਵਾਰ ਨੂੰ ਚੰਡੀਗੜ ਵਿਚ ਕਿਹਾ ਸੀ ਕਿ ਜੇਕਰ ਸਰਕਾਰ ਨੇ ਪੰਦਰਾਂ ਦਿਨ ਵਿਚ ਤੰਬਾਕੂ ਉਤਪਾਦਾਂ ਦਾ ਟੈਕਸ ਫਿਰ ਨਹੀਂ ਵਧਾਇਆ ਤਾਂ ਉਹ ਸਰਕਾਰ ਦੇ ਫੈਸਲੇ ਖਿਲਾਫ ਅਦਾਲਤ ਵਿਚ ਜਾਣਗੇ। ਇਸ ਤੋਂ ਪਹਿਲੀ ਵੀ ਨਵਜੋਤ ਕੌਰ ਸਿੱਧੂ ਦੀ ਸਾਬਕਾ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਦੇ ਨਾਲ 36ਵਾਂ ਅੰਕੜਾ ਸੀ ਅਤੇ ਹੁਣ ਤੰਬਾਕੂ 'ਤੇ ਟੈਕਸ ਨੂੰ ਲੈ ਕੇ ਨਵੇਂ ਸਿਹਤ ਮੰਤਰੀ ਸੁਰਜੀਤ ਜਿਆਨੀ ਅਤੇ ਨਵਜੋਤ ਕੌਰ ਸਿੱਧੂ ਦੇ ਮਤਭੇਦ ਖੁੱਲ ਕੇ ਸਾਹਮਣੇ ਆ ਗਏ ਹਨ ਪਰ ਦੇਖਣਾ ਦਿਲਚਸਪ ਹੋਵੇਗਾ ਕਿ ਨਵਜੋਤ ਕੌਰ ਸਿੱਧੂ ਦੇ ਵਿਰੋਧ ਨੂੰ ਸਰਕਾਰ ਗੰਭੀਰਤਾ ਨਾਲ ਲੈਂਦੀ ਹੈ ਜਾਂ ਚੋਣਾਂ ਦੇ ਨੇੜੇ ਆਪਣੇ ਹੀ ਇਕ ਵਿਧਾਇਕ ਦੇ ਨਾਲ ਕਾਨੂੰਨੀ ਵਿਵਾਦ 'ਚ ਫਸਣ ਨੂੰ ਤਰਜ਼ੀਹ ਦਿੰਦੀ ਹੈ।
No comments:
Post a Comment