www.sabblok.blogspot.com
ਜਲੰਧਰ: ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸਭਿਆਚਾਰਕ ਵਿੰਗ ਦੀ ਮੀਟਿੰਗ 'ਚ ਗੰਭੀਰ ਵਿਚਾਰ-ਚਰਚਾਵਾਂ ਉਪਰੰਤ ਦੇਸ਼ ਭਗਤ ਯਾਦਗਾਰ ਹਾਲ ਕੰਪਲੈਕਸ ਦੇ ਅੰਦਰ, ਪੰਜਾਬ ਦੇ ਵੱਖ-ਵੱਖ ਖੇਤਰਾਂ ਅਤੇ ਦੇਸ਼ ਬਦੇਸ਼ ਵਸਦੇ ਗ਼ਦਰ ਲਹਿਰ ਨਾਲ ਜੁੜੇ ਸਾਹਿਤਕਾਰਾਂ, ਸਭਿਆਚਾਰਕ ਕਾਮਿਆਂ ਦੀ ਇਕਜੁੱਟਤਾ ਨਾਲ ਲੋਕ-ਪੱਖੀ, ਅਗਾਂਹਵਧੂ, ਵਿਗਿਆਨਕ ਅਤੇ ਇਨਕਲਾਬੀ ਸਾਹਿਤਕ/ਸਭਿਆਚਾਰਕ ਲਹਿਰ ਉਸਾਰਨ ਲਈ ਵਿਸ਼ੇਸ਼ ਉੱਦਮ ਜੁਟਾਉਣ ਦਾ ਨਿਰਣਾ ਲਿਆ ਗਿਆ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬੀ ਰੰਗ ਮੰਚ ਦੀ ਨਾਮਵਰ ਸਖਸ਼ੀਅਤ, ਸਭਿਆਚਾਰਕ ਵਿੰਗ ਅਤੇ ਕਮੇਟੀ ਦੇ ਮੈਂਬਰ ਪ੍ਰੋ. ਅਜਮੇਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਸਭਿਆਚਾਰਕ ਵਿੰਗ ਦੇ ਮੈਂਬਰਾਂ ਸੁਰਿੰਦਰ ਕੁਮਾਰੀ ਕੋਛੜ, ਪ੍ਰੋ. ਹਰਵਿੰਦਰ ਭੰਡਾਲ, ਪ੍ਰੋ. ਕਰਮਜੀਤ ਸਿੰਘ, ਗੁਰਮੀਤ, ਸੀਤਲ ਸਿੰਘ ਸੰਘਾ, ਚਰੰਜੀ ਲਾਲ ਕੰਗਣੀਵਾਲ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਨੇ ਅਮੁੱਲੇ ਵਿਚਾਰ ਰੱਖੇ।
ਇਸ ਵਿਚਾਰ-ਚਰਚਾ ਨੂੰ ਰਿੜਕਦੇ ਹੋਏ ਕਈ ਮਹੱਤਵਪੂਰਣ ਪੱਖ ਅਗਲੇ ਸੈਸ਼ਨ ਦੀਆਂ ਸਰਗਰਮੀਆਂ ਦੀ ਵਿਉਂਤਬੰਦੀ ਦੇ ਵਿਸ਼ਿਆਂ ਅਤੇ ਕਲਾਤਮਕ ਰੂਪਾਂ ਨੂੰ ਨਿਖਾਰਨ ਲਈ ਚੁਣੇ ਗਏ।
ਹਰ ਸਾਲ ਪਹਿਲੀ ਨਵੰਬਰ ਨੂੰ ਸਿਖਰਾਂ ਛੋਹਣ ਵਾਲੇ ਗ਼ਦਰੀ ਬਾਬਿਆਂ ਦੇ ਮੇਲੇ ਨੂੰ ਹੋਰ ਬਹੁ-ਵੰਨਗੀ ਕਲਾਵਾਂ ਦੇ ਰੰਗ 'ਚ ਰੰਗਣ, ਲੋਕ-ਸਰੋਕਾਰਾਂ ਦੀ ਧੜਕਣ ਦੇ ਨਾਲ ਹੋਰ ਨੇੜਿਓਂ ਜੋੜਨ ਅਤੇ ਕਲਾ-ਰੂਪਾਂ ਨੂੰ ਉਚੇਰੇ ਮੁਕਾਮ 'ਤੇ ਪਹੁੰਚਾਉਣ ਲਈ ਹੁਣ ਤੋਂ ਹੀ ਹਰ ਪੱਧਰ 'ਤੇ ਸਿਰੜੀ ਯਤਨ ਆਰੰਭਣ ਦੇ ਵਿਚਾਰ ਨਿਤਾਰੇ ਗਏ।
ਵਿਚਾਰ-ਚਰਚਾ 'ਚ ਇਹ ਪੱਖ ਉਭਰਕੇ ਸਾਹਮਣੇ ਆਇਆ ਕਿ ਪੂਰਾ ਵਰ•ਾਂ ਢੁਕਵੇਂ ਵਿਸ਼ਿਆਂ ਉਪਰ ਵਿਚਾਰ-ਗੋਸ਼ਟੀਆਂ, ਚਿੱਤਰਕਲਾ, ਗੀਤ-ਸੰਗੀਤ, ਨੁੱਕੜ ਨਾਟਕ, ਵਰਕਸ਼ਾਪਾਂ, ਰੰਗ ਮੰਚ, ਪੁਸਤਕ ਵਿਚਾਰ-ਚਰਚਾਵਾਂ, ਸਾਹਿਤ, ਸਭਿਆਚਾਰ ਅਤੇ ਕਲਾ ਦੇ ਖੇਤਰ 'ਚ ਸਰਗਰਮ ਦੇਸ਼-ਵਿਦੇਸ਼ ਦੀਆਂ ਹਸਤੀਆਂ ਅਤੇ ਪੁੰਗਰਦੇ ਕਲਮਕਾਰਾਂ, ਬੁੱਧੀਜੀਵੀਆਂ, ਲੇਖਕਾਂ, ਚਿੰਤਕਾਂ, ਕਲਾਕਾਰਾਂ, ਸਭਿਆਚਾਰਕ ਕਾਮਿਆਂ ਨਾਲ ਰੂਬਰੂ ਆਦਿ ਦੇ ਵੱਖ-ਵੱਖ ਰੂਪਾਂ 'ਚ ਲੜੀਵਾਰ ਸਰਗਰਮੀਆਂ ਨੂੰ ਹੋਰ ਵੀ ਮਿਆਰੀ ਬਣਾਉਂਦੇ ਹੋਏ ਅੱਗੇ ਵਧਿਆ ਜਾਏਗਾ।
ਅੱਧ-ਖਿੜੀਆਂ, ਖਿੜਦੀਆਂ ਕਲੀਆਂ, ਚੜ•ਦੀ ਜੁਆਨੀ ਅਤੇ ਜ਼ਿੰਦਗੀ ਭਰ ਸਾਹਿਤ ਅਤੇ ਕਲਾ ਦੇ ਖੇਤਰ 'ਚ ਸਖ਼ਤ ਮੁਸ਼ੱਕਤਾਂ ਕਰਨ ਵਾਲਿਆਂ ਦੀਆਂ ਵੱਖ-ਵੱਖ ਪਾਲਾਂ ਆਪੋ ਵਿੱਚ ਸਿਰ ਜੋੜਕੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਤੱਕ ਗ਼ਦਰ ਲਹਿਰ ਇਸ ਦੀਆਂ ਅਗਲੀਆਂ ਕੜੀਆਂ ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ, ਫੌਜੀ ਬਗ਼ਵਤਾਂ, ਆਜ਼ਾਦ ਹਿੰਦ ਫੌਜ, ਤੋਂ ਅੱਗੇ ਤੁਰਦੇ ਹੋਏ ਕਾਮਾਗਾਟਾ ਮਾਰੂ-ਬਜਬਜ ਘਾਟ, ਸ਼ਹੀਦ ਕਰਤਾਰ ਸਿੰਘ ਸਰਾਭਾ ਆਦਿ ਦੀਆਂ ਇਤਿਹਾਸਕ ਵਰੇ• ਗੰਢਾਂ ਸਭਿਆਚਾਰਕ ਵਿੰਗ ਆਪਣੀਆਂ ਸਮੇਂ ਦੀਆਂ ਹਾਣੀ ਕਲਾ ਕਿਰਤਾਂ ਰਾਹੀਂ ਹਨੇਰੇ 'ਚ ਰੌਸ਼ਨ ਚਿਰਾਗ਼ ਬਾਲਣ ਲਈ ਲੱਕ ਬੰਨਵੇਂ ਯਤਨ ਕਰੇਗਾ। ਇਸ ਸਭਿਆਚਾਰਕ ਲਹਿਰ ਵਿੱਚ ਵਿਸ਼ੇਸ਼ ਕਰਕੇ ਔਰਤ ਵਰਗ ਨੂੰ ਇਸਦਾ ਹਿੱਸੇਦਾਰ ਅਤੇ ਅਗਵਾਨੂੰ ਬਣਾਉਣ ਲਈ ਵਿਸ਼ੇਸ਼ ਕਾਰਜ ਉਲੀਕੇ ਜਾਣਗੇ। ਸਭਿਆਚਾਰਕ ਵਿੰਗ ਨੇ ਸਭਨਾਂ ਸਾਹਿਤਕ/ਸਭਿਆਚਾਰਕ ਸੰਸਥਾਵਾਂ ਵਿਅਕਤੀਆਂ ਤੋਂ ਦੇਸ਼ ਭਗਤ ਕਮੇਟੀ ਨੇ ਭਰਵੇਂ ਸਹਿਯੋਗ ਅਤੇ ਸਾਂਝੇ ਉੱਦਮ ਲਈ ਅਪੀਲ ਕੀਤੀ ਹੈ।
ਇਸ ਵਿਚਾਰ-ਚਰਚਾ 'ਤੇ ਨਿਚੋੜਵੀਂ ਟਿੱਪਣੀ ਕਰਦਿਆਂ ਮੀਟਿੰਗ ਦੇ ਪ੍ਰਧਾਨ ਪ੍ਰੋ. ਅਜਮੇਰ ਸਿੰਘ ਔਲਖ ਨੇ ਕਿਹਾ ਕਿ ਲੋਕ-ਪੱਖੀ ਲਹਿਰ ਅਤੇ ਲੋਕ-ਪੱਖੀ ਸਭਿਆਚਾਰਕ ਲਹਿਰ ਦਾ ਅਟੁੱਟ ਰਿਸ਼ਤਾ ਹੈ। ਉਨ•ਾਂ ਕਿਹਾ ਕਿ ਅਮੀਰ ਵਿਰਾਸਤ ਦੇ ਅਮੁੱਲੇ ਸਬਕ ਪੱਲੇ ਬੰਨ•ਦਿਆਂ ਅਸੀਂ ਲੋਕ-ਸਰੋਕਾਰਾਂ ਦੀ ਤੰਦ ਨਾਲ ਜੁੜਕੇ ਹੀ ਅਮੀਰ ਅਤੇ ਮਾਨਵ-ਪੱਖੀ ਸਭਿਆਚਾਰ ਸਿਰਜ ਸਕਦੇ ਹਾਂ। ਉਨ•ਾਂ ਕਿਹਾ ਕਿ ਇਸ ਦਿਸ਼ਾ ਵੱਲ ਸਭਿਆਚਾਰਕ ਵਿੰਗ ਨਿਰੰਤਰ ਉਪਰਾਲੇ ਕਰੇਗਾ।

No comments:
Post a Comment