jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 10 February 2014

ਗ੍ਰਿਫ਼ਤਾਰ ਲੋਕ-ਆਗੂਆਂ ਨੂੰ ਬਿਨਾ ਸ਼ਰਤ ਰਿਹਾ ਕੀਤਾ ਜਾਵੇ: ਪਲਸ ਮੰਚ

www.sabblok.blogspot.com
ਆਪਣੇ ਲਈ ਰੁਜ਼ਗਾਰ ਦੀ ਹੱਕੀ ਮੰਗ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਵੱਖ-ਵੱਖ ਕੈਟੇਗਰੀਆਂ ਵਿੱਚ ਫੈਲੇ ਅਸੰਤੋਸ਼ ਅਤੇ ਵਿਆਪਕ ਰੋਹ ਨੂੰ ਵਾਜਬ ਢੰਗ ਨਾਲ ਹੱਲ ਕਰਨ ਦੀ ਬਜਾਏ ਪੰਜਾਬ ਸਰਕਾਰ ਵੱਲੋਂ ਬਲ ਅਤੇ ਛਲ ਦੀ ਨੀਤੀ ਧਾਰਨ ਕਰਨ ਦਾ ਦੋਸ਼ ਲਾਉਂਦੇ ਹੋਏ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਅਤੇ ਸਹਾਇਕ ਸਕੱਤਰ ਮਾਸਟਰ ਤਰਲੋਚਨ ਸਿੰਘ ਨੇ ਲਿਖਤੀ ਪ੍ਰੈਸ ਬਿਆਨ 'ਚ ਕਿਹਾ ਹੈ ਕਿ ਨੰਨ•ੀ ਬੱਚੀ ਏਕਨੂਰ ਭਾਵੇਂ ਬਾਲੜੀ ਉਮਰੇ ਸਾਥੋਂ ਖੋਹ ਲਈ ਗਈ ਪਰ ਉਹ ਵੱਡੀ ਉਮਰਾਂ ਵਾਲਿਆਂ ਨੂੰ ਹਨੇਰੇ ਖਿਲਾਫ਼ ਜੂਝਣ ਦਾ ਨੂਰ ਵੰਡ ਗਈ ਹੈ।  ਅਖੀਰ ਬਠਿੰਡਾ ਵਿਖੇ ਹੱਕ, ਸੱਚ ਦੀ ਜਿੱਤ ਹੋਈ ਹੈ।
ਪਲਸ ਮੰਚ ਦੇ ਆਗੂਆਂ ਨੇ ਕਿਹਾ ਹੈ ਕਿ ਮਹਿਲ ਕਲਾਂ, ਕਪੂਰਥਲਾ ਅਤੇ ਬਠਿਡਾ ਵਿਖੇ ਜੂਝਣ ਵਾਲੀਆਂ ਕਿਰਨਜੀਤ ਹਨੇਰਗਰਦੀ ਵਾਲੀ ਵਿਵਸਥਾ ਵਿੱਚ ਕਿਰਨਾਂ ਬਣ ਗਈਆਂ ਹਨ।
ਪਲਸ ਮੰਚ ਆਗੂਆਂ ਨੇ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਵਿੱਤ ਸਕੱਤਰ ਕਸਤੂਰੀ ਲਾਲ, ਅਧਿਆਪਕ ਆਗੂ ਜੋਗਿੰਦਰ ਆਜ਼ਾਦ, ਗੁਰਚਰਨ ਨੂਰਪੁਰ, ਹਰਦੇਵ ਮੁੱਲਾਂਪੁਰ, ਲੋਕ ਮੋਰਚਾ ਦੇ ਆਗੂ ਹਿੰਮਤ ਸਿੰਘ, ਕਿਸਾਨ ਆਗੂ ਸੌਦਾਗਰ ਸਿੰਘ ਘੁਡਾਣੀ ਕਲਾਂ ਸਮੇਤ ਕਿੰਨੇ ਹੀ ਬੇਰੁਜ਼ਗਾਰ ਅਧਿਆਪਕਾਂ ਦੀ ਬਿਨ•ਾ ਸ਼ਰਤ ਰਿਹਾਈ ਲਈ ਸਭਨਾਂ ਲੋਕ-ਪੱਖੀ ਤਾਕਤਾਂ ਨੂੰ ਮਿਲ ਕੇ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਹੈ।

No comments: