www.sabblok.blogspot.com
ਚੰਡੀਗੜ੍ਹ- ਮੋਹਾਲੀ ਪੁਲਸ ਨੇ ਵੀਰਵਾਰ ਨੂੰ ਇਕ ਨਕਲੀ ਪੱਤਰਕਾਰ ਅਤੇ ਨਕਲੀ ਪੁਲਸ ਵਾਲੇ ਨੂੰ ਕਾਬੂ ਕੀਤਾ ਹੈ, ਇਨ੍ਹਾਂ ਦੋਹਾਂ ਖਿਲਾਫ ਇਕ ਪ੍ਰੇਮੀ ਜੋੜੇ ਨੂੰ ਬਲੈਕਮੇਲ ਕਰਨ ਦਾ ਦੋਸ਼ ਹੈ, ਜੋ ਉਨ੍ਹਾਂ ਤੋਂ ਪੈਸੇ ਠੱਗ ਰਹੇ ਸਨ। ਪੁਲਸ ਨੇ ਇਨ੍ਹਾਂ ਦੋਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤਾਂ ਕਿ ਉਨ੍ਹਾਂ ਵਲੋਂ ਕੀਤੀਆਂ ਗਈਆਂ ਅਜਿਹੀਆਂ ਵਾਰਦਾਤਾਂ ਦੇ ਬਾਰੇ 'ਚ ਪਤਾ ਲਗਾਇਆ ਜਾ ਸਕੇ।
ਜਾਣਕਾਰੀ ਅਨੁਸਾਰ ਫੇਸ 7 ਦੇ ਥਾਣਾ ਇੰਚਾਰਜ ਐਨ. ਪੀ. ਐਸ. ਲੇਹਲ ਨੇ ਦੱਸਿਆ ਕਿ ਇਕ ਲੜਕੇ ਨੇ ਸ਼ਿਕਾਇਤ ਕੀਤੀ ਕਿ ਉਹ ਆਪਣੀ ਪ੍ਰੇਮੀਕਾ ਨਾਲ ਪਾਰਕ 'ਚ ਬੈਠਾ ਸੀ ਕਿ ਉਨ੍ਹਾਂ ਕੋਲ ਦੋ ਵਿਅਕਤੀ ਆਏ ਜਿਨ੍ਹਾਂ 'ਚੋਂ ਇਕ ਆਪਣੇ ਆਪ ਨੂੰ ਪੁਲਸ ਵਾਲਾ ਅਤੇ ਦੂਜਾ ਪੱਤਰਕਾਰ ਦੱਸ ਰਹੇ ਸਨ, ਦੋਵੇਂ ਵਿਅਕਤੀ ਸਾਡੇ ਕੋਲੋਂ ਪੈਸਿਆਂ ਦੀ ਮੰਗ ਕਰਨ ਲੱਗੇ। ਪੈਸੇ ਨਾ ਦੇਣ 'ਤੇ ਉਨ੍ਹਾਂ ਨੇ ਸਾਨੂੰ ਆਵਾਰਾਗਰਦੀ ਦੇ ਕੇਸ 'ਚ ਗ੍ਰਿਫਤਾਰ ਕਰਕੇ ਅਖਬਾਰ 'ਚ ਖਬਰ ਲਗਵਾਉਣ ਦੀ ਧਮਕੀ ਵੀ ਦਿੱਤੀ।

No comments:
Post a Comment