www.sabblok.blogspot.com
ਨਵੀਂ ਦਿੱਲੀ, 4 ਫਰਵਰੀ (ਏਜੰਸੀ) - ਅੱਜ ਦੇਸ਼ ਦੀਆਂ ਦੋ ਹਸਤੀਆਂ ਨੂੰ ਸਰਵਉੱਚ ਨਾਗਰਿਕ ਸਨਮਾਨ 'ਭਾਰਤ ਰਤਨ' ਨਾਲ ਨਵਾਜਿਆ ਗਿਆ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇੱਕ ਸ਼ਾਨਦਾਰ ਪ੍ਰੋਗਰਾਮ 'ਚ ਕ੍ਰਿਕਟਰ ਸਚਿਨ ਤੇਂਦੁਲਕਰ ਤੇ ਮਸ਼ਹੂਰ ਵਿਗਿਆਨੀ ਸੀ. ਐਨ. ਆਰ. ਰਾਓ ਨੂੰ 'ਭਾਰਤ ਰਤਨ' ਨਾਲ ਸਨਮਾਨਤ ਕੀਤਾ। ਰਾਸ਼ਟਰਪਤੀ ਭਵਨ 'ਚ ਆਯੋਜਿਤ ਇਸ ਪ੍ਰੋਗਰਾਮ 'ਚ ਸਚਿਨ ਤੇ ਪ੍ਰੋਫੈਸਰ ਰਾਓ ਨੂੰ ਆਪਣੇ ਖੇਤਰ 'ਚ ਸਭ ਤੋਂ ਵਧੀਆ ਯੋਗਦਾਨ ਲਈ ਇਸ ਸਨਮਾਨ ਨਾਲ ਨਵਾਜਿਆ ਗਿਆ। ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਯੂਪੀਏ ਪ੍ਰਧਾਨ ਸੋਨੀਆ ਗਾਂਧੀ, ਉਪ-ਰਾਸ਼ਟਰਪਤੀ ਹਮੀਦ ਅੰਸਾਰੀ, ਯੂਪੀਏ ਸਰਕਾਰ 'ਚ ਮੰਤਰੀ ਏ. ਕੇ ਐਂਟਨੀ, ਗੁਲਾਮ ਨਬੀ ਆਜ਼ਾਦ ਸਮੇਤ ਕਈ ਦੂਸਰੇ ਮੰਤਰੀ ਵੀ ਮੌਜੂਦ ਸਨ। ਜਿਵੇਂ ਹੀ ਭਾਰਤ ਰਤਨ ਲਈ ਸਚਿਨ ਦਾ ਨਾਮ ਲਿਆ ਗਿਆ, ਹਾਲ ਤਾਲੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ। ਸਚਿਨ ਦੇ ਨਾਲ ਉਨ੍ਹਾਂ ਦਾ ਪਰਿਵਾਰ ਵੀ ਇੱਥੇ ਮੌਜੂਦ ਸੀ।
No comments:
Post a Comment