www.sabblok.blogspot.com
ਭਿੱਖੀਵਿੰਡ 15 ਫਰਵਰੀ (ਭੁਪਿੰਦਰ ਸਿੰਘ)-ਸਿੱਖਿਆ ਵਿਭਾਗ ਪੰਜਾਬ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਦੀ ਬਜਾਏ ਪਿੰਡਾਂ ਅੰਦਰ ਦੋ-ਦੋ ਸਕੂਲ ਐਲੀਮੈਂਟਰੀ ਤੇ ਹਾਈ ਸਕੂਲ ਧੜਾ-ਧੜ ਖੋਲ ਕੇ ਜਿਥੇ ਬਿਲਡਿੰਗਾਂ ਉਪਰ ਕਰੋੜਾਂ ਰੁਪਏ ਖਰਚ ਕਰੀ ਜਾ ਰਿਹਾ ਹੈ, ਉਥੇ ਪਹਿਲਾਂ ਤੋਂ ਬਿਲਡਿੰਗ ਉਸਾਰ ਚਲਾਏ ਗਏ ਸਕੂਲ ਅਨੇਕਾਂ ਪਿੰਡ ਅੰਦਰ ਬੰਦ ਹੋ ਚੁੱਕੇ ਹਨ ਤੇ ਲੋਕਾਂ ਨੂੰ ਇਹ ਸਕੂਲ ਪਸ਼ੂ ਬੰਨ੍ਹਣ ਤੇ ਤੂੜੀ ਪਾਉਣ ਵਾਲੇ ਕਮਰਿਆਂ ਦਾ ਕੰਮ ਦੇ ਰਹੇ ਹਨ, ਜਿਸ ਦੀ ਪ੍ਰਤੱਖ ਮਿਸਾਲ ਵਿਧਾਨ ਸਭਾ ਹਲਕਾ ਖੇਮਕਰਨ ਦੇ ਬਲਾਕ ਭਿੱਖੀਵਿੰਡ ਅਧੀਨ ਆaਂਦੇ ਪਿੰਡ ਸੰਗਤਪੁਰਾ ਦੇ ਕਈ ਵਰ੍ਹਿਆਂ ਤੋਂ ਬੰਦ ਹੋ ਚੁੱਕੇ ਸਰਕਾਰੀ ਐਲੀਮੈਂਟਰੀ ਸਕੂਲ ਤੋਂ ਮਿਲਦੀ ਹੈ। ਦੂਜੇ ਪਾਸੇ ਪਿੰਡ ਚੂੰਗ ਵਿਖੇ ਚੱਲ ਰਹੇ ਸਰਕਾਰੀ ਐਲੀਮੈਂਟਰੀ ਸਕੂਲ ਤੋਂ ਇਲਾਵਾ ਕੁਝ ਸਾਲ ਪਹਿਲਾਂ ਬਣਾਏ ਗਏ ਸਰਕਾਰੀ ਹਾਈ ਸਕੂਲ ਚੂੰਗ ਨੂੰ ਵੇਖੀਏ ਤਾਂ ਇਸ ਸਕੂਲ ਵਿੱਚ ਪੜ੍ਹ ਰਹੇ 155 ਵਿਦਿਆਰਥੀਆਂ ਨੂੰ ਸਿਰਫ 5 ਟੀਚਰ ਪੜ੍ਹਾ ਕੇ ਟਾਈਮ ਨੂੰ ਧੱਕਾ ਦੇ ਰਹੇ ਹਨ। ਇੱਕ ਪਾਸੇ ਜਿਥੇ ਇਹ ਸਕੂਲ ਹਿਸਾਬ, ਸਾਇੰਸ, ਹਿੰਦੀ, ਸਮਾਜਿਕ ਸਿੱਖਿਆ ਤੇ ਪੀ.ਟੀ. ਅਧਿਆਪਕ ਤੋਂ ਬਿਨ੍ਹਾ ਚੱਲ ਰਿਹਾ ਹੈ, ਉਥੇ ਦੂਜੇ ਪਾਸੇ ਸਕੂਲ ਵਿੱਚ ਰਾਤ ਦੀ ਰਾਖੀ ਲਈ ਨਾ ਕੋਈ ਚੌਕੀਦਾਰ ਤੇ ਨਾ ਹੀ ਕੋਈ ਦਰਜਾ ਚਾਰ ਮੁਲਾਜਮ ਹੈ। ਸਕੂਲ ਦੇ ਇੰਚਾਰਜ ਬਲਜੀਤ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਨੇ ਕਿਹਾ ਕਿ ਮਹਿਕਮੇ ਨੂੰ ਸਮੇ-ਸਮੇ ਤੇ ਜਾਣਕਾਰੀ ਦੇ ਕੇ ਘੱਟ ਸਟਾਫ ਬਾਰੇ ਦੱਸਿਆ ਜਾ ਰਿਹਾ ਹੈ, ਪਰ ਮਹਿਕਮਾ ਇੱਕ ਕੰਨ ਸੁਣ ਕੇ ਦੂਜੇ ਕੰਨ ਕੱਢ ਦਿੰਦਾਂ ਹੈ। ਸਾਨੂੰ ਵਿਦਿਆਰਥੀਆਂ ਦੇ ਭਵਿੱਖ ਬਾਰੇ ਡੂੰਘੀ ਚਿੰਤਾਂ ਹੈ, ਪਰ ਅਸੀ ਕੀ ਕਰ ਸਕਦੇ ਹਾਂ।
ਪਿੰਡ ਸੰਗਤਪੁਰਾ ਵਿਖੇ ਬੰਦ ਪਿਆ ਸਰਕਾਰੀ ਐਲੀਮੈਂਟਰੀ ਸਕੂਲ |
No comments:
Post a Comment