www.sabblok.blogspot.com
ਭਿੱਖੀਵਿੰਡ 21 ਫਰਵਰੀ (ਭੁਪਿੰਦਰ ਸਿੰਘ)-ਬੇਸ਼ੱਕ ਕੇਂਦਰ ਸਰਕਾਰ ਨੇ ਗੈਸ ਤੇ ਮਿਲਦੀ ਸਬਸਿਟੀ ਨੂੰ ਪਹਿਲਾਂ ਦੀ ਤਰ੍ਹਾਂ ਦੇਣ ਤੇ ਸਬਸਿਟੀ ਵਾਲੇ ਗੈਸ ਸਿਲੰਡਰਾਂ ਦੀ ਗਿਣਤੀ 9 ਤੋਂ ਵਧਾ ਕੇ 12 ਕਰ ਦਿੱਤੀ ਗਈ ਹੈ। ਸਰਕਾਰ ਦੀ ਇਸ ਸਕੀਮ ਨੂੰ ਭਾਰਤ ਗੈਸ ਕੰਪਨੀ ਦੀਆਂ ਏਜੰਸੀਆਂ ਵੱਲੋਂ ਮੰਨ ਕੇ ਖਪਤਕਾਰਾਂ ਨੂੰ ਇਹ ਸਹੂਲਤ ਜਾਰੀ ਹੈ, ਪਰ ਇੰਡੀਅਨ ਗੈਸ ਕੰਪਨੀ ਦੀਆਂ ਏਜੰਸੀਆਂ ਵੱਲੋਂ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਨਜਰ ਅੰਦਾਜ ਕਰਕੇ ਘਰੇਲੂ ਸਬਸਿਟੀ ਵਾਲੇ ਸਿਲੰਡਰਾਂ ਦੀ 437 ਰੁਪਏ ਲੈਣ ਦੀ ਬਜਾਏ 1210 ਰੁਪਏ ਪ੍ਰਤੀ ਸਿਲੰਡਰ ਦੀ ਕੀਮਤ ਨਾਲ ਇਹ ਕਹਿ ਕੇ ਲਏ ਜਾ ਰਹੇ ਹਨ ਕਿ ਤੁਹਾਡੀ ਸਬਸਿਟੀ ਦੇ ਪੈਸੇ ਤੁਹਾਡੇ ਬੈਂਕ ਅਕਾਉਟ ਵਿੱਚ ਆ ਜਾਣਗੇ। ਇਹ ਪ੍ਰਚਾਰ ਪੱਟੀ ਦੀ ਇੰਡੀਅਨ ਗੈਸ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ ਤੇ ਖਪਤਕਾਰਾਂ ਤੋਂ 1210 ਰੁਪਏ ਵਸੂਲ ਕੀਤੇ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦਿਆਲਪੁਰਾ ਦੇ ਮੁੱਖ ਸਮਾਜ ਸੇਵਕ ਡਾ:ਰਾਜਬਲਬੀਰ ਸਿੰਘ ਨੇ ਦੱਸਿਆ ਕਿ ਮੇਰਾ ਕਾਪੀ 12208 ਜੋ ਪੱਟੀ ਦੀ ਇੰਡੀਅਨ ਗੈਸ ਏਜੰਸੀ ਤੋਂ ਮੈਂ ਗੈਸ ਪ੍ਰਾਪਤ ਕਰਦਾ ਹਾਂ ਤੇ ਮੈਂ ਸਾਰੇ ਸਾਲ ਸਿਰਫ ਚਾਰ ਸਿਲੰਡਰ ਪ੍ਰਾਪਤ ਕੀਤੇ ਹਨ, ਪਰ ਹੁਣ ਜਦੋਂ ਮੈਂ ਆਪਣੀ ਕਾਪੀ ਉਪਰ ਸਿਲੰਡਰ ਦੀ ਮੰਗ ਕੀਤੀ ਤਾਂ ਏਜੰਸੀ ਦੇ ਮਾਲਿਕਾਂ ਨੇ 437 ਰੁਪਏ ਵਿੱਚ ਸਿਲੰਡਰ ਦੇਣ ਦੀ ਬਜਾਏ 1210 ਰੁਪਏ ਮੰਗੇ ਤੇ ਮੇਰੇ ਵੱਲੋਂ ਏਜੰਸੀ ਮਾਲਿਕਾਂ ਨੂੰ ਕੇਂਦਰ ਸਰਕਾਰ ਦੇ ਹੁਕਮਾਂ ਬਾਰੇ ਦੱਸਿਆਂ ਤਾਂ ਏਜੰਸੀ ਮਾਲਿਕਾਂ ਵੱਲੋਂ ਮੇਰੀ ਬੇਨਤੀ ਗੋਰ ਕਰਨ ਬਜਾਏ 1210 ਰੁਪਏ ਵਿੱਚ ਹੀ ਸਿਲੰਡਰ ਦੇਣ ਦੀ ਜਿੱਦ ਕੀਤੀ ਤੇ ਕਿਹਾ ਕਿ ਸਬਸਿਟੀ ਤੁਹਾਡੇ ਅਕਾਂਊਟ ਵਿੱਚ ਭੇਜ ਦਿੱਤੀ ਜਾਵੇਗੀ, ਕਿਉਕਿ ਗੈਸ ਏਜੰਸੀ ਦੀਆਂ ਹਾਦਇਤਾਂ ਉਪਰ ਹੀ ਐਸਾ ਕੀਤਾ ਜਾ ਰਿਹਾ ਹੈ। ਡਾ:ਰਾਜਬਲਬੀਰ ਸਿੰਘ ਨੇ ਮੁੱਖ ਮੰਤਰੀ ਪੰਜਾਬ, ਡੀ.ਐਫ.ਸੀ. ਤਰਨ ਤਾਰਨ ਪਾਸੋਂ ਮੰਗ ਕੀਤੀ ਸਰਕਾਰ ਦੇ ਹੁਕਮਾਂ ਨੂੰ ਮੰਨਣ ਨਾ ਵਾਲੀ ਗੈਸ ਏਜੰਸੀ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਮਸਲੇ ਸੰਬੰਧੀ ਜਦੋਂ ਏ.ਐਫ.ਐਸ.a. ਸ੍ਰ:ਅਮਨਦੀਪ ਸਿੰਘ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਖਪਤਕਾਰ ਸਾਨੂੰ ਲਿਖਤੀ ਰਿਪੋਰਟ ਕਰੇ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਸੰਬੰਧੀ ਜਦੋਂ ਗੈਸ ਏਜੰਸੀ ਦੇ ਮਾਲਿਕ ਸ੍ਰ:ਸੁਖਬੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਇੰਡੀਅਨ ਗੈਸ ਕੰਪਨੀ ਦੀਆ ਹਦਾਇਤਾਂ ਉਪਰ ਹੀ ਪੂਰੇ ਪੈਸੇ ਲੈ ਕੇ ਸਬਸਿਟੀ ਵਾਲੇ ਪੈਸੇ ਖਪਤਕਾਰ ਦੇ ਅਕਾਂਊਟ ਵਿੱਚ ਭੇਜ ਦਿੱਤੇ ਜਾਣਗੇ।

No comments:
Post a Comment