ਜਲੰਧਰ— ਦੁਨੀਆ ਭਰ 'ਚ ਆਈ. ਫੋਨ ਦਾ ਜਲਵਾ ਹੈ। ਐਪਲ ਆਈ. ਫੋਨ ਦੀ ਦਮਦਾਰ ਪਰਫਾਰਮੈਂਸ ਅਤੇ ਬਿਹਤਰ ਕੁਆਲਿਟੀ ਕਾਰਨ ਦੁਨੀਆ ਭਰ 'ਚ ਇਸ ਦੇ ਕਰੋੜਾਂ ਦੀਵਾਨੇ ਹਨ। ਲੋਕ ਗੂਗਲ 'ਤੇ ਸਭ ਤੋਂ ਜ਼ਿਆਦਾ ਆਈ. ਫੋਨ ਨੂੰ ਸਰਚ ਕਰਦੇ ਹਨ। ਭਾਰਤ 'ਚ ਵੀ ਐਪਲ ਆਈ. ਫੋਨ ਸਟੇਟਸ ਸਿੰਬਲ ਬਣ ਚੁੱਕਾ ਹੈ ਹਾਲਾਂਕਿ ਅਜੇ ਵੀ ਇਹ ਆਮ ਭਾਰਤੀ ਦੀ ਜੇਬ 'ਤੇ ਕਾਫੀ ਭਾਰੀ ਪੈਂਦਾ ਹੈ। ਭਾਰਤ 'ਚ ਪ੍ਰਤੀ ਵਿਅਕਤੀ ਤਨਖਾਹ ਦਾ ਕਰੀਬ 25 ਫੀਸਦੀ ਹਿੱਸਾ 16 ਜੀ. ਬੀ. ਦਾ ਆਈ. ਫੋਨ ਖਰੀਦਣ 'ਚ ਖਰਚ ਹੋ ਜਾਂਦਾ ਹੈ। ਜਿੱਥੇ ਇਕ ਭਾਰਤੀ ਨੂੰ ਆਈ. ਫੋਨ ਖਰੀਦਣ ਲਈ ਆਪਣੀ ਤਨਖਾਹ ਦਾ ਇਕ ਵੱਡਾ ਹਿੱਸਾ ਖਰਚ ਕਰਨਾ ਪੈਂਦਾ ਹੈ, ਜਦੋਂਕਿ ਮਿਡਲ ਈਸਟ ਦੇ ਦੇਸ਼ 'ਚ ਪ੍ਰਤੀ ਵਿਅਕਤੀ ਤਨਖਾਹ ਕਾਫੀ ਜ਼ਿਆਦਾ ਹੋਣ ਕਾਰਨ ਉੱਥੇ ਆਈ. ਫੋਨ ਸਭ ਤੋਂ ਸਸਤਾ ਪੈਂਦਾ ਹੈ। ਉੱਥੇ ਦੇ ਲੋਕਾਂ ਨੂੰ ਆਪਣੀ ਔਸਤ ਤਨਖਾਹ ਦਾ ਇਕ ਫੀਸਦੀ ਹਿੱਸਾ ਵੀ ਆਈ. ਫੋਨ ਲਈ ਖਰਚ ਨਹੀਂ ਕਰਨਾ ਪੈਂਦਾ। ਅਮਰੀਕਾ ਜਾਂ ਯੁਰਪ ਦੇ ਦੇਸ਼ਾਂ 'ਚ ਵੀ ਇਹ ਪ੍ਰਤੀ ਵਿਅਕਤੀ ਦੀ ਤਨਖਾਹ ਦਾ ਮਹਿਜ ਡੇਢ ਚੋਂ ਢਾਈ ਫੀਸਦੀ ਹੀ ਹੈ। ਇੱਥੇ ਤੱਕ ਕਿ ਸਾਡੇ ਗੁਆਂਢੀ ਦੇਸ਼ ਚੀਨ 'ਚ ਵੀ ਆਈ. ਫੋਨ 'ਤੇ ਆਮ ਆਦਮੀ ਨੂੰ ਆਪਣੀ ਤਨਖਾਹ ਦਾ ਇਕ ਵੱਡਾ ਹਿੱਸਾ ਖਰਚ ਨਹੀਂ ਕਰਨਾ ਪੈਂਦਾ। ਉੱਥੇ ਆਈ. ਫੋਨ ਦੀ ਕੀਮਤ ਪ੍ਰਤੀ ਵਿਅਕਤੀ ਤਨਖਾਹ ਦੇ ਕਰੀਬ ਸਾਢੇ 9 ਫੀਸਦੀ ਦੇ ਬਰਾਬਰ ਹੈ। ਇਸ ਤਰ੍ਹਾਂ ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ 'ਚ ਵੀ ਇਸ ਫੋਨ ਦੀ ਕੀਮਤ ਪ੍ਰਤੀ ਵਿਅਕਤੀ ਤਨਖਾਹ ਦਾ 10.2 ਫੀਸਦੀ ਹੈ।
ਜਾਲਸਾਜੀ ਦਾ ਸ਼ਿਕਾਰ— ਐਪਲ ਪ੍ਰਤੀ ਦੀਵਾਨਗੀ ਕਾਰਨ ਲੋਕ ਜਾਲਸਾਜੀ ਦਾ ਸ਼ਿਕਾਰ ਹੋ ਰੇਹ ਹਨ। ਦੇਸ਼ ਦੇ ਕੁਝ ਹੀ ਸ਼ਹਿਰਾਂ 'ਚ ਐਪਲ ਦੇ ਓਰੀਜਨਲ ਸਟੋਰ ਮੌਜੂਦ ਹਨ। ਜਿਸ ਦੇ ਚੱਲਦੇ ਚੀਨੀ ਕੰਪਨੀਆਂ ਦੇ ਹੂਬਹੂ ਅਸਲੀ ਐਪਲ ਫੋਨ ਵਰਗੇ ਆਈ. ਫੋਨ ਬਾਜ਼ਾਰ 'ਚ ਵਿਕ ਰਹੇ ਹਨ। ਕੀਮਤ ਘੱਟ ਹੋਣ ਕਾਰਨ ਆਮ ਲੋਕ ਇਨ੍ਹਾਂ ਨੂੰ ਖਰੀਦ ਕੇ ਹੀ ਆਈ. ਫੋਨ ਦੀ ਚਾਹਤ ਪੂਰੀ ਕਰ ਲੈਂਦੇ ਹਨ। ਮੋਬਾਇਲ ਐਕਸਪਰਟ ਦੱਸਦੇ ਹਨ ਕਿ ਗ੍ਰੇ ਮਾਰਕਿਟ 'ਚ ਵਿਕਣ ਵਾਲੇ ਫੋਨ 'ਤੇ ਕਿਸੇ ਵੀ ਤਰ੍ਹਾਂ ਦਾ ਟੈਕਸ ਨਹੀਂ ਦਿੱਤਾ ਜਾਂਦਾ, ਜਿਸ ਦੇ ਚੱਲਦੇ ਕਾਨੂੰਨੀ ਤੌਰ 'ਤੇ ਦਰਾਮਦ ਕਰਨ ਵਾਲੇ ਮੋਬਾਇਲ ਫੋਨ ਤੋਂ ਕਈ ਗੁਣਾ ਸਸਤੇ ਪੈਂਦੇ ਹਨ।
ਆਈ. ਫੋਨ ਦੀ ਦੀਵਾਨਗੀ
ਦੁਨੀਆ ਭਰ 'ਚ ਆਈ. ਫੋਨ ਦੀ ਦੀਵਾਨਗੀ ਦੇ ਕਈ ਕਿੱਸੇ ਹਨ। ਚੀਨ ਦੇ ਲਿਬਰੇਸ਼ਨ ਡੇਲੀ ਮੁਤਾਬਕ ਸ਼ੰਘਾਈ ਦੇ ਇਕ ਯੂਵਾ ਜੋੜੇ ਨੇ ਆਪਣੇ ਬੱਚੇ ਨੂੰ ਵੇਚ ਕੇ ਉਸ ਤੋਂ ਮਿਲੇ ਪੈਸਿਆਂ ਨਾਲ ਆਈ. ਫੋਨ ਖਰੀਦ ਲਿਆ। ਬੀਤੇ ਸਾਲ ਚੀਨ ਦੇ ਹੁਨਾਨ ਪ੍ਰਾਂਤ 'ਚ 7 ਲੋਕਾਂ ਨੂੰ ਇਕ 17 ਸਾਲਾ ਲੜਕੇ ਦੀ ਕਿਡਨੀ ਖਰੀਦਣ ਦੇ ਦੋਸ਼ 'ਚ ਜੇਲ ਭੇਜਿਆ ਗਿਆ ਸੀ। ਇਸ ਲੜਕੇ ਨੇ ਕਿਡਨੀ ਵੇਚ ਕੇ ਮਿਲੇ ਪੈਸਿਆਂ ਨਾਲ ਆਈ. ਫੋਨ ਅਤੇ ਇਕ ਆਈ. ਪੈਡ ਖਰੀਦਿਆ ਸੀ।