jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 3 February 2014

ਪੰਜਾਬ ਸਰਕਾਰ ਆਸ਼ੂਤੋਸ਼ ਬਾਰੇ ਸਥਿਤੀ ਸਪੱਸ਼ਟ ਕਰੇ

www.sabblok.blogspot.com


ਚੰਡੀਗੜ੍ਹ, 3 ਫਰਵਰੀ - ਨੂਰਮਹਿਲ ਦੇ ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਦੇ ਮੁਖੀ 'ਮਹੇਸ਼ ਕੁਮਾਰ ਝਾਅ ਉਰਫ਼ ਆਸ਼ੂਤੋਸ਼' ਬਾਰੇ ਇਨੀਂ ਦਿਨੀਂ ਬਣੀ ਹੋਈ ਅਨਿਸ਼ਚਤਤਾ ਨੇ ਹੁਣ ਕਾਨੂੰਨੀ ਵਿਵਾਦ ਦਾ ਵੀ ਰੂਪ ਧਾਰਨ ਕਰ ਲਿਆ ਹੈ | ਇਸ ਸਬੰਧੀ ਇਸ ਬਾਬੇ ਦੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੱਕ ਡਰਾਈਵਰ ਰਹਿ ਚੁੱਕਾ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਸ਼ਖ਼ਸ ਨੇ ਡੇਰੇ ਵਿਚਲੇ ਹੀ ਕੁੱਝ ਖ਼ਾਸ 'ਬੰਦਿਆਂ' 'ਤੇ ਅਤਿਸੰਗੀਨ ਇਲਜ਼ਾਮ ਲਗਾਉਂਦੇ ਹੋਏ ਬਾਬੇ ਨੂੰ ਇਨ੍ਹਾਂ ਦੇ 'ਕਬਜ਼ੇ' 'ਚੋਂ ਛੇਤੀ ਤੋਂ ਛੇਤੀ ਮੁਕਤ ਕਰਾਉਣ ਦੀ ਗੁਹਾਰ ਲਗਾਈ ਹੈ | ਜਲੰਧਰ ਦੀ ਤਹਿਸੀਲ ਨਕੋਦਰ ਦੇ ਨੂਰਮਹਿਲ ਖੇਤਰ ਦੇ ਉਹੜੀਆਂ ਮੁਹੱਲਾ ਵਾਸੀ ਪੂਰਨ ਸਿੰਘ ਪੁੱਤਰ ਬੁੱਧ ਸਿੰਘ ਨਾਮੀਂ ਇਸ ਵਿਅਕਤੀ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਦਿਆਂ ਦਾਅਵਾ ਕੀਤਾ ਹੈ ਕਿ ਡੇਰਾ ਮੁਖੀ ਨੂੰ ਪਿਛਲੇ ਕੁੱਝ ਦਿਨਾਂ ਤੋਂ ਡੇਰੇ ਵਿਚਲੇ ਕੁੱਝ ਲੋਕਾਂ ਵੱਲੋਂ ਬੰਧਕ ਬਣਾਇਆ ਹੋਇਆ ਹੈ, ਜਿਸ ਪਿੱਛੇ 'ਮਹੇਸ਼ ਕੁਮਾਰ ਝਾਅ ਉਰਫ਼ ਆਸ਼ੂਤੋਸ਼' ਕੋਲੋਂ ਦਸਤਾਵੇਜ਼ਾਂ 'ਤੇ ਜ਼ਬਰੀ ਦਸਤਖ਼ਤ ਕਰਵਾ ਡੇਰੇ ਦੀ ਗੱਦੀ, ਸੈਂਕੜੇ ਕਰੋੜ ਦੀ ਨਕਦੀ ਅਤੇ ਹਜ਼ਾਰਾਂ ਕਰੋੜ ਦੀ ਜਾਇਦਾਦ ਨੂੰ ਹਥਿਆਉਣ ਬਾਰੇ ਖ਼ਦਸ਼ਾ ਪ੍ਰਗਟਾਇਆ ਗਿਆ ਹੈ | ਪੂਰਨ ਸਿੰਘ ਨੇ ਆਪਣੀ ਪਟੀਸ਼ਨ ਵਿਚ ਸਿੱਧੇ ਤੌਰ 'ਤੇ ਡੇਰੇ ਵਿਚਲੇ ਅਰਵਿੰਦਾ ਨੰਦ ਉਰਫ਼ ਅਮਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ, ਮੋਹਨ ਪੁਰੀ ਪੁੱਤਰ ਰਾਸੀਦ ਰਾਮ, ਪ੍ਰਚਾਰਕ ਸਰਵਾ ਨੰਦ ਉਰਫ਼ ਸੋਨੀ ਪੁੱਤਰ ਮੋਹਨੀ, ਐਡਵੋਕੇਟ ਨਰਿੰਦਾ ਨੰਦ ਉਰਫ਼ ਨਰਿੰਦਰ ਸਿੰਘ ਅਤੇ ਪ੍ਰਚਾਰਕ ਵਿਸ਼ਾਲਾ ਨੰਦ ਨੂੰ ਵੀ ਧਿਰ ਬਣਾਉਂਦਿਆਂ ਇਨ੍ਹਾਂ 'ਤੇ ਉਕਤ ਲਾਲਚਵੱਸ ਮੌਜੂਦਾ ਸਥਿਤੀ ਪੈਦਾ ਕਰਨ ਦਾ ਦੋਸ਼ ਲਾਇਆ ਹੈ | ਉਸ ਨੇ ਹਾਈ ਕੋਰਟ ਵਿਚ ਭਾਰਤੀ ਸੰਵਿਧਾਨ ਦੀ ਮੱਦ 226/227 ਦੇ ਤਹਿਤ ਅਪੀਲ ਦਾਇਰ ਕਰਦਿਆਂ ਇਹ ਵੀ ਕਿਹਾ ਹੈ ਕਿ ਡੇਰੇ ਅੰਦਰ ਖ਼ਾਸ ਕਰ ਜਿਸ ਕਮਰੇ 'ਚ ਆਸ਼ੂਤੋਸ਼ ਨੂੰ 'ਬੰਧਕ' ਬਣਾ ਕੇ ਰੱਖਿਆ ਹੋਇਆ ਹੈ, ਉੱਥੇ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਜਾਂਦਾ, ਜਿਸ ਕਾਰਨ ਇਸ ਬਾਰੇ ਛੇਤੀ ਤੋਂ ਛੇਤੀ ਇੱਕ ਵਰੰਟ ਅਫ਼ਸਰ ਨਿਯੁਕਤ ਕਰਕੇ ਡੇਰੇ 'ਚ ਛਾਪਾ ਮਾਰਨ ਲਈ ਕਿਹਾ ਜਾਵੇ | ਇਸ ਮੁੱਦੇ 'ਤੇ ਹੁਣ ਤੱਕ ਪਿਛਲੇ ਦਿਨਾਂ ਦੌਰਾਨ ਆਈਆਂ ਮੀਡੀਆ ਰਿਪੋਰਟਾਂ ਨੂੰ ਵੀ ਹਾਈਕੋਰਟ ਸਾਹਮਣੇ ਪੇਸ਼ ਕਰਦਿਆਂ ਇਹ ਵੀ ਪੱਖ ਰੱਖਿਆ ਗਿਆ ਹੈ ਕਿ ਡੇਰੇ ਵਿਚਲੇ ਇਹ ਬੰਦੇ ਇੱਕ ਖ਼ਾਸ 'ਸਾਜ਼ਿਸ਼' ਤਹਿਤ ਹੀ ਆਸ਼ੂਤੋਸ਼ ਦੇ ਸਮਾਧੀ 'ਚ ਹੋਣ ਦੀਆਂ ਅਫ਼ਵਾਹਾਂ ਫੈਲਾਅ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਿਸ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਦੇ ਜਸਟਿਸ ਐਮ.ਐਸ.ਐਸ. ਬੇਦੀ ਵੱਲੋਂ ਪੰਜਾਬ ਦੇ ਐਡਵੋਕੇਟ ਜਨਰਲ ਨੂੰ 5 ਫ਼ਰਵਰੀ ਤੱਕ ਸਥਿਤੀ ਦੱਸਣ ਲਈ ਕਿਹਾ ਹੈ ਅਤੇ ਇਸਦੇ ਨਾਲ ਹੀ ਪਟੀਸ਼ਨ ਵਿਚ ਧਿਰ ਬਣਾਏ ਗਏ ਡੇਰੇ ਵਿਚਲੇ ਉਕਤ 5 ਜਣਿਆਂ ਨੂੰ ਵੀ 11 ਫ਼ਰਵਰੀ ਲਈ ਨੋਟਿਸ ਜਾਰੀ ਕਰ ਦਿੱਤੇ ਗਏ ਹਨ |
ਕੌਣ ਹੈ ਪੂਰਨ ਸਿੰਘ?
ਦਿਵਿਆ ਜੋਤੀ ਸੰਸਥਾਨ ਦੇ ਖ਼ਾਸਮਖ਼ਾਸ ਪ੍ਰਬੰਧਕਾਂ 'ਤੇ ਇਹ ਸੰਗੀਨ ਇਲਜ਼ਾਮ ਲਗਾਉਣ ਵਾਲੇ ਪੂਰਨ ਸਿੰਘ ਨੇ ਇਸ ਡੇਰੇ ਦਾ 'ਪੁਰਾਣਾ ਭੇਤੀ' ਹੋਣ ਦਾ ਵੀ ਦਾਅਵਾ ਕੀਤਾ ਹੈ | ਆਪਣੀ ਪਟੀਸ਼ਨ ਵਿਚ ਜਿੱਥੇ ਉਸ ਨੇ ਖ਼ੁਦ ਨੂੰ ਆਸ਼ੂਤੋਸ਼ ਦਾ ਪੁਰਾਣਾ ਨਿੱਜੀ ਡਰਾਈਵਰ ਦੱਸਿਆ ਹੈ, ਉਥੇ ਹੀ 1983 'ਚ ਡੇਰੇ ਦੀ ਸਥਾਪਤੀ ਤੋਂ ਵੀ ਤਿੰਨ ਸਾਲ ਪਹਿਲਾਂ ਤੋਂ ਹੀ ਬਾਬੇ ਦੇ ਨਾਲ ਰਿਹਾ ਹੋਣ ਦਾ ਵੀ ਦਾਅਵਾ ਕੀਤਾ ਹੈ | ਸਾਲ 1992 'ਚ ਵੱਖ ਹੋਏ ਇਸ ਸ਼ਖ਼ਸ ਨੇ ਕਿਹਾ ਹੈ ਕਿ ਉਹ ਡੇਰੇ ਅੰਦਰਲੀਆਂ ਕਈ ਘਟਨਾਵਾਂ ਦਾ ਗਵਾਹ ਰਿਹਾ ਹੈ ਤੇ ਡੇਰਾ ਮੁਖੀ ਦੀ ਸਲਾਮਤੀ ਚਾਹੁੰਦਾ ਹੈ |

No comments: